Back
रूस की सेना में भर्ती 10 भारतीय युवकों की मौत की पुष्टि, चार लापता
KSKapil sharma
Dec 28, 2025 13:52:00
Noida, Uttar Pradesh
रूस फौज में धोखे से भर्ती पंजाब हरियाणा के 10 युवकों की मौत की पुष्टि
10 में से 3 पंजाबी
आम आदमी पार्टी के सांसद सीचेवाल ने किए खुलासे
मॉस्को से आए परिवार भी मिले
ਰੂਸ ਫੌਜ ਵਿੱਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ : ਚਾਰ ਅਜੇ ਵੀ ਲਾਪਤਾ
ਮਾਸਕੋ ਤੋਂ ਪਰਤੇ ਪਰਿਵਾਰਕ ਮੈਂਬਰਾਂ ਨੇ ਕੀਤਾ ਖੁਲਾਸਾ
ਰੂਸੀ ਫੋਜ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਮੰਗਵਾਉਣ ਲਈ ਵਫ਼ਦ ਨੇ ਸੰਤ ਸੀਚੇਵਾਲ ਤੱਕ ਕੀਤੀ ਪਹੁੰਚ
ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਨੂੰ ਗਏ ਭਾਰਤੀ ਨੌਜਵਾਨ ਜਿਹੜੇ ਰੂਸ ਦੀ ਫੌਜ ਵਿੱਚ ਭਰਤੀ ਹੋ ਗਏ ਸਨ। ਉਨ੍ਹਾਂ ਵਿੱਚੋਂ 10 ਜਣਿਆਂ ਦੀ ਮੌਤ ਹੋ ਗਈ ਹੈ। ਇੰਨ੍ਹਾਂ ਵਿੱਚ ਤਿੰਨ ਪੰਜਾਬ ਦੇ ਨੌਜਵਾਨ ਵੀ ਸ਼ਾਮਿਲ ਹਨ। ਰੂਸੀ ਫੌਜ ਵਿੱਚ ਯੂਕਰੇਨ ਨਾਲ ਜੰਗ ਲੜਦਿਆ ਆਪਣੀ ਜਾਨ ਗਵਾਉਣ ਵਾਲਿਆਂ ਵਿੱਚ ਤਿੰਨ ਪੰਜਾਬੀ ਵੀ ਹਨ। ਬਾਕੀ 7 ਨੌਜਵਾਨ ਉਤਰ ਪ੍ਰਦੇਸ਼, ਜੰਮੂ ਨਾਲ ਸੰਬੰਧਤ ਸਨ। ਇੰਨ੍ਹਾਂ ਨੌਜਵਾਨਾਂ ਨੂੰ ਲੱਭਣ ਵਾਸਤੇ ਪੰਜਾਬ ਤੋਂ ਰੂਸ ਗਏ ਨੌਜਵਾਨ ਜਗਦੀਪ ਸਿੰਘ ਨੇ ਮਾਸਕੋ ਸਮੇਤ ਹੋਰ ਥਾਂਵਾਂ ‘ਤੇ ਭਾਰਤੀ ਨੌਜਵਾਨਾਂ ਦੀ ਭਾਲ ਕੀਤੀ ਜਿਹੜੇ ਰੂਸ ਫੌਜ ਵਿੱਚ ਭਰਤੀ ਹੋਏ ਸਨ ਪਰ ਉਨ੍ਹਾਂ ਦਾ ਕੋਈ ਥੁਹ ਪਤਾ ਨਹੀਂ ਸੀ ਲੱਗ ਰਿਹਾ।
ਵਾਪਸ ਪਰਤੇ ਨੌਜਵਾਨ ਜਗਦੀਪ ਕੁਮਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਪਹੁੰਚ ਕੇ ਉਹ ਸਾਰੇ ਦਸਤਾਵੇਜ਼ ਦਿਖਾਏ ਜਿਸ ਵਿੱਚ ਰੂਸੀ ਫੌਜ ਨੇ ਇੰਨ੍ਹਾਂ ਨੌਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਹੈਰਾਨੀ ਦੀ ਗੱਲ ਹੈ ਕਿ ਇੰਨ੍ਹਾਂ ਮਾਰੇ ਗਏ ਨੌਜਵਾਨਾਂ ਦੇ ਮਾਪੇ ਤਾਂ ਆਪਣੇ ਪੁੱਤਰਾਂ ਦੀ ਸੁੱਖ-ਸਾਂਦ ਉਡੀਕ ਰਹੇ ਸਨ, ਪਰ ਉਨ੍ਹਾਂ ਨੂੰ ਲੰਮੇ ਸਮੇਂ ਬਾਅਦ ਆਪਣਿਆਂ ਦੇ ਯੂਕਰੇਨ-ਰੂਸ ਵਿੱਚਲੇ ਛਿੜੀ ਜੰਗ ਦੀ ਭੇਟ ਚੜ੍ਹ ਜਾਣ ਦੀਆਂ ਖ਼ਬਰਾਂ ਵੀ ਬਹੁਤ ਦੇਰ ਬਾਅਦ ਮਿਲੀਆਂ。
ਜਗਦੀਪ ਮੁਤਾਬਿਕ ਜਿਹੜੇ 10 ਭਾਰਤੀ ਰੂਸ ਦੀ ਫੌਜ ਵਿੱਚ ਮਾਰੇ ਗਏ ਹਨ, ਅੰਮ੍ਰਿਤਸਰ ਦੇ ਤੇਜ਼ਪਾਲ ਸਿੰਘ, ਲਖਨਊ ਦੇ ਅਰਵिंद ਕੁਮਾਰ, ਯੂ.ਪੀ ਦੇ ਧੀਰੇਂਦਰ ਕੁਮਾਰ, ਵਿਨੋਦ ਯਾਦਵ ਤੇ ਯੋਗੇਂਦਰ ਯਾਦਵ ਸਮੇਤ 5 ਹੋਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਿਹੜੇ ਚਾਰ ਭਾਰਤੀ ਲਾਪਤਾ ਦੱਸੇ ਜਾ ਰਹੇ ਹਨ, ਉਨ੍ਹਾਂ ਵਿੱਚ ਦੀਪਕ, ਯੋਗੇਸ਼ਵਰ ਪ੍ਰਸ਼ਾਦ, ਅਜ਼ਹੁਰੂਦੀਨ ਖਾਨ ਅਤੇ ਰਾਮ ਚੰਦਰ ਸ਼ਾਮਿਲ ਹਨ।
ਜਗਦੀਪ ਨੇ ਦੱਸਿਆ ਕਿ ਉਸ ਵੱਲੋਂ ਸੰਤ ਸੀਚੇਵਾਲ ਨਾਲ ਪਹਿਲੀ ਮੁਲਾਕਾਤ 29 ਜੂਨ 2024 ਨਾਲ ਕੀਤੀ ਗਈ ਸੀ। ਜਿਸ ਦੌਰਾਨ ਉਹਨਾਂ ਆਪਣੇ ਭਰਾ ਮਨਦੀਪ ਸਮੇਤ ਰਸ਼ੀਅਨ ਆਰਮੀ ਵਿੱਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਮੰਗ ਪੱਤਰ ਦਿੱਤਾ ਸੀ। ਜਿਸਤੋਂ ਬਾਅਦ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਉਹਨਾਂ ਰਸ਼ੀਅਨ ਆਰਮੀ ਵਿੱਚ ਫਸੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਪੱਤਰ ਦਿੱਤਾ ਸੀ। ਜਗਦੀਪ ਨੇ ਦੱਸਿਆ ਕਿ ਸੰਤ ਸੀਚੇਵਾਲ ਪਹਿਲੇ ਦਿਨ ਤੋਂ ਇਸ ਮਾਮਲੇ ਵਿੱਚ ਪੀੜਤ ਪਰਿਵਾਰਾਂ ਦੀ ਮਦੱਦ ਕਰ ਰਹੇ ਹਨ। ਸੰਤ ਸੀਚੇਵਾਲ ਵੱਲੋਂ ਕੀਤਾ ਕਾਰਵਾਈ ਸਦਕਾ ਕਿੰਨੇ ਹੀ ਭਾਰਤੀ ਬੱਚੇ ਸੁਰੱਖਿਅਤ ਆਪਣੇ ਪਰਿਵਾਰਾਂ ਵਿੱਚ ਪਹੁੰਚ ਗਏ ਹਨ।
ਜਗਦੀਪ ਨੇ ਉਸਨੂੰ ਆਪਣੇ ਭਰਾ ਮਨਦੀਪ ਬਾਰੇ ਕੁੱਝ ਵੀ ਨਹੀ ਪਤਾ ਲੱਗਾ ਤਾਂ ਉਸਨੇ ਰਸ਼ੀਆ ਜਾਣ ਦਾ ਫੈਸਲਾ ਕੀਤਾ ਸੀ। ਰਸ਼ੀਆ ਜਾਣ ਲਈ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਉਹਨਾਂ ਨੂੰ ਟਿਕਟਾਂ ਵੀ ਕਰਵਾ ਕੇ ਦਿੱਤੀਆਂ ਤੇ ਇੱਕ ਪੱਤਰ ਵੀ ਦਿੱਤਾ ਸੀ, ਤਾਂ ਜੋ ਰਸ਼ੀਆ ਵਿੱਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨी ਦਾ ਸਾਹਮਣਾ ਨਾ ਕਰਨਾ ਪਵੇੇ。
ਜਗਦੀਪ ਨੇ ਦੱਸਿਆ ਕਿ ਉਹ 2 ਵਾਰ ਰਸ਼ੀਆ ਵਿੱਚ ਜਾ ਚੁੱਕੇ ਹਨ। ਪਹਿਲੀ ਫੇਰੀ ਦੌਰਾਨ 21 ਦਿਨਾਂ ਵਿੱਚ ਉਹ ਫਸੇ ਭਾਰਤੀ ਤੇ ਖਾਸਕਰ ਪੰਜਾਬੀ ਨੌਜਵਾਨਾਂ ਦੀ ਭਾਲ ਕਰਦੇ ਰਹੇ। ਰੂਸੀ ਭਾਸ਼ਾ ਦੀ ਸਮੱਸਿਆ ਕਾਰਣ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਦੂਜੀ ਵਾਰ ਉਹ 2 ਮਹੀਨੇ ਉੱਥੇ ਰਹੇ ਤੇ ਬਹੁਤ ਸਾਰੀ ਜਾਣਕਾਰੀ ਉੱਥੇ ਹਾਸਲ ਕੀਤੀ۔
ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਨੇ ਭਾਰਤ ਸੱਕਾਰ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਸਲ ਰਸੂਖ ਵਰਤ ਕੇ ਰਸ਼ੀਆ ਦੀ ਫੌਜ ਵਿੱਚ ਭਰਤੀ ਹੋ ਰਹੇ ਭਾਰਤੀ ਨੌਜਵਾਨਾਂ ਤੇ ਮੁਕੰਮਲ ਰੋਕ ਲਗਾਵੇ। ਉਹਨਾਂ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦਿਆ ਕਿਹਾ ਕਿ ਉਹਨਾਂ ਨੇ ਰਸ਼ੀਅਨ ਆਰਮੀ ਵਿੱਚ ਜਿਹੜੇ ਭਾਰਤੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਉਹਨਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਾਂ ਤੱਕ ਪਹੁੰਚਦੀਆਂ ਕੀਤੀਆ ਜਾਣ ਤਾਂ ਜੋ ਪੀੜਤ ਪਰਿਵਾਰ ਆਪਣੇ ਬੱਚਿਆਂ ਦੇ ਅੰਤਿਮ ਸੰਸਕਾਰ ਆਪਣੀਆਂ ਰੀਤੀ ਰਿਵਾਜਾਂ ਮੁਤਾਬਿਕ ਕਰ ਸਕਣ। ਉਹਨਾਂ ਭਾਰਤ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਜਿਹੜੇ ਟਰੈਵਲ ਏਜੰਟ ਨੌਜਵਾਨਾਂ ਨੂੰ ਝਾਂਸਾ ਦੇ ਕੇ ਆਰਮੀ ਵਿੱਚ ਭਰਤੀ ਕਰਵਾ ਰਹੇ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਇਸ ਦੁੱਖ ਦੇ ਸਮੇਂ ਉਹਨਾਂ ਦੀ ਹਮਦਰਦੀ ਪੀੜਤ ਪਰਿਵਾਰਾਂ ਦੇ ਨਾਲ ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowDec 28, 2025 15:45:450
Report
KSKapil sharma
FollowDec 28, 2025 15:20:010
Report
KSKuldeep Singh
FollowDec 28, 2025 15:18:070
Report
RKRAMAN KHOSLA
FollowDec 28, 2025 15:17:530
Report
VSVARUN SHARMA
FollowDec 28, 2025 15:03:040
Report
PSParambir Singh Aulakh
FollowDec 28, 2025 14:02:390
Report
KSKapil sharma
FollowDec 28, 2025 13:52:340
Report
KSKapil sharma
FollowDec 28, 2025 13:47:370
Report
RBRohit Bansal
FollowDec 28, 2025 13:31:460
Report
SNSUNIL NAGPAL
FollowDec 28, 2025 13:31:100
Report
BSBhushan Sharma
FollowDec 28, 2025 13:00:180
Report
MJManoj Joshi
FollowDec 28, 2025 12:15:38Chandigarh, Chandigarh:Jakhar Saab statement in G Ram G & special session
0
Report
HSHarmeet Singh Maan
FollowDec 28, 2025 11:49:450
Report
DSDEVINDER SHARMA
FollowDec 28, 2025 11:48:430
Report