Back
पंजाब में नामांकन धांधली: आम आदमी पार्टी पर आरोप, भाजपा दावों का हाईकोर्ट तक
MSManish Sharma
Dec 06, 2025 15:01:23
Tarn Taran Sahib, Punjab
ਭਾਜਪਾ ਵਰਕਰਾਂ ਨਾਲ ਕਿਸੇ ਵੀ ਤਰਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਹਰਜੀਤ ਸੰਧੂ
ਐਂਕਰ ਪੰਜਾਬ ਵਿੱਚ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਤੰਤਰ ਦਾ ਸ਼ਰੇਆਮ ਕਤਲ ਕਰਕੇ ਭਾਜਪਾ ਉਮੀਦਵਾਰਾਂ ਦੀਆਂ ਫਾਇਲਾਂ ਪੁਲਸ ਅਤੇ ਸਿਵਲ ਪ੍ਰਸਾਸ਼ਨ ਦੀ ਹਾਜਰੀ ਵਿੱਚ ਖੋਹ ਕੇ ਪਾੜੀਆਂ ਜਿਸ ਦਾ ਪੂਰਾ ਹਿਸਾਬ ਮਾਣਯੋਗ ਹਾਈਕੋਰਟ ਵਿੱਚ ਆਪ ਸਰਕਾਰ ਅਤੇ ਸੰਬੰਧਤ ਪ੍ਰਸਾਸ਼ਨ ਕੋਲੋਂ ਲਿਆ ਜਾਵੇਗਾ। ਇਹ ਸ਼ਬਦ ਸਾਬਕਾ ਪੰਜਾਬ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੱਲੋਂ ਤਰਨਤਾਰਨ ਭਾਜਪਾ ਮੁੱਖ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਦਾ ਰੂਬਰੂ ਹੁੰਦਿਆਂ ਪ੍ਰਗਟ ਕੀਤੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਤੇ ਉਨਾਂ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ਤੇ ਧਾਂਦਲੀ ਕੀਤੀ ਗਈ ਅਤੇ ਸ਼ਰੇਆਮ ਪ੍ਰਸਾਸ਼ਨ ਦੀ ਹਾਜਰੀ ਵਿੱਚ ਬਦਮਾਸ਼ੀ ਕਰਦਿਆਂ ਉਮੀਦਵਾਰਾਂ ਦੀ ਫਾਇਲਾ ਖੋਹ ਕੇ ਸਾਬਤ ਕਰ ਦਿੱਤਾ ਕਿ ਇਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹੋਣ ਵਾਲੀ ਸੀ ਜੋ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਲੀਡਰਸ਼ਿਪ ਵੱਲੋਂ ਹਜਮ ਨਹੀਂ ਸੀ ਹੋ ਰਹੀ। ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਵਧ ਰਹੀ ਹਰਮਨ ਪਿਆਰਤਾ ਤੋਂ ਬੁਖਲਾਹਟ ਵਿੱਚ ਆ ਕੇ ਆਪ ਦੇ ਗੁੰਡਾ ਅਨਸਰਾਂ ਅਤੇ ਤਰਨਤਾਰਨ ਦੇ ਆਪ ਵਿਧਾਇਕ ਹਰਮੀਤ ਸਿੰਘ ਸੰਧੂ ਵੱਲੋਂ ਨਾਮਜਦਗੀ ਪੱਤਰ ਦਾਖਲ ਹੋਣ ਤੋਂ ਵੱਡੀ ਰੁਕਾਵਟ ਪਾਉਦਿਆਂ ਆਖਰੀ ਮਿਤੀ 14 ਦਸੰਬਰ ਵਾਲੇ ਦਿਨ ਜਿਲਾ ਪ੍ਰੀਸ਼ਦ ਨਾਮਜਦਗੀ ਕੇਂਦਰ ਵਿੱਚ ਦਾਖਲ ਹੋ ਕੇ ਗੁੰਡਾਗਰਦੀ ਕਰਦਿਆਂ ਫਾਇਲਾਂ ਖੋਹ ਕੇ ਪਾੜ ਦੇਣੀਆਂ ਆਪ ਸਰਕਾਰ ਦੀ ਵੱਡੀ ਹਾਰ ਦਾ ਸਬੂਤ ਸੀ। ਇਸ ਮੌਕੇ ਵਿਸੇਸ਼ ਤੌਰ ਤੇ ਮੌਜੂਦ ਪ੍ਰਦੇਸ਼ ਪ੍ਰਵਕਤ ਤੇ ਜਿਲਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਉਮੀਦਵਾਰਾਂ ਦੇ ਨਾਮਜਦੀ ਪੱਤਰਾਂ ਨੂੰ-gੈਰ ਸੰਵਿਧਾਨਕ ਤਰੀਕੇ ਨਾਲ ਰੱਦ ਕਰਨਾ ਵੀ ਆਪ ਸਰਕਾਰ ਦਾ ਵੱਡਾ ਫੇਲੀਅਰ ਹਨ ਕਿਉਂਕਿ ਆਪ ਸਰਕਾਰ ਦਿੱਲੀ ਦੇ ਮੰਤਰੀ ਮੁਨੀਸ਼ ਸਿਸ਼ੋਦੀਆਂ ਦੇ ਕਹਿਣ ਅਨੁਸਾਰ ਚੱਲ ਰਹੀ ਹੈ ਕਿਉਂਕਿ ਸਿਸੋਦੀਆਂ ਨੇ ਕਿਹਾ ਸੀ ਕਿ पंजाब ਅੰਦਰ ਤਾਕਤ ਲੈਣ ਲਈ ਸਾਮ ਦਾਮ ਦੰਡ ਭੇਦ, ਕੁੱਟ ਮਾਰ, ਬਦਮਾਸ਼ੀ, ਝੂਠ ਜੋ ਵੀ ਕਰਨਾ ਪਵੇ ਰਾਜਨੀਤੀ ਵਿੱਚ ਸਭ ਕੁਝ ਕਰਕੇ ਤਾਕਤ ਲੈਣੀ ਹੈ ਸੋ ਇਨਾਂ ਲੋਕਾਂ ਦੀ ਮਾਨਸਿਕਤ ਪੰਜਾਬ ਨੂੰ ਵੱਡੀ ਤਬਾਹੀ ਵੱਲ ਲੈ ਕੇ ਜਾਣ ਦੀ ਹੈ ਪ੍ਰੰਤੂ ਪੰਜਾਬ ਦੇ ਲੋਕ ਇਨਾਂ ਦੀਆਂ ਲੂੰਬਰਚਾਲਾਂ ਨੂੰ ਸਮਝ ਚੁੱਕੇ ਹਨ ਅਤੇ 2027 ਦੀਆਂ ਚੋਣਾਂ ਦੀ ਉਡੀਕ ਵਿੱਚ ਹਨ ਕਿ ਕਦੋਂ ਵੋਟ ਦੀ ਤਾਕਤ ਨਾਲ ਆਪ ਸਰਕਾਰ ਦਾ ਤੀਲਾ ਤੀਲਾ ਕਰ ਸਕਣ। ਇਸ ਮੌਕੇ ਤੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪਹੁੰਚੀ ਸਮੁੱਚੀ ਭਾਜਪਾ ਲੀਡਰਸ਼ਿਪ ਦਾ ਸਵਾਗਤ ਕਰਦਿਆਂ ਸਾਰੇ ਹੀ ਪਾਰਟੀ ਆਗੂ ਸਾਹਿਬਾਨਾਂ ਅਤੇ ਉਮੀਦਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰਾ ਡਟ ਕੇ ਆਮ ਆਦਮੀ ਪਾਰਟੀ ਸਰਕਾਰ ਦੀ ਗੂੰਡਾਗਰਦੀ ਦੇ ਬਾਵਜੂਦ ਵੀ ਆਪਣੇ ਨਾਮਜਦਗੀ ਪੱਤਰ ਭਰੇ ਅਤੇ ਦਾਖਲ ਵੀ ਕਰਵਾਏ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਨਾਲ ਸੰਬੰਧਤ ਉਮੀਦਵਾਰਾਂ ਨੂੰ ਹੀ ਨਾਮਜਦਗੀ ਪੱਤਰ दਾਖਲ ਕਰਨ ਲਈ ਆਸਾਨੀ ਨਾਲ ਐਂਟਰੀ ਦਿੱਤੀ ਗਈ, ਸਿਸਟਮ ਨੂੰ ਪੂਰੀ ਤਰਾਂ ਨਾਲ ਹਾਈਜੈੱਕ ਕੀਤਾ ਗਿਆ, ਲੋਕਤੰਤਰ ਦਾ ਕਤਲ ਕਰਦਿਆਂ ਨਾਮਜਦਗੀ ਪੱਤਰ ਪਾੜਣ ਨਾਲ ਭਾਜਪਾ ਵਰਕਰਾਂ ਅਤੇ ਉਮੀਦਵਾਰਾਂ ਦੇ ਹੌਂਸਲੇ ਪਸਤ ਹੋਣ ਵਾਲੇ ਨਹੀਂ ਹਨ ਜਿੱਥੋਂ ਤੱਕ ਹੋ ਸਕਿਆਂ ਇੱਕ ਇੱਕ ਪਾਰਟੀ ਆਗੂ ਅਤੇ ਉਮੀਦਵਾਰ ਦੇ ਹੱਕ ਵਿੱਚ ਡਟ ਕੇ ਰਾਜਨੀਤੀ ਵਿੱਚ ਸਮੇਂ ਸਮੇਂ ਤੇ ਲੜਾਈ ਲੜੀ ਜਾਵੇਗੀ।
ਬਾਈਟ ਸ਼ਵੇਤ ਮਲਿਕ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowDec 06, 2025 16:31:4461
Report
ASAnmol Singh Warring
FollowDec 06, 2025 16:31:00Sri Muktsar Sahib, Punjab:9 ਸਾਲ ਦੀ ਨਬਾਲਿਗ ਬੱਚੀ ਦਾ ਕਤਲ ਕਰਨ ਵਾਲੇ ਦਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਕੀਤਾ ਐਨਕਾਊਟਰ
- ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਦਿਨ ਤੋਂ ਲਾਪਤਾ ਬੱਚੀ ਦੀ ਮਿਲੀ ਸੀ ਲਾਸ਼
- ਬੱਚੀ ਦਾ ਕੀਤਾ ਗਿਆ ਸੀ ਕਤਲ
- ਦੋ ਦਿਨ ਤੋ ਲਾਪਤਾ ਸੀ ਨਬਾਲਿਗ ਮਜਦੂਰ ਪਰਿਵਾਰ ਦੀ ਬੱਚੀ..
45
Report
BSBHARAT SHARMA
FollowDec 06, 2025 16:02:59139
Report
SSSanjay Sharma
FollowDec 06, 2025 16:00:38109
Report
SPSomi Prakash Bhuveta
FollowDec 06, 2025 15:18:53136
Report
VSVARUN SHARMA
FollowDec 06, 2025 15:16:22128
Report
KSKamaldeep Singh
FollowDec 06, 2025 15:04:59147
Report
BSBHARAT SHARMA
FollowDec 06, 2025 15:03:23135
Report
ASAnmol Singh Warring
FollowDec 06, 2025 15:02:00145
Report
VSVARUN SHARMA
FollowDec 06, 2025 14:46:27183
Report
PSParambir Singh Aulakh
FollowDec 06, 2025 14:15:16125
Report
NSNitesh Saini
FollowDec 06, 2025 14:08:51100
Report
KSKamaldeep Singh
FollowDec 06, 2025 14:07:05127
Report
DVDavit Verma
FollowDec 06, 2025 13:32:28145
Report