Back
बाबा बुढ़ा साहिब का ऐतिहासिक गुरुद्वारा: संतानों की प्रार्थना केंद्र
PSParambir Singh Aulakh
Dec 06, 2025 12:56:26
Amritsar, Punjab
ਬੀੜ ਬਾਬਾ ਬੁੱਢਾ ਸਾਹਿਬ ਜੀ (ਝਬਾਲ, ਤਰਨ ਤਾਰਨ)
ਬੀੜ ਬਾਬਾ ਬੁੱਢਾ ਸਾਹਿਬ ਜੀ ਜੋ ਕਿ ਪਿੰਡ ਠੱਠਾ ਝਬਾਲ ਤਰਨ ਤਾਰਨ ਵਿੱਚ ਸਥਿਤ ਹੈ ਇਹ ਇੱਕ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਸਾਰੀ ਜ਼ਿੰਦਗੀ ਇਸ ਥਾਂ ਦੇ ਉੱਤੇ ਗੁਜ਼ਾਰੀ ਅਤੇ ਉਹ ਇੱਥੇ ਗੁਰਮਤ ਵਿਚਾਰਾਂ , ਖੇਤੀਬਾੜੀ ਕਰਦੇ ਰਹੇ ਬਾਬा ਬੁੱਢਾ ਸਾਹਿਬ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਵੀ ਰਹੇ ਹਨ ਜੇਕਰ ਇਸ ਇਤਿਹਾਸਿਕ ਸਥਾਨ ਦੀ ਗੱਲ ਕਰੀਏ ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਤਾਨਾਂ ਦੇ ਵਾਲੀ ਕਿਹਾ ਗਿਆ ਹੈ,
ਜਿੱਥੇ ਬੀੜ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਥਿਤ ਹੈ। ਇੱਥੇ ਇੱਕ ਜੰਗਲ ਹੁੰਦਾ ਸੀ ਜਿਸ ਦੀ ਸਾਰੀ ਸੇਵਾ ਸੰਭਾਲ ਬਾਬਾ ਬੁੱਢਾ ਸਾਹਿਬ ਜੀ ਕਰਦੇ ਸਨ ਜੰਗਲ ਨੂੰ ਪੰਜਾਬੀ ਦੇ ਵਿੱਚ ਬੀੜ ਵੀ ਕਿਹਾ ਜਾਂਦਾ ਹੈ। ਜਿਸ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਬੀੜ ਬਾਬਾ ਬੁੱਢਾ ਸਾਹਿਬ ਜੀ ਪ੍ਰਚਲਿਤ ਹੋਇਆ...
ਬਾਬਾ ਬੁੱਢਾ ਸਾਹਿਬ ਦੇ ਹੈਡ ਗ੍ਰੰਥੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿ ਇਹ ਇੱਕ ਪਵਿੱਤਰ ਅਸਥਾਨ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਸਾਰੀ ਜ਼ਿੰਦਗੀ ਉਹਨਾਂ ਨੇ ਇੱਥੇ ਗੁਜ਼ਾਰੀ ਹੈ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਮਾਤਾ ਗੰਗਾ ਜੀ ਦੇ ਕਾਫੀ ਸਮਾਂ ਘਰ ਸੰਤਾਨ ਨਹੀਂ ਸੀ ਹੋਈ ਅਤੇ ਜਦੋਂ ਮਾਤਾ ਗੰਗਾ ਜੀ ਇੱਥੇ ਆ ਕੇ ਸੇਵਾ ਕਰਦੇ ਸਨ ਤਾਂ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਿੱਸੇ ਪ੍ਰਸ਼ਾਦੇ ਗੰਡਾ ਲੱਸੀ ਆਦਿ ਪ੍ਰਸ਼ਾਦਾ ਛਕਾਇਆ ਜਿਸ ਮਗਰੋਂ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਦੇ ਸਿਰ ਉੱਪਰ ਹੱਥ ਰੱਖ ਕੇ ਅਰਦਾਸ ਬੇਨਤੀ ਕੀਤੀ ਕਿ ਤੁਹਾਡੇ ਗ੍ਰਹਿ ਵਿਖੇ ਬਹੁਤ ਹੀ ਕਰਨੀ ਵਾਲੇ ਮਹਾਂਪੁਰਸ਼ ਹੋਣਗੇ ਅਤੇ ਇੱਕ ਸਾਲ ਬਾਅਦ ਮਾਤਾ ਗੰਗਾ ਜੀ ਦੀ ਕੁੱਖੋਂ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਕਾਸ਼ ਲਿਆ ਜੋ ਕਿ ਸਥਾਨ ਗੁਰੂ ਕੀ ਵਡਾਲੀ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ ਜਿਸ ਨੂੰ ਗੁਰਦੁਆਰਾ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ
ਉਹਨਾਂ ਦੱਸਿਆ ਜਿੰਨਾ ਘਰ ਸੰਤਾਨ ਨਹੀਂ ਹੁੰਦੀ ਉਹ ਇਸ ਗੁਰੂ ਘਰ ਚ ਆ ਕੇ ਮਿੱਸੇ ਪ੍ਰਸ਼ਾਦੇ ਗੰਡਾ ਆਦਿ ਲੱਸੀ ਇੱਥੇ ਆਪਣੀ ਸ਼ਰਧਾ ਅਨੁਸਾਰ ਭੇਟ ਕਰਦੇ ਹਨ ਅਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਤਾਂ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਸੰਤਾਨ ਬਖਸ਼ਦੇ ਹਨ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਤਰਾਂ ਅਤੇ ਧੀਆਂ ਦੇ ਸੰਤਾਨਾਂ ਦੇ ਵਾਲੀ ਵੀ ਕਿਹਾ ਜਾਂਦਾ ਰਿਹਾ ਹੈ ਅਤੇ ਅੱਜ ਵੀ ਬੀਲ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਇੱਥੇ ਸੁਸ਼ੋਭਿਤ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਆ ਕੇ ਅਰਦਾਸ ਬੇਨਤੀ ਕਰਦੀਆਂ ਹਨ ਅਤੇ ਸੰਤਾਨਾਂ ਦੀ ਪ੍ਰਾਪਤੀ ਇਥੋਂ ਹੁੰਦੀ ਹੈ।
ਜਦੋਂ ਮਿੱਸੇ ਪ੍ਰਸ਼ਾਦੇ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਗ੍ਰੰਥੀ ਸਿੰਘ ਨੇ ਦੱਸਿਆ ਕਿ ਕੋਈ ਸਮਾਂ ਸੀ ਕਿ ਸੰਗਤ ਜਿਆਦਾ ਹੋਣ ਕਾਰਨ ਭੋਜਨ ਦੀ ਘਾਟ ਰਹਿਣ ਲੱਗ ਪਈ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਇਹ ਨਿਰਦੇਸ਼ ਜਾਰੀ ਕੀਤੇ ਕਿ ਜੋ ਕੁਝ ਲੰਗਰ ਦੇ ਵਿੱਚ ਹੈ ਉਸ ਨੂੰ ਆਟੇ ਦੇ ਵਿੱਚ ਗੁਣ ਕੇ ਪ੍ਰਸ਼ਾਦੇ ਤਿਆਰ ਕੀਤੇ ਕਰ ਦਿੱਤੇ ਜਾਣ ਜਿਸ ਤੋਂ ਭਾਵ ਵੇਸਨ ਆਟਾ ਅਤੇ ਲੂਣ ਮਿਰਚ ਮਸਾਲੇ ਮਿਕਸ ਕਰਕੇ ਇਸ ਨੂੰ ਮਿੱਸੇ ਪ੍ਰਸ਼ਾਦੇ ਦੇ ਰੂਪ ਵਜੋਂ ਬਣਾਇਆ ਗਿਆ ਅਤੇ ਜਿਸ ਤੋਂ ਇਹ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਸਾਹਿਬ ਚ ਮਿੱਸੇ ਪ੍ਰਸ਼ਾਦਿਆਂ ਦਾ সੰਗਤਾਂ ਲੰਗਰ ਲੈ ਕੇ ਆਉਣ ਲੱਗ ਗਈਆਂ...
ਉਹਨਾਂ ਕਿਹਾ ਕਿ ਬાબਾ ਬੁੱਢਾ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਇਸੇ ਜੰਗਲ ਵਿੱਚ ਬਤੀਤ ਕੀਤੀ ਜਿਸ ਨੂੰ ਬੀੜ ਵੀ ਕਿਹਾ ਜਾਂਦਾ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਪਸ਼ੂਆਂ ਦੀ ਸੇਵਾ ਦੇ ਨਾਲ ਨਾਲ ਗੁਰਮਤ ਦਾ ਗਿਆਨ ਵੀ ਸੰਗਤਾਂ ਨੂੰ ਦਿੱਤਾ ਜਿਸ ਤੋਂ ਬਾਅਦ ਇਸ ਸਥਾਨ ਦਾ ਨਾਮ ਬੀੜ ਬਾਬਾ ਬੁੱਢਾ ਸਾਹਿਬ ਜੀ ਪ੍ਰਚਲਿਤ ਹੋ ਗਿਆ ਇਹ ਗੁਰਦੁਆਰਾ ਅੱਜ ਵੀ ਤਰਨ ਤਾਰਨ ਦੇ ਝਬਾਲ ਪਿੰਡ ਠੱਠਾ ਦੇ ਵਿੱਚ ਸਥਿਤ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowDec 06, 2025 14:46:270
Report
PSParambir Singh Aulakh
FollowDec 06, 2025 14:15:16120
Report
NSNitesh Saini
FollowDec 06, 2025 14:08:5199
Report
KSKamaldeep Singh
FollowDec 06, 2025 14:07:05127
Report
DVDavit Verma
FollowDec 06, 2025 13:32:28145
Report
KSKamaldeep Singh
FollowDec 06, 2025 13:30:36137
Report
SSSanjay Sharma
FollowDec 06, 2025 13:21:12146
Report
KSKamaldeep Singh
FollowDec 06, 2025 13:19:04100
Report
KSKuldeep Singh
FollowDec 06, 2025 13:18:02195
Report
SGSatpal Garg
FollowDec 06, 2025 13:03:5081
Report
NSNaresh Sethi
FollowDec 06, 2025 13:01:46120
Report
KSKamaldeep Singh
FollowDec 06, 2025 12:37:28149
Report
TBTarsem Bhardwaj
FollowDec 06, 2025 12:37:03111
Report
SSSanjay Sharma
FollowDec 06, 2025 12:17:19185
Report