Back
Sangrur जिले में 2025 में सबसे अधिक यूरिया खाद इस्तेमाल, प्रशासन जागरूकता कैंप लगाये
KKKIRTIPAL KUMAR
Jan 22, 2026 11:23:48
Sangrur, Punjab
ਸੰਗਰੂਰ ਜ਼ਿਲ੍ਹੇ ਦੇ ਲੋਕਾਂ ਲਈ ਪ੍ਰਸ਼ਾਸ਼ਨ ਦੀ ਚਿੰਤਾ ਦੀ ਖ਼ਬਰ,,ਪੂਰੇ ਦੇਸ਼ ਵਿੱਚੋਂ ਸੰਗਰੂਰ ਜਿਲ੍ਹੇ ਦੀ ਮਿੱਟੀ ਸਭ ਤੋਂ ਜਿਆਦਾ ਹੋ ਰਹੀ ਜਹਿਰੀਲੀ
ਯੂਰੀਆ ਖਾਦ ਦੇ ਇਸਤੇਮਾਲ ਲਈ ਦੇਸ਼ ਭਰ ਦੇ 100 ਟੋਪ ਜਿਲ੍ਹਿਆਂ ਦੀ ਲਿਸਟ ਵਿੱਚੋਂ ਪਹਿਲੇ ਨੰਬਰ ਤੇ ਜਿਲ੍ਹਾ ਸੰਗਰੂਰ
ਪੂਰੇ ਭਾਰਤ ਵਿੱਚੋਂ 1 ਜਨਵਰੀ ਤੋਂ 31 ਦਸੰਬਰ 2025 ਵਿੱਚ 2,82,800 ਮੈਟਰਿਕ ਟਨ ਯੂਰੀਆ ਖਾਦ ਦਾ ਸੰਗਰੂਰ ਦੇ ਕਿਸਾਨਾਂ ਨੇ ਕੀਤਾ ਇਸਤੇਮਾਲ,,
ਕੇਂਦਰ ਨੇ ਲਿਆ ਨੋਟਿਸ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਡੀ.ਓ ਲੈਟਰ ਜਾਰੀ,,ਡੀਸੀ ਸੰਗਰੂਰ ਨੇ ਕਿਹਾ ਅਸੀਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਕੇ ਮਿਸ਼ਨ ਬਣਾਉ ਕੇ ਕਿਸਾਨਾਂ ਨੂੰ ਜਾਗਰੂਕ ਕਰ ਇਸ ਆਂਕੜੇ ਨੂੰ ਘਟਾਵਾਂਗੇ
ਐਂਕਰ,, ਦੇਸ਼ ਭਰ ਦੇ ਅਨਾਜ ਭੰਡਾਰ ਦੇ ਵਿੱਚ ਪੰਜਾਬ ਹਰਿਆਣਾ ਸਭ ਤੋਂ ਮੋਹਰੀ ਸੂਬਿਆਂ ਦੇ ਵਿੱਚ ਆਉਂਦੇ ਹਨ ਪਰ ਹੁਣ ਕੇਂਦਰੀ ਖਾਦ ਅਤੇ ਰਸਾਇਣ ਵਿਭਾਗ ਵੱਲੋਂ ਦੇਸ਼ ਦੇ 100 ਜਿਲ੍ਹਿਆਂ ਨੂੰ ਲੈ ਕੇ ਜਨਵਰੀ 2025 ਤੋਂ ਲੈ ਕੇ ਦਸੰਬਰ 2025 ਤੱਕ ਕਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਯੂਰੀਆ ਅਤੇ ਡੀਏਪੀ ਖਾਦ ਦੀ ਜਿਲਾ ਬਾਹਰ ਲਿਫਟ ਜਾਰੀ ਕੀਤੀ ਗਈ ਹ। ਜਿਸ ਵਿੱਚ ਸੰਗਰੂਰ ਜ਼ਿਲ੍ਹਾ ਪਹਿਲੇ ਅਸਥਾਨ ਤੇ ਆਉਂਦਾ ਜਿੱਥੇ 2 ਲੱਖ 82,800 ਮੈਟਰਿਕ ਟਨ ਯੂਰੀਆ ਖਾਦ ਦੀ ਖਪਤ ਹੋਈ ਅਤੇ ਬਰਨਾਲਾ 95 ਸਥਾਨ ਤੇ ਆਉਂਦਾ ਜਿੱਥੇ 1,16.920 ਮੈਟਰਿਕ ਟਨ ਜੋ ਜਾਂ ਖਾਦ ਇਸਤੇਮਾਲ ਹੋਈ ਆਓ ਦੇਖਦੇ ਆ ਸਾਡੀ ਇਹ ਖਾਸ ਰਿਪੋਰਟ
ਤੁਹਾਡੀ ਟੀਵੀ ਸਕਰੀਨ ਦੇ ਉੱਪਰ ਇੱਕ ਡੀਓ ਲੈਟਰ ਦਿਖਾਈ ਦਿੰਦਾ ਜੋ ਦੇਸ਼ ਦੇ ਉਹਨਾਂ 100 ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤਾ ਗਿਆ ਕੇਂਦਰ ਸਰਕਾਰ ਦੇ ਖਾਦ ਅਤੇ ਰਸਾਇਣ ਵਿਭਾਗ ਵੱਲੋਂ ਔਰ ਜਾਰੀ ਕੀਤੀ ਸੂਚੀ ਦੇ ਵਿੱਚ ਸਭ ਤੋਂ ਟੋਪ ਦੇ ਉੱਪਰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਨਾਮ ਦਰਜ ਹੈ ਰਿਪੋਰਟ ਦੇ ਮੁਤਾਬਿਕ ਖੇਤਾਂ ਦੇ ਵਿੱਚ ਫਾਸਲਾ ਅਗਾਉਣ ਦੇ ਲਈ ਡੀਏਪੀ ਅਤੇ ਯੂਰੀਆ ਖਾਦ ਦਾ ਇਸਤੇਮਾਲ ਇਹਨਾਂ 100 ਜਿਲਿਆਂ ਦੇ ਵਿੱਚ ਪਿਛਲੇ ਸਾਲ ਯਾਨੀ ਕਿ 2025 ਦੇ ਵਿੱਚ ਸਭ ਤੋਂ ਜਿਆਦਾ ਹੋਇਆ ਹੈ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ 2 ਲੱਖ 82 ਹਜਾਰ 800 ਮੈਟਰਿਕ ਟਨ 2025 ਦੇ ਵਿੱਚ ਯੂਰੀਆ ਖਾਦ ਦਾ ਕਿਸਾਨਾਂ ਨੇ ਵੱਖ-ਵੱਖ ਫਸਲਾਂ ਵਿੱਚ ਇਸਤੇਮਾਲ ਕੀਤਾ ਦੂਜੇ ਨੰਬਰ ਤੇ ਉੱਤਰ ਪ੍ਰਦੇਸ਼ ਦਾ ਖੇੜੀ ਜਿਲਾ ਆਉਂਦਾ ਜਿੱਥੇ 2 ਲੱਖ 54 ਹਜਾਰ 170 ਮੈਟਰਿਕਟਨ ਯੂਰੀਆ ਖਾਦ ਦਾ ਇਸਤੇਮਾਲ ਕੀਤਾ ਗਿਆ ਕੀ ਲਿਸਟ ਬਹੁਤ ਵੱਡੀ ਹੈ। ਹੁਣ ਇਸ ਨੂੰ ਲੈ ਕੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਸੰਗਰੂਰ ਜਿਲੇ ਦੇ ਖੇਤੀਬਾੜੀ ਵਿਭਾਗ ਐਸਡੀਐਮ ਅਤੇ ਤਹਿਸੀਲਦਾਰਾਂ ਦੇ ਨਾਲ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਪਿੰਡ ਪਿੰਡ ਜਾ ਕੇ ਕੈਂਪ ਲਗਾਏ ਜਾਣ ਕਿ ਖਾਦਾਂ ਦਾ ਇਸਤੇਮਾਲ ਬੇਹਦ ਘੱਟ ਕੀਤਾ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਲਈ ਇਹ ਉਹਨਾਂ ਦੇ ਖੇਤ ਲਈ ਅਤੇ ਫਸਲਾਂ ਲਈ ਹਾਨੀਕਾਰਕ ਹੋਵੇਗਾ ਦੂਜੇ ਪਾਸੇ ਕਿਸਾਨਾਂ ਦਾ ਤਰਕ ਹੈ ਕੀ ਕਿਸਾਨ ਲੋੜ ਅਨੁਸਾਰ ਹੀ ਯੂਰੀਆ ਖਾਦ ਦਾ ਇਸਤੇਮਾਲ ਕਰਦੇ ਹਨ ਪਰ ਖੇਤੀਬਾੜੀ ਵਿਭਾਗ ਦੇ ਅਨੁਸਾਰ ਵਿਭਾਗ ਦੀ ਸਿਫਾਰਸ ਤੋਂ ਦੋ ਤੋਂ ਤਿੰਨ ਗੁਣਾ ਜਿਆਦਾ ਇਸਤੇਮਾਲ ਕਿਸਾਨ ਖੇਤਾਂ ਦੇ ਵਿੱਚ ਇਹਨਾਂ ਖਾਦਾਂ ਦਾ ਕਰਦੇ ਹਨ ਉਹਨਾਂ ਦੇ ਮੁਤਾਬਕ ਪ੍ਰਤੀ ਏਕੜ 110 ਕਿਲੋ ਯੂਰੀਆ ਖਾਦ ਦਾ ਇਸਤੇਮਾਲ ਹੋਣਾ ਚਾਹੀਦਾ ਹੈ ਜੋ ਕਿ ਕਿਸਾਨ 250 ਕਿਲੋ ਤੋਂ ਲੈ ਕੇ 350 ਕਿਲੋ ਤੱਕ ਕਰ ਰਹੇ ਹਨ
ਆਓ ਗਰਾਫਿਕ ਜਰੀਏ ਸਮਝਦੇ ਹਾਂ,, ਕਿਹੜੇ ਜਿਲ੍ਹੇ ਵਿੱਚ ਕਿੰਨਾ ਇਸਤੇਮਾਲ ਹੋਇਆ
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਸੰਗਰੂਰ ਜਿਲ੍ਹੇ ਦੀ ਜਿੱਥੇ 2 ਲੱਖ 82 ਹਜਾਰ 800 ਮੈਟਰਿਕ ਟਨ ਯੂਰੀਆ ਖਾਦ
ਦੂਜੇ ਨੰਬਰ ਤੇ ਉੱਤਰ ਪ੍ਰਦੇਸ਼ ਦਾ ਖੇੜੀ ਜਿਲ੍ਹਾ ਜਿੱਥੇ 2, 54 ਹਜਾਰ 170 ਮੈਟਰਿਕਟਨ
ਤੀਜੇ ਨੰਬਰ ਤੇ ਉੱਤਰ ਪ੍ਰਦੇਸ਼ ਦਾ ਸਾਹ ਜਹਾਂਪੁਰ ਦ 2 ਲੱਖ 50 ਹਜਾਰ 944 ਮੈਟਰਿਕਟਨ
ਚੌਥੇ ਨੰਬਰ ਤੇ ਲੁਧਿਆਣਾ 2, 45 ਹਜਾਰ 281 ਮੈਟਰਿਕਟਨ
ਪੰਜਵੇਂ ਨੰਬਰ ਤੇ budaun 2.28.353 ਮੈਟਰਿਕਟਨ
ਛੇਵੇਂ ਨੰਬਰ ਤੇ ਹਰਿਆਣਾ ਦਾ ਸਿਰਸਾ 2.24.988 mt
ਸੱਤਵੇਂ ਨੰਬਰ ਤੇ ਗੁਜਰਾਤ ਦਾ ਬਨਸ ਕੈਂਠਾ 2.22.287 ਮੈਟਰਿਕ ਟਨ
ਅੱਠਵੇਂ ਨੰਬਰ ਤੇ ਪਟਿਆਲਾ 2.19.692 ਮੈਟਰਿਕਟਨ
ਨੌਵੇਂ ਨੰਬਰ ਤੇ ਬਠਿੰਡਾ 2.15.638 ਮੈਟਰਿਕਟਨ
10 ਨੰਬਰ ਤੇ ਉੱਤਰ ਪ੍ਰਦੇਸ਼ ਦਾ ਹਰਦੋਈ ਜਿਲ੍ਹਾਂ ਸ਼ਾਮਲ ਹੈ 2.08.283 ਮੈਟਰਿਕ ਟਨ।
ਹਾਲਾਂਕਿ ਗੱਲ ਕੀਤੀ ਜਾਵੇ ਤਾਂ ਡੀਏਪੀ ਖਾਦ ਦੇ ਵਰਤੋਂ ਵਿਚ ਦੇਸ਼ ਦੇ ਦੂਜੇ ਸੂਬਿਆਂ ਦੇ ਨਾਲੋਂ ਪੰਜਾਬ ਦੀ ਹਾਲਾਤ ਥੋੜੇ ਸੁਧਰੇ ਨੇ ਜਿੱਥੇ ਲੁਧਿਆਣਾ ਤੇਰਵੇਂ ਨੰਬਰ ਤੇ ਸੰਗਰੂਰ 22ਵੇਂ ਨੰਬਰ ਤੇ ਹੈ ਰਿਪੋਰਟ ਜਾਰੀ ਹੋਣ ਤੋਂ ਬਾਅਦ ਹੁਣ ਖੇਤੀਬਾੜੀ ਵਿਭਾਗ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਿਹਾ ਹੈ ਅਤੇ ਕੈਂਪ ਲਗਾਏ ਜਾ ਰਹੇ ਹਨ
ਕਿਸਾਨ ਹਰਪ੍ਰੀਤ ਦੱਸਦੇ ਹਨ ਕਿ ਇੱਕ ਸਾਲ ਦੇ ਵਿੱਚ ਛੇ ਬੈਗ ਯੂਰੀਆ ਖਾਦ ਦੇ ਇਸਤੇਮਾਲ ਹੁੰਦੇ ਹਨ ਜਾਨੀ ਕਿ ਤਿੰਨ ਕੁਇੰਟਲ ਉਹਨਾਂ ਦਾ ਕਹਿਣਾ ਕਿ ਜਦੋਂ ਫਸਲ ਥੋੜੀ ਕਮਜ਼ੋਰ ਹੁੰਦੀ ਹੈ ਤਾਂ ਕਿਸਾਨ ਇੱਕ ਯੂਰੀਆ ਖਾਦ ਦਾ ਖੇਤ ਵਿੱਚ ਆਉਂਦਾ ਹੈ ਤਾਂ ਜੋ ਫਸਲ ਵੀ ਚੰਗੀ ਹੋ ਜਾਵੇ ਤੇ ਝਾੜ ਵੀ ਵਧੀਆ ਹੋ ਜਾਂਦਾ ਹੈ ਉਹਨਾਂ ਇਹ ਵੀ ਕਿਹਾ ਕਿ ਪਹਿਲਾਂ ਇਸਤੇਮਾਲ ਹੋਰ ਵੀ ਜਿਆਦਾ ਹੁੰਦਾ ਸੀ ਹੌਲੀ ਹੌਲੀ ਇਸ ਦਾ ਇਸਤੇਮਾਲ ਘਟਾ ਰਹੇ ਪਰ ਉਹਨਾਂ ਨੇ ਸਰਕਾਰ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਉੱਪਰ ਬੋਲ ਦੇ ਹੋਏ ਕਿਹਾ ਕਿ ਸਾਡੇ ਬਜ਼ੁਰਗ ਆਪਣੇ ਖੇਤਾਂ ਦੇ ਵਿੱਚ ਕੋਈ ਵੀ ਯੂਰੀਆ ਡੀਏਪੀ ਖਾਦ ਦਾ ਇਸਤੇਮਾਲ ਨਹੀਂ ਕਰਦੇ ਸੀ ਇਹ ਇਸਤੇਮਾਲ ਵੀ ਇਹਨਾਂ ਨੇ ਹੀ ਕਰਨਾ ਸ਼ੁਰੂ ਕਰਵਾਇਆ ਪਹਿਲਾਂ ਸਾਡੇ ਜਮੀਨਾਂ ਨੂੰ ਇਸ ਦੀ ਆਦਤ ਨਹੀਂ ਸੀ।
ਬਾਈਟ ਹਰਪ੍ਰੀਤ ਸਿੰਘ ਕਿਸਾਨ (ਖੇਤ ਚ ਖੜ੍ਹਾ)
ਬਾਈਟ ਵਿਕਰਜੀਤ ਸਿੰਘ ਕਿਸਾਨ
ਬਾਈਟ ਕੁਲਵਿੰਦਰ ਸਿੰਘ ਕਿਸਾਨ ਕਾਲੀ ਪੱਗ।
ਕੁਝ ਹੋਰ ਕਿਸਾਨਾਂ ਦਾ ਵੀ ਮੰਨਣਾ ਹੈ ਹੈ ਕਿ ਯੂਰੀਆ ਡੀਏਪੀ ਖਾਦ ਦੇ ਜਿਆਦਾ ਇਸਤੇਮਾਲ ਨਾਲ ਫਸਲਾਂ ਨੂੰ ਕੋਈ ਜਿਆਦਾ ਫਾਇਦਾ ਨਹੀਂ ਹੁੰਦਾ ਪਰ ਕਿਸਾਨ ਕਈ ਵਾਰ ਦਿੱਖ ਆਪਣੇ ਖੇਤ ਵਿੱਚ ਜਾ ਕੇ ਇਸਤੇਮਾਲ ਕਰਦੇ ਹਨ ਖਾਸ ਤੌਰ ਤੇ ਜੋ ਜਮੀਨ ਠੇਕੇ ਦੇ ਉੱਪਰ ਜਾਣੀ ਕਿ ਕਿਸੇ ਹੋਰ ਕਿਸਾਨ ਤੋਂ ਰੈਂਟ ਦੇ ਉੱਪਰ ਲੈ ਕੇ ਖੇਤੀ ਕਰਦੀ ਹਨ। ਤਾਂ ਉੱਥੇ ਇਹਨਾਂ ਖਾਦਾਂ ਦਾ ਇਸਤੇਮਾਲ ਆਮ ਜਮੀਨ ਨਾਲੋਂ ਜਿਆਦਾ ਹੁੰਦਾ ਹੈ ਕਿਉਂਕਿ ਮਹਿੰਗੇ ਰੇਟਾਂ ਦੇ ਉੱਪਰ ਜਮੀਨ ਰੈਂਟ ਦੇ ਉੱਪਰ ਲੈ ਕੇ ਖੇਤੀ ਕਰਨੀ ਤੇ ਉਸ ਨੂੰ ਲੱਗਦਾ ਕਿ ਇਹਦੇ ਵਿੱਚ ਚੰਗਾ ਮੁਨਾਫਾ ਹੋਵੇ ਤਾਂ ਇਹ ਵੀ ਇੱਕ ਵੱਡਾ ਕਾਰਨ ਹੈ
ਦੂਜੇ ਪਾਸੇ ਸੰਗਰੂਰ ਦੇ ਚੀਫ ਐਗਰੀਕਲਚਰ ਡਾਕਟਰ ਧਰਮਿੰਦਰਜੀਤ ਸਿੰਘ ਸਿੱਧੂ ਕਹਿੰਦੇ ਹਨ ਕਿ ਇਹ 2025 ਸਾਲ ਦਾ ਅੰਕੜਾ ਹੈ ਉਹਨਾਂ ਕਿਹਾ ਇਹਦੇ ਵਿੱਚ ਵੱਡਾ ਕਾਰਨ ਇੱਕ ਇਹ ਹੈ ਕਿ ਸਾਡੇ ਜਿਲੇ ਸੰਗਰੂਰ ਦੇ ਵਿੱਚ ਇਸ ਵਾਰ ਮੱਕੀ ਦੀ ਖੇਤੀ ਜਿਆਦਾ ਕਿਸਾਨਾਂ ਵੱਲੋਂ ਕੀਤੀ ਗਈ ਹੈ ਤਾਂ ਕਿਸਾਨ ਇੱਕ ਸਾਲ ਦੇ ਵਿੱਚ ਇੱਕ ਖੇਤ ਵਿੱਚੋਂ ਤਿੰਨ ਫਸਲਾਂ ਲੈਂਦੇ ਹਨ ਤੇ ਇਸ ਲਈ ਵੀ ਯੂਰੀਆ ਖਾਦ ਦੀ ਵਰਤੋਂ ਜਿਆਦਾ ਹੋ ਰਹੀ ਹੈ। ਦੂਜਾ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ 110 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਸਿਫਾਰਿਸ਼ ਕੀਤੀ ਜਾਂਦੀ ਆ ਪਰ ਲੇਕਿਨ ਇਸਤੇਮਾਲ ਉਸਦਾ 250 ਕਿਲੋ ਤੋਂ ਜਿਆਦਾ ਹੋ ਰਿਹਾ ਹੈ ਉਹਨਾਂ ਕਿਹਾ ਕਿ ਹੁਣ ਉਹ ਪਿੰਡ ਪਿੰਡ ਜਾ ਕੇ ਕੈਂਪ ਲਗਾ ਰਹੇ ਹਨ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਯੂਨੀਵਰਸਿਟੀ ਵੱਲੋਂ ਬਣਾਏ ਇੱਕ ਚਾਰਟ ਵੀ ਦੇ ਰਹੇ ਹਨ ਜਿਸ ਨੂੰ ਖੇਤ ਦੇ ਵਿੱਚ ਆਪਣੀ ਫਸਲ ਦੇ ਪੱਤਿਆਂ ਦੇ ਨਾਲ ਮਿਲਾ ਕੇ ਦੇਖਿਆ ਜਾਵੇ ਜਦੋਂ ਪੱਤੇ ਦਾ ਰੰਗ ਉਸ ਚਾਟ ਦੇ ਮੁਤਾਬਿਕ ਹੋਵੇ ਤਾਂ ਉਸ ਦੇ ਅੱਗੇ ਦਿੱਤੇ ਗਏ ਹਿਸਾਬ ਦੇ ਨਾਲ ਯੂਰੀਆ ਖਾਦ ਖੇਤ ਦੇ ਵਿੱਚ ਇਸਤੇਮਾਲ ਕੀਤੀ ਜਾਵੇ ਉਹਨਾਂ ਕਿਹਾ ਕਿ ਕਿਸਾਨ ਸਿੱਧਾ ਯੂਰੀਆ ਖਾਦ ਖੇਤ ਵਿੱਚ ਪਾਉਣ ਦੇ ਨਾਲੋਂ ਅਗਰ ਯੂਰੀਆ ਖਾਦ ਦੀ ਸਪਰੇ ਕਰਦੇ ਹਨ ਤਾਂ ਪ੍ਰਤੀ ਏਕੜ ਦੇ ਵਿੱਚ ਮਹਿਜ 6 ਕਿਲੋ ਯੂਰੀਆ ਖਾਦ ਇਸਤੇਮਾਲ ਹੁੰਦਾ ਹੈ। ਜਦ ਕਿ ਅਗਰ ਸਿੱਧਾ ਖੇਤ ਦੇ ਵਿੱਚ ਖਾਦ ਪਾਉਣਾ ਹੋਵੇ ਤਾਂ 50 ਕਿਲੋ ਖਾਦ ਦਾ ਇਸਤੇਮਾਲ ਕਿਸਾਨ ਕਰਦਾ
ਬਾਈਟ,, ਡਾਕਟਰ ਧਰਮਿੰਦਰਜੀਤ ਸਿੰਘ ਸਿੱਧੂ ਐਗਰੀਕਲਚਰ ਚੀਫ ਸੰਗਰੂਰ
ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਕੇਂਦਰੀ ਖਾਦ ਅਤੇ ਰਸਾਇਣ ਵਿਭਾਗ ਵੱਲੋਂ ਇੱਕ ਡੀਓ ਲੈਟਰ ਜਾਰੀ ਹੋਇਆ ਹੈ ਜਿਹਦੇ ਹਿਸਾਬ ਦੇ ਨਾਲ ਉਹਨਾਂ ਵੱਲੋਂ ਜਿਲ੍ਹੇ ਦੇ ਖੇਤੀਬਾੜੀ ਵਿਭਾਗ ਐਸਡੀਐਮ ਤਹਸੀਲਦਾਰਾਂ ਦੇ ਨਾਲ ਬੈਠਕ ਕੀਤੀ ਗਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਖਾਦ ਦਾ ਇਸਤੇਮਾਲ ਘੱਟ ਹੋਵੇ ਖਾਸ ਤੌਰ ਤੇ ਉਹਨਾਂ ਵਿਭਾਗਾਂ ਨੂੰ ਵੀ ਕਿਹਾ ਗਿਆ ਜਿਨਾਂ ਦਾ ਰਾਬਤਾ ਸਿੱਧਾ ਕਿਸਾਨਾਂ ਦੇ ਨਾਲ ਰਹਿੰਦਾ ਹੈ ਕਿ ਉਹ ਵੀ ਕਿਸਾਨਾਂ ਨੂੰ ਜਾਗਰੂਕ ਕਰਨ ਕਿਉਂਕਿ ਖਾਦਾਂ ਦਾ ਜਿਆਦਾ ਇਸਤੇਮਾਲ ਉਹਨਾਂ ਦੇ ਖੇਤ ਲਈ ਵੀ ਹਾਨੀਕਾਰਕ ਹੈ।
ਬਾਈਟ ਰਾਹੁਲ ਕੁਮਾਰ ਚਾਬਾ ਡਿਪਟੀ ਕਮਿਸ਼ਨਰ ਸੰਗਰੂਰ
ਕਲੋਜਿੰਗ ਪੀਟੀਸੀ,,,
ਹਿਲਾਂ ਕ੍ਰਿਤੀਵਾਦ - ਇਸ ਪੂਰ੍ੇ ਮਾਮਲੇ ਉੱਪਰ ਸਾਰੇ ਜਿਲ੍ਹੇ ਸਤਰਕ ਹੋ ਚੁੱਕੇ ਹਨ ਅਤੇ ਉਹਨਾਂ ਵੱਲੋਂ ਵੱਖ ਵੱਖ ਵਿਭਾਗਾਂ ਨੂੰ ਮੀਟਿੰਗਾਂ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਦਾਂ ਦਾ ਇਸਤੇਮाल ਕਿਸਾਨ ਘਟਾਉਣੇ ਹਨ ਇਹ ਵਿਭਾਗਿੰ ਕਿੰਨੇ ਕੁਾਮਯਾਬ ਹੁੰਦੇ ਹਨ ਇਹ ਦੇਖਣਾ ਹੋਵੇਗਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowJan 22, 2026 13:18:28Chandigarh, Chandigarh:कथित शराब घोटाले से जुड़े 2 केसों में अरविंद केजरीवाल को दिल्ली कोर्ट ने बरी किए जाने पर आम आदमी पार्टी पंजाब के प्रधान और कैबिनेट मंत्री अमन अरोड़ा की प्रतिक्रिया
0
Report
AZAbhinva zeepunjabi
FollowJan 22, 2026 13:00:51Noida, Uttar Pradesh:दिल्ली में कांग्रेस की मीटिंग
0
Report
ADAnkush Dhobal
FollowJan 22, 2026 12:22:570
Report
KSKuldeep Singh
FollowJan 22, 2026 12:22:350
Report
VSVARUN SHARMA
FollowJan 22, 2026 12:21:400
Report
TBTarsem Bhardwaj
FollowJan 22, 2026 12:21:170
Report
AMAjay Mahajan
FollowJan 22, 2026 12:20:310
Report
SNSUNIL NAGPAL
FollowJan 22, 2026 12:19:530
Report
BSBHARAT SHARMA
FollowJan 22, 2026 11:32:370
Report
KPKomlata Punjabi
FollowJan 22, 2026 11:32:200
Report
KBKulbir Beera
FollowJan 22, 2026 11:31:340
Report
RBRohit Bansal
FollowJan 22, 2026 11:16:570
Report
DSDEVINDER SHARMA
FollowJan 22, 2026 11:16:470
Report
RBRohit Bansal
FollowJan 22, 2026 11:07:160
Report