Back
पंजाब की लड़की ओमान में प्रताड़ना से मुक्त, संत सीचेवाल के प्रयासों से भारत लौटी
VSVARUN SHARMA
Oct 06, 2025 06:46:42
Kapurthala, Punjab
ਮਸਕਟ ਵਿੱਚੋਂ ਆਈ ਲੜਕੀ ਨੇ ਸੁਣਾਈ ਹੱਢਬੀਤੀ. ਕੁਟਮਾਰ ਕਰਕੇ 12 ਘੰਟੇ ਕਰਵਾਉਂਦੇ ਸੀ ਕੰਮ. ਇੱਕ ਮਹੀਨਾ ਤਾਂ ਪਾਣੀ ਪੀ ਕੇ ਕੀਤਾ ਗੁਜ਼ਾਰਾ. ਸੰਤ ਸੀਚੇਵਾਲ ਦੇ ਯਤਨਾਂ ਨਾਲ ਵਾਪਸ ਹੋਈ ਵਾਪਸੀ. ਘਰ ਨੂੰ ਗੁਰਬਤ ਵਿੱਚੋਂ ਕੱਢਣ ਦੇ ਇਰਾਦੇ ਨਾਲ ਸਹੇਲੀ ਦੇ ਕਹਿਣ 'ਤੇ ਓਮਾਨ ਗਈ ਪੰਜਾਬ ਦੀ ਲੜਕੀ ਨੇ ਕਿਹਾ ਕਿ ਇਹ ਉਸ ਦਾ ਦੂਜਾ ਜਨਮ ਹੈ. ਮਸਕਟ ਓਮਾਨ ਤੋਂ ਪਰਤੀ ਜਲੰਧਰ ਜਿਲ੍ਹੇ ਦੀ ਰਹਿਣ ਵਾਲੀ ਲੜਕੀ ਨੇ ਆਪਣੀ ਹੱਡੀ ਬੀਤੀ ਸੁਣਾਉਂਦਿਆ ਦੱਸਿਆ ਕਿ ਉਹ 15 ਜੂਨ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਮੁੰਬਈ ਤੇ ਫਿਰ ਉਥੋਂ ਮਸਕਟ ਗਈ ਸੀ. ਪਰ ਉੱਥੇ ਉਸ ਨਾਲ ਰੋਜ਼ਾਨਾ ਕੁਟਮਾਰ ਕੀਤੀ ਜਾਂਦੀ ਸੀ ਤੇ ਉਸ ਨੂੰ ਖਾਣਾ ਵੀ ਢੰਗ ਨਾਲ ਨਹੀਂ ਸੀ ਦਿੱਤਾ ਜਾਂਦਾ. ਆਪਣੇ ਪਰਿਵਾਰ ਨਾਲ ਰਾਜ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਧੰਨਵਾਦ ਕਰਨ ਪਹੁੰਚੀ ਇਸ ਲੜਕੀ ਨੇ ਦੱਸਿਆ ਕਿ ਉਸ ਨੂੰ ਮਸਕਟ ਜਾਂਦਿਆ ਹੀ ਅਹਿਸਾਸ ਹੋ ਗਿਆ ਸੀ ਕਿ ਉਹ ਵਿੱਕ ਗਈ ਹੈ ਤੇ ਬੁਰੀ ਤਰ੍ਹਾਂ ਨਾਲ ਉਥੇ ਫਸ ਚੁੱਕੀ ਹੈ. ਏਜੰਟਾਂ ਦੇ ਡਰ ਕਾਰਣ ਉਹ ਜਿਵੇਂ ਨਾ ਕਿਵੇਂ ਦਿਨ ਕੱਟ ਰਹੀ ਸੀ. ਪੀੜਤਾ ਮੁਤਾਬਿਕ ਜਿਸ ਦਫਤਰ ਵਿੱਚ ਉਸਨੂੰ ਰੱਖਿਆ ਗਿਆ ਸੀ ਉਥੇ 10 ਤੋਂ ਵੱਧ ਹੋਰ ਕੁੜੀਆਂ ਵੀ ਸੀ। ਜੋ ਉਸੇ ਤਰ੍ਹਾਂ ਆਪਣਿਆਂ ਦੇ ਸ਼ਿਕਾਰ ਹੋ ਕੇ ਉੱਥੇ ਫਸ ਚੁੱਕੀਆਂ ਸੀ. ਇਸ ਲੜਕੀ ਨੇ ਦਾਅਵਾ ਕੀਤਾ ਕਿ ਉੱਥੇ ਲੜਕੀਆਂ ’ਤੇ ਬੇਤਹਾਸ਼ਾ ਤੱਸ਼ਦਦ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ. ਉਹਨੇ ਦੱਸਿਆ ਕਿ ਜਿਹੜੀ ਕੁੜੀ ਗਲਤ ਕੰਮ ਲਈ ਸਹਿਮਤ ਨਹੀਂ ਹੁੰਦੀ ਉਸ ਦੀ ਹੱਦੋਂ ਵੱਧ ਕੁਟਮਾਰ ਕੀਤੀ ਜਾਂਦੀ ਸੀ. 5 ਮਹੀਨਿਆਂ ਦਾ ਨਰਕ ਭਰੀ ਜ਼ਿੰਦਗੀ ਬਤੀਤ ਕਰਕੇ ਵਾਪਿਸ ਪਰਤੀ ਪੀੜਤਾ ਨੇ ਓਮਾਨ ਵਿੱਚ ਚੱਲ ਰਹੇ ਮਨੁੱਖੀ ਤਸਕਰੀ ਦੀਆਂ ਪਰਤਾਂ ਖੋਲਦੀਆਂ ਕਿ ਉਸੇ ਵੇਲੇ ਪਹਿਲਾਂ ਤਾਂ ਲੜਕੀਆਂ ਨੂੰ ਵੱਡੇ ਸੁਫਨੇ ਦਿਖਾਏ ਜਾਂਦੇ ਹਨ ਤੇ ਉੱਥੇ ਬੁਲਾਇਆ ਜਾਂਦਾ ਹੈ. ਪਰ ਅਸਲ ਹਕੀਕਤ ਉਸ ਵੇਲੇ ਪਤਾ ਲਗਦੀ ਹੈ ਜਦੋਂ ਲੜਕੀ ਦਾ ਵੀਜ਼ਾ ਖਤਮ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਏਜੰਟ ਇਸ ਰੈਕਟ ਵਿੱਚ ਪਹਿਲਾਂ ਤਾਂ ਲੜਕੀਆਂ ਨੂੰ ਉੱਥੇ ਬੁਲਾ ਰਹੇ ਹਨ ਤੇ ਫਿਰ ਜਾਂ ਤਾਂ ਲੜਕੀ ਨੂੰ ਗਲਤ ਕੰਮ ਲਈ ਮਜ਼ਬੂਰ ਕਰਦੇ ਹਨ ਜਾਂ ਫਿਰ ਪੈਸੇ ਜਾਂ ਖੁਦ ਦੀ ਥਾਂ ਤੇ ਹੋਰ ਲੜਕੀਆਂ ਨੂੰ ਮੰਗਵਾਉਣ ਦੀ ਮੰਗ ਰੱਖਦੇ ਹਨ. ਇਸੇ ਤਰ੍ਹਾਂ ਹੀ ਉਹ ਲੜਕੀ ਵੀ ਇਸਦੀ ਸ਼ਿਕਾਰ ਹੋਈ ਸੀ. ਪੀੜਤਾ ਨੇ ਦੱਸਿਆ ਕਿ ਏਜੰਟਾਂ ਜਾਂ ਦਫਤਰ ਵਾਲਿਆਂ ਦੀ ਗੱਲ ਨਾ ਮੰਨਣ ਤੇ ਕਈ ਵਾਰ ਤਾਂ ਏਨੀ ਕੁਟਮਾਰ ਕੀਤੀ ਜਾਂਦੀ ਹੈ ਕਿ ਲੜਕੀਆਂ ਨੂੰ ਅੱਧਮੋਇਆ ਕਰਕੇ ਸੁੱਟ ਦਿੰਦੇ ਸਨ. ਉਹ ਕਿਸੇ ਵੀ ਕੁੜੀ ‘ਤੇ ਤਰਸ ਨਹੀਂ ਸੀ ਕਰਦੇ. ਉਸਨੇ ਦੱਸਿਆ ਕਿ ਏਜੰਟ ਗਰੀਬ ਕੁੜੀਆਂ ਦੀਆਂ ਮਜ਼ਬੂਰੀਆਂ ਦਾ ਨਜ਼ਾਇਜ ਫਾਇਦਾ ਚੁੱਕਦੇ ਸੀ ਤੇ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਮਜ਼ਬੂਰ ਕਰਦੇ ਸੀ. ਪੀੜਤਾ ਦੀ ਮਾਤਾ ਦੀ ਮਾਤਾ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਤੱਕ ਪਹੁੰਚ ਕੀਤੀ ਅਗਸਤ ਮਹੀਨੇ ਵਿੱਚ ਪਹੁੰਚ ਕੀਤੀ ਸੀ. ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਲਿਖੇ ਪੱਤਰ ਸਦਕਾ ਉਸ ਦਾ ਭਾਰਤ ਆਉਣਾ ਸੰਭਵ ਹੋ ਸਕਿਆ ਕਿਉਂਕਿ ਉਸ ਕੋਲੋ ਤਾਂ ਪਾਸਪੋਰਟ ਅਤੇ ਮੋਬਾਇਲ ਜਾਂਦਿਆ ਹੀ ਖੋਹ ਲਿਆ ਗਿਆ ਸੀ. ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੱਲਬਾਤ ਦੌਰਾਨ ਅਪੀਲ ਵੀ ਕੀਤੀ ਕਿ ਉਹ ਅਰਬ ਦੇਸ਼ਾਂ ਨੂੰ ਜਾਣ ਤੋਂ ਪਹਿਲਾਂ ਆਪਣੇ ਵੀਜ਼ੇ ਦੀ ਕਿਸਮ ਜਰੂਰ ਦੇਖਣ ਕਿ ਉਹ ਵਰਕ ਵੀਜ਼ਾ ਹੈ ਜਾਂ ਟੂਰਿਸਟ. ਟ੍ਰੈਵਲ ਏਜੰਟ ਆਮ ਤੌਰ ‘ਤੇ ਟੂਰਿਸਟ ਵੀਜੇ ‘ਤੇ ਲੈ ਜਾਂਦੇ ਹਨ ਤੇ ਉਥੇ ਜਾ ਕੇ ਲ਼ੜਕੀਆਂ ਦਾ ਸ਼ੋਸ਼ਣ ਕਰਦੇ ਹਨ. ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰਾਲਾ ਅਤੇ ਓਮਾਨ ਵਿਚਲੇ ਭਾਰਤੀ ਦੂਤਾਵਾਸ ਦਾ ਵੀ ਧੰਨਵਾਦ ਕੀਤਾ.
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
DSdevendra sharma2
FollowDec 08, 2025 00:46:1341
Report
HGHarish Gupta
FollowDec 08, 2025 00:46:0226
Report
DSdevendra sharma2
FollowDec 08, 2025 00:45:5170
Report
NDNEELAM DAS PADWAR
FollowDec 08, 2025 00:45:41101
Report
MDMahendra Dubey
FollowDec 08, 2025 00:45:2454
Report
दुर्ग में ऐतिहासिक कदम: महिला थाने में अब पुरुषों की भी सुनवाई, एसएसपी ने किया उद्घाटन Historic Move
309
Report
319
Report
334
Report
353
Report
382
Report
SKSHIV KUMAR
FollowDec 07, 2025 18:46:17284
Report
ADArjun Devda
FollowDec 07, 2025 18:45:43221
Report
RSR.B. Singh
FollowDec 07, 2025 18:45:26180
Report
KRKishore Roy
FollowDec 07, 2025 18:30:48161
Report