144601अकाल तख्त साहिब की मर्यादा में क्षेत्रीय राजनीति को जिंदा रखने की पुकार
VSVARUN SHARMA
Oct 18, 2025 17:46:44
Kapurthala, Punjab
ਅਪਣੀ ਖੇਤਰੀ ਸਿਆਸਤ ਨੂੰ ਜਿੰਦਾ ਰੱਖਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ ਸੁਣਿਆ ਤੇ ਜੋ ਅਸੀਂ ਸਿਆਸੀ ਤਾਕਤ ਗਵਾ ਚੁੱਕੇ ਹਾਂ
ਬੀਬੀ ਜਗੀਰ ਕੌਰ ਦੀ ਅਗਵਾਈ ਦੇ ਵਿੱਚ ਹੋਏ ਧਾਰਮਿਕ ਸਮਾਗਮ ਨਾਲੋਂ ਪੁੱਜੇ ਵੱਖ-ਵੱਖ ਸ਼ਖਸ਼ੀਅਤਾਂ ਦਾ ਸਨਮਾਨ
ਬ੍ਰਹਮ ਗਿਆਨੀ ਵਿਦਿਆ ਦੇ ਦਾਨੀ ਮਹਾਨ ਤਪਸਵੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ 143ਵੀਂ ਜਨਮ ਦਿਹਾੜੇ ਮੌਕੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਇੱਕ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਿੱਖ ਪੰਥ ਦੇ ਮਹਾਨ ਰਾਗੀ ਢਾਡੀਆਂ ਤੋਂ ਇਲਾਵਾ ਪੰਥਕ ਸੋਚ ਵਾਲੀਆਂ ਰਾਜਨੀਤਿਕ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਸਬੰਧੀ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਖੁੱਲੇ ਦੀਵਾਨ ਹਾਲ ਵਿੱਚ ਕਰਵਾਇਆ ਗਿਆ ਜਿਸ ਵਿੱਚ ਭਾਈ ਗੁਰਮੁਖ ਸਿੰਘ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਭਾਈ ਸਾਹਿਬ ਸਿੰਘ ਭਾਈ ਸਵਰਨ ਸਿੰਘ ਭਾਈ ਜਗਰੂਪ ਸਿੰਘ ਰੂਪ ਸਾਰੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਿੰਘ ਸਾਹਿਬ ਭਾਈ ਸੁਖਵਿੰਦਰ ਸਿੰਘ ਦਰਦੀ ਸਿੰਘ ਸਾਹਿਬ ਭਾਈ ਜਸਵਿੰਦਰ ਸਿੰਘ ਸ਼ਹੂਰ ਤੇ ਭਾਈ ਪ੍ਰੇਮਜੀਤ ਸਿੰਘ ਨੇ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਜੀਵਨ ਤੇ ਚਾਨਣਾ ਪਾਇਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੂੰ ਇਸ ਕਰਕੇ ਯਾਦ ਕਰ ਰਹੇ ਹਾਂ ਕਿ ਉਹ ਨਿਜ ਜ਼ਿੰਦਗੀ ਨਹੀਂ ਜੀਉ ਬਲਕਿ ਉਹ ਸਮਾਜ ਅਤੇ ਪੰਥ ਲਈ ਯੂਕੇ ਗਏ ਸਨ। ਉਹਨਾਂ ਕਿਹਾ کہ ਉਹਨਾਂ ਦਾ ਜਦੋਂ ਜਨਮ 1882 ਈਸਵੀ ਵਿੱਚ ਹੋਇਆ ਉਸ ਵੇਲੇ ਕੌਮ ਦੇ ਹਾਲਾਤ ਬਹੁਤੇ ਵਧੀਆ ਨਹੀਂ ਸਨ, ਕਿਉਂਕਿ ਉਹਨਾਂ ਦੇ ਜਨਮ ਤੋਂ 30 ਸਾਲ ਕਰੀਬ ਪਹਿਲਾਂ 1849 ਈਸਵੀ ਵਿੱਚ ਪੰਜਾਬ ਨੂੰ ਬ੍ਰਿਟਿਸ਼ ਸਮਰਾਜ ਵਿੱਚ ਮਿਲਾ ਲਿਅਾ ਗਿਆ ਸੀ ਤੇ ਉਸ ਵਕਤ ਸਰਕਾਰੀ ਮਸ਼ੀਨੀਰੀ ਮੌਕਾ ਪ੍ਰਸਤੀ ਕਰਕੇ ਇਸਾਈ ਮੱਤ ਦਾ ਪ੍ਰਚਾਰ ਜ਼ੋਰਾਂ ਤੇ ਸੀ। ਇਸ ਸਮੇਂ ਬਹੁਤ ਸਾਰੇ ਧਰਮਾਂ ਵਿੱਚ ਸੁਧਾਰ ਲਹਿਰਾਂ ਸ਼ੁਰੂ ਹੋ ਚੁੱਕੀਆਂ ਸਨ। ਇਸੇ ਦੌਰਾਨ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਵਰਗੀਆਂ ਮਹਾਨ ਸ਼ਖਸੀਅਤਾਂ ਨੇ ਕੌਮ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਚਾਰ ਕਰਨ ਦਾ ਉਪਰਾਲਾ ਕੀਤਾ ਜਿਸ ਦੀ ਬਦੌਲਤ ਇੱਕ ਅਜਿਹੀ ਸਿੱਖ ਪਨੀਰੀ ਤਿਆਰ ਹੋਈ ਜਿਸ ਵਿੱਚੋਂ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਦਲ ਕਾਇਮ ਹੋਏ ਜਿਨਾਂ ਨੇ ਸਿੱਖ ਕੌਮ ਨੂੰ ਬੁਲੰਦੀਆਂ ਵਿੱਚ ਲਿਜਾਣ ਲਈ ਆਪਣੇ ਸਹਿਯੋਗ Pਾਏ। ਉਹਨਾਂ ਹੁਣ ਕਿਹਾ ਕਿ ਇਸ ਸਮੇਂ ਸਾਡੀ ਖੇਤਰੀ ਸਿਆਸਤ ਖਤਮ ਹੋ ਗਈ ਤੇ ਸਾਡੇ ਸਿਆਸੀ ਖੁਦ ਗਰਜਾਂ ਦਾ ਜਮਾਵੜਾ ਹੋ ਗਿਆ ਤੇ ਇਹ ਸਿਆਸੀ ਜਮਾਵੜੇ ਨੇ ਸਾਡੀ ਖੇਤਰੀ ਸਿਆਸਤ ਦਾ ਭੋਗ ਪਾ ਦਿੱਤਾ। ਉਹਨਾਂ ਕਿਹਾ ਕਿ ਫਿਰ ਪੰਥ ਨੇ ਇੱਕ ਹੂਕ ਮਾਰੀ ਕਿ ਕੁਝ ਹੋਣਾ ਚਾਹੀਦਾ ਹੈ ਆਪਣੀ ਖੇਤਰੀ ਸਿਆਸਤ ਨੂੰ ਜਿੰਦਾ ਰੱਖਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ ਸੁਣਿਆ ਤੇ ਜੋ ਅਸੀਂ ਸਿਆਸੀ ਤਾਕਤ ਗਵਾ ਚੁੱਕੇ ਹਾਂ ਉਸ ਨੂੰ ਆਬਾਦ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਸਿਆਸੀ ਤਾਕਤ ਨੂੰ ਆਬਾਦ ਕਰਨ ਦਾ ਬੀੜਾ ਚੁੱਕਿਆ ਹੈ। ਤੇ ਜੋ ਇਹ ਸੰਕਲਪ ਲਿਆ ਹੈ ਇਸ ਨੂੰ ਪਾਣੀ ਹੇਠ ਆਬਾਦ ਕਰਕੇ ਹੀ ਦਮ ਲਿਆ ਜਾਏਗਾ। ਉਹਨਾਂ ਇਹ ਵੀ ਕਿਹਾ ਕਿ ਕੌਮ ਨੂੰ ਸਿਆਸੀ ਤਾਕਤ ਦੀ ਬਹੁਤ ਜਰੂਰੀ ਹੈ ਜੇਕਰ ਕੌਮ ਨੂੰ ਤਗੜਾ ਕਰਨਾ ਹੈ ਤਾਂ ਸਿਆਸਤ ਨੂੰ ਤਗੜਾ ਕਰਨਾ ਬਹੁਤ ਜਰੂਰੀ ਹੈ । ਉਹਨਾਂ ਕਿਹਾ ਕਿ ਅੱਜ ਲੋੜ ਹੈ ਖੇਤਰੀ ਸਿਆਸਤ ਨੂੰ ਜਿੰਦਾ ਕਰਨ ਦੀ ਜੇਕਰ ਅਸੀਂ ਆਪਣੀ ਖੇਤਰੀ ਸਿਆਸਤ ਨੂੰ ਜਿੰਦਾ ਨਾ ਕਰ ਸਕੇ tè ਸਾਡੀਆਂ ਨਸਲਾਂ ਦਾ ਕਦੀ ਵੀ ਭਲਾ ਨਹੀਂ ਹੋ ਸਕਦਾ । ਉਹਨਾਂ ਕਿਹਾ ਕਿ ਇਸ ਵਾਸਤੇ ਅਸੀਂ ਨਿਰਸਵਾਰਥ ਹੋ ਕੇ ਲੱਗੇ ਹਾਂ ਤੇ ਲੋਕ ਵੀ ਨਿਰਤ ਸਵਾਰਥ ਹੋ ਕੇ ਸਾਡੀ ਮਦਦ ਲਈ ਅੱਗੇ ਆਉਣਗੇ ਤਾਂ ਹੀ ਅਸੀਂ ਆਪਣੇ ਮਿਸ਼ਨ ਵਿੱਚ ਪੂਰੇ ਉਤਰ ਸਕਦੇ ਹਨ ਉਹਨਾਂ ਅੰਤ ਵਿੱਚ ਕਿਹਾ ਜੇ ਤੁਸੀਂ ਆਪਣੀਆਂ ਨਸਲਾਂ ਨੂੰ ਖੁਸ਼ਹਾਲ ਰੱਖਣਾ ਚਾਹੁੰਦੇ ਹੋ ਤਾਂ ਧਰਮ ਦੀ ਸਿਆਸਤ ਨੂੰ ਮਜਬੂਤ ਕਰਨਾ ਹੀ ਪਵੇਗਾ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਂਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਡੇਰੇ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਇਹ ਅਸਥਾਨ ਪੰਥ ਦਾ ਧੁਰਾ ਬਣਿਆ ਰਿਹਾ ਹੈ ਤੇ ਹਮੇਸ਼ਾ ਬਣਿਆ ਹੀ ਰਹੇਗਾ ਉਹਨਾਂ ਕਿਹਾ ਕਿ ਤੁਹਾਡੀ ਸੇਵਾਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਰਹਿ ਕੇ ਕਾਰਜ ਕੀਤੇ ਹਨ। ਤੇ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਤੇ ਪਹਿਰੇਦਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਜਦੋਂ ਦਾ ਤੁਸੀਂ ਮੈਨੂੰ ਇਸ ਅਸਥਾਨ ਦੀ ਸੇਵਾ ਦਿੱਤੀ ਹੈ ਉਦੋਂ ਤੋਂ ਹੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਤੇ ਬਾਬਾ ਹਰਨਾਮ ਸਿੰਘ ਜੀ ਦੇ ਵੰਸ਼ ਨੂੰ ਦਾਗ ਨਹੀਂ ਲਾਇਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਨੂੰ ਤਗੜਾ ਕਰਨ ਲਈ ਤੁਹਾਡੇ ਸਹਿਯੋਗ ਦੀ ਵੱਡੀ ਜਰੂਰਤ ਹੈ। ਉਹਨਾਂ ਕਿਹਾ ਕਿ ਇਸ ਵਕਤ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਹਰ ਪਾਸੇ ਲੁੱਟਾਂ ਖੋਹਾਂ ਕਤਲ ਤੇ ਸਿਆਸੀ ਕਤਲ ਵੀ ਹੋ ਰਹੇ ਹਨ ਇਸ ਲਈ ਅੱਜ ਇਸ ਅਸਥਾਨ ਤੇ ਪ੍ਰਣ ਕਰੀਏ कि ਅਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਰਹਿ ਕੇ ਸਿਆਸੀ ਤਾਕਤ ਨੂੰ ਤਗੜਾ ਕਰੀਏ।
ਬਾਇਟ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ
ਬਾਇਟ ਬੀਬੀ ਜ਼ਗੀਰ ਕੌਰ ਸਾਬਕਾ ਪ੍ਰਧਾਨ SGPC
0हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|