Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152001

ਫਿਰੋਜ਼ਪੁਰ: ਨਸ਼ਾ ਵੇਚਣ ਵਾਲਿਆਂ ਨੇ ਨੌਜਵਾਨ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ!

PINEWZ
Jun 25, 2025 15:27:06
Firozpur, Punjab
ਫਿਰੋਜ਼ਪੁਰ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਹੌਸਲੇ ਬੁਲੰਦ , ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦੇਣੀ ਨੌਜਵਾਨ ਯੁਵਕ ਨੂੰ ਪਈ ਮਹਿੰਗੀ , ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਦਿੰਦਾ ਸੀ ਨੌਜਵਾਨ ਪੁਲਿਸ ਨੂੰ , ਨਸ਼ਾ ਵੇਚਣ ਵਾਲਿਆਂ ਨੇ ਜਬਰੀ ਚੁੱਕ ਕੇ ਨੌਜਵਾਨ ਦੀ ਕੀਤੀ ਕੁੱਟਮਾਰ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਕੀਤਾ ਵਾਇਰਲ , ਪੁਲਿਸ ਦੀ ਇਮਦਾਦ ਕਰਨਾ ਯੁਵਕ ਨੂੰ ਪਿਆ ਭਾਰੀ , ਇਨਸਾਫ ਲਈ ਲਗਾ ਰਿਹਾ ਹੈ ਐਸਐਸ ਪੀ ਦਫਤਰ ਦੇ ਚੱਕਰ , ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੀ ਕਹੀ ਜਾ ਰਹੀ ਹੈ ਗੱਲ , ਕੀ ਇਦਾਂ ਲੜਿਆ ਜਾਏਗਾ ਯੁੱਧ ਨਸ਼ਿਆਂ ਵਿਰੁੱਧ , ਪੁਲਿਸ ਕਾਰਵਾਈ ਤੇ ਵੀ ਉੱਠੇ ਸਵਾਲ , ਮਾਮਲੇ ਦੀ ਜਾਂਚ ਕਹਿ ਕੇ ਝਾੜ ਰਹੀ ਹੈ ਪੱਲਾ Vo 1 = ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਮੁੱਖ ਮੰਤਰੀ ਤੋਂ ਲੈ ਕੇ ਡੀਜੀਪੀ ਤੱਕ ਵੱਡੇ ਪੱਧਰ ਤੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਲੋਕ ਨਸ਼ੇ ਵਿਰੁੱਧ ਸਾਹਮਣੇ ਆ ਅਤੇ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਪੁਲਿਸ ਅਤੇ ਸਰਕਾਰ ਤੱਕ ਪਹੁੰਚਾਉਣ ਪਰ ਇਸ ਨੌਜਵਾਨ ਨੂੰ ਨਹੀਂ ਪਤਾ ਸੀ ਕਿ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਦੇਣਾ ਉਸ ਨੂੰ ਇਸ ਕਦਰ ਮਹਿੰਗਾ ਪੈ ਜਾਏਗਾ ਕਿ ਉਹ ਖੁਦ ਹੀ ਕੁੱਟਮਾਰ ਦਾ ਸ਼ਿਕਾਰ ਹੋਣ ਤੋਂ ਬਾਅਦ ਇਨਸਾਫ ਲਈ ਐਸਐਸਪੀ ਦਫਤਰ ਦੇ ਚੱਕਰ ਕੱਟਣੇ ਪੈਣਗੇ , ਮਾਮਲਾ ਫਿਰੋਜ਼ਪੁਰ ਦੇ ਪਿੰਡ ਨਵੇਂ ਪੁਰਬੇ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਵਿਸ਼ਾਲ ਵੱਲੋਂ ਪਿੰਡ ਵਿੱਚ ਨਸ਼ਿਆਂ ਵੇਚਣ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਸੀ ਤਾਂ ਕਿ ਪਿੰਡ ਵਿੱਚੋਂ ਅਤੇ ਆਸ ਪਾਸ ਦੇ ਇਲਾਕੇ ਵਿੱਚੋਂ ਨਸ਼ਾ ਖਤਮ ਹੋ ਸਕੇ ਪਰ ਇਸ ਦੀ ਭਿਨਕ ਨਸ਼ਾ ਤਸਕਰਾਂ ਨੂੰ ਲੱਗ ਗਈ ਅਤੇ ਨਸ਼ਾ ਵੇਚਣ ਵਾਲਿਆਂ ਵੱਲੋਂ ਵਿਸ਼ਾਲ ਜਬਰੀ ਰਸਤੇ ਵਿੱਚੋਂ ਚੁੱਕ ਕੇ ਆਪਣੇ ਨਾਲ ਲੈ ਗਏ ਅਤੇ ਸੁਨਸਾਨ ਜਗ੍ਹਾ ਤੇ ਲਿਜਾ ਕੇ ਉਸ ਨਾਲ ਜੰਮ ਕੇ ਕੁੱਟਮਾਰ ਕੀਤੀ ਅਤੇ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਹਨਾਂ ਵੱਲੋਂ ਵਿਸ਼ਾਲ ਦੀ ਕੁੱਟਮਾਰ ਦਾ ਬਕਾਇਦਾ ਵੀਡੀਓ ਵੀ ਬਣਾਇਆ ਗਿਆ ਅਤੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਸ਼ਾ ਤਸਕਰ ਕਿਸ ਤਰਾਂ ਉਸਦੀ ਬੁਰਾ ਤਰਾਂ ਕੁੱਟਮਾਰ ਕਰ ਰਹੇ ਨੇ ਅਤੇ ਉਸਨੂੰ ਧਮਕਾ ਰਹੇ ਨੇ ਕਿ ਉਸਨੇ ਉਹਨਾਂ ਦੀ ਮੁਖਬਰੀ ਪੁਲਿਸ ਨੂੰ ਕਿਉਂ ਕੀਤੀ ਲੱਖ ਮਨਾ ਕਰਨ ਦੇ ਬਾਵਜੂਦ ਵੀ ਅਤੇ ਮਿੰਨਤਾਂ ਪਾਣ ਦੇ ਬਾਵਜੂਦ ਵੀ ਨਸ਼ਾ ਵੇਚਣ ਵਾਲਿਆਂ ਨੇ ਵਿਸ਼ਾਲ ਨੂੰ ਨਹੀਂ ਬਖਸ਼ਿਆ ਅਤੇ ਉਸਦੀ ਕੁੱਟਮਾਰ ਕਰਦੇ ਰਹੇ ਨਸ਼ਾ ਵੇਚਣ ਵਾਲਿਆਂ ਨੇ ਕੁੱਟਮਾਰ ਦਾ ਵੀਡੀਓ ਦਹਿਸ਼ਤ ਫੈਲਾਉਣ ਲਈ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਦਿੱਤਾ ਤਾਂ ਕਿ ਉਹਨਾਂ ਦੇ ਖਿਲਾਫ ਕੋਈ ਹੋਰ ਮੂੰਹ ਨਾ ਖੋਲ ਸਕੇ ਬਾਈਟ= ਪੀੜਿਤ, ਵਿਸ਼ਾਲ ਕੁਮਾਰ Vo 2= ਪਰ ਇੱਥੇ ਸਵਾਲ ਪੁਲਿਸ ਦੀ ਕਾਰਵਾਈ ਤੇ ਵੀ ਖੜੇ ਹੁੰਦੇ ਨੇ ਕਿ ਵਿਸ਼ਾਲ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਪਰ ਪੁਲਿਸ ਥਾਣੇ ਵਾਲਿਆਂ ਨੇ ਕੁਝ ਵੀ ਨਹੀਂ ਕੀਤਾ ਆਖਿਰਕਾਰ ਹੁਣ ਉਹ ਐਸਐਸਪੀ ਦਫਤਰ ਦੇ ਚੱਕਰ ਕੱਟ ਰਿਹਾ ਹੈ ਕੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਪੁਲਿਸ ਕਾਰਵਾਈ ਕਰੇ ਅਤੇ ਉਸ ਨੂੰ ਸੁਰੱਖਿਆ ਮੁਹਈਆ ਕਰਾਵੇ ਤਾਂ ਕਿ ਨਸ਼ਾ ਵੇਚਣ ਵਾਲਿਆਂ ਤੇ ਜਿੱਥੇ ਠਲ ਪੈ ਸਕੇ ਉਥੇ ਹੀ ਨਸ਼ਾ ਵੇਚਣ ਵਾਲਿਆਂ ਵੱਲੋਂ ਲੋਕਾਂ ਦੇ ਮਨਾਂ ਵਿੱਚ ਬਿਠਾਇਆ ਜਾ ਰਿਹਾ ਆਪਣਾ ਖੌਫ ਘਟੇ ਅਤੇ ਨਸ਼ੇ ਦੀ ਅਲਾਮਤ ਨੂੰ ਖਤਮ ਕੀਤਾ ਜਾ ਸਕੇ ਪਰ ਪੁਲਿਸ ਇਸ ਮਾਮਲੇ ਤੇ ਲੀਪਾਪੋਤੀ ਕਰਦੀ ਹੀ ਨਜ਼ਰ ਆ ਰਹੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਸਖਤ ਤੋਂ ਸਖਤ ਕਾਰਵਾਈ ਦੀ ਗੱਲ ਕਹਿ ਰਹੀ ਹੈ ਬਾਈਟ= ਡੀ ਐੱਸ ਪੀ , ਕਰਨ ਸ਼ਰਮਾ ਜੇਕਰ ਨਸ਼ਾ ਵੇਚਣ ਵਾਲਿਆਂ ਦੇ ਹੌਸਲੇ ਇਸ ਕਦਰ ਹੀ ਬੁਲੰਦ ਹੋਣਗੇ ਅਤੇ ਪੁਲਿਸ ਨਸ਼ਾ ਵੇਚਣ ਵਾਲਿਆਂ ਵਿਰੁੱਧ ਜਾਣਕਾਰੀ ਦੇਣ ਵਾਲਿਆਂ ਦੀ ਸੁਰੱਖਿਆ ਵੀ ਨਹੀਂ ਕਰ ਪਾਏਗੀ ਤਾਂ ਫਿਰ ਸਰਕਾਰ ਵੱਲੋਂ ਲੜਿਆ ਜਾ ਰਿਹਾ ਯੁੱਧ ਨਸ਼ਿਆਂ ਵਿਰੁੱਧ ਕਿਸ ਤਰ੍ਹਾਂ ਆਪਣੇ ਪੜਾਅ ਤੇ ਪਹੁੰਚੇਗਾ ਇਹ ਵੱਡੇ ਸਵਾਲ ਖੜੇ ਹੁੰਦੇ ਨੇ
0
Report

हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|

Advertisement
Advertisement