Back
AAP के कार्यक्रम पर सवाल, पंजाब-हरियाणा हाई कोर्ट ने डीजीपी पर फटकार
KSKamaldeep Singh
Jan 07, 2026 14:18:37
Chandigarh, Chandigarh
ਯੁੱਧ ਨਸ਼ਿਆਂ ਵਿਰੁੱਧ – 2”ਆਮ ਆਦਮੀ ਪਾਰਟੀ (AAP) ਵੱਲੋਂ ਕੀਤਾ ਗਿਆ ਇਹ ਪ੍ਰੋਗਰਾਮ ਇੱਕ ਇਵੈਂਟ ਤੋਂ ਵੱਧ ਕੁਝ ਨਹੀਂ ਲੱਗਦਾ, ਜਿਸ ਵਿੱਚ ਪੰਜਾਬ ਸਰਕਾਰ ਦੇ ਖਰਚ ‘ਤੇ 200–300 ਤਨਖਾਹਦਾਰ ਵਰਕਰਾਂ ਨੂੰ ਸ਼ਾਮਲ ਕੀਤਾ ਗਿਆ। ਇਹ ਸਾਰਾ ਉਪਰਾਲਾ ਸਿਰਫ਼ ਪ੍ਰਚਾਰ ਤੱਕ ਸੀਮਿਤ ਦਿਖਾਈ ਦਿੰਦਾ ਹੈ। ਜੇਕਰ ਅਸੀਂ “ਯੁੱਧ ਨਸ਼ਿਆਂ ਵਿਰੁੱਧ – 1” ਦੀ ਗੱਲ ਕਰੀਏ, ਤਾਂ ਉਸ ਦੇ ਸੰਬੰਧ ਵਿੱਚ ਅੱਜ ਤੱਕ ਕੋਈ ਸਪਸ਼ਟ ਵੇਰਵੇ ਜਾਂ ਠੋਸ ਨਤੀਜੇ ਪੰਜਾਬ ਦੀ ਜਨਤਾ ਸਾਹਮਣੇ ਨਹੀਂ ਰੱਖੇ ਗਏ। ਇਸ ਸਮਾਗਮ ਵਿੱਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ, ਜਦਕਿ ਦੋਵੇਂ ਹੀ ਕਿਸੇ ਵੀ ਸੰਵਿਧਾਨਕ ਅਹੁਦੇ ‘ਤੇ ਨਹੀਂ ਹਨ। ਇਸ ਨਾਲ ਇਹ ਗੰਭੀਰ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਸਮਾਗਮ ਸਰਕਾਰੀ ਸੀ ਜਾਂ ਆਮ ਆਦਮੀ ਪਾਰਟੀ ਦਾ ਰਾਜਨੀਤਿਕ ਪ੍ਰੋਗਰਾਮ? ਜੇਕਰ ਇਹ ਰਾਜਨੀਤਿਕ ਸਮਾਗਮ ਸੀ, ਤਾਂ ਫਿਰ ਇਸ ‘ਤੇ ਪੰਜਾਬ ਸਰਕਾਰ ਦੇ ਖਜ਼ਾਨੇ ਤੋਂ ਖਰਚਾ ਕਿਉਂ ਕੀਤਾ ਗਿਆ? ਇਹ ਵੀ ਹਰਾਣੀਜਨਕ ਹੈ ਕਿ ਅਰਵਿੰਦ ਕੇਜਰੀਵਾਲ ਨੇ ਮੰਚ ਤੋਂ ਇਹ ਗੱਲ ਦੱਸਣੀ ਉਚਿਤ ਨਹੀਂ ਸਮਝੀ ਕਿ ਉਨ੍ਹਾਂ ਵੱਲੋਂ ਸ. ਬਿਕਰਮ ਸਿੰਘ ਮਜੀਠੀਆ ਤੋਂ ਲਗਾਏ ਗਏ ਝੂਠੇ ਦੋਸ਼ਾਂ ਸਬੰਧੀ ਲਿਖਤੀ ਰੂਪ ਵਿੱਚ ਬਿਨਾ ਸ਼ਰਤ ਮਾਫ਼ੀ ਮੰਗਣ ਦੀ ਮੰਗ ਵੀ ਕੀਤੀ ਗਈ ਹੈ। ਇਹ ਸੱਚਾਈ ਛੁਪਾਉਣਾ ਸਪਸ਼ਟ ਤੌਰ ‘ਤੇ ਜਨਤਾ ਨੂੰ ਗੁੰਮਰਾਹ ਕਰਨ ਦੇ ਬਰਾਬਰ ਹੈ। ਦੂਜੇ ਪਾਸੇ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਸ਼ਿਆਂ ਦੇ ਮਾਮਲੇ ਵਿੱਚ ਕਾਰਵਾਈ ਨਾ ਕਰਨ ‘ਤੇ ਡੀ.ਜੀ.ਪੀ. ਨੂੰ ਸਖ਼ਤ ਫਟਕਾਰ ਲਗਾਈ ਅਤੇ ਮਾਫ਼ੀ ਮੰਗਣ ਲਈ ਕਿਹਾ। ਇਹ ਗੱਲ ਸਰਕਾਰ ਦੇ ਦਾਵਿਆਂ ‘ਤੇ ਗੰਭੀਰ ਸਵਾਲ ਖੜੇ ਕਰਦੀ ਹੈ। ਅਰਵੰਦ ਕੇਜਰੀਵਾਲ ਵੱਲੋਂ ਦਾਅਵਾ ਕੀਤਾ ਗਿਆ ਕਿ ਨਸ਼ਾ ਤਸਕਰਾਂ ਦੇ ਘਰ ਅਤੇ ਦਫ਼ਤਰ ਢਾਹ ਦਿੱਤੇ ਗਏ ਹਨ, ਪਰ ਇਸ ਦੇ ਉਲਟ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਦਿੱਤੇ ਆਪਣੇ ਹਲਫ਼ਨਾਮੇ ਵਿੱਚ ਅਜਿਹੇ ਕਿਸੇ ਵੀ ਕਦਮ ਤੋਂ ਇਨਕਾਰ ਕੀਤਾ ਹੈ। ਇਸ ਤੋਂ ਇਲਾਵਾ, ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਅਜੇ ਤੱਕ ਪੰਜਾਬ ਦੀ ਜਨਤਾ ਨੂੰ ਇਹ ਨਹੀਂ ਦੱਸਿਆ ਕਿ ਉਹ ਕਿਹੜੀਆਂ ਫੈਕਟਰੀਆਂ ਸਨ, ਜਿਨ੍ਹਾਂ ਦਾ ਉਹ 2022 ਦੀ ਚੋਣ ਮੁਹਿੰਮ ਦੌਰਾਨ ਜ਼ਿਕਰ ਕਰਦੇ ਰਹੇ, ਜਿੱਥੇ ਨਸ਼ਾ ਤਿਆਰ ਹੁੰਦਾ ਸੀ। ਇਹ ਸਾਰੇ ਤੱਥ ਇਹ ਦਰਸਾਉਂਦੇ ਹਨ ਕਿ ਨਸ਼ਿਆਂ ਖ਼ਿਲਾਫ਼ ਲੜਾਈ ਦੇ ਨਾਂ ‘ਤੇ ਸਿਰਫ਼ ਬਿਆਨਬਾਜ਼ੀ, ਅਧੂਰੇ ਸੱਚ ਅਤੇ ਰਾਜਨੀਤਿਕ ਦਿਖਾਵੇ ਹੋ ਰਹੇ ਹਨ, ਜਦਕਿ ਹਕੀਕਤੀ, ਕਾਨੂੰਨੀ ਅਤੇ ਪਾਰਦਰਸ਼ੀ ਕਾਰਵਾਈ ਅਜੇ ਵੀ ਨਜ਼ਰ ਨਹੀਂ ਆ ਰਹੀ। — ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਮੁੱਖ ਬੁਲਾਰੇ, ਸ਼੍ਰੋਮਣੀ ਅਕਾਲੀ ਦਲ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
ASABDUL SATTAR
FollowJan 08, 2026 16:16:540
Report
MDMahendra Dubey
FollowJan 08, 2026 16:16:420
Report
DDDeepak Dwivedi
FollowJan 08, 2026 16:16:190
Report
ADArjun Devda
FollowJan 08, 2026 16:16:080
Report
AGAbhishek Gour
FollowJan 08, 2026 16:15:490
Report
SPSatya Prakash
FollowJan 08, 2026 16:15:120
Report
SLSanjay Lohani
FollowJan 08, 2026 16:05:160
Report
SSSHAILENDAR SINGH THAKUR
FollowJan 08, 2026 16:04:490
Report
AAANOOP AWASTHI
FollowJan 08, 2026 16:04:320
Report
SRSANDEEP RATHORE
FollowJan 08, 2026 16:04:000
Report
ASANIMESH SINGH
FollowJan 08, 2026 16:03:400
Report
PSPradeep Soni
FollowJan 08, 2026 16:02:540
Report
MMMohd Mubashshir
FollowJan 08, 2026 16:02:390
Report
HDHARSH DWIVEDI
FollowJan 08, 2026 16:02:280
Report
DKDeepesh Kumar
FollowJan 08, 2026 16:02:030
Report