Back
ਮੋਗਾ ਪੁਲਿਸ ਨੇ ਨਜਾਇਜ ਮਾਇਨਿੰਗ 'ਤੇ ਵੱਡਾ ਐਕਸ਼ਨ, 10 ਦੋਸ਼ੀਆਂ ਗ੍ਰਿਫਤਾਰ!
Moga, Punjab
*Breaking Moga*
ਨਜਾਇਜ ਮਾਇਨਿੰਗ ਖਿਲਾਫ ਮੋਗਾ ਪੁਲਿਸ ਦਾ ਵੱਡਾ ਐਕਸ਼ਨ ।
01 JCB ਸਮੇਤ 06 ਟਰੈਕਟਰ ਬਰਾਮਦ, ਇੱਕ ਰਿਵਾਲਵਰ 32 ਬੋਰ, 11 ਜਿੰਦਾ ਰੌਂਦ, 8 ਮੋਬਾਇਲ ਫੋਨ ਕੀਤੇ ਬਰਾਮਦ ।
10 ਦੋਸ਼ੀਆਂ ਖਿਲਾਫ ਮੁਕੱਦਮਾ ਦਰਜ, ਜਿਹਨਾਂ ਵਿੱਚੋਂ 08 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ।
ਦੋਸ਼ੀ ਗੁਰਜੀਤ ਸਿੰਘ ਪਾਸੇ 1 ਮੋਬਾਇਲ ਫੋਨ+ਇੱਕ ਰਿਵਾਲਵਰ 32 ਬੋਰ ਮਾਰਕਾ FG71442(KANPUR) ਅਤੇ ।। ਜਿੰਦਾ ਰੌਂਦ ਅਤੇ ਬਾਕੀ ਦੋਸ਼ੀਆਂ ਪਾਸੋ 07 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ।
ਸ੍ਰੀ ਅਜੇ ਗਾਂਧੀ IPS ਐੱਸ.ਐੱਸ.ਪੀ ਮੋਗਾ.ਸ੍ਰੀ ਰਮਨਦੀਪ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਧਰਮਕੋਟ ਅਤੇ INSP ਗੁਰਵਿੰਦਰ ਸਿੰਘ 327/BR ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਜਾਇਜ ਮਾਇਨਿੰਗ ਵਿਰੁਧ ਚਲਾਈ ਮੁਹਿੰਮ ਤਹਿਤ ਸ:ਬ ਪਰਵਿੰਦਰ ਸਿੰਘ 69/ਜਲੰਧਰ ਚੌਕੀ ਇੰਚਾਰਜ ਦੌਲੇਵਾਲਾ ਸਮੇਤ ਸਾਥੀ ਕਰਮਚਾਰੀਆਂ ਦੇ ਮੁਖਬਰ ਦੀ ਇਤਲਾਹ ਪਰ 10 ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਜਿਹਨਾਂ ਵਿੱਚੋਂ 08 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਮਿਤੀ 25-06-2025 ਨੂੰ ਸ:ਥ ਪਰਵਿੰਦਰ ਸਿੰਘ 69/ਜਲੰਧਰ ਚੌਕੀ ਇੰਚਾਰਜ ਦੌਲੇਵਾਲਾ ਸਮੇਤ ਸਾਥੀ ਕਰਮਚਾਰੀਆਂ ਦੇ ਸਮੇਤ ARP TEAM 09 ਮੁਲਾਜਮਾਂ ਦੇ ਬਾ ਸਵਾਰੀ ਸਰਕਾਰੀ ਗੱਡੀਆਂ ਨਜਾਇਜ ਮਾਇਨਿੰਗ ਦੀ ਰੋਕਥਾਮ ਦੇ ਸਬੰਧ ਵਿੱਚ ਅੰਡਾ ਦੋਲੇਵਾਲਾ ਮੌਜੂਦ ਸੀ ਜਿੱਥੇ ਮੁਖਬਰ ਖਾਸ ਨੇ ਮੇਰੇ ਹਾਜਰ ਆ ਕੇ ਇਤਲਾਹ ਦਿੱਤੀ ਕਿ ਗੁਰਲਾਭ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਕਾਦਰਵਾਲਾ ਅਤੇ ਇਕਬਾਲ ਸਿੰਘ ਉਰਫ ਲਹੌਰੀਆ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਦੋਲੇਵਾਲਾ ਜੇ ਰਾਤ ਨੂੰ ਚੋਰੀ ਛਿਪੇ ਨਜਾਇਜ ਮਾਇਨਿੰਗ ਦਾ ਵੱਡੇ ਪੱਧਰ ਤੇ ਧੰਦਾ ਕਰਦੇ ਹਨ ਜੋ ਅੱਜ ਵੀ ਆਪਣੇ ਸਾਥੀਆਂ ਗੁਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਤਲਵੰਡੀ ਨੇ ਬਹਾਰ, ਜਿਸ ਪਾਸ ਅਰਜੁਨ ਟਰੈਕਟਰ ਟਰਾਲਾ ਹੈ,ਸਤਨਾਮ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਤਲਵੰਡੀ ਨੇ ਬਹਾਰ ਜਿਸ ਪਾਸ ਅਰਜੁਨ ਟਰੈਕਟਰ ਟਰਾਲਾ ਹੈ,ਲਖਵਿੰਦਰ ਸਿੰਘ ਉਰਫ ਗੋਰਾ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਦੋਲੇਵਾਲਾ ਜਿਸ ਪਾਸ ਅਰਜੁਨ ਟਰੈਕਟਰ ਟਰਾਲਾ ਹੈ,ਹਰਜਿੰਦਰ ਸਿੰਘ ਪੁੱਤਰ ਚਮਕੋਰ ਸਿੰਘ ਵਾਸੀ ਪਿੰਡ ਫਤਿਹਪੁਰ ਝੁੱਗੀਆਂ ਜਿਸ ਪਾਸ ਅਰਜੁਨ ਟਰੈਕਟਰ ਟਰਾਲਾ ਹੈ,ਤਰਸੇਮ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਮਸਤੇਵਾਲਾ ਜਿਸ ਪਾਸ ਸੋਨਾਲੀਕਾ ਟਰੈਕਟਰ ਟਰਾਲਾ ਹੈ ਅਤੇ ਜਸਪ੍ਰੀਤ ਸਿੰਘ ਪੁੱਤਰ ਹਰਜਵੰਤ ਸਿੰਘ ਵਾਸੀ ਜੀਰਾ ਰੋਡ ਕੋਟ ਈਸੇ ਖਾਂ ਜਿਸ ਪਾਸ ਸਵਰਾਜ 855 ਟਰੈਕਟਰ ਟਰਾਲਾ ਹੈ ਅਤੇ ਜੇ.ਸੀ.ਬੀ ਮਸੀਨ ਜਿਸਨੂੰ ਵਰਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਤਲਵੰਡੀ ਨੇ ਬਹਾਰ ਚਲਾ ਰਿਹਾ ਹੈ ਜਿਸਦਾ ਮਾਲਕ ਇਕਬਾਲ ਸਿੰਘ ਉਰਫ ਲਹੌਰੀਆਂ ਹੈ ਤਲਵੰਡੀ ਨੇ ਬਹਾਰ ਦੀ ਜਮੀਨ ਵਿੱਚੋਂ ਰੇਤਾ ਦੀ ਚੋਰੀ ਨਜਾਇਜ ਨਿਕਾਸੀ ਕਰ ਰਹੇ ਹਨ ਅਤੇ ਗੋਰਾ ਸਿੰਘ ਪੁੱਤਰ ਨੇਕ ਸਿੰਘ ਵਾਸੀ ਪਿੰਡ ਤਲਵੰਡੀ ਨੇ ਬਹਾਰ ਰੇਤਾ ਦੇ ਭਰੇ ਹੋਏ ਟਰਾਲਿਆਂ ਨੂੰ ਬਾਹਰ ਕੱਢਣ ਲਈ ਸੰਗਲ ਪਾਉਂਦਾ ਹੈ ਜੇਕਰ ਇਸ ਵਕਤ ਮੇਨ ਕੋਟ ਈਸੇ ਖਾਂ-ਅੰਮ੍ਰਿਤਸਰ ਰੋਡ ਦੇ ਨਾਲ ਲੱਗਦੀ ਪਿੰਡ ਤਲਵੰਡੀ ਨੇ ਬਹਾਰ ਦੀ ਜਮੀਨ ਦੇ ਖੰਡਾ ਵਿੱਚ ਰੇਡ ਕੀਤਾ ਜਾਵੇ ਤਾਂ ਉਕਤ ਸਾਰੇ ਗੈਰਕਾਨੂੰਨੀ ਰੇਤਾ ਦੀ ਨਿਕਾਸੀ ਅਤੇ ਚੋਰੀ ਕਰਦੇ ਕਾਬੂ ਆ ਸਕਦੇ ਹਨ ਅਤੇ ਰੇਤਾ ਨਾਲ ਭਰੇ ਟਰੈਕਟਰ ਟਰਾਲਿਆਂ ਅਤੇ ਜੇ.ਸੀ.ਬੀ ਮਸ਼ੀਨ ਨਾਲ ਕਾਬੂ ਆ ਸਕਦੇ ਹਨ ਜੋ ਇਹ ਇਤਲਾਹ ਸੱਚੀ ਠੋਸ ਤੇ ਭਰੋਸੇਯੋਗ ਹੋਣ ਕਰਕੇ ਉਕਤਾਨ ਦੋਸ਼ੀਆਂ ਖਿਲਾਫ ਮੁਕੱਦਮਾ रुथत 116 भिडी 25-6-2025 अ/प 303(2) आवडी हि मंरिका 2। भाहितिंग भडे भिलवलत भेवट ਵਾਧਾ ਜੁਰਮ 317(2) ਭਾਰਤੀ ਨਿਆਂ ਸੰਹਿਤਾ ਥਾਣਾ ਕੋਟ ਈਸੇ ਖਾਂ ਦਰਜ ਰਜਿਸਟਰ ਕੀਤਾ ਗਿਆ ਅਤੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਬ੍ਰਾਮਦ:-1 JCB ਰੰਗ ਪੀਲਾ, ਤਿੰਨ ਟਰੈਕਟਰ ਅਰਜਨ ਰੰਗ ਲਾਲ ਸਮੇਤ ਰੇਤਾ ਦੇ ਭਰੇ ਟਰਾਲੇ+ਇੱਕ ਟਰੈਕਟਰ ਸਵਰਾਜ ਰੰਗ ਲਾਲ ਸਮੇਤ ਰੇਤਾ ਦਾ ਭਰਿਆ ਟਰਾਲਾ+ਇੱਕ ਅਰਜੁਨ ਟਰੈਕਟਰ ਰੰਗ ਲਾਲ ਅਤੇ ਇੱਕ ਟਰੈਕਟਰ ਸੋਨਾਲੀਕਾ ਰੰਗ ਨੀਲਾ ਸਮੇਤ ਖਾਲੀ ਟਰਾਲੇ ਅਤੇ ਟਰੈਕਟਰਾਂ ਨੂੰ ਟੇਚਨ ਕਰਨ ਵਾਲਾ ਸੰਗਲ+ਦੋਸ਼ੀ ਗੁਰਜੀਤ ਸਿੰਘ ਪਾਸੇ 1 ਮੋਬਾਇਲ ਫੋਨ+ਇੱਕ ਰਿਵਾਲਵਰ 32 ਬੋਰ ਮਾਰਕਾ FG71442(KANPUR) ਅਤੇ ।। ਜਿੰਦਾ ਰੌਂਦ ਅਤੇ ਬਾਕੀ ਦੋਸ਼ੀਆਂ ਪਾਸੋ 07 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ।
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement