Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar160059

मोहाली पुलिस ने पिस्तौल के साथ डकैती के आरोपी को गिरफ्तार किया

MSManish Shanker
Feb 22, 2026 03:48:11
Sahibzada Ajit Singh Nagar, Punjab
ਮੋਹਾਲੀ ਦਾ ਥਾਣਾ ਬਲੌਂਗੀ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਬੀਤੇ ਦੇਨੀ ਪਿੰਡ ਬਿਲੋਂਗੇ ਸਥਿਤ ਦੁਕਾਨ ਤੇ ਪਿਸਾਲ ਦੀ ਨੋਕ ਤੇ ਲੁੱਟ ਕਰਨ ਵਾਲੇ ਆਰੋਪੀ ਨੂੰ ਦੇਸੀ ਪਿਸਤੌਲ (ਕੱਟਾ) ਅਤੇ ਦੋ ਜਿੰਦਾ ਰੋਂਡ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਮੋਹਾਲੀ ਦੇ ਪਿੰਡ ਘੜੂੰਆਂ ਪੁਲਿਸ ਨੂੰ ਵੀ ਉਸ ਵਕਤ ਵੱਡੀ ਕਾਮਯਾਬੀ ਮਿਲੀ ਜਦੋਂ ਮੋਬਾਈਲ ਸਨੈਚ ਕਰਨ ਵਾਲੇ ਤਿੰਨ ਆਰੋਪੀਆਂ ਨੂੰ ਸਨੈਚ ਕੀਤੇ ਹੋਏ ਮੋਬਾਇਲਾਂ ਸਮੇਤ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KSKapil sharma
Feb 22, 2026 06:49:27
0
comment0
Report
VSVARUN SHARMA
Feb 22, 2026 06:16:24
Mansurwal Dona, Punjab:ਕਪੂਰਥਲਾ ਦੇ ਪਿੰਡ ਨੰਗਲ ਲੁਾਬਾਣਾ ‘ਚ ਅੱਧੀ ਰਾਤ ਫਾਇਰਿੰਗ, ਘਰ ਨੂੰ ਬਣਾਇਆ ਨਿਸ਼ਾਨਾ ਕਰੀਬ 1 ਵਜੇ ਦੋ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਘਟਨਾ ਸੀਸੀਟੀਵੀ ‘ਚ ਕੈਦ — ਪੁਲਿਸ ਜਾਂਚ ਸ਼ੁਰੂ ਕਪੂਰਥਲਾ ਜ਼ਿਲ੍ਹੇ ਦੇ ਥਾਣਾ ਬੇਗੋਵਾਲ ਅਧੀਨ ਪੈਂਦੇ ਪਿੰਡ ਨੰਗਲ ਲੁਬਾਣਾ ਵਿੱਚ ਅੱਧੀ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਘਰ ਨੂੰ ਟਾਰਗੇਟ ਕਰਦੇ ਹੋਏ ਫਾਇਰਿੰਗ ਕੀਤੀ ਗਈ। ਜਾਣਕਾਰੀ ਮੁਤਾਬਕ ਰਾਤ ਕਰੀਬ 1:30 ਵਜੇ ਦੋ ਵਿਅਕਤੀ ਮੌਕੇ ‘ਤੇ ਪਹੁੰਚੇ ਅਤੇ ਘਰ ਵੱਲ ਕਈ ਰਾਊਂਡ ਗੋਲੀਆਂ ਚਲਾ ਕੇ ਫਰਾਰ ਹੋ ਗਏ。 ਜਾਣਕਾਰੀ ਮੁਤਾਬਕ ਇਹ ਫਾਇਰਿੰਗ ਦਵਿੰਦਰ ਸਿੰਘ ਉਰਫ ਪ੍ਰਿੰਸ (ਉਮਰ ਕਰੀਬ 30 ਸਾਲ), ਪੁੱਤਰ ਸੁਖਦੇਵ ਸਿੰਘ, ਵਾਰਡ ਨੰਬਰ 9 ਨੰਗਲ ਲੁਬਾਣਾ ਦੇ ਰਹਿਣ ਵਾਲੇ ਦੇ ਘਰ ਦੇ ਬਾਹਰ ਹੋਈ। ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਦੋ ਹਫ਼ਤੇ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਪਿੰਡ ਆਇਆ ਸੀ। ਅਣਪਛਾਤੇ ਦੋ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਅਤੇ ਘਰ ਦੇ ਬਾਹਰ ਪਿਸਤੌਲ ਫਾਇਰ ਕਰਕੇ ਫਰਾਰ ਹੋ ਗਏ। ਦੋਵੇਂ ਵਿਅਕਤੀਆਂ ਦੇ ਮੂੰਹ ਬੰਨੇ ਹੋਏ ਸਨ। ਘਟਨਾ ਦੌਰਾਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ, ਪਰ ਘਰ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਪੂਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਮਾਮਲੇ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ。
0
comment0
Report
AZAbhinva zeepunjabi
Feb 22, 2026 06:02:37
Noida, Uttar Pradesh:ਥਾਣਾ ਦੋਰਾਂਗਲਾ ਦੇ ਪਿੰਡ ਆਦੀਆਂ ਵਿੱਚ ਦੋ ਮੁਲਾਜ਼ਮਾਂ ਵਿਚਕਾਰ ਝਗੜੇ ਤੋਂ ਬਾਅਦ ਦੋਨਾਂ ਨੇ ਇੱਕ ਦੂੱਜੇ ਨੂੰ ਮਾਰੀ ਗੋਲੀ ਦੋਨਾਂ ਦੀ ਮੌਕੇ ਤੇ ਹੋਈ ਮੌਤ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਅਸ਼ੋਕ ਕੁਮਾਰ ਅਤੇ ਗੁਰਨਾਮ ਸਿੰਘ ਵਜੋਂ ਦੋਨਾਂ ਪੁਲਿਸ ਮੁਲਾਜ਼ਮਾਂ ਦੀ ਹੋਈ ਪਹਿਚਾਨ ਮੋਤ ਦੇ ਕਾਰਨਾਂ ਦਾ ਅਜੇ ਤੱਕ ਨਹੀਂ ਲੱਗ ਪਾਇਆ ਪਤਾ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਵਿਖੇ ਭੇਜਿਆ ਗੁਰਦਾਸਪੁਰ | ਦੋਰੰਗਲਾ ਪੁਲਿਸ ਸਟੇਸ਼ਨ ਦੇ ਗBlk ਆਦੀਆ ਵਿੱਚ ਦੋ ਪੁਲਿਸਕਰਮੀਆਂ ਦੀ ਗੋਲੀ ਲੱਗਣੇ ਨਾਲ ਮੌਤ ਹੋਈ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤ ਪੁਲਿਸਕਰਮੀਆਂ ਦੀ ਪਹਿਚਾਣ ਅਸ਼ੋਕ ਕੁਮਾਰ ਅਤੇ ਗੁਰਨਾਮ ਸਿੰਘ ਦੇ ਤੌਰ ਉੱਤੇ ਹੋਈ ਹੈ। ਮੌਤ ਦਾ ਕਾਰਨ ਅਜੇ ਤੱਕ ਪਤਾ ਨਹੀਂ ਚੱਲ पाया। शवਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੇ ਗਏ। ਮੋਕੇ 'ਤੇ ਐਸਐਸਪੀ ਗੁਰਦਾਸਪੁਰ ਆਦਿਤੀ ਪੁੱਜ ਚੁੱਕੇ ਹਨ; गोली ਕਿੱਥੋਂ ਲੱਗੀ ਇਸਦਾ ਹੁਣ ਤਕ ਕੋਈ ਪੁਸ਼ਟੀਪੂਰਕ ਪਤਾ ਨਹੀਂ ਚੱਲਿਆ
0
comment0
Report
KDKuldeep Dhaliwal
Feb 22, 2026 06:01:50
Mansa, Punjab:ਪਟਿਆਲਾ ਮਾਤਾ ਕਾਲੀ ਤੇ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ ਸੜਕ ਸੁਰੱਖਿਆ ਫੋਰਸ ਨੇ 11 ਸ਼ਰਧਾਲੂਆਂ ਦੀ ਬਚਾਈ ਜਾਨ ਦੇਰ ਰਾਤ ਕਾਲੀ ਮਾਤਾ ਪਟਿਆਲਾ ਵਿਖੇ ਮੱਥਾ ਟੇਕਣ ਦੇ ਲਈ ਜਾ ਰਹੇ ਸ਼ਰਧਾਲੂਆਂ ਦੀ ਪਿਕਅੱਪ ਗੱਡੀ zਿਲ੍ਹੇ ਦੇ ਪਿੰਡ ਕੋਟੜਾ ਵਿਖੇ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਵਿੱਚ 11 ਲੋਕ ਗੰਭੀਰ ਜਖਮੀ ਹੋਏ ਨੇ ਜਿਨਾਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮਾਨਸਾ ਦੇ ਸਿਵਿਲ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਤਿੰਨ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਬਾਹਰੀ ਹਸਪਤਾਲ ਰੈਫਰ ਕੀਤੇ ਗਏ ਨੇ। ਰੈਕਾਰ: ਪੰਜਾਬ ਸਰਕਾਰ ਵੱਲੋਂ ਸੜਕਾਂ ਤੇ ਹੋਣ ਵਾਲੇ ਹਾਦਸਿਆਂ ਦੇ ਦੌਰਾਨ ਲੋਕਾਂ ਦੀ ਜਾਨ ਬਚਾਉਣ ਦੇ ਲਈ ਤੈਨਾਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇਰ ਰਾਤ 11 ਜਖਮੀ ਸ਼ਰਧਾਲੂਆਂ ਦੇ ਲਈ ਮਸੀਹਾ ਬਣ ਕੇ ਪਹੁੰਚੀ ਹੈ ਜਖਮੀ ਹਾਲਤ ਦੇ ਵਿੱਚ ਇਨਾ 11 ਸ਼ਰਧਾਲੂਆਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮਾਨਸਾ ਦੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਆਂਦਾ ਗਿਆ ਹੈ ਅਤੇ ਤਿੰਨ ਗੰਭੀਰ ਜਖਮੀ ਜਿਨ੍ਹਾਂ ਵਿੱਚ ਹਰਪ੍ਰੀਤ ਕੌਰ ਪ੍ਰਿੰਸ ਅਤੇ ਗੁਰਪ੍ਰੀਤ ਸਿੰਘ ਨੂੰ ਲੱਗ ਗਿਆ ਗੰਭੀਰ ਜ਼ਖਮੀ ਹੋਣ ਦੇ ਚਲਦਿਆਂ ਉਹਨਾਂ ਨੂੰ ਬਾਹਰੀ ਹਸਪਤਾਲ ਰੈਫਰ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਦੂਸਰੀਆਂ ਦੋ ਗੱਡੀਆਂ ਦੇ ਵਿੱਚ ਸਵਾਰ ਵਿਅਕਤੀਆਂ ਦੇ ਕੋਈ ਵੀ ਸੱਟ ਨਹੀਂ ਲੱਗੀ ਅਤੇ ਉਹਨ ਦਾ ਵੀ ਬਚਾ ਹੋ ਗਿਆ।
0
comment0
Report
AZAbhinva zeepunjabi
Feb 22, 2026 04:49:24
Noida, Uttar Pradesh:ਹੇਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਐਸਜੀਪੀਸੀ ਪ੍ਰਧਾਨ ਨੂੰ ਦਿੱਤਾ 72 ਘੰਟਿਆਂ ਦਾ ਅਲਟੀਮੇਟਮ ਕਿਹਾ ਪ੍ਰਧਾਨ 72 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਮੈਂ ਸਵਾਲ ਚੁੱਕੇ ਹਨ ਉਹਨਾਂ ਦੇ ਜਵਾਬ ਦੇਣ ਨਹੀਂ ਤਾਂ ਸੰਗਤ ਵਿੱਚ ਆ ਕੇ 72 ਘੰਟਿਆਂ ਬਾਅਦ ਮੈਂ ਸਾਰੀ ਸਵਾਲਾਂ ਦੇ ਜਵਾਬ ਦੇਵਾਂਗਾ। ਉਹਨਾਂ ਕਿਹਾ ਕਿ ਪ੍ਰਧਾਨ ਐਸਜੀਪੀਸੀ ਨੇ ਖੁਦ ਮੰਨਿਆ ਕਿ 10 ਤੋਂ 15 ਘਪਲੇ ਰੋਜ਼ ਐਸਜੀਪੀਸੀ ਚ ਹੋ ਰਹੇ ਹਨ ਇਸੇ ਕਰਕੇ ਹੀ ਅਸੀਂ ਇਹ ਸਵਾਲ ਕੀਤੇ ਸਨ ਅਤੇ ਪ੍ਰਧਾਨ ਸਵਾਲਾਂ ਤੋਂ ਭੱਜ ਰਹੇ ਹਨ ਉਹਨਾਂ ਕਿਹਾ ਕਿ ਇਹਨਾਂ ਪ੍ਰੈਸ ਕਾਨਫ਼ਰੰਸ ਕਰਕੇ ਪ੍ਰਧਾਨ ਨੇ ਖੁਦ ਸਿੱਖ ਕੌਮ ਤੋਂ ਮੁਆਫੀ ਮੰਗੀ ਹੈ। ਅਤੇ ਅਸੀਂ ਵੀ ਇਹੀ ਮੁੱਦਾ ਚੁੱਕਿਆ ਹੈ ਕਿ ਜਿੰਨੇ ਐਸਜੀਪੀਸੀ ਚ ਘਪਲੇ ਹੋ ਰਹੇ ਹਨ ਉਹਨਾਂ ਦੇ ਤਸल्लੀ ਬਖ਼ਸ਼ ਜਵਾਬ ਪ੍ਰਦਾਨ ਦੇਣ ਨਹੀਂ ਤਾਂ 72 ਘੰਟਿਆਂ ਬਾਅਦ ਸਾਰੇ ਸਵਾਲਾਂ ਦੇ ਜਵਾਬ ਅਸੀਂ ਸੰਗਤ ਅੱਗੇ ਰੱਖਾਂਗੇ ਸਾਡੇ ਕੋਲ ਸਾਰੇ ਸਬੂਤ ਮੌਜੂਦ ਹਨ。
0
comment0
Report
MJManoj Joshi
Feb 22, 2026 04:30:58
Chandigarh, Chandigarh:ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਸਿਰ 'ਤੇ ਲਟਕੀ ਵਿਭਾਗੀ ਪ੍ਰੀਖਿਆ ਪਾਸ ਕਰਨ ਦੀ ਤਲਵਾਰ ਤਿੰਨ ਸਾਲਾਂ ਅੰਦਰ 100 'ਚੋਂ ਘੱਟੋ-ਘੱਟ 33 ਅੰਕਾਂ ਨਾਲ਼ ਲੈਣੇ ਲਾਜ਼ਮੀ ਪਾਸ ਕਰਨ ਵਾਸਤੇ ਮਿਲਣਗੇ ਚਾਰ ਮੌਕੇ, ਨਾ ਪਾਸ ਹੋਏ ਤਾ ਡਿਗੇਗੀ ਗ਼ਾਜ਼ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਬੀਪੀਈਓਜ਼ ਲਈ ਨੋਟੀਫਿਕੇਸ਼ਨ ਜਾਰੀ ਪੰਜਾਬ ਦੇ ਸਿੱਖਿਆ ਵਿਭਾਗ ਨੇ ਵਿਭਾਗ ਦੇ ਆਹਲਾ ਅਧਿਕਾਰੀਆਂ ਲਈ ਵਿਭਾਗੀ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਬਾਬਤ ਸਿੱਖਿਆ ਸਕੱਤਰ ਸੋਨਾਲੀ ਗਿਰਿ ਦੇ ਹੁਕਮਾਂ ਹੇਠਾਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿਤਾ ਗਿਆ ਹੈ। ਪੱਤਰ ਅਨੁਸਾਰ ਹੁਣ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ, ਪ੍ਰਿੰਸੀਪਲ, ਮੁੱਖ ਅਧਿਆਪਕ/ਮੁੱਖ ਅਧਿਆਪਕਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕੇਡਰ ਲਈ ਵਿਭਾਗੀ ਪ੍ਰੀਖਿਆ ਪਾਸ ਕਰਨੀ ਲਾज़ਮੀ ਹੈ। ਹਾਲਾਂ ਕਿ ਪਾਸ ਫ਼ਾਰਮੂਲਾ ਤੇ ਪਾਸ ਸ਼ਰਤ ਕੋਈ ਜ਼ਿਆਦਾ ਔਖੀ ਨਹੀਂ ਸਿਰਫ਼ 33 ਅੰਕ ਹੀ ਪ੍ਰਾਪਤ ਕਰਨੇ ਹੋਣਗੇ ਤਾਂ ਵੀ ਇਸ ਪੱਤਰ ਨੇ ਅਧਿਕਰੀਆਂ ਦੇ ਪੈਰਾਂ ਹੋਠੋ ਜ਼ਮੀਨ ਖਿੱਚ ਲਈ ਲਗਦੀ ਹੈ। ਇੱਕ ਪਾਸੇ 25 ਸਾਲ ਪਹਿਲਾਂ ਭਰਤੀ a ਅਧਿਆਪਕਾਂ ਨੂੰ ਟੈਟ ਪਾਸ ਕਰਨ ਦੀ ਲਾਜ਼ਮੀ ਸ਼ਰਤ ਨੇ ਵਿਭਾਗ ਦੇ ਅੰਦਰ ਖਾਨਾਜੰਗੀ ਪੈਦਾ ਕੀਤੀ ਹੋਈ ਹੈ ਹੁਣ ਨਵੇਂ ਪੱਤਰ ਨੇ ਵੱਡਾ ਘਮਾਸਾਣ ਛੇੜ ਦਿਤਾ ਹੈ। ਵੇਰਵਿਆਂ ਅਨੁਸਾਰ ਨੋਟੀਫਿਕੇਸ਼ਨ ਦੇ ਅਨੁਸਾਰ, ਹਰੇਕ ਉਮੀਦਵਾਰ ਕੋਲ ਵਿਭਾਗੀ ਪ੍ਰੀਖਿਆ ਪਾਸ ਕਰਨ ਲਈ ਕੁੱਲ 4 ਮੌਕੇ ਹੋਣਗੇ। ਕਿਹਾ ਗਿਆ ਹੈ ਕਿ ਇਸ ਪ੍ਰੀਖਿਆ ਨੂੰ ਪਾਸ ਕਰਨਾ ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਆਮ ਸ਼ਰਤਾਂ) ਨਿਯਮ, 1994 ਦੇ ਅਧੀਨ ਨਿਰਧਾਰਤ ਪਰਖ ਕਾਲ (ਐਕਸਟੈਂਸ਼ਨਾਂ ਸਮੇਤ) ਦੌਰਾਨ ਲਾਜ਼ਮੀ ਹੋਵੇਗਾ। ਨਿਯਮਾਂ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਜੇਕਰ ਕੋਈ ਅਧਿਕਾਰੀ ਨਿਰਧਾਰਤ ਸਮੇਂ ਦੇ ਅੰਦਰ ਪ੍ਰੀਖਿਆ ਪਾਸ ਕਰਨ ਵਿੱਚ ਅਸਫ਼ਲ ਰਹਿੰਦਾ ਹੈ, ਤਾਂ ਸਰਕਾਰ ਉਸਦੀ ਪ੍ਰੋਬੇਸ਼ਨ ਪੀਰੀਅਡ ਨੂੰ ਵੱਧ ਤੋਂ ਵੱਧ ਤਿੰਨ ਸਾਲ ਵਧਾ ਸਕਦੀ ਹੈ। ਹਾਲਾਂਕਿ, ਜੇਕਰ ਅਧਿਕਾਰੀ ਕੁੱਲ ਪ੍ਰੋਬੇਸ਼ਨ ਪੀਰੀਅਡ (ਵੱਧ ਤੋਂ ਵੱਧ ਤਿੰਨ ਸਾਲ) ਜਾਂ ਚਾਰ ਕੋਸ਼ਿਸ਼ਾਂ ਦੇ ਅੰਦਰ ਪ੍ਰੀਖਿਆ ਪਾਸ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਆਮ ਸ਼ਰਤਾਂ) ਨਿਯਮ, 1994 ਦੇ ਅਨੁਸਾਰ ਅਧਿਕਾਰੀ ਵਿਰੁੱਧ ਹੋਰ ਪ੍ਰਸ਼ਾਸਕੀ ਕਾਰਵਾਈ ਕੀਤੀ ਜਾਵੇਗੀ। ਬਾਕਸ ਪ੍ਰੀਖਿਆ ਢਾਂਚਾ ਤਿਆਰ, ਦਿਤਾ ਅੰਤਿਮ ਰੂਪ ਵਿਭਾਗੀ ਪ੍ਰੀਖਿਆ ਵਿੱਚ 100 ਅੰਕ ਹੋਣਗੇ, ਜਿਸ ਵਿੱਚ ਉਮੀਦਵਾਰ ਨੂੰ ਘੱਟੋ-ਘੱਟ 33 ਅੰਕ ਪ੍ਰਾਪਤ ਕਰਨੇ ਹੋਣਗੇ। ਪ੍ਰੀਖਿਆ ਦੀ ਮਿਆਦ ਦੋ ਘੰਟੇ ਹੋਵੇਗੀ। ਪ੍ਰਸ਼ਨ ਉਦੇਸ਼-ਕਿਸਮ ਦੇ ਹੋਣਗੇ, ਅਤੇ ਨਕਾਰਾਤਮਕ ਮਾਰਕਿੰਗ ਨਹੀਂ ਲਾਗੂ ਹੋਵੇਗੀ。 ਵਿਸਤ੍ਰਿਤ ਪਾਠਕ੍ਰਮ ਰਾਜ ਵਿਦਿਅਕ ਖੋਜ ਅਤੇ ਸਿਖਲਾਈ paroਿਸਧ (ਐਸਸੀਈਆਰਟੀ), ਪੰਜਾਬ ਵਲੋਂ ਨਿਰਧਾਰਤ ਕੀਤਾ ਜਾਵੇਗਾ। ਸਰਕਾਰ ਪ੍ਰਸ਼ਨ-ਪੱਤਰ ਸੈੱਟ ਕਰਨ, ਮੁਲਾਂਕਣ ਕਰਨ ਅਤੇ ਪ੍ਰੀਖਿਆ ਕਰਵਾਉਣ ਲਈ ਵਿਸ਼ੇਸ਼ ਸ਼ਰਤਾਂ ਸਮੇਤ ਡਿਊਟੀਆਂ ਨਿਰਧਾਰਤ ਕਰੇਗੀ。 ਜੇਕਰ ਕੋਈ ਉਮੀਦਵਾਰ ਅਰਜ਼ੀ ਦੇਣ ਤੋਂ ਬਾਅਦ ਕਿਸੇ ਅਹਿਮ ਕਾਰਨ ਕਰਕੇ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੁੰਦਾ ਹੈ, ਤਾਂ ਸਰਕਾਰ ਫੈਸਲਾ ਕਰੇਗੀ ਕਿ ਉਸ ਕੋਸ਼ਿਸ਼ ਨੂੰ ਜਾਇਜ਼ ਮੰਨਿਆ ਜਾਵੇ ਜਾਂ ਰੱਦ ਕੀਤਾ ਜਾਵੇ। ਬਾਕਸ ਬਜਟ ਅਤੇ ਹੋਰ ਵਿਵਸਥਾਵਾਂ ਸਕੂਲ ਸਿੱਖਿਆ (ਸੈਕੰਡਰੀ), ਪੰਜਾਬ ਦੇ ਡਾਇਰੈਕਟਰ, ਹਰ ਵਿੱਤੀ ਸਾਲ ਵਿੱਚ ਪ੍ਰੀਖਿਆ ਕਰਵਾਉਣ ਅਤੇ ਸਟੇਸ਼ਨਰੀ ਅਤੇ ਹੋਰ ਸਰੋਤਾਂ ਦਾ ਪ੍ਰਬੰਧ ਕਰਨ ਲਈ ਢੁਕਵੇਂ ਬਜਟ ਹੈੱਡ ਖੋਲ੍ਹ ਕੇ ਜ਼ਰੂਰੀ ਬਜਟ ਪ੍ਰਬੰਧ ਕਰਨਗੇ। ਨੋਟੀਫਿਕੇਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਭਾਗੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹੋਰ ਸ਼ਰਤਾਂ ਅਤੇ ਪ੍ਰਬੰਧ ਬਾਅਦ ਵਿੱਚ ਨਿਰਧਾਰਤ ਕੀਤੇ ਜਾ ਸਕਦੇ ਹਨ। ਸੰਵਿਧਾਨ ਦੇ ਅਨੁਸ਼ੇਦ 309 ਦੇ ਤਹਿਤ 2025 ਵਿੱਚ ਜਾਰੀ ਕੀਤੇ ਗਏ ਜੀ. ਆਰ. ਐਸ 163-164, 196-197, ਅਤੇ 198-199 ਨੋਟੀਫਿਕਸ਼ਨਾਂ ਰਾਹੀਂ ਸਿੱਖਿਆ ਡਿਪਟੀ ਡਾਇਰੈਕਟਰ ਜਨਰਲ (ਡੀ. ਈ. ਓ ), ਪ੍ਰਿੰਸੀਪਲ, ਹੈੱਡਮਾਸਟਰ/ਹੈੱਡਮਿਸਟ੍ਰੈਸ, ਅਤੇ ਬਲਾਕ ਪ੍ਰਾਇਮਰੀ ਕੇਡਰ ਲਈ ਸੇਵਾ ਨਿਯਮਾਂ ਦਾ ਪੁਨਰਗਠਨ ਕੀਤਾ ਗਿਆ ਸੀ। ਇਸ ਦੌਰਾਨ ਵਿਭਾਗੀ ਪ੍ਰੀਖਿਆ ਲਈ ਵਿਵਸਥਾ ਉਨ੍ਹਾਂ ਨਿਯਮਾਂ ਦੇ ਨਿਯਮ 7 ਵਿੱਚ ਸ਼ਾਮਲ ਕੀਤੀ ਗਈ । ਹੁਣ, 26 ਜਨਵਰੀ, 2026 ਦੀ ਨੋਟੀਫਿਕੇਸ਼ਨ ਰਾਹੀਂ, ਪ੍ਰੀਖਿਆ ਪ੍ਰਕਿਰਿਆ, ਕੋਸ਼ਿਸ਼ਾਂ ਦੀ ਗਿਣਤੀ, ਘੱਟੋ-ਘੱਟ ਅੰਕ ਅਤੇ ਪ੍ਰੀਖਿਆ ਪਾਸ ਕਰਨ ਵਿੱਚ ਅਸਫਲ ਰਹਿਣ ਦੀ ਸਥਿਤੀ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਨੂੰ ਸਪੱਸ਼ਟ ਤੌਰ 'ਤੇ ਪਰਿਭਾਸ਼ਿਤ ਕੀਤਾ ਗਿਆ ਹੈ。
0
comment0
Report
DSDharmindr Singh
Feb 22, 2026 03:48:59
0
comment0
Report
Advertisement
Back to top