Back
मोदी का पंजाब के लिए 11‑नुक़्ता पैकेज: 1600 करोड़ राहत का बड़ा ऐलान
RBRohit Bansal
Sept 09, 2025 14:50:29
DMC, Chandigarh
-ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਲਈ 11 ਨੁਕਾਤੀ ਪੈਕੇਜ ਦਾ ਕੀਤਾ ਐਲਾਨ
ਪੰਜਾਬ ਨੂੰ ਪਹਿਲਾਂ ਤੋਂ ਦਿੱਤੇ 12 ਹਜ਼ਾਰ ਕਰੋੜ ਦੇ ਆਫਤ ਰਾਹਤ ਫੰਡ ਦੇ ਨਾਲ ਹੋਰ ਵਾਧੂ 1600 ਕਰੋੜ ਦਿੱਤੇ
ਪੰਜਾਬ ਭਾਜਪਾ ਨੇ ਕੀਤਾ ਧੰਨਵਾਦ
ਚੰਡੀਗੜ, ਸਤੰਬਰ 9
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਦੌਰਾ ਕੀਤਾ ਅਤੇ ਗੁਰਦਾਸਪੁਰ ਵਿੱਚ ਅਧਿਕਾਰੀਆਂ ਅਤੇ ਪੀੜਤਾਂ ਲੋਕਾਂ ਨਾਲ ਬੈਠਕ ਕਰ ਕੇ ਆਫ਼ਤ ਦਾ ਮੁਲਾਂਕਣ ਕੀਤਾ।
ਭਾਰਤੀ ਜਨਤਾ ਪਾਰਟੀ ਪੰਜਾਬ ਨੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਪੰਜਾਬ ਲਈ 11 ਨੁਕਾਤੀ ਪੈਕੇਜ ਦੇ ਕਿਤੇ ਐਲਾਨ ਦਾ ਸਵਾਗਤ ਕਿਤਾ ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੋਵਾਂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਫਤ ਦੇ ਮੌਕੇ ਪੰਜਾਬ ਨਾਲ ਖੜਨ ਅਤੇ ਪੀੜਿਤ ਲੋਕਾਂ ਨੂੰ ਮਦਦ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ ।
ਪ੍ਰਧਾਨ ਮੰਤਰੀ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਦੁੱਖ ਅਤੇ ਸਮੱਸਿਆ ਦੀ ਇਸ ਘੜੀ ਵਿੱਚ ਕੇਂਦਰ ਸਰਕਾਰ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗੀ
ਪ੍ਰਧਾਨ ਮੰਤਰੀ ਨੇ ਪੰਜਾਬ ਲਈ ਜੋ ਐਲਾਨ ਕੀਤੇ ਉਨ੍ਹਾਂ ਵੇਰਵਾ ਇਸ ਤਰ੍ਹਾਂ ਹੈ:
- ਪੰਜਾਬ ਲਈ 1600 ਕਰੋੜ ਦੀ ਵਿੱਤੀ ਰਾਹਤ ਰਾਸ਼ੀ ਦਾ ਐਲਾਨ,
➖ ਇਹ ਰਾਸ਼ੀ ਪਹਿਲਾਂ ਹੀ ਸੂਬਾ ਸਰਕਾਰ ਨੂੰ ਭੇਜੀ ਗਈ 12000 ਕਰੋੜ ਦੀ ਰਾਸ਼ੀ ਤੋਂ ਅਲੱਗ ਹੋਵੇਗੀ।
- ਸਟੇਟ ਡਿਜ਼ਾਸਟਰ ਰਿਲੀਫ਼ ਫੰਡ (ਐੱਸਡੀਆਰਐੱਫ) ਅਤੇ ਕਿਸਾਨ ਸਨਮਾਨ ਨਿਧੀ ਦੀ ਦੂਜੀ ਕਿਸ਼ਤ ਐਡਵਾਂਸ ਜਾਰੀ ਕੀਤੀ ਜਾਵੇਗੀ
- ਬਹੁ-ਧਾਰਾਵੀਂ ਯੋਜਨਾ ਰਾਹੀਂ ਪੀਐੱਮ ਅਵਾਸ ਯੋਜਨਾ ਤਹਿਤ ਘਰਾਂ ਦੀ ਮੁੜ ਉਸਾਰੀ, ਨੈਸ਼ਨਲ ਹਾਈਵੇਜ਼ ਨੂੰ ਠੀਕ ਕਰਨਾ, ਸਕੂਲਾਂ ਦੀ ਉਸਾਰੀ ਕਰਵਾਉਣਾਂ, ਪਸ਼ੂਆਂ ਤੇ ਮਵੇਸ਼ੀਆਂ ਲਈ ਮਿੰਨੀ ਕਿੱਟਾਂ ਦਾ ਪ੍ਰਬੰਧ ਕਰਨਾ ਅਤੇ ਪੀਐੱਮਐੱਨਆਰਐਫ਼ ਦੇ ਫੰਡ ਨਾਲ ਰਾਹਤ ਮੁਹੱਈਆ ਕਰਵਾਉਣਾ ਹੈ।
- ਕਿਸਾਨ ਭਾਈਚਾਰੇ ਦੀ ਮਦਦ ਲਈ ਮਹੱਤਵਪੂਰਨ ਲੋੜ ਨੂੰ ਦੇਖਦੇ ਹੋਏ, ਉਨ੍ਹਾਂ ਕਿਸਾਨਾਂ ਨੂੰ ਵਾਧੂ ਸਹਾਇਤਾ ਦਿੱਤੀ ਜਾਵੇਗੀ,ਜਿਨ੍ਹਾਂ ਕੋਲ ਇਸ ਸਮੇਂ ਬਿਜਲੀ ਕੁਨੈਕਸ਼ਨਾਂ ਦੀ ਘਾਟ ਹੈ
- ਸੂਬਾ ਸਰਕਾਰ ਦੇ ਖਾਸ ਪ੍ਰਸਤਾਵ ਦੇ ਮੱਦੇਨਜ਼ਰ ਜੋ ਬੋਰ ਗਾਰ ਨਾਲ ਭਰ ਗਏ ਹਨ ਜਾਂ ਪਾਣੀ ਵਿੱਚ ਵਹਿ ਗਏ ਹਨ, ਉਨ੍ਹਾਂ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਪ੍ਰੋਜੈਕਟ ਤਹਿਤ ਨਵੀਨੀਕਰਨ ਲਈ ਮਦਦ ਦਿੱਤੀ ਜਾਵੇਗੀ।
- ਡੀਜ਼ਲ ''ਤੇ ਚੱਲਣ ਵਾਲੇ ਬੋਰ ਪੰਪਾਂ, ਸੋਲਰ ਪੈਨਲਾਂ ਲਈ MNRE ਨਾਲ ਕਨਵਰਜੈਂਸ ਅਤੇ ਪਰ ਡਰੋਪ ਮੋਰ ਕਰੌਪ ਗਾਇਡਲਾਇਨਜ਼ ਤਹਿਤ ਮਾਈਕ੍ਰੋ ਸਿੰਚਾਈ ਲਈ ਸਹਾਇਤਾ ਦੀ ਸਹੂਲਤ ਦਿੱਤੀ ਜਾਵੇਗੀ।
- ਪ੍ਰਧਾਨ ਮੰਤਰੀ ਆਵਾਸ ਯੋਜਨਾ - ਗ੍ਰਾਮੀਣ ਦੇ ਤਹਿਤ, ਪੇਂਡੂ ਖੇਤਰਾਂ ਵਿੱਚ ਘਰਾਂ ਦੇ ਪੁਨਰ ਨਿਰਮਾਣ ਲਈ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਗਏ "ਵਿਸ਼ੇਸ਼ ਪ੍ਰੋਜੈਕਟ" ਦੇ ਤਹਿਤ ਵਿੱਤੀ ਸਹਾਇਤਾ ਉਨ੍ਹਾਂ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦੇ ਘਰ ਹੜ੍ਹਾਂ ਕਾਰਨ ਨੁਕਸਾਨੇ ਗਏ ਹਨ।
- ਪੰਜਾਬ ਵਿੱਚ ਹਾਲ ਹੀ ਵਿੱਚ ਹੜ੍ਹਾਂ ਵਿੱਚ ਨੁਕਸਾਨੇ ਗਏ ਸਰਕਾਰੀ ਸਕੂਲਾਂ ਨੂੰ ਸਮਗ੍ਰ ਸਿੱਖਿਆ ਅਭਿਆਨ ਦੇ ਤਹਿਤ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸੂਬਾ ਸਰਕਾਰ ਨੂੰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀ ਲੋੜੀਂਦੀ ਸਹਾਇਕ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਹੈ।
- ਜਲ ਸੰਚਯ ਜਨ ਭਾਗੀਦਾਰੀ ਪ੍ਰੋਗਰਾਮ ਦੇ ਤਹਿਤ ਪੰਜਾਬ ਵਿੱਚ ਪਾਣੀ ਦੀ ਸੰਭਾਲ ਲਈ ਰੀਚਾਰਜ ਢਾਂਚਿਆਂ ਦਾ ਨਿਰਮਾਣ ਵਿਆਪਕ ਤੌਰ ''ਤੇ ਕੀਤਾ ਜਾਵੇਗਾ। ਇਸ ਦਾ ਉਦੇਸ਼ ਨੁਕਸਾਨੇ ਗਏ ਰੀਚਾਰਜ ਢਾਂਚਿਆਂ ਦੀ ਮੁਰੰਮਤ ਕਰਨਾ ਅਤੇ ਵਾਧੂ ਪਾਣੀ ਦੀ ਸੰਭਾਲ ਦੇ ਢਾਂਚਿਆਂ ਦਾ ਨਿਰਮਾਣ ਕਰਨਾ ਹੋਵੇਗਾ।
- ਪ੍ਰਧਾਨ ਮੰਤਰੀ ਨੇ ਹੜ੍ਹਾਂ ਦੀ ਆਫ਼ਤ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਦੇ ਵਾਰਸਾਂ ਨੂੰ ਪ੍ਰਤੀ ਵਿਅਕਤੀ 2 ਲੱਖ ਰੁਪਏ ਅਤੇ ਗੰਭੀਰ ਜਖ਼ਮੀਆ ਦੇ ਇਲ਼ਾਜ਼ ਲਈ 50,000 ਮੁਆਵਜਾ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਹੈ।
- ਹੜਾਂ ਦੌਰਾਨ ਅਨਾਥ ਹੋਏ ਬੱਚਿਆਂ ਦੀ ਦੇਖ-ਭਾਲ ਲਈ ਪੀਐੱਮ ਚਾਇਲਡ ਕੇਅਰ ਸਕੀਮ ਤਹਿਤ ਸਹਾਇਤਾ ਕੀਤੀ ਜਾਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NJNitish Jha
FollowDec 07, 2025 18:45:53326
Report
SNSUNIL NAGPAL
FollowDec 07, 2025 18:15:3795
Report
RBRohit Bansal
FollowDec 07, 2025 16:46:46177
Report
SSSanjay Sharma
FollowDec 07, 2025 15:47:19168
Report
BSBHARAT SHARMA
FollowDec 07, 2025 15:46:22177
Report
HSHarmeet Singh
FollowDec 07, 2025 15:34:30159
Report
RKRAJESH KATARIA
FollowDec 07, 2025 15:32:43194
Report
RBRohit Bansal
FollowDec 07, 2025 15:02:40Chandigarh, Chandigarh:328 पावन स्वरूपों के मामले में बड़ा एक्शन भाई बलदेव सिंह वडाला का बयान 328 पावन स्वरूप मामले में एफआईआर दर्ज -वडाला FIR की कॉपी खुद स्पीकर संधवां लेकर पहुंचे- वडाला
281
Report
NSNaresh Sethi
FollowDec 07, 2025 14:32:42110
Report
ADAnkush Dhobal
FollowDec 07, 2025 14:32:15137
Report
HSHarmeet Singh Maan
FollowDec 07, 2025 13:52:02182
Report
VSVARUN SHARMA
FollowDec 07, 2025 13:33:47161
Report
KSKuldeep Singh
FollowDec 07, 2025 13:33:21202
Report
RMRakesh Malhi
FollowDec 07, 2025 13:16:35178
Report
KSKamaldeep Singh
FollowDec 07, 2025 13:16:12149
Report