Back
गुरु नानक देव विश्वविद्यालय में पहली विश्व पंजाबी कॉन्फ्रंस 20–22 फ़रवरी 2026
PSParambir Singh Aulakh
Feb 17, 2026 10:06:21
Amritsar, Punjab
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 20 ਤੋਂ 22 ਫ਼ਰਵਰੀ ਤੱਕ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਪੰਜਾਬੀ ਮਾਂ ਬੋਲੀ ਨੂੰ ਅੰਤਰਰਾਸ਼ਟਰੀ ਮੰਚ ‘ਤੇ ਉਭਾਰਨ ਲਈ ਤਿੰਨ-ਰੋਜ਼ा ਵਿਸ਼ਾਲ ਸਮਾਗਮ AI ਦੀ ਮਦਦ ਨਾਲ ਗੈਰ ਪੰਜਾਬੀਆਂ ਲਈ ਵੀ ਪੰਜਾਬੀ ਸਿੱਖਣ ਦਾ ਨਵਾਂ ਕੋਰਸ ਤਿਆਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਸੰਭਾਵਨਾਵਾਂ ਨੂੰ ਅੰਤਰਰਾਸ਼ਟਰੀ ਪ੍ਰਸੰਗ ਵਿੱਚ ਉਭਾਰਨ ਦੇ ਉਦੇਸ਼ ਨਾਲ ਤਿੰਨ-ਰੋਜ਼ਾ ਪਹਿਲੀ “ਵਿਸ਼ਵ ਪੰਜਾਬੀ ਕਾਨਫਰੰਸ” ਦਾ ਆਯੋਜਨ 20 ਤੋਂ 22 ਫ਼ਰਵਰੀ 2026 ਤੱਕ ਕੀਤਾ ਜਾ ਰਿਹਾ ਹੈ। ਕਾਨਫਰੰਸ ਦਾ ਮੁੱਖ ਵਿਸ਼ਾ “ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਰਤਮਾਨ ਵਿੱਚ ਅੰਤਰਰਾਸ਼ਟਰੀ ਇੰਟਰफੇਸ ਦੀ ਭੂਮਿਕਾ” ਰੱਖਿਆ ਗਿਆ ਹੈ। ਕਾਨਫਰੰਸ ਦੇ ਕੋਆਰਡੀਨੇਟਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਉਦਘਾਟਨ ਸਮਾਰੋਹ 20 ਫ਼ਰਵਰੀ ਨੂੰ ਦੁਪਹਿਰ 2:30 ਵਜੇ ਯੂਨੀਵਰਸਿਟੀ ਦੇ ਕਨਵੈਨਸ਼ਨ ਸੈਂਟਰ, ਗੁਰੂ ਨਾਨਕ ਭਵਨ ਵਿੱਚ ਹੋਵੇਗਾ। ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਕਰਨਗੇ, ਜਦਕਿ ਮੁਖ ਮਹਿਮਾਨ ਸ. ਹਰਚਰਨ ਸਿੰਘ (ਸਾਬਕਾ ਮੁੱਖ ਸਕੱਤਰ, ਪੰਜਾਬ) ਹੋਣਗੇ। ਇਸ ਮੌਕੇ ਸ. ਤਰਸੇਮ ਸਿੰਘ (ਸਾਬਕਾ ਮੈਂਬਰ ਪਾਰਲੀਮੈਂਟ) ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕਾਨਫਰੰਸ ਦੌਰਾਨ ਵਿਦੇਸ਼ਾਂ ਤੋਂ ਆਏ ਵਿਦਵਾਨ, ਲੇਖਕ, ਖੋਜਕਰਤਾ ਅਤੇ ਸਮਾਜਿਕ ਚਿੰਤਕ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ। ਇਸਦੇ ਨਾਲ ਹੀ ਪੰਜਾਬੀ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਜਾਵੇਗਾ। ਤਿੰਨਾਂ ਦਿਨਾਂ ਵਿੱਚ ਕਈ ਨਾਮਵਰ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਯੂਨੀਵਰਸਿਟੀ ਅਤੇ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ, ਯੂਨੀਵਰਸਿਟੀ ਉਸਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰੇਗੀ। ਉਨ੍ਹਾਂ ਦੱਸਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿੱਚ ਪੰਜਾਬੀ ਨਾਲ ਜੁੜ ਰਹੀ ਹੈ ਅਤੇ AI ਦੀ ਮਦਦ ਨਾਲ ਗैर ਪੰਜਾਬੀਆਂ ਲਈ ਵੀ ਪੰਜਾਬੀ ਸਿੱਖਣ ਦਾ ਨਵਾਂ ਕੋਰਸ ਤਿਆਰ ਕੀਤਾ ਗਿਆ ਹੈ, ਜੋ ਭਵਿੱਖ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowFeb 17, 2026 12:04:070
Report
ASAvtar Singh
FollowFeb 17, 2026 12:03:290
Report
BSBALINDER SINGH
FollowFeb 17, 2026 11:54:040
Report
SGSatpal Garg
FollowFeb 17, 2026 11:52:140
Report
DVDEVENDER VERMA
FollowFeb 17, 2026 11:51:150
Report
VSVARUN SHARMA
FollowFeb 17, 2026 11:48:410
Report
BSBALINDER SINGH
FollowFeb 17, 2026 11:47:480
Report
DVDEVENDER VERMA
FollowFeb 17, 2026 11:47:030
Report
KSKapil sharma
FollowFeb 17, 2026 11:45:550
Report
TSTEJINDER SINGH
FollowFeb 17, 2026 11:29:110
Report
PSParambir Singh Aulakh
FollowFeb 17, 2026 11:28:510
Report
KSKapil sharma
FollowFeb 17, 2026 11:26:500
Report
RBRohit Bansal
FollowFeb 17, 2026 11:26:130
Report
PSParambir Singh Aulakh
FollowFeb 17, 2026 11:26:010
Report
DSDharmindr Singh
FollowFeb 17, 2026 11:22:050
Report