Back
पाक-ISI हैंडलर निर्देश पर लुधियाणा में ग्रेनेड हमले की योजना, दो घायल आरोपी गिरफ्तार
TBTarsem Bhardwaj
Nov 21, 2025 09:03:29
Ludhiana, Punjab
ਦਫਤਰ ਕਮਿਸ਼ਨਰ ਪੁਲਿਸ, ਲੁਧਿਆਣਾ ਲੁਧਿਆਣਾ ਐਨਕਾਊਂਟਰ: ਜ਼ਖਮੀ ਦੋਸ਼ੀ ਰਾਜਸਥਾਨ ਦੇ ਰਹਿਣ ਵਾਲੇ, ਪਾਕ-ISI ਹੈਂਡਲਰ ਜਸਵੀਰ ਚੌਧਰੀ ਵੱਲੋਂ ਗ੍ਰਨੇਡ ਹਮਲਾ ਕਰਨ ਲਈ ਭੇਜੇ ਗਏ — ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਸਰਹੱਦੀ ਰਾਜ ਚ ਵੱਡਾ ਆਤੰਕੀ ਹਮਲਾ ਟਾਲਿਆ: ਕਮਿਸ਼ਨਰ ਪੁਲਿਸ ਸ਼੍ਰੀ ਸਵਪਨ ਸ਼ਰਮਾ — ਪਾਕ-ਅਧಾರਤ ਹੈਂਡਲਰ ਪੰਜਾਬ ਵਿੱਚ ਕ੍ਰਾਈਮ ਕਰਵਾਉਣ ਲਈ ਹੋਰ ਰਾਜਾਂ ਦੇ ਅਪਰਾਧੀਆਂ ਦਾ ਕਰ ਰਹੇ ਨੇ ਇਸਤੇਮਾਲ—ਇੱਕ ਨਵਾਂ ਤੇ ਖਤਰਨਾਕ ਰੁਝਾਨ: ਕਮਿਸ਼ਨਰ ਪੁਲਿਸ ਸ਼੍ਰੀ ਸਵਪਨ ਸ਼ਰਮਾ* — ਇਹ ਖੁਲਾਸਾ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਕੁਝ ਦਿਨ ਪਹਿਲਾਂ ਪਾਕ-ISI ਸਮਰਥਿਤ ਗ੍ਰਨੇਡ ਹਮਲਾ ਮੋਡੀਊਲ ਦਾ ਭੰਡਾਫੋੜ ਹੋਣ ਤੋਂ ਬਾਅਦ ਸਾਹਮਣੇ ਆਇਆ* ਲੁਧਿਆਣਾ, 21 ਨਵੰਬਰ: ਲਾਡੋਵਾਲ ਖੇਤਰ ਵਿੱਚ ਮੁਕਾਬਲੇ ਤੋਂ ਬਾਅਦ ਪਾਕ-ISI ਸਮਰਥਿਤ ਬਹੁ-ਰਾਜਗੀ ਗੈਂਗਸਟਰ-ਟੈਰਰ ਮੋਡੀਊਲ ਦੇ ਤੋੜਦੇ ਹੀ, ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਸ਼ੁਕਰਵਾਰ ਨੂੰ ਖੁਲਾਸਾ ਕੀਤਾ ਕਿ ਗੋਲੀਬਾਰੀ ਵਿੱਚ ਜ਼ਖਮੀ ਹੋਏ ਦੋਵੇਂ ਦੋਸ਼ੀ ਪਾਕਿਸਤਾਨ-ਅਧਾਰਤ ਹੈਂਡਲਰ ਜਸਵੀਰ ਉਰਫ਼ ਚੌਧਰੀ ਵੱਲੋਂ ਗ੍ਰਨੇਡ ਹਮਲਾ ਕਰਨ ਲਈ ਭੇਜੇ ਗਏ ਓਪਰੇਟਿਵ ਹਨ। ਸੀ.ਪੀ ਸਵਪਨ ਸ਼ਰਮਾ ਜੀ ਨੇ ਦੱਸਿਆ ਕਿ ਜ਼ਖਮੀ ਦੋਸ਼ੀ ਦੀਪਕ ਉਰਫ਼ ਦੀਪੂ ਅਤੇ ਰਾਮ ਲਾਲ ਰਾਜਸਥਾਨ ਤੋਂ ਲੁਧਿਆਣਾ ਆਏ ਸਨ ਅਤੇ ਪਿਛਲੇ ਦੋ ਦਿਨ ਤੋਂ ਇਥੇ ਰਹਿ ਕੇ ਹਮਲੇ ਦੀ ਯੋਜਨਾ ਬਣਾਉਂਦੇ ਰਹੇ। ਉਨ੍ਹਾਂ ਨੇ ਕਿਹਾ, “ਇਹ ਇੱਕ ਨਵਾਂ ਤੇ ਖਤਰਨਾਕ ਰੁਝਾਨ ਹੈ, ਜਿਸ ਵਿੱਚ ਪਾਕ-ਅਧਾਰਤ ਹੈਂਡਲਰ ਹੋਰ ਰਾਜਾਂ ਦੇ ਅਪਰਾਧੀਆਂ ਨੂੰ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਵਰਤ ਰਹੇ ਹਨ ਤਾਂ ਜੋ ਉਹ ਪਛਾਣ ਤੋਂ ਬਚ ਸਕਣ।” ਜਾਣਕਾਰੀ ਅਨੁਸਾਰ, ਇਸ ਤੋਂ ਪਹਿਲਾਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਯੂਨਿਟ ਨਾਲ ਮਿਲ ਕੇ ਤਿੰਨ ਦੋਸ਼ੀਆਂ—ਫਿਰੋਜ਼ਪੁਰ ਦੇ ਸ਼ਮਸ਼ੇਰ ਸਿੰਘ, ਹਰਿਆਣਾ ਦੇ ਅਜੇ ਅਤੇ ਬਿਹਾਰ ਦੇ ਹਰਸ਼ ਕੁਮਾਰ ਓਝਾ— ਨੂੰ ਗਿਰਫ਼ਤਾਰ ਕਰਕੇ ਮੋਡੀਊਲ ਦਾ ਤੋੜ ਕੀਤਾ ਸੀ। ਪੁਲਿਸ ਨੇ ਪੰਜ ਗਿਰਫ਼ਤਾਰ ਦੋਸ਼ੀਆਂ ਤੋਂ ਦੋ 86P ਚੀਨੀ ਹੈਂਡ ਗ੍ਰਨੇਡ, ਪੰਜ .30 ਬੋਰ ਦੇ ਪਿਸਤੌਲ ਅਤੇ ਲਗਭਗ 40 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਲੌਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਇਹ ਮੋਡੀਊਲ ਸਰਕਾਰੀ ਇਮਾਰਤਾਂ ਅਤੇ ਸੰਵੇਦਨਸ਼ੀਲ ਥਾਵਾਂ ਨੂੰ ਨਿਸ਼ਾਨਾ ਬਣਾਉਣ ਲਈ ਗ੍ਰਨੇਡ ਵਰਤਣ ਦੀ ਯੋਜਨਾ ਬਣਾਈ ਹੋਈ ਸੀ। ਹਾਲ ਹੀ ਵਿੱਚ ਲੁਧਿਆਣਾ ਪੁਲਿਸ ਨੇ ਪਾਕ-ISI ਬੈਕਡ ਇੱਕ ਹੋਰ ਗ੍ਰਨੇਡ ਮੋਡੀਊਲ ਵੀ ਬਰਬਾਦ ਕੀਤਾ ਸੀ, ਜਿਸ ਵਿੱਚ 10 ਦੋਸ਼ੀ ਗਿਰਫ਼ਤਾਰ ਕੀਤੇ ਗਏ ਸਨ ਅਤੇ ਇੱਕ 86P ਚੀਨੀ ਗ੍ਰਨੇਡ, ਇੱਕ ਕਾਲਾ ਕਿਟ ਅਤੇ ਦਸਤਾਨਿਆਂ ਦਾ ਸੈੱਟ ਬਰਾਮਦ ਕੀਤਾ ਗਿਆ ਗਿਆ ਸੀ। ਸੀਪੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਗਿਰਫ਼ਤਾਰ ਹੋਏ ਸ਼ਮਸ਼ੇਰ ਸਿੰਘ ਦੀ ਨਿਸ਼ਾਨਦੇਹੀ ਨਾਲ ਬਿਹਾਰ ਦੇ ਰਹਿਣ ਵਾਲੇ ਹਰਸ਼ ਓਝਾ ਨੂੰ ਗਿਰਫ਼ਤਾਰ ਕੀਤਾ ਗਿਆ। "ਪੁੱਛਗਿੱਛ ਵਿੱਚ ਪਤਾ ਲੱਗਾ ਕਿ ਓਝਾ ਗ੍ਰਨੇਡ ਸੁੱਟਣ ਵਿੱਚ ਨਿਪੁੰਨ ਹੈ ਅਤੇ ਉਸਨੂੰ ਵੀ ਪੰਜਾਬ ਵਿੱਚ ਹਮਲਾ ਕਰਨ ਲਈ ਕਿਹਾ ਗਿਆ ਸੀ। ਉਹ ਹਾਲ ਹੀ ਵਿੱਚ ਬਿਹਾਰ ਵਿੱਚ ਵੀ ਵਿਦੇਸ਼ੀ ਹੈਂਡਲਰ ਦੇ ਕਹਿਣ 'ਤੇ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਲ ਸੀ।" ਸ਼ਮਸ਼ੇਰ ਦੀ ਹੀ ਨਿਸ਼ਾਨਦੇਹੀ ਨਾਲ ਹਰਿਆਣਾ ਤੋਂ ਅਜੇ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਉਸਦੇ ਕਬਜ਼ੇ ਤੋਂ ਦੋ ਪਿਸਤੌਲ ਬਰਾਮਦ ਕੀਤੀਆਂ। ਸੀਪੀ ਨੇ ਦੱਸਿਆ ਕਿ ਅਜੇ ਦਾ ਸਬੰਧ ਪਵਨ ਨਾਲ ਹੈ— ਜੋ ਲੌਰੈਂਸ ਬਿਸ਼ਨੋਈ ਗੈਂਗ ਦੇ ਹਰਪਾਲ ਸਿੰਘ ਉਰਫ਼ ਹੋਰੀ ਦਾ ਭਰਾ ਹੈ ਅਤੇ ਜਿਸ ਨੇ ਮੁੰਬਈ ਵਿੱਚ ਅਦਾਕਾਰ ਸਲਮਾਨ ਖਾਨ ਦੇ ਘਰ ਵਿੱਚ ਫਾਇਰਿੰਗ ਕੀਤੀ ਸੀ। ਮਾਮਲੇ ਦੀ ਜਾਂਚ ਜਾਰੀ ਹੈ। ਇਸ ਸੰਬੰਧ ਵਿੱਚ FIR ਨੰਬਰ 199 (17.11.2025) ਧਾਰਾ 3, 4, 5 ਐਕਸਪਲੋਸਿਵ ਐਕਟ, ਧਾਰਾ 25 ਆਰਮਜ਼ ਐਕਟ, ਅਤੇ ਧਾਰਾ 113 ਭਾਰਤੀ ਨਿਆਂ ਸੰਹਿਤਾ (BNS) ਅਧੀਨ ਥਾਣਾ ਜੋਧੇਵਾਲ ਵਿੱਚ ਦਰਜ ਕੀਤੀ ਗਈ ਹੈ. ਦੂਜੀ FIR ਨੰਬਰ 114 (20.11.2025) ਧਾਰਾ 109, 132, 324(4), 3(5) BNS ਤੇ ਧਾਰਾ 25 ਆਰਮਜ਼ ਐਕਟ ਅਧੀਨ ਥਾਣਾ ਲਧੋਵਾਲ ਵਿੱਚ ਦਰਜ ਕੀਤੀ ਗਈ ਹੈ.
45
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowNov 21, 2025 09:31:190
Report
MJManoj Joshi
FollowNov 21, 2025 09:30:160
Report
SGSatpal Garg
FollowNov 21, 2025 09:20:150
Report
SSSanjay Sharma
FollowNov 21, 2025 09:19:1050
Report
GPGYAN PRAKASH
FollowNov 21, 2025 09:08:3630
Report
BSBALINDER SINGH
FollowNov 21, 2025 09:07:0682
Report
KDKuldeep Dhaliwal
FollowNov 21, 2025 09:03:56116
Report
SSSanjay Sharma
FollowNov 21, 2025 08:40:1694
Report
HSHarmeet Singh Maan
FollowNov 21, 2025 08:32:5762
Report
AJAnil Jain
FollowNov 21, 2025 08:24:37121
Report
PSParambir Singh Aulakh
FollowNov 21, 2025 08:12:39119
Report
MSManish Shanker
FollowNov 21, 2025 08:08:31144
Report
KSKamaldeep Singh
FollowNov 21, 2025 08:07:50116
Report
SSSanjay Sharma
FollowNov 21, 2025 08:04:41195
Report