Back
ब्लॉक समिति और जिला निर्वाचन हेतु सुरक्षा के कड़े प्रबंध; 1800 पुलिसकर्मी तैनात
ASAnmol Singh Warring
Dec 13, 2025 08:08:50
Sri Muktsar Sahib, Punjab
ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ s੍ਰੀ ਮੁਕਤਸਰ ਸਾਹਿਬ ਪੁਲਿਸ ਹਾਈ ਅਲਰਟ
629 ਪੋਲਿੰਗ ਬੂਥਾਂ ’ਅਤੇ ਨਾਕਾਬੰਦੀ ਪੈਟਰੋਲਿੰਗ ਪਾਰਟੀਆਂ ਸਮੇਤ ਸੁਰੱਖਿਆ ਪ੍ਰਬੰਧ ਮਜ਼ਬੂਤ, 1800 ਪੁਲਿਸ ਅਧਿਕਾਰੀਆਂ/ਕਰਮਚਾਰੀ ਤਾਇਨਾਤ – ਐਸ.ਐਸ.ਪੀ ਸ੍ਰੀ ਅਭਿਮੰਨਿਊ ਰਾਣਾ
ਅਭਿਮੰਨਿਊ ਰਾਣਾ ਆਈ.ਪੀ.ਐਸ., ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਅਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਇਸੇ ਤਹਿਤ ਅੱਜ ਪੁਲਿਸ ਲਾਈਨ ਸ੍ਰੀ ਮੁਕਤਸਰ ਸਾਹਿਬ ਵਿਖੇ ਚੋਣ ਡਿਊਟੀ ’ਤੇ ਤਾਇਨਾਤ ਫੋਰਸ ਨੂੰ ਵਿਸਥਾਰ ਨਾਲ ਬ੍ਰੀਫ਼ ਕੀਤਾ ਗਿਆ। ਪੈਟਰੋਲਿੰਗ ਪਾਰਟੀਆਂ ਨੂੰ ਵਾਇਰਲੈਸ ਸੈੱਟ ਜਾਰੀ ਕਰਕੇ ਆਪਣੇ-ਆਪਣੇ ਨਿਰਧਾਰਤ ਖੇਤਰਾਂ ਵੱਲ ਰਵਾਨਾ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਹਰਕਮਲ ਕੌਰ, ਐਸ.ਪੀ (ਐਚ), ਸ੍ਰੀ ਤਜਿੰਦਰ ਪਾਲ ਸਿੰਘ ਡੀਐਸਪੀ (ਐਚ) ਵੀ ਮੌਜੂਦ ਸਨ。
ਐਸ.ਐਸ.ਪੀ ਸ੍ਰੀ ਅਭਿਮੰਨਿਊ ਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕੁਲ 334 ਪੋਲਿੰਗ ਸਟੇਸ਼ਨ ਅਤੇ 629 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ, ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਬਣਾਉਣ ਲਈ ਜ਼ਿਲ੍ਹੇ ਅੰਦਰ ਇੰਟਰ-ਡਿਸਟਰਿਕਟ, ਇੰਟਰ-ਸਟੇਟ ਅਤੇ ਅੰਦਰੂਨੀ ਨਾਕਿਆਂ ਸਮੇਤ ਪੋਲਿੰਗ ਬੂਥਾਂ ਦੇ ਆਲੇ-ਦੁਆਲੇ ਪੈਟਰੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ। ਕੁੱਲ ਮਿਲਾ ਕੇ 1800 ਦੇ ਕਰੀਬ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਡਿਊਟ ’ਤੇ ਲਗਾਏ ਗਏ ਹਨ。
ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਪੋਲਿੰਗ ਬੂਥਾਂ ’ਤੇ ਵਾਧੂ ਫੋਰਸ, ਗਸ਼ਤ ਟੀਮਾਂ ਅਤੇ ਖ਼ਾਸ ਨਿਗਰਾਨੀ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸ੍ਰੀ ਮੁਕਤਸਰ ਸਾਹਿਬ ਪੁਲਿਸ 24 ਘੰਟੇ ਲੋਕਾਂ ਦੀ ਸਹਾਇਤਾ ਲਈ ਤਿਆਰ ਹੈ ਅਤੇ ਕਿਸੇ ਨੂੰ ਵੀ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowDec 13, 2025 09:49:390
Report
SBSANJEEV BHANDARI
FollowDec 13, 2025 09:49:220
Report
TBTarsem Bhardwaj
FollowDec 13, 2025 09:49:060
Report
SKSandeep Kumar
FollowDec 13, 2025 09:48:470
Report
KCKhem Chand
FollowDec 13, 2025 09:39:200
Report
ASAvtar Singh
FollowDec 13, 2025 09:25:260
Report
TBTarsem Bhardwaj
FollowDec 13, 2025 09:20:570
Report
RMRakesh Malhi
FollowDec 13, 2025 09:03:430
Report
SGSatpal Garg
FollowDec 13, 2025 08:54:530
Report
BSBHARAT SHARMA
FollowDec 13, 2025 08:54:350
Report
SBSANJEEV BHANDARI
FollowDec 13, 2025 08:54:160
Report
BSBHARAT SHARMA
FollowDec 13, 2025 08:46:550
Report
DKDevinder Kumar Kheepal
FollowDec 13, 2025 08:31:250
Report
RBRohit Bansal
FollowDec 13, 2025 08:16:430
Report