Back
कपूरथला के तलवंडी चौधरीयों की तस्वीर: 15 हजार आबादी के लिए बुनियादी सुविधाओं का गंभीर अभाव
VSVARUN SHARMA
Dec 26, 2025 08:16:07
Kapurthala, Punjab
ਕਪੂਰਥਲਾ: ਸਾਡਾ ਹੱਕ” ਸ਼ੋਅ ਰਾਹੀਂ ਤਲਵੰਡੀ ਚੌਧਰੀਆਂ ਦੀ ਅਸਲ ਤਸਵੀਰ ਸਾਹਮਣੇ, 15 ਹਜ਼ਾਰ ਦੀ ਆਬਾਦੀ ਬੁਨਿਆਦੀ ਸਹੂਲਤਾਂ ਤੋਂ ਸੱਖਣੀ
Zee Media ਦੀ ਟੀਮ ਨੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਲਟਕੀਆਂ ਸਮੱਸਿਆਵਾਂ ਕੀਤੀਆਂ ਉਜਾਗਰ
Zee Media ਦੇ ਲੋਕਪ੍ਰਿਯ “ਸਾਡਾ ਹੱਕ” ਸ਼ੋਅ ਦੇ ਤਹਿਤ ਟੀਮ ਕਪੂਰਥਲਾ ਜ਼ਿਲ੍ਹੇ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਸਭ ਤੋਂ ਵੱਡੇ ਪਿੰਡ ਤਲਵੰਡੀ ਚੌਧਰੀਆਂ ਵਿੱਚ ਪੁੱਜੀ, ਜਿੱਥੇ ਗੱਲਬਾਤ ਦੌਰਾਨ ਪਿੰਡ ਵਾਸੀਆਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਗੰਭੀਰ ਸਮੱਸਿਆਵਾਂ, ਮੁੱਦੇ ਅਤੇ ਸਰਕਾਰੀ ਅਣਦੇਖੀ ਨੂੰ ਬੇਨਕਾਬ ਕੀਤਾ ਗਿਆ。
ਕਰੀਬ 15 ਹਜ਼ਾਰ ਦੀ ਆਬਾਦੀ ਵਾਲਾ ਇਹ ਵੱਡਾ ਪਿੰਡ ਅੱਜ ਵੀ ਸਰਕਾਰੀ ਸਿਹਤ ਸਹੂਲਤਾਂ ਤੋਂ ਵਾਂਝਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਛੋਟੀ ਬੀਮਾਰੀ ਲਈ ਵੀ ਉਨ੍ਹਾਂ ਨੂੰ ਦੂਰ ਦਰਾਜ਼ ਸ਼ਹਿਰਾਂ ਦਾ ਰੁਖ਼ ਕਰਨਾ ਪੈਂਦਾ ਹੈ। ਲੋਕਾਂ ਵੱਲੋਂ ਪਿੰਡ ਵਿੱਚ ਇੱਕ ਵੱਡੇ ਸਰਕਾਰੀ ਹਸਪਤਾਲ ਦੀ ਤੀਬਰ ਮੰਗ ਕੀਤੀ ਗਈ。
ਪਿੰਡ ਵਾਸੀਆਂ ਨੇ ਪੂਰੇ ਪਿੰਡ ਵਿੱਚ ਨਜਾਇਜ਼ ਕਬਜ਼ਿਆਂ ਦੀ ਭਰਮਾਰ ਹੋਣ ਦੇ ਦੋਸ਼ ਲਗਾਏ। ਖਾਸ ਕਰਕੇ ਪਿੰਡ ਵਿੱਚ ਮੌਜੂਦ ਅੱਠ ਛੱਪੜਾਂ ਦੀ ਹਾਲਤ ਬਹੁਤ ਖ਼ਰਾਬ ਦੱਸੀ ਗਈ। ਲੋਕਾਂ ਦਾ ਕਹਿਣਾ ਹੈ ਕਿ ਮੋਹਤਬਰ ਲੋਕਾਂ ਵੱਲੋਂ ਛੱਪੜਾਂ ਦੀ ਜ਼ਮੀਨ ’ਤੇ ਕਬਜ਼ੇ ਕਰਕੇ ਕੁਦਰਤੀ ਨਿਕਾਸੀ ਪ੍ਰਣਾਲੀ ਨੂੰ ਤਬਾਹ ਕੀਤਾ ਗਿਆ ਹੈ। ਇਸ ਕਾਰਨ ਪਿੰਡ ਵਿੱਚ ਗੰਦਗੀ ਅਤੇ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ। ਪਿੰਡ ਵਾਸੀਆਂ ਨੇ ਆਧੁਨਿਕ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਿਤ ਕਰਨ ਦੀ ਮੰਗ ਵੀ ਰੱਖੀ。
ਇਸ ਤੋਂ ਇਲਾਵਾ ਪਿੰਡ ਵਿੱਚ ਲੱਗਿਆ ਵਾਟਰ ਫਿਲਟਰ ਯੂਨਿਟ ਪਿਛਲੇ 10 ਸਾਲਾਂ ਤੋਂ ਬੰਦ ਪਿਆ ਹੈ, ਜਿਸ ਕਾਰਨ ਲੋੜਵੰਦ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਲੋਕਾਂ ਨੇ ਇਸ ਯੂਨਿਟ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ。
ਨੌਜਵਾਨਾਂ ਅਤੇ ਖੇਡ ਖੇਡਣ ਵਾਲਿਆਂ ਲਈ ਖੇਡ ਸਟੇਡੀਅਮ ਦੀ ਮੰਗ ਨੇ ਵੀ ਜੋਰ ਫੜ ਲਿਆ ਹੈ। ਪਿੰਡ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਖੇਡ ਮੈਦਾਨ ਨਾ ਹੋਣ ਕਾਰਨ ਉਨ੍ਹਾਂ ਦੀ ਪ੍ਰਤਿਭਾ ਨੂੰ ਸਹੀ ਮੌਕਾ ਨਹੀਂ ਮਿਲ ਰਿਹਾ。
ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗ ਲਈ 5-5 ਮਰਲੇ ਦੇ ਪਲਾਟਾਂ ਦੀ ਮੰਗ ਕਈ ਸਾਲਾਂ ਤੋਂ ਲਟਕੀ ਹੋਈ ਹੈ, ਜਿਸ ਨਾਲ ਗਰੀਬ ਪਰਿਵਾਰਾਂ ਨੂੰ ਅਜੇ ਵੀ ਰਹਾਇਸ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ。
ਪਿੰਡ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਰੂਪ ਧਾਰ ਚੁਕਕੀ ਹੈ, ਜਦਕਿ ਕੂੜੇ ਦੇ ਡੰਪ ਅਤੇ ਰੀਸਾਈਕਲਿੰਗ ਲਈ ਕੋਈ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਸਫ਼ਾਈ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਦਿਸ ਰਿਹਾ ਹੈ。
ਇਸ ਮੌਕੇ ’ਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਮੰਨਿਆ ਕਿ ਛੱਪੜਾਂ ਅਤੇ ਪੰਚਾਇਤੀ ਜ਼ਮੀਨਾਂ ’ਤੇ ਵੱਡੇ ਪੱਧਰ ’ਤੇਨਜਾਇਜ਼ ਕਬਜ਼ੇ ਹੋਏ ਹਨ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਜਾਰੀ ਹੈ। ਸਰਪੰਚ ਨੇ ਕਿਹਾ ਕਿ ਜੇ ਸਰਕਾਰ ਪੱਖੋਂ ਗੰਭੀਰਤਾ ਨਾਲ ਪਹਿਲ ਕਦਮੀ ਕੀਤੀ ਜਾਵੇ ਤਾਂ ਹਰ ਮਸਲੇ ਦਾ ਹੱਲ ਕਰਨ ਲਈ ਪੰਚਾਇਤ ਪੂਰੀ ਤਰ੍ਹਾਂ ਤਿਆਰ ਹੈ。
“ਸਾਡਾ ਹੱਕ” ਸ਼ੋਅ ਰਾਹੀਂ ਤਲਵੰਡੀ ਚੌਧਰੀਆਂ ਦੀ ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸੰਬੰਧਿਤ ਵਿਭਾਗ ਅਤੇ ਸਰਕਾਰ ਲੋਕਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ’ਤੇ ਅਮਲ ਕਰਦੇ ਹਨ ਜਾਂ ਫਿਰ ਇਹ ਮਸਲੇ ਫਾਈਲਾਂ ਤੱਕ ਹੀ ਸੀਮਤ ਰਹਿ ਜਾਣਗੇ।
**ਇਤਿਹਾਸਿਕ ਵਿਰਾਸਤ ਵਾਲੀ ਨਗਰੀ ਤਲਵੰਡੀ ਚੌਧਰੀਆਂ**
ਤਲਵੰਡੀ ਚੌਧਰੀਆਂ ਸਿਰਫ਼ ਇੱਕ ਵੱਡਾ ਪਿੰਡ ਹੀ ਨਹੀਂ, ਸਗੋਂ ਇਤਿਹਾਸਿਕ ਤੇ ਧਾਰਮਿਕ ਮਹੱਤਤਾ ਰੱਖਣ ਵਾਲੀ ਨਗਰੀ ਵੀ ਹੈ। ਇਹ ਪਵਿੱਤਰ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋ ਪ੍ਰਾਪਤ ਹੋਣ ਦਾ ਗੌਰਵ ਰੱਖਦੀ ਹੈ। ਇਤਿਹਾਸ ਅਨੁਸਾਰ, ਇੱਥੇ ਬੇਬੇ ਨਾਨਕੀ ਜੀ ਦਾ ਡੋਲਾ ਰੁਕਿਆ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਬੇਬੇ ਨਾਨਕੀ ਜੀ ਵੱਲੋਂ ਪੀਣ ਵਾਲੇ ਪਾਣੀ ਦੀ ਮੰਗ ਕੀਤੀ ਗਈ ਤਾਂ ਰਾਤੋਂ-ਰਾਤ ਇੱਕ ਖੂਹ ਦਾ ਨਿਰਮਾਣ ਹੋ ਗਿਆ。
ਉਹ ਇਤਿਹਾਸਿਕ ਖੂਹ/ਖੂਈ ਅੱਜ ਵੀ ਤਲਵੰਡੀ ਚੌਧਰੀਆਂ ਪਿੰਡ ਵਿੱਚ ਮੌਜੂਦ ਹੈ ਅਤੇ ਸਿੱਖ ਇਤਿਹਾਸ ਦੀ ਅਮੋਲਕ ਨਿਸ਼ਾਨੀ ਵਜੋਂ ਸੁਭਾਏਮਾਨ ਹੈ। ਪਿੰڊ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਪਾਸੇ ਇਹ ਧਰਤੀ ਗੁਰੂ ਸਾਹਿਬ ਨਾਲ ਜੁੜੀ ਹੋਈ ਅਦੁੱਤੀ ਵਿਰਾਸਤ ਨੂੰ ਸੰਭਾਲ ਕੇ ਬੈਠੀ ਹੈ, ਉੱਥੇ ਹੀ ਦੂਜੇ ਪਾਸੇ ਅਜਿਹਾ ਇਤਿਹਾਸਿਕ ਪਿੰਡ ਅੱਜ ਵੀ ਬੁਨਿਆਦੀ ਸਹੂਲਤਾਂ ਦੀ ਕਮੀ ਨਾਲ ਜੂਝ ਰਿਹਾ ਹੈ, ਜੋ ਸਰਕਾਰਾਂ ਲਈ ਸੋਚਣ ਯੋਗ ਗੱਲ ਹੈ。
ਲੋਕਾਂ ਦੀ ਮੰਗ ਹੈ ਕਿ ਗੁਰੂ ਸਾਹਿਬ ਨਾਲ ਜੁੜੀ ਇਸ ਪਵਿੱਤਰ ਅਤੇ ਇਤਿਹਾਸਿਕ ਨਗਰੀ ਦੀ ਵਿਰਾਸਤ ਦੀ ਸੰਭਾਲ, ਵਿਕਾਸ ਅਤੇ ਬੁਨਿਆਦੀ ਢਾਂਚੇ ਵੱਲ ਸਰਕਾਰ ਵਿਸ਼ੇਸ਼ ਧਿਆਨ ਦੇਵੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਇਤਿਹਾਸ ਨਾਲ ਜੁੜ ਕੇ ਮਾਣ ਮਹਿਸੂਸ ਕਰ ਸਕਣ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
HBHeeralal Bhati
FollowDec 26, 2025 10:10:210
Report
NBNARAYAN BEHERA
FollowDec 26, 2025 10:10:050
Report
JSJagmeet Singh
FollowDec 26, 2025 10:08:280
Report
KAKapil Agarwal
FollowDec 26, 2025 10:07:340
Report
KAKapil Agarwal
FollowDec 26, 2025 10:07:210
Report
RDRAJKUMAR DIXIT
FollowDec 26, 2025 10:07:01Sitapur, Uttar Pradesh:सीतापुर ब्रेक तेज रफ्तार ट्रैक्टर ट्रैक्टर अनियंत्रित होकर सड़क के किनारे पलटा. चालक हुआ गंभीर रूप से घायल लखनऊ इलाज के दौरान मौत. बीते गुरुवार को हुआ हादसा. इमलिया सुल्तानपुर थाना क्षेत्र का मामला.
0
Report
GMGANESH MOHALE
FollowDec 26, 2025 10:06:510
Report
ASArvind Singh
FollowDec 26, 2025 10:06:290
Report
NKNeeraj Kumar Gaur
FollowDec 26, 2025 10:06:100
Report
AMAjay Mehta
FollowDec 26, 2025 10:05:470
Report
TBTarsem Bhardwaj
FollowDec 26, 2025 10:04:210
Report
AJAvinash Jagnawat
FollowDec 26, 2025 10:03:010
Report
RZRajnish zee
FollowDec 26, 2025 10:02:440
Report