Back
पंजाब सरकार हल्का लहरा में 40 खेल स्टेडियम मंजूर कराए; खेल से जोड़ा जाएगा
AJAnil Jain
Nov 11, 2025 14:47:06
Lehragaga, Punjab
ਯੁੱਧ ਨਸ਼ਿਆਂ ਵਿਰੁੱਧ-
*ਪੰਜਾਬ ਸਰਕਾਰ ਵੱਲੋਂ ਹਲਕਾ ਲਹਿਰਾ ਦੇ 40 ਪਿੰਡਾਂ ਨੂੰ ਖੇਡ ਸਟੇਡੀਅਮਾਂ ਦੀ ਸੌਗ਼ਾਤ*
- ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਖੇਡ ਸਟੇਡੀਅਮਾਂ, ਫਿਰਨੀ ਅਤੇ ਸੜਕਾਂ ਦੇ ਕੰਮ ਸ਼ੁਰੂ ਕਰਵਾਏ
- ਹਲਕਾ ਲਹਿਰਾ ਬੁਨਿਆਦੀ ਸਹੂਲਾਤਾਂ ਦੇ ਮਾਮਲੇ ਵਿੱਚ ਲਗਾਤਾਰ ਤਰੱਕੀ ਕਰ ਰਿਹਾ - ਬਰਿੰਦਰ ਕੁਮਾਰ ਗੋਇਲ
ਲਹਿਰਾਗਾਗਾ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਦੇ ਉਪਰਾਲੇ ਤਹਿਤ ਪਿੰਡਾਂ ਵਿੱਚ ਆਧੁਨਿਕ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ। ਇਸੇ ਕੜੀ ਤਹਿਤ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾ ਲਈ 40 ਖੇਡ ਸਟੇਡੀਅਮ ਮਨਜ਼ੂਰ ਕਰਵਾਏ ਹਨ। ਇਹਨਾਂ 40 ਖੇਡ sਟੇਡੀਅਮਾਂ ਵਿੱਚੋਂ 15 ਸਟੇਡੀਅਮਾਂ ਦੇ ਅੱਜ ਉਹਨਾਂ ਨੇ ਨੀਂਹ ਪੱਥਰ ਰੱਖੇ। ਇਸ ਤੋਂ ਇਲਾਵਾ ਹੋਰ ਵੀ ਕਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ।
ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੂਬੇ ਭਰ ਵਿੱਚ 3100 ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਜਿੰਨਾਂ ਵਿੱਚੋਂ ਪਹਿਲੇ ਗੇੜ ਵਿੱਚ 41 ਖੇਡ ਸਟੇਡੀਅਮ ਹਲਕਾ ਲਹਿਰਾ ਨੂੰ ਮਿਲੇ ਹਨ। ਉਹਨਾਂ ਕਿਹਾ ਕਿ ਅੱਜ ਕੁੱਲ 15 ਖੇਡ ਸਟੇਡੀਅਮਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹਨਾਂ ਪਿੰਡਾਂ ਵਿੱਚ ਗੋਵਿੰਦਪੁਰਾ ਜਵਾਹਰਵਾਲਾ, ਕੋਟਲਾ ਲਹਿਲ, ਆਲਮਪੁਰ, ਬਖੋਰਾ ਕਲਾਂ, ਚੋਟੀਆਂ, ਕਾਲੀਆ, ਚੁੜਲ ਕਲਾਂ, ਚੁੜਲ ਖੁਰਦ, ਕੜ੍ਹੈਲ, ਹਮੀਰਗੜ੍ਹ, ਬੱਗਾ ਕਲਾਂ, ਬੁਸ਼ੇਹਰਾ, ਡੂਡੀਆਂ, ਭਾਠੂਆਂ ਅਤੇ ਬਾਦਲਗੜ੍ਹ ਸ਼ਾਮਲ ਹਨ।
ਉਹਨਾਂ ਕਿਹਾ ਕਿ ਇਹਨਾਂ 15 ਪਿੰਡਾਂ ਵਿੱਚ ਸਟੇਡੀਅਮ ਉਸਾਰਨ ਉੱਤੇ 5 ਕਰੋੜ 70 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਖੇਡ ਸਟੇਡੀਅਮ ਬਹੁਤ ਜਲਦ ਬਣ ਕੇ ਤਿਆਰ ਹੋ ਜਾਣਗੇ। ਇਹਨਾਂ ਸਟੇਡੀਅਮਾਂ ਵਿੱਚ ਐਥਲੈਟਿਕ ਟਰੈਕ, ਬਾਸਕਟਬਾਲ, ਵਾਲੀਬਾਲ ਮੈਦਾਨ ਹੋਣ ਦੇ ਨਾਲ ਨਾਲ ਵਧੀਆ ਘਾਹ,
ਫੁਹਾਰੇ, ਪਖਾਨੇ, ਲਾਈਟਾਂ ਅਤੇ ਬੈਂਚ ਲਗਾਏ ਜਾਣਗੇ। ਇਹਨਾਂ ਨੂੰ ਵਧੀਆ ਫੁੱਲ ਬੂਟੇ ਲਗਾ ਕੇ ਸਜਾਇਆ ਜਾਵੇਗਾ। ਇਹ ਖੇਡ ਸਟੇਡੀਅਮ ਨੌਜਵਾਨਾਂ ਅਤੇ ਸਾਰੀ ਉਮਰ ਦੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਗੇ।
ਉਹਨਾਂ ਕਿਹਾ ਕਿ ਇਹ ਗਰਾਂਊਂਡ ਹਰੇਕ ਵਿਅਕਤੀ ਦੀ ਪਹੁੰਚ ਵਿੱਚ ਹੋਣ, ਇਸ ਕਰਕੇ ਇਹ ਪਿੰਡਾਂ ਦੇ ਵਿੱਚ ਹੀ ਬਣਾਏ ਜਾ ਰਹੇ ਹਨ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਜੇਕਰ ਸਟੇਡੀਅਮ ਪਿੰਡ ਤੋਂ ਦੂਰ ਹੋਣ ਤਾਂ ਲੋਕ ਇਹਨਾਂ ਦਾ ਲਾਭ ਨਹੀਂ ਲੈਂਦੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ। ਜੀਵਨ ਵਿੱਚ ਜਿੰਨੀ ਸਿੱਖਿਆ ਜ਼ਰੂਰੀ ਹੈ ਓਨੀ ਹੀ ਚੰਗੀ ਅਤੇ ਤੰਦਰੁਸਤ ਜੀਵਨ ਸ਼ੈਲੀ ਵੀ ਜ਼ਰੂਰੀ ਹੈ। ਅੱਜ ਦੇ ਬੱਚਿਆਂ ਨੂੰ ਖੇਡ ਸਟੇਡੀਅਮ ਨਾਲ ਜੋੜਨਾ ਸਮੇਂ ਦੀ ਲੋੜ ਹੈ।
ਉਹਨਾਂ ਕਿਹਾ ਕਿ ਹਲਕਾ ਲਹਿਰਾ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ। ਸਿੱਖਿਆ ਕ੍ਰਾਂਤੀ ਤਹਿਤ ਜਿੱਥੇ ਹਲਕੇ ਦੇ ਸਕੂਲਾਂ ਦੀ ਕਾਇਆ ਕਲਪ ਪਹਿਲਾਂ ਹੀ ਹੋ ਚੁੱਕੀ ਹੈ। ਉਥੇ ਹੁਣ ਸਾਰੀਆਂ ਸੜਕਾਂ 18 ਫੁੱਟ ਚੌੜੀਆਂ ਕਰਨ ਦੀ ਕੋਸ਼ਿਸ਼ ਹੈ। ਇਸ ਦੌਰਾਨ ਉਹਨਾਂ ਨੇ 41 ਲੱਖ ਦੀ ਲਾਗਤ ਨਾਲ ਬਣਨ ਵਾਲੀ ਪਿੰਡ ਚੁਲੜ ਕਲਾਂ ਦੀ ਫਿਰਨੀ ਅਤੇ ਪਿੰਡ ਆਲਮਪੁਰ ਤੋਂ ਕਿਸ਼ਨਗੜ੍ਹ ਤੱਕ 76 ਲੱਖ ਰੁਪਏ ਨਾਲ ਮੁਰੰਮਤ ਹੋਣ ਵਾਲੀ 4 ਕਿਲੋਮੀਟਰ ਸੜਕ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਲਗਾਤਾਰ ਰੰਗਲਾ ਪੰਜਾਬ ਬਣਨ ਵੱਲ ਵਧ ਰਿਹਾ ਹੈ।
ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਉਹ ਸੂਬਾ ਬਣ ਗਿਆ ਹੈ ਜਿਸਨੇ ਸਭ ਤੋਂ ਘੱਟ ਸਮੇਂ ਵਿੱਚ ਸਭ ਤੋਂ ਜਿਆਦਾ ਮੁਆਵਜ਼ਾ ਹੜ੍ਹ ਪੀੜਤਾਂ ਨੂੰ ਦਿੱਤਾ ਹੈ। ਉਹਨਾਂ ਦਿੱਲੀ ਬੰਬ ਧਮਾਕੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਦੋਸ਼ੀਆਂ ਦੀ ਜਲਦ ਤੋਂ ਜਲਦ ਪਛਾਣ ਕਰਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਬਾਈਟ :- ਬਰਿੰਦਰ ਗੋਇਲ ਕੈਬਨਿਟ ਮੰਤਰੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 11, 2025 16:15:570
Report
DSDharmindr Singh
FollowNov 11, 2025 15:49:240
Report
KKKIRTIPAL KUMAR
FollowNov 11, 2025 15:46:200
Report
KSKamaldeep Singh
FollowNov 11, 2025 15:45:490
Report
SSSanjay Sharma
FollowNov 11, 2025 15:45:11Noida, Uttar Pradesh:MUMBAI: ACTOR DHARMENDRA ADMITTED AT BREACH CANDY HOSPITAL/ ACTOR BOBBY DEOL ARRIVES AT HOSPITAL
0
Report
NJNitish Jha
FollowNov 11, 2025 15:37:20Navi Mumbai, Maharashtra:अब से कुछ देर पहले आमिर खान ब्रिज कैंडी अस्पताल पहुंचे हैं, जहां बॉलीवुड अभिनेता का उपचार चल रहा है, आज दिन भर देओल परिवार की आवाजाही लगातार बनी हुई है। सारे शॉट्स भेज दिए गए है।
0
Report
ASAnmol Singh Warring
FollowNov 11, 2025 15:37:090
Report
SPSomi Prakash Bhuveta
FollowNov 11, 2025 15:36:550
Report
SKSanjeev Kumar
FollowNov 11, 2025 15:31:340
Report
BSBHARAT SHARMA
FollowNov 11, 2025 15:19:140
Report
SSSanjay Sharma
FollowNov 11, 2025 15:18:44Noida, Uttar Pradesh:MUMBAI: ACTOR DHARMENDRA ADMITTED TO BREACH CANDY HOSPITAL/ ACTORS HEMA MALINI & ABHAY DEOL ARRIVES AT THE HOSPITAL/ VISUALS
0
Report
SSSanjay Sharma
FollowNov 11, 2025 15:18:23Noida, Uttar Pradesh:मुंबई: धर्मेंद्र ब्रेच कैंडी अस्पताल में भर्ती, आमिर खान अस्पताल से बाहर निकलते दिखे
0
Report
ADAnkush Dhobal
FollowNov 11, 2025 15:16:070
Report
RBRohit Bansal
FollowNov 11, 2025 15:01:360
Report