Back
अमृतसर के जशनदीप सिंह लेफ्टिनेंट बने; एक ही परिवार की तीन पीढ़ियाँ सेना में सेवाएं दे रहीं
PSParambir Singh Aulakh
Dec 15, 2025 09:54:05
Amritsar, Punjab
ਅੰਮ੍ਰਿਤਸਰ ਦੇ ਜਸ਼ਨਦੀਪ ਸਿੰਘ ਬਣੇ ਲੈਫਟੀਨੇਟ, ਇੱਕ ਹੀ ਪਰਿਵਾਰ ਦੀ ਤੀਸਰੀ ਪੀੜੀ ਭਾਰਤੀ ਸੈਨਾ ਵਿੱਚ ਸ਼ਾਮਿਲ
ਲੈਫਟੀਨੇਟ ਬਣ ਕੇ ਘਰ ਪਹੁੰਚੇ ਜਸ਼ਨਦੀਪ ਸਿੰਘ ਦਾ ਢੋਲ-ਨਗਾਰੇ, ਭੰਗੜੇ ਨਾਲ ਸ਼ਾਨਦਾਰ ਸਵਾਗਤ
ਪੰਜਾਬ ਦੇ ਨੌਜਵਾਨ ਮਿਹਨਤ ਕਰਕੇ ਦੇਸ਼ ਦੀ ਸੇਵਾ ਕਰਨ: ਲੈਫਟੀਨੇਟ ਜਸ਼ਨਦੀਪ ਸਿੰਘ
ਅੰਮ੍ਰਿਤਸਰ ਤੋਂ ਇੱਕ ਮਾਣ ਭਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼ਹਿਰ ਦੇ ਨੌਜਵਾਨ ਜਸ਼ਨਦੀਪ ਸਿੰਘ ਨੇ ਭਾਰਤੀ ਸੈਨਾ ਵਿੱਚ ਲੈਫਟੀਨੇਟ ਬਣ ਕੇ ਆਪਣੇ ਪਰਿਵਾਰ ਸਮੇਤ ਪੂਰੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਜਸ਼ਨਦੀਪ ਸਿੰਘ ਇੱਕ ਹੀ ਪਰਿਵਾਰ ਦੀ ਲਗਾਤਾਰ ਤੀਸਰੀ ਪੀੜੀ ਹੈ, ਜੋ ਭਾਰਤੀ ਸੈਨਾ ਵਿੱਚ ਦੇਸ਼ ਦੀ ਸੇਵਾ ਲਈ ਚੁਣੀ ਗਈ ਹੈ।ਲੈਫਟੀਨੇਟ ਬਣਨ ਤੋਂ ਬਾਅਦ ਜਦੋਂ ਜਸ਼ਨਦੀਪ ਸਿੰਘ ਅੰਮ੍ਰਿਤਸਰ ਆਪਣੇ ਘਰ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਢੋਲ ਵਜਾ ਕੇ ਅਤੇ ਭੰਗੜੇ ਪਾ ਕੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਘਰ ਦਾ ਮਾਹੌਲ ਖੁਸ਼ੀ ਅਤੇ ਮਾਣ ਨਾਲ ਭਰਿਆ ਹੋਇਆ ਸੀ ਮੀਡੀਆ ਨਾਲ ਗੱਲਬਾਤ ਕਰਦਿਆਂ ਲੈਫਟੀਨੇਟ ਜਸ਼ਨਦੀਪ ਸਿੰਘ ਨੇ ਕਿਹਾ ਕਿ ਲੈਫਟੀਨੇਟ ਬਣ ਕੇ ਉਹਨੂੰ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕਾਮਯਾਬੀ ਪਿੱਛੇ ਉਹਨਾਂ ਦੇ ਮਾਤਾ-ਪਿਤਾ ਅਤੇ ਪਰਿਵਾਰ ਦਾ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਹਰ ਕਦਮ ‘ਤੇ ਪੂਰਾ ਸਹਿਯੋਗ ਦਿੱਤਾ। ਉਹਨਾਂ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਤੀਸਰੀ ਪੀੜੀ ਹਨ ਜੋ ਦੇਸ਼ ਦੀ ਸੇਵਾ ਲਈ ਭਾਰਤੀ ਸੈਨਾ ਵਿੱਚ ਸ਼ਾਮਿਲ ਹੋਈ ਹੈ, ਜਿਸ ‘ਤੇ ਉਹਨੂੰ ਖ਼ਾਸ ਮਾਣ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮਿਹਨਤ ਕਰਕੇ ਦੇਸ਼ ਦੀ ਸੇਵਾ ਲਈ ਅੱਗੇ ਆਉਣ ਅਤੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਨ。
ਇਸ ਮੌਕੇ ਲੈਫਟੀਨੇਟ ਦੇ ਪਿਤਾ, ਸਾਬਕਾ ਸੂਬੇਦਾਰ ਮੇਜਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਭਾਰਤੀ ਸੈਨਾ ਵਿੱਚ 30 ਸਾਲਾਂ ਤੱਕ ਸੇਵਾ ਨਿਭਾ ਚੁੱਕੇ ਹਨ। ਉਹਨਾਂ ਕਿਹਾ ਕਿ ਅੱਜ ਨੌਜਵਾਨਾਂ ਦਾ ਰੁਝਾਨ ਭਾਰਤੀ ਸੈਨਾ ਵੱਲ ਵਧ ਰਿਹਾ ਹੈ, ਜੋ ਬਹੁਤ ਹੀ ਚੰਗੀ ਗੱਲ ਹੈ। ਉਹਨਾਂ ਨੇ ਨੌਜਵਾਨ ਪੀੜੀ ਨੂੰ ਵਿਦੇਸ਼ ਜਾਣ ਦੀ ਬਜਾਏ ਦੇਸ਼ ਵਿੱਚ ਰਹਿ ਕੇ ਹੀ ਵਧੀਆ ਪੁਜੀਸ਼ਨਾਂ ਹਾਸਲ ਕਰਨ ਦੀ ਸਲਾਹ ਦਿੱਤੀ。
ਲੈਫਟੀਨੇਟ ਜਸ਼ਨਦੀਪ ਸਿੰਘ ਦੀ ਮਾਤਾ ਨੇ ਵੀ ਖੁਸ਼ੀ ਜਤਾਉਂਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦਾ ਪੁੱਤਰ ਅੱਜ ਇੰਨੀ ਵੱਡੀ ਪੁਜੀਸ਼ਨ ‘ਤੇ ਪਹੁੰਚਿਆ ਹੈ। ਉਹਨਾਂ ਦੱਸਿਆ ਕਿ ਬੇਟੇ ਨੇ ਕਾਫ਼ੀ ਮਿਹਨਤ ਕੀਤੀ ਹੈ ਅਤੇ ਪਰਿਵਾਰ ਨੇ ਉਸਨੂੰ ਸਦਾ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਆਸ ਜਤਾਈ ਕਿ ਪੰਜਾਬ ਦੇ ਹੋਰ ਨੌਜਵਾਨ ਵੀ ਇਸ ਤੋਂ ਪ੍ਰੇਰਨਾ ਲੈ ਕੇ ਦੇਸ਼ ਅਤੇ ਪੰਜਾਬ ਦੀ ਸੇਵਾ ਕਰਨਗੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowDec 15, 2025 11:20:240
Report
RBRohit Bansal
FollowDec 15, 2025 11:18:300
Report
DSDharmindr Singh
FollowDec 15, 2025 11:16:140
Report
DVDEVENDER VERMA
FollowDec 15, 2025 11:04:120
Report
GPGYAN PRAKASH
FollowDec 15, 2025 11:03:400
Report
VBVIJAY BHARDWAJ
FollowDec 15, 2025 11:02:590
Report
PSParambir Singh Aulakh
FollowDec 15, 2025 11:01:160
Report
BSBHARAT SHARMA
FollowDec 15, 2025 10:53:110
Report
RKRAMAN KHOSLA
FollowDec 15, 2025 10:50:350
Report
AAAsrar Ahmad
FollowDec 15, 2025 10:30:290
Report
MTManish Thakur
FollowDec 15, 2025 10:22:500
Report
RMRakesh Malhi
FollowDec 15, 2025 10:18:060
Report
MSManish Shanker
FollowDec 15, 2025 10:00:550
Report
AAAsrar Ahmad
FollowDec 15, 2025 10:00:16Noida, Uttar Pradesh:CHANDIGARH: RAJ KAMAL CHAUDHURI (STATE ELECTION COMMISSIONER, PUNJAB) ON PUNJAB LOCAL BODY ELECTIONS/ ALLEGATIONS OF IRREGULARITIES/ VOTING PERCENTAGE
0
Report