Back
विजीलेंस ब्यूरो ने सीनियर मेडिकल अफसर समेत दो को रिश्वत लेते गिरफ्तार किया
TBTarsem Bhardwaj
Jan 30, 2026 17:32:06
Ludhiana, Punjab
ਵਿਜੀਲੈਂਸ ਬਿਊਰੋ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਅਤੇ ਸੀਨੀਅਰ ਸਹਾਇਕ 32000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ*
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਡਾ. ਹਰਕੀਰਤ ਗਿੱਲ, ਐਸ.ਐਮ.ਓ., ਅਤੇ ਸਤਵਿੰਦਰ ਸਿੰਘ ਸੀਨੀਅਰ ਸਹਾਇਕ ਨੂੰ 32000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਉਕਤ ਦੋਵੇਂ ਮੁਲਜ਼ਮ ਕਮਿਊਨਿਟੀ ਹੈਲਥ ਸੈਂਟਰ ਸਿੱਧਵਾਂ ਬੇਟ ਜ਼ਿਲ੍ਹਾ ਲੁਧਿਆਣਾ ਵਿਖੇ ਤਾਇਨਾਤ ਹਨ।
ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਸਿਹਤ ਕਰਮਚਾਰੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ''ਤੇ ਗ੍ਰਿਫ਼ਤਾਰ ਕੀਤਾ ਗਿਆ ਹੈ。
ਉਨ੍ਹਾਂ ਦੱਸਿਆ ਕਿ ਸਿੱਧਵਾਂ BEਟ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਆਡਿਟ ਚੱਲ ਰਿਹਾ ਸੀ, ਜਿਸ ਦੇ ਸਬੰਧ ਵਿੱਚ ਡਾ. ਹਰਕੀਰਤ ਗਿੱਲ ਐਸ.ਐਮ.ਓ. ਨੇ ਸਤਵਿੰਦਰ ਸਿੰਘ ਸੀਨੀਅਰ ਸਹਾਇਕ ਕਮਿਊਨਿਟੀ ਹੈਲਥ ਸੈਂਟਰ, ਸਿੱਧਵਾਂ ਬੇਟ ਰਾਹੀਂ ਸਿੱਧਵਾਂ ਬੇਟ ਸੀਐਚਸੀ ਵਿਖੇ ਤਾਇਨਾਤ ਲਗਭਗ 50 ਕਰਮਚਾਰੀਆਂ ਤੋਂ ਆਡਿਟ ਟੀਮ ਨੂੰ ਰਿਸ਼ਵਤ ਦੇਣ ਦੇ ਨಾಂਅ ‘ਤੇ ਪ੍ਰਤੀ ਕਰਮਚਾਰੀ 2500 ਤੋਂ 6000 ਰੁਪਏ ਰਿਸ਼ਵਤ ਮੰਗੀ。
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਈ.ਓ.ਡਬਲਯੂ. ਲੁਧਿਆਣਾ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਸਤਵਿੰਦਰ ਸਿੰਘ, ਸੀਨੀਅਰ ਸਹਾਇਕ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 32,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ。
ਇਸ ਸਬੰਧ ਵਿੱਚ ਡਾ. ਹਰਕੀਰਤ ਗਿੱਲ ਐਸ.ਐਮ.ਓ. ਸਿੱਧਵਾਂ ਬੇਟ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਰੇਡ ਦੌਰਾਨ, ਡਾ. ਹਰਕੀਰਤ ਗਿੱਲ ਐਸ.ਐਮ.ਓ. ਦੇ ਪਰਸ ਵਿੱਚੋਂ ਕੁੱਲ 1,04,500 ਰੁਪਏ ਅਤੇ ਮੁਲਜ਼ਮ ਸਤਵਿੰਦਰ ਸਿੰਘ, ਸੀਨੀਅਰ ਸਹਾਇਕ ਕੋਲੋਂ 1,07,000 ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ。
ਇਸ ਸਬੰਧ ਵਿੱਚ ਮੁਲਜ਼ਮਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਆਰਥਿਕ ਅਪਰਾਧ ਸ਼ਾਖਾ, ਲੁਧਿਆਣਾ, ਪੰਜਾਬ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸਦੀ ਅਗਲੇਰੀ ਜਾਂਚ ਜਾਰੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowJan 30, 2026 19:00:120
Report
NSNitesh Saini
FollowJan 30, 2026 17:46:120
Report
SSSanjay Sharma
FollowJan 30, 2026 17:31:050
Report
TBTarsem Bhardwaj
FollowJan 30, 2026 16:50:060
Report
SSSanjay Sharma
FollowJan 30, 2026 16:46:01Noida, Uttar Pradesh:MOHALI (PUNJAB): PUNJAB MINISTER HARPAL SINGH CHEEMA PARTICIPATES IN NAGAR KIRTAN
0
Report
SSSanjay Sharma
FollowJan 30, 2026 16:30:490
Report
SSSanjay Sharma
FollowJan 30, 2026 16:18:340
Report
VSVARUN SHARMA
FollowJan 30, 2026 15:31:340
Report
KBKulbir Beera
FollowJan 30, 2026 15:18:58Bathinda, Punjab:ਬਠਿੰਡਾ ਨਗਰ ਨਿਗਮ ਦੇ ਤੀਜੇ ਫਲੋਰ ਰਿਕਾਰਡ ਰੂਮ ਨੂੰ ਲੱਗੀ ਅੱਗ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਿਗਮ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਰਹੇ ਹਨ।
0
Report
MSManish Sharma
FollowJan 30, 2026 14:31:230
Report
AJAnil Jain
FollowJan 30, 2026 14:17:560
Report
MSManish Sharma
FollowJan 30, 2026 13:49:470
Report
BSBHARAT SHARMA
FollowJan 30, 2026 13:46:020
Report
SSSanjay Sharma
FollowJan 30, 2026 13:45:340
Report