Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
रोहतक में हरियाणा CM नयाब सिंह सैनी ने मेराथन का धमाकेदार फ्लैगऑफ किया
AAAsrar Ahmad
Sept 17, 2025 02:31:12
Noida, Uttar Pradesh
1709ZP_ANI LIVE 0700 LIVE ALERT: ROHTAK (HARYANA): HARYANA CM NAYAB SINGH SAINI FLAGS OFF MARATHON/ VISUALS/ NAYAB SINGH SAINI (HARYANA CM) SPEECH (SOURCE: ANI/ DPR)
7
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Sept 17, 2025 08:00:35
Kapurthala, Punjab:ਦਵਾਈ ਲੈਣ ਜਾ ਰਹੇ ਸੀ ਬਜ਼ੁਰਗ ਪਤੀ-ਪਤਨੀ, ਸੁਲਤਾਨਪੁਰ ਲੋਧੀ-ਗੋਇੰਦਵਾਲ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਤੇਜ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਪਿਛਲੇ ਪਾਸਿਓਂ ਮਾਰੀ ਜ਼ਬਰਦਸਤ ਟੱਕਰ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਪਤੀ-ਪਤਨੀ ਦੀ ਹੋਈ ਮੌਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੁਲਤਾਨਪੁਰ ਲੋਧੀ-ਗੋਇੰਦਵਾਲ ਮਾਰਗ ਤੇ ਪਿੰਡ ਮੰਗੂਪੁਰ ਦੇ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਕਾਰ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੇ ਦੌਰਾਨ ਮੋਟਰਸਾਈਕਲ ਸਵਾਰ ਪਤੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿੰਨਾ ਨੂੰ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ, ਜਿੱਥੇ ਡਾਕਟਰਾਂ ਵੱਲੋਂ ਜ਼ਖਮੀ ਪਤੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦਵਾਈ ਲੈਣ ਦੇ ਲਈ ਗੋਇੰਦਵਾਲ ਜਾ ਰਹੇ ਸਨ। ਇਸ ਦੌਰਾਨ ਉਹ ਤਲਵੰਡੀ ਚੌਧਰੀਆਂ ਤੋਂ ਅੱਗੇ ਪਿੰਡ ਮੰਗੂਪੁਰ ਨੇੜੇ ਸਥਿਤ ਇੱਕ ਪੈਟਰੋਲ ਪੰਪ ਤੋਂ ਤੇਲ ਪਵਾਉਣ ਲਈ ਮੋਟਰਸਾਈਕਲ PB 09 AF 2249 ਨੂੰ ਮੋੜਨ ਲੱਗੇ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਬਰੀਜਾ ਗੱਡੀ PB 76 A 0028 ਦੇ ਚਾਲਕ ਨੇ ਉਹਨਾਂ ਨੂੰ ਪਿਛਲੇ ਪਾਸਿਓਂ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਹਾਦਸਾਗ੍ਰਸਤ ਪਤੀ-ਪਤਨੀ ਨੇ ਜ਼ਖਮਾਂ ਦਾ ਤਾਬ ਨਾ ਸਹਾਰਦਿਆਂ ਹੋਇਆਂ ਦਮ ਤੋੜ ਦਿੱਤਾ। ਕਿਸ ਨੂੰ ਪਤਾ ਸੀ ਕਿ ਅੱਜ ਇਹਨਾਂ ਦਾ ਆਖਰੀ ਦਿਨ ਹੋਵੇਗਾ ਅਤੇ ਉਹ ਇਸ ਦੁਨੀਆਂ ਤੋਂ ਇਕੱਠੇ ਹੀ ਰੁਖਸਤ ਹੋ ਜਾਣਗੇ। ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਪਤੀ ਪਤਨੀ ਸ਼ਿਨਾਖਤ ਸੇਵਾ ਮੁਕਤ ਸੂਬੇਦਾਰ ਫਕੀਰ ਸਿੰਘ (73) ਪੁੱਤਰ ਉਜਾਗਰ ਸਿੰਘ ਅਤੇ ਬਲਵੀਰ ਕੌਰ(71) ਪਤਨੀ ਫਕੀਰ ਸਿੰਘ ਵਾਸੀ ਪਰਮਜੀਤਪੁਰ (ਆਲੂਪੁਰ) ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਦੇ ਰੂਪ ਵਿੱਚ ਹੋਈ। ਮਾਮਲੇ ਨੂੰ ਲੈ ਕੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਵੱਲੋਂ ਗੱਡੀ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਥਾਣਾ ਮੁਖੀ ਅਨੁਸਾਰ ਪਰਿਵਾਰ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਬਾਈਟ : ਜੋਗਾ ਸਿੰਘ (ਰਿਸ਼ਤੇਦਾਰ) ਬਾਈਟ : ਅਨਿਲ ਕੁਮਾਰ ( ਐਸ ਐਚ ਓ, ਥਾਣਾ ਤਲਵੰਡੀ ਚੌਧਰੀਆਂ) ਬਾਈਟ : ਡਾ. ਹਰਪ੍ਰੀਤ ਸਿੰਘ (EMO)
0
comment0
Report
AAAsrar Ahmad
Sept 17, 2025 07:17:39
Noida, Uttar Pradesh:ਇਸ ਵੇਲੇ ਦੀ ਵੱਡੀ ਖਬਰ ਜਲੰਧਰ ਰੇਲਵੇ ਸਟੇਸ਼ਨ ਤੋਂ ਆ ਰਹੀ ਹੈ ਜਿਥੇ ਕਿ ਅੱਜ ਸਵੇਰੇ ਹਰਿਦ੍ਵਾਰ ਜਾਨ ਵਾਲੀ ਟ੍ਰੇਨ ਨੰਬਰ 12054 ਦੇ ਕੋਚ ਨੰਬਰ NR 257401 ਵਿੱਚ ਭਾਰਤ ਵਿਰੁੱਧ ਨਾਰਾ ਲਿਖਿਆ ਮਿਲਣ ਨਾਲ ਰੇਲਵੇ ਪ੍ਰ ਸ਼ਾਸਨ ਵਿੱਚ ਹਲਚਲ ਮਚ ਗਈ। ਇਸ ਦੀ ਜਾਣਕਾਰੀ ਸੀ-62 ਦੇ ਗੇਟਮੈਨ ਰਣਜੀਤ ਕੁਮਾਰ ਨੇ ਤੁਰੰਤ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ। ਸੁਚਨਾ ਮਿਲਦੇ ਹੀ ਉਪ-ਪੁਲਿਸ ਅਧਿਕਾਰੀ ਨੂੰ ਮੈਸੇਜ ਭੇਜਿਆ ਗਿਆ ਅਤੇ RPF ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਤੇ ਧਿਆਨ ਦਿੱਤਾ। ਇਹ ਘਟਨਾ ਕੋਚ ਨੰਬਰ 11 ਵਿੱਚ ਵਾਪਰੀ। ਪ੍ਰਸ਼ਾਸਨ ਵੱਲੋਂ ਕੋਚ ਦੀ ਜਾਂਚ ਕੀਤੀ ਗਈ ਹੈ ਅਤੇ ਇਸ ਨਾਰੇ ਨੂੰ ਮਿਟਾ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਨਾਰਾ ਕਿਸ ਨੇ ਲਿਖਿਆ ਅਤੇ ਇਸ ਦੇ ਪਿੱਛੇ ਕੀ ਮਨਸ਼ਾ ਸੀ। ਲੋਕਾਂ ‘ਚ ਚਿੰਤਾ, ਸੁਰੱਖਿਆ ਵਧਾਈ ਗਈ ਇਸ ਘਟਨਾ ਤੋਂ ਬਾਅਦ ਯਾਤਰੀਆਂ ਅਤੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਰੇਲਵੇ ਪ੍ਰਸ਼ਾਸਨ ਨੇ ਯਕੀਨ ਦਵਾਇਆ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਹੋਰ ਵਧਾਈ ਜਾ ਰਹੀ ਹੈ।
0
comment0
Report
AAAsrar Ahmad
Sept 17, 2025 07:16:47
Noida, Uttar Pradesh:ਪ੍ਰੈੱਸ ਨੋਟਭਾਈ ਸੰਦੀਪ ਸਿੰਘ ਦੇ ਮਾਮਲੇ ’ਚ ਜ਼ੇਲ੍ਹ ਪ੍ਰਸ਼ਾਸਨ ਦਾ ਵਤੀਰਾ ਦੁਖਦਾਈ ਤੇ ਬੇਇਨਸਾਫ਼ੀ ਵਾਲਾ- ਐਡਵੋਕੇਟ ਧਾਮੀ ਕਿਹਾ; ਭਾਈ ਸੰਦੀਪ ਸਿੰਘ ਦੇ ਪਰਿਵਾਰ ਅਤੇ ਵਕੀਲਾਂ ਨੂੰ ਤੁਰੰਤ ਉਸ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਅੰਮ੍ਰਿਤਸਰ, 17 ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਜ਼ੇਲ੍ਹ ਪ੍ਰਸ਼ਾਸਨ ਵੱਲੋਂ ਭਾਈ ਸੰਦੀਪ ਸਿੰਘ ਸੰਨੀ ਨਾਲ ਕੀਤੀ ਗਈ ਵਧੀਕੀ ਦਾ ਨੋਟਿਸ ਲੈਂਦਿਆਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਾ ਅਜਿਹਾ ਵਰਤਾਰਾ ਬੇਹੱਦ ਦੁਖਦਾਈ ਅਤੇ ਬੇਇਨਸ਼ਾਫੀ ਵਾਲਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਜ਼ੇਲ੍ਹ ਵਿਚ ਹੋਏ ਝਗੜੇ ਦੀ ਨਿਰਪੱਖ ਜਾਂਚ ਕਰਨ ਦੀ ਬਜਾਏ ਭਾਈ ਸੰਦੀਪ ਸਿੰਘ ਦੀ ਮਾਰਕੁਟਾਈ ਕਰਨਾ ਅਤੇ ਉਸ ਦੇ ਪਰਿਵਾਰ ਨੂੰ ਵੀ ਉਸ ਨਾਲ ਮਿਲਣ ਨਾ ਦੇਣਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਇਨਸਾਫ਼ ਦੇਣ ਦੀ ਬਜਾਏ ਭਾਈ ਸੰਦੀਪ ਸਿੰਘ ਨੂੰ ਪਟਿਆਲਾ ਤੋਂ ਸੰਗਰੂਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ, ਜਦਕਿ ਅਦਾਲਤ ਵੱਲੋਂ ਕੀਤੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਅਦਾਲਤ ਨੇ ਭਾਈ ਸੰਦੀਪ ਸਿੰਘ ਦਾ ਰਾਜਿੰਦਰਾ ਹਸਪਤਾਲ ਤੋਂ ਮੈਡੀਕਲ ਕਰਵਾਉਣ ਦਾ ਆਦੇਸ਼ ਕੀਤਾ ਸੀ, ਜਿਸ ਨੂੰ ਵੀ ਲਾਗੂ ਨਹੀਂ ਕੀਤਾ ਗਿਆ। ਭਾਈ ਸੰਦੀਪ ਸਿੰਘ ਨੂੰ ਨਾ ਤਾਂ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਵਕੀਲਾਂ ਨਾਲ ਮੁਲਾਕਾਤ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਅਜਿਹਾ ਵਰਤਾਰਾ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਭਾਈ ਸੰਦੀਪ ਸਿੰਘ ਖਿਲਾਫ਼ ਕੇਸ ਦਰਜ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ ਵਿਚ ਸਜ਼ਾ ਕੱਟ ਰਹੇ ਪੁਲਿਸ ਵਾਲਿਆਂ ਨੂੰ ਬਚਾਉਣ ਦੇ ਯਤਨ ਹੋ ਰਹੇ ਹਨ। ਜੇਕਰ ਭਾਈ ਸੰਦੀਪ ਸਿੰਘ ਦਾ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਹੋਇਆ ਤਾਂ ਇਸ ਦੀ ਜਿੰਮੇਵਾਰੀ ਜ਼ੇਲ੍ਹ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਭਾਈ ਸੰਦੀਪ ਸਿੰਘ ਦੇ ਪਰਿਵਾਰ ਅਤੇ ਵਕੀਲਾਂ ਨੂੰ ਤੁਰੰਤ ਉਸ ਨਾਲ ਮਿਲਣ ਦੀ ਇਜਾਜਤ ਦਿੱਤੀ ਜਾਵੇ, ਤਾਂ ਜੋ ਪਰਿਵਾਰ ਨੂੰ ਉਸ ਬਾਰੇ ਸਹੀ ਜਾਣਕਾਰੀ ਮਿਲ ਸਕੇ। ਜਾਰੀ ਕਰਤਾ: ਜਗਤਾਰ ਸਿੰਘ ਖੋਦੇਬੇਟ ਪਬਲੀਸਿਟੀ ਸਹਾਇਕ, ਸ਼੍ਰੋਮਣੀ ਕਮੇਟੀ।
0
comment0
Report
BSBHARAT SHARMA
Sept 17, 2025 07:16:13
Amritsar, Punjab:Wt from Amritsar railway station. ਹੁਸ਼ਿਆਰਪੁਰ ਵਿਖੇ ਇੱਕ ਪ੍ਰਵਾਸੀ ਦੇ ਵੱਲੋਂ ਪੰਜ ਸਾਲ ਦੇ ਬੱਚੇ ਦੇ ਨਾਲ ਦੁਸ਼ਕਰਮ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪਾਏ ਜਾ ਰਹੇ ਹਨ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਦੀ ਮਨਾਈ ਦੇ ਬੋਰਡ ਲਗਾਏ ਜਾ ਰਹੇ ਹਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਵਿੱਚ ਵੀ ਪ੍ਰਵਾਸੀ ਪਹੁੰਚ ਰਹੇ ਹਨ ਅਤੇ ਕਰ ਰਹੇ ਹਨ ਵਾਪਸੀ, ਪਰ ਆਪਣੇ ਨਿੱਜੀ ਕੰਮਾਂ ਦੇ ਕਰਕੇ, ਪ੍ਰਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਨਿੱਜੀ ਕੰਮ ਕਰਕੇ ਆਪਣੇ ਤਿਉਹਾਰ ਮਨਾ ਕੇ ਫਿਰ ਤੋਂ ਵਾਪਸ ਅੰਮ੍ਰਿਤਸਰ ਪਰਤਾਂਗੇ। ਪ੍ਰਵਾਸੀਆਂ ਨੇ ਕਿਹਾ ਕਿ ਜੋ ਹੁਸ਼ਿਆਰਪੁਰ ਵਿਖੇ ਹਾਦਸਾ ਹੋਇਆ ਹੈ ਉਹ ਗਲਤ ਹੋਇਆ ਹੈ, ਉਸ ਪ੍ਰਵਾਸੀ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ। ਇੱਕ ਪ੍ਰਵਾਸੀ ਨੇ ਕਿਹਾ ਕਿ ਜਿਸ ਪ੍ਰਵਾਸੀ ਦੇ ਵੱਲੋਂ ਹੁਸ਼ਿਆਰਪੁਰ ਵਿਖੇ ਕਾਂਡ ਕੀਤਾ ਗਿਆ ਹੈ ਉਸ ਪ੍ਰਵਾਸੀ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਰੇਲਵੇ ਸਟੇਸ਼ਨ ਵਿੱਚ ਪਹੁੰਚੇ ਪ੍ਰਵਾਸੀਆਂ ਨੇ ਕਿਹਾ ਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਅੰਮ੍ਰਿਤਸਰ ਵਿੱਚ ਰਹਿ ਰਹੇ ਹਨ ਅਤੇ ਕੰਮ ਕਰ ਰਹੇ ਹਨ ਸਾਡਾ ਪੰਜਾਬੀਆਂ ਦੇ ਨਾਲ ਕਾਫੀ ਪਿਆਰ ਹੈ
0
comment0
Report
BKBIMAL KUMAR
Sept 17, 2025 06:47:28
Anandpur Sahib, Punjab:Story Assigned By Desk  Reporter - Bimal Sharma  Location - Nangal File Folder - 1709ZP_APS_RESCUE_R ਨੰਗਲ ਡੈਮ ਤੇ ਹੋਇਆ ਦਰਦਨਾਕ ਹਾਦਸਾ ਸਵਿਫਟ ਕਾਰ ਸੇਫਟੀ ਡਿਵਾਈਡਰ ਨਾਲ ਟਕਰਾਈ  Anchor - ਦੇਰ ਰਾਤ ਬੜੀ ਤੇਜ਼ੀ ਨਾਲ ਸਵਿਫਟ ਕਾਰ ਨੰਗਲ ਡੈਮ ਤੋਂ ਮੁੜੀ ਤੇ ਡਿਵਾਈਡਰ ਤੇ ਲੱਗੀ ਰੇਲਿੰਗ ਨਾਲ ਟਕਰਾ ਗਈ ਤੇ ਡਰਾਈਵਰ ਟੱਕਰ ਤੋਂ ਬਾਅਦ ਉਸਨੇ ਮੌਕੇ ਤੇ ਹੀ ਨਹਿਰ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਕਰਮੀਆਂ ਵੱਲੋਂ ਪਕੜ ਕੇ ਬਚਾ ਲਿਆ ਗਿਆ ਤੇ ਉਪਚਾਰ ਲਈ ਹਸਪਤਾਲ ਭੇਜਿਆ ਗਿਆ ਮੌਕੇ ਤੇ ਹਿਮਾਚਲ ਪੁਲਿਸ ਵੀ ਪਹੁੰਚ ਗਈ ਕਿਉਂਕਿ ਪਿੱਛੇ ਵੀ ਇਹ ਤੇਜ਼ ਰਫਤਾਰ ਦੇ ਨਾਲ ਦੁਰਘਟਨਾਵਾਂ ਕਰਦਾ ਆਇਆ ਸੀ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਿਕ ਮਤਭੇਦ ਦੇ ਚਲਦਿਆਂ ਡਰਾਈਵਰ ਕਾਫੀ ਗੁੱਸੇ ਵਿੱਚ ਸੀ ਤੇ ਲਗਾਤਾਰ ਤੇਜ਼ ਗੱਡੀ ਚਲਾ ਕੇ ਜਾ ਰਿਹਾ ਸੀ ਤੇ ਇਹ ਹਾਦਸਾ ਵਾਪਰ ਗਿਆ ਕਿਉਂਕਿ ਪਰਿਵਾਰਿਕ ਮੈਂਬਰ ਵੀ ਉਸਦੇ ਪਿੱਛੇ ਆ ਰਹੇ ਸਨ । ਜਿਨਾਂ ਨੇ ਇਹ ਜਾਣਕਾਰੀ ਦਿੱਤੀ ਮੌਕੇ ਤੇ ਨੰਗਲ ਡੈਮ ਦੇ ਅਫਸਰ ਪੁਲਿਸ ਕਰਮਚਾਰੀ ਤੇ ਰੇਲਵੇ ਪੁਲਿਸ ਕਰਮਚਾਰੀ ਪਹੁੰਚ ਚੁੱਕੇ ਸਨ ਜਿਨਾਂ ਨੇ ਸਥਿਤੀ ਦਾ ਜਾਇਜ਼ਾ ਲੈਂਦੇ ਹੋ ਮੌਕੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
2
comment0
Report
ASARVINDER SINGH
Sept 17, 2025 06:47:16
Hamirpur, Himachal Pradesh:प्रधानमंत्री नरेंद्र मोदी के जन्मदिन पर सेवा पखवाड़ा कार्यक्रम के तहत हमीरपुर के गांधी चौक पर हवन यज्ञ का आयोजन किया गया जिसमें सांसद अनुराग ठाकुर सहित भाजपा विधायक आशीष शर्मा विधायक इंद्रजीत लखनपाल पूर्व विधायक राजेंद्र राणा पूर्व विधायक कमलेश कुमारी ने आहुतियां डाली इस अवसर पर भारतीय जनता युवा मोर्चा ने रक्तदान शिविर का आयोजन किया जिसमें युवाओं ने बढ़ चढ़कर भाग लिया । पूर्व केंद्रीय मंत्री एवं सांसद अनुराग ठाकुर ने प्रधानमंत्री नरेंद्र मोदी को बधाई देते हुए कहा कि प्रधानमंत्री नरेंद्र मोदी का जीवन उपलब्धियां भर रहा है और उनके मार्गदर्शन व नेतृत्व में भारत ने विश्व पटल पर एक अलग पहचान बनाई है उन्होंने कहा कि आज हवन यज्ञ में आहुतियां डालकर भगवान से प्रधानमंत्री नरेंद्र मोदी को बेहतर स्वास्थ्य और उनका नेतृत्व देश को मिलता रहे ऐसी कामना की गई उन्होंने कहा कि प्रधानमंत्री नरेंद्र मोदी हिमाचल से विशेष लगाव रखते हैं उन्होंने कहा कि आज प्रदेश भाजपा के अलावा हिमाचल के सभी लोगों की तरफ से वह उन्हें 75 में जन्मदिन की बधाई देते हैं । बाइट अनुराग ठाकुर सांसद पूर्व केंद्रीय मंत्री एवं सांसद अनुराग ठाकुर ने कहा कि मंडी जिला के धर्मपुर क्षेत्र में भारी बारिश के चलते धर्मपुर क्षेत्र में करोड़ों रुपए का नुकसान हुआ है। अनुराग सिंह ठाकुर ने बताया कि धर्मपुर क्षेत्र में बारिश से धर्मपुर मैं दुकानों के अंदर 10 से 12 फीट तक का पानी घुस गया था जिसके चलते दुकानों में रखा सारा सामान भी खराब हो चुका है तो वहीं बस स्टैंड में खड़ी बसें भी लगभग 200 से ढाई सौ मीटर तक दूर पहुंच गई थी जिससे अंदाजा लगाया जा सकता था कि कितना तेज पानी का भाव उसे रात को आया था । उन्होंने कहा कि अब जरूरत है सभी को मिलकर धर्मपुर क्षेत्र के लोगों को मदद पहुंचाने की । उन्होंने कहा कि धर्मपुर में आने-जाने वाले राष्ट्रों को भी नुकसान पहुंचा है जिसे भी जल्द ठीक किया जाएगा । बाइट अनुराग ठाकुर सांसद
0
comment0
Report
KSKamaldeep Singh
Sept 17, 2025 06:47:00
Chandigarh, Chandigarh:Today, as we celebrate the 75th birthday of our beloved Prime Minister, Shri Narendra Modi Ji, it is important to reflect on his extraordinary contribution to Punjab and to the Sikh Panth. From instituting Veer Bal Diwas to immortalize the supreme sacrifice of the Sahibzadas, to ensuring the safe return of the sacred Sri Guru Granth Sahib Ji from war-torn Afghanistan, Modi Ji has shown not just leadership, but deep reverence for our Gurus and our history. He fulfilled the long-standing dream of millions of devotees through the Kartarpur Sahib Corridor, making it easier for pilgrims to pay obeisance at the final resting place of Guru Nanak Dev Ji. He approved the ropeway to Hemkund Sahib, a transformative project that will ease the yatra for elderly and differently-abled devotees. He also launched modern rail connectivity such as the SMVD Katra–Amritsar Vande Bharat Express, directly strengthening access to our sacred Gurdwaras and boosting regional growth. When Punjab faced devastation from recent floods, the Prime Minister once again stood by us like a guardian. His government announced ₹1,600 crore in immediate financial assistance for relief, rehabilitation, and rebuilding — a lifeline for our farmers, families, and infrastructure. Beyond these, Modi Ji has consistently honoured Sikh heritage — waiving GST on langar at Sri Harmandir Sahib, highlighting the lives of our Gurus before the world, and ensuring that the message of seva, courage, and sacrifice reaches every generation. On his 75th birthday, we do not just wish him long life and good health. We offer him our heartfelt gratitude. Punjab salutes his vision, his compassion, and his unshakable commitment towards our nation. Modi Ji, you are not only the leader of India , you are also the pride of Punjab.
0
comment0
Report
VSVARUN SHARMA
Sept 17, 2025 06:20:31
Kapurthala, Punjab:ਦਾਣਾ ਮੰਡੀਆਂ ਚ 75 ਫ਼ੀਸਦੀ ਗਿੱਲਾ ਤੇ ਹਰਾ ਝੋਨਾ ਲਿਆ ਰਹੇ ਕਿਸਾਨ ਪਰੇਸ਼ਾਨ ਆੜਤੀਆਂ ਵੱਲੋਂ ਸੁਲਤਾਨਪੁਰ ਲੋਧੀ ਚ ਕੀਤੀ ਵਿਸ਼ਾਲ ਇਕੱਤਰਤਾ ਕਿਸਾਨਾਂ ਨੂੰ ਝੋਨਾ ਪਕਾ ਕੇ ਅਤੇ ਸੁਕਾ ਕੇ ਲਿਆਉਣ ਦੀ ਕੀਤੀ ਅਪੀਲ ਐਂਕਰ : ਝੋਨੇ ਦੀ ਖਰੀਦ ਦੀ ਪ੍ਰਕਿਰਿਆ 16 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਤਹਿਤ ਸਰਕਾਰ ਆਪਣੀਆਂ ਦੀਆਂ ਤਿਆਰੀਆਂ ਮੁਕੰਮਲ ਹਨ। ਝੋਨੇ ਦੀ ਆਮਦ ਅਤੇ ਖਰੀਦ ਸ਼ੁਰੂ ਹੋ ਚੁੱਕੀ ਹੈ। ਪਰ ਇਸ ਵਿਚਾਲੇ ਸੁਲਤਾਨਪੁਰ ਲੋਧੀ ਦੀਆਂ ਦਾਣਾ ਮੰਡੀਆਂ ਦੇ ਆੜਤੀ ਚਿੰਤਿਤ ਦਿਖਾਈ ਦੇ ਰਹੇ ਹਨ। ਆੜਤੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ 75 ਫੀਸਦੀ ਗਿੱਲਾ ਅਤੇ ਹਰਾ ਝੋਨਾ ਮੰਡੀਆਂ ਵਿੱਚ ਲਿਆਂਦਾ ਜਾ ਰਿਹਾ ਹੈ। ਜਿਸ ਕਾਰਨ ਮਾਪ ਦੰਡਾਂ ਅਨੁਸਾਰ ਝੋਨੇ ਦੀ ਤੁਲਾਈ ਤੇ ਖਰੀਦ ਕਰਨ ਵਿੱਚ ਦਿੱਕਤ ਆ ਰਹੀ ਹੈ। ਲਿਹਾਜ਼ਾ ਆੜਤੀਆਂ ਵੱਲੋਂ ਇੱਥੇ ਮਾਰਕੀਟ ਕਮੇਟੀ ਦਫਤਰ ਦੀ ਮੀਟਿੰਗ ਹਾਲ ਚ ਇੱਕ ਵਿਸ਼ਾਲ ਇਕੱਤਰਤਾ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਗਿੱਲਾ ਝੋਨਾ ਨਾ ਖਰੀਦਣ ਦਾ ਫੈਸਲਾ ਕੀਤਾ ਗਿਆ। ਲਿਹਾਜ਼ਾ ਆੜਤੀਆਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਫਸਲ ਨੂੰ ਸੁਕਾਉਣ ਤੋਂ ਬਾਅਦ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬਾਈਟ : ਸਤਪਾਲ ਮੈਦਾਨ ਆੜਤੀ ਬਾਈਟ : ਪੁਸ਼ਪਿੰਦਰ ਸਿੰਘ ਮੋਮੀ ਆੜਤੀ
0
comment0
Report
VSVARUN SHARMA
Sept 17, 2025 05:50:16
Kapurthala, Punjab:72 ਬ੍ਰਹਮ ਗਿਆਨੀਆਂ ਦੀ ਧਰਤੀ ਡੱਲਾ ਸਾਹਿਬ ਦੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ ਬ੍ਰਹਮ ਗਿਆਨੀ ਭਾਈ ਲਾਲੂ ਜੀ ਦੀ ਯਾਦ 'ਚ ਅੱਸੂ ਦੀ ਮੱਸਿਆ 20,21 ਸਤੰਬਰ ਨੂੰ ਮਨਾਇਆ ਜਾ ਰਿਹਾ ਜੋੜ ਮੇਲਾ ਜਾਣੋ ਇਸ ਪਾਵਨ ਪਵਿੱਤਰ ਅਸਥਾਨ ਦਾ ਇਤਿਹਾਸ, ਜਿੱਥੇ ਤਈਆ ਤਾਪ ਨੂੰ ਕੋਠੜੀ ਵਿੱਚ ਕੀਤਾ ਗਿਆ ਸੀ ਕੈਦ ਦਰਸ਼ਨਾਂ ਲਈ ਖੋਲੇ ਗਏ ਤੇਈਆ ਤਾਪ ਕੋਠੜੀ ਦੇ ਦਰਵਾਜ਼ੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਵਲੋਂ ਥਾਪੇ ਮੰਜੀਦਾਰ ਬ੍ਰਹਮਗਿਆਨੀ ਸਿੱਖ ਭਾਈ ਲਾਲੂ ਜੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ 20 ਤੇ 21 ਸਤੰਬਰ ਨੂੰ ਅੱਸੂ ਮਹੀਨੇ ਦੀ ਮੱਸਿਆ ਦੇ ਦਿਹਾੜੇ ਤੇ ਡੱਲਾ ਸਾਹਿਬ ਨਗਰ ਵਿਖੇ ਆਯੋਜਿਤ ਕੀਤੇ ਜਾ ਰਹੇ ਸਲਾਨਾ ਮਹਾਨ ਜੋੜ ਮੇਲੇ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ । ਇਸ ਸਬੰਧੀ ਇਤਿਹਾਸਕ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਡੱਲਾ ਸਾਹਿਬ ਵਿਖੇ ਤੇਈਆ ਤਾਪ ਕੋਠੜੀ ਦੇ ਦਰਵਾਜੇ ਸੰਗਤਾਂ ਦੇ ਦਰਸ਼ਨਾਂ ਲਈ ਖੋਹਲ ਦਿੱਤੇ ਗਏ ਤੇ ਜੋੜ ਮੇਲੇ ਦੀਆਂ ਤਿਆਰੀਆਂ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਹਨ । ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ , ਜੂਨੀਅਰ ਮੀਤ ਪ੍ਰਧਾਨ ਜਥੇ ਬਲਦੇਵ ਸਿੰਘ ਕਲਿਆਣ , ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਤੇ ਜਥੇ ਜਰਨੈਲ ਸਿੰਘ ਡੋਗਰਾਂਵਾਲ ਦੀ ਅਗਵਾਈ ਹੇਠਾਂ ਸ਼੍ਰੋਮਣੀ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮਗਿਆਨੀ ਭਾਈ ਲਾਲੂ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ ਜਾਵੇਗਾ । ਇਸ ਸਬੰਧੀ 18 ਸਤੰਬਰ ਨੂੰ ਸਵੇਰੇ 11 ਵਜੇ ਡੱਲਾ ਸਾਹਿਬ ਦੇ ਸਮੂਹ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ , ਜਿਸਦੇ ਭੋਗ 20 ਸਤੰਬਰ ਸ਼ਨੀਵਾਰ ਨੂੰ ਸਵੇਰੇ ਪਾਏ ਜਾਣਗੇ ਤੇ ਉਪਰੰਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਭਾਈ ਲਾਲੂ ਜੀ ਤੋਂ ਸਜਾਇਆ ਜਾਵੇਗਾ । ਇਸੇ ਤਰ੍ਹਾਂ ਹੀ 20 ਸਤੰਬਰ ਦੀ ਸ਼ਾਮ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ ਜੋ ਕਿ 21 ਸਤੰਬਰ ਦੀ ਸ਼ਾਮ 4 ਵਜੇ ਤੱਕ ਜਾਰੀ ਰਹਿਣਗੇ । ਇਸ ਸਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਹੋਰ ਉੱਚ ਕੋਟੀ ਦੇ ਰਾਗੀ, ਢਾਡੀ , ਕਵੀਸ਼ਰੀ ਤੇ ਕਥਾ ਵਾਚਕ ਸੰਗਤਾਂ ਨੂੰ ਗੁਰੂ ਜਸ਼ ਸਰਵਣ ਕਰਵਾਉਣਗੇ । ਦੱਸ ਦਈਏ ਕਿ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਦੀ ਆਰੰਭਤਾ 'ਤੇਈਆ ਤਾਪ ਕੋਠੜੀ ਦੇ ਦਰਵਾਜ਼ੇ ਖੋਲ੍ਹਣ ਨਾਲ ਹੋ ਗਈ ਹੈ। ਇਤਿਹਾਸ ਅਨੁਸਾਰ ਲੋਕ ਗੰਭੀਰ ਬੁਖ਼ਾਰ ਭਾਵ 'ਤੇਈਏ ਤਾਪ' ਦੇ ਇਲਾਜ ਲਈ ਡਾਕਟਰਾਂ ਕੋਲ ਜਾਣ ਦੀ ਬਜਾਏ ਗੁਰਦੁਆਰਾ ਸਾਹਿਬ ਭਾਈ ਲਾਲੂ ਜੀ ਵਿਖੇ ਪਹੁੰਚ ਕੇ ਅਰਦਾਸ ਕਰਦੇ ਹਨ ਤੇ ਰਾਜੀ ਹੁੰਦੇ ਹਨ । ਭਾਈ ਲਾਲੂ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਥਾਪੇ ਹੋਏ ਸੇਵਕ ਸਨ ਜੋ ਬਹੁਤ ਹੀ ਵੱਡੇ ਵੈਦ ਵੀ ਸਨ, ਜਿਨ੍ਹਾਂ ਨੇ ਤੇਈਆ ਤਾਪ ਨੂੰ ਇਕ ਬਾਲ ਦਾ ਰੂਪ ਬਣਾ ਕੇ ਗੁਰਦੁਆਰਾ ਸਾਹਿਬ ਵਿਖੇ ਇਕ ਕੋਠੜੀ ਵਿਚ ਕੈਦ ਕੀਤਾ ਸੀ। ਹਰ ਸਾਲ ਅੱਸੂ ਦੀ ਮੱਸਿਆ ਮੌਕੇ ਇਸ ਸਥਾਨ 'ਤੇ ਭਾਰੀ ਜੋੜ ਮੇਲਾ ਲੱਗਦਾ ਹੈ। ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਥੇ ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ , ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਤੇ ਹੋਰ ਸਤਿਕਾਰਯੋਗ ਮੈਂਬਰ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਅਧਿਕਾਰੀ ਤੇ ਆਗੂ ਉਚੇਚੇ ਤੌਰ 'ਤੇ ਹਾਜ਼ਰੀ ਲਵਾਉਣਗੇ। ਬਾਈਟ: ਕੁਲਵਿੰਦਰ ਸਿੰਘ (ਮੈਨੇਜਰ) ਬਾਈਟ: ਭਾਈ ਮਨਪ੍ਰੀਤ ਸਿੰਘ (ਪ੍ਰਚਾਰਕ)
0
comment0
Report
Advertisement
Back to top