Back
दसमेश अकादमी में प्रिंसीपल के खिलाफ स्टाफ की धरणा, मंत्री ने आश्वासन दिया
BKBIMAL KUMAR
Dec 20, 2025 13:25:07
Anandpur Sahib, Punjab
ਇਲਾਕੇ ਦੀ ਨਾਮਵਾਰ ਅਤੇ ਸਭ ਤੋਂ ਪੁਰਾਣੀ ਸੰਸਥਾ ਸ੍ਰੀ ਦਸਮੇਸ਼ ਅਕੈਡਮੀ ਵਿਖੇ ਸਟਾਫ ਵੱਲੋਂ ਪ੍ਰਿੰਸੀਪਲ ਦੇ ਖਿਲਾਫ ਧਰਨਾ
ਇਲਾਕੇ ਦੀ ਨਾਮਵਾਰ ਅਤੇ ਸਭ ਤੋਂ ਪੁਰਾਣੀ ਸੰਸਥਾ ਸ੍ਰੀ ਦਸਮੇਸ਼ ਅਕੈਡਮੀ ਵਿਖੇ ਸਟਾਫ ਵੱਲੋਂ ਪ੍ਰਿੰਸੀਪਲ ਦੇ ਖਿਲਾਫ ਧਰਨਾ
ਪ੍ਰਿੰਸੀਪਲ ਨੂੰ ਬਦਲਣ ਦੀ ਮੰਗ, ਕੋਆਰਡੀਨੇਟਰ ਨੇ ਇਲਜ਼ਾਮ ਨਕਾਰੇ
ਮੰਤਰੀ ਹਰਜੋਤ ਬੈਂਸ ਨੇ ਮੌਕੇ ’ਤੇ ਪੁੱਜ ਕੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣੀਆਂ, ਜਲਦੀ ਹੱਲ ਦਾ ਭਰੋਸਾ
Anchor - ਸ੍ਰੀ ਦਸਮੇਸ਼ ਅਕੈਡਮੀ ਵਿੱਚ ਸਟਾਫ ਅਤੇ ਪ੍ਰਿੰਸੀਪਲ ਦਰਮਿਆਨ ਪੈਦਾ ਹੋਇਆ ਵਿਵਾਦ ਹੁਣ ਗੰਭੀਰ ਰੂਪ ਧਾਰਨ ਕਰ ਗਿਆ ਹੈ। ਅੱਜ ਅਕੈਡਮੀ ਦੇ ਸਮੂਹ ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਸਕੂਲ ਗੇਟ ਨੂੰ ਤਾਲਾ ਲਗਾ ਕੇ ਗੇਟ ਦੇ ਬਾਹਰ ਸਵੇਰ ਸਮੇਂ ਸਕੂਲ ਲੱਗਣ ਤੋਂ ਪਹਿਲਾਂ ਹੀ ਧਰਨਾ ਲਗਾ ਦਿੱਤਾ ਗਿਆ, ਧਰਨੇ ਦੌਰਾਨ ਨੇੜਲੇ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਤੇ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਵੱਲੋਂ ਦਸਮੇਸ਼ ਅਕੈਡਮੀ ਦੇ ਪ੍ਰਿੰਸੀਪਲ ਸੋਨੂੰ ਵਾਲੀਆ ਦੇ ਸਟਾਫ ਪ੍ਰਤੀ ਰਵੱਈਏ ਦੀ ਸਖ਼ਤ ਆਲੋਚਨਾ ਕੀਤੀ । ਧਰਨਾਕਾਰੀ ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਪ੍ਰਿੰਸੀਪਲ ਸੋਨੂ ਵਾਲੀਆ ਵੱਲੋਂ ਅਧਿਆਪਕਾਂ ਨਾਲ ਅਪਮਾਨਜਨਕ ਸ਼ਬਦ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਹਰ ਗੱਲ ਤੇ ਸ਼ੋ- ਕਾਜ਼ ਨੋਟਿਸ ਜਾਰੀ ਕੀਤੇ ਜਾਂਦੇ ਹਨ te ਵਾਰ-ਵਾਰ ਨੌਕਰੀ ਤੋਂ ਕੱਢਣ ਦੀ ਧਮਕੀ ਵੀ ਦਿੱਤੀ ਜਾਂਦੀ ਹੈ। ਇਸ ਗੱਲ ਦਾ ਪਤਾ ਲੱਗਦਾ ਹੀ ਕੈਬਨਟ ਮੰਤਰੀ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਧਰਨਾਕਾਰੀਆਂ ਕੋਲ ਪਹੁੰਚੇ ਅਤੇ ਉਹਨਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਉਹਨਾਂ ਵਿਸ਼ਵਾਸ ਦਵਾਇਆ ਕਿ ਬਹੁਤ ਜਲਦ ਤੁਹਾਨੂੰ ਇਨਸਾਫ ਦਵਾਇਆ ਜਾਵੇਗਾ ।
VO1 - ਸਕੂਲ ਹੋਸਟਲ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਪ੍ਰਿੰਸੀਪਲ ਵੱਲੋ ਨਾ ਤਾਂ ਸਕੂਲ ਦੇ ਸਟਾਫ ਨਾਲ ਤੇ ਨਾ ਹੀ ਵਿਦਿਆਰਥੀਆਂ ਨਾਲ ਵਧੀਆ ਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹਨਾਂ ਦੇ ਬੱਚਿਆਂ ਨੂੰ ਚਮੜੀ ਦੇ ਰੋਗ ਲੱਗ ਗਏ ਹਨ, ਇਸ ਤੋਂ ਇਲਾਅਵਾ ਜਦੋਂ ਵੀ ਉਹਨਾਂ ਦੇ ਬੱਚੇ ਸਕੂਲ ਸੰਬੰਧਿਤ ਕੋਈ ਗੱਲ ਮਾਪਿਆਂ ਨਾਲ ਕਰਦੇ ਹਨ ਤਾਂ ਉਹਨਾਂ ਦੀਆਂ ਰਿਕਾਰਡਿੰਗਾਂ ਵੀ ਪ੍ਰਿੰਸੀਪਲ ਵੱਲੋਂ ਕਰਵਾਈਆਂ ਜਾਂਦੀਆਂ ਹਨ। ਉਹਨਾਂ ਵੀ ਪ੍ਰਿੰਸੀਪਲ ਨੂੰ ਬਦਲਣ ਦੀ ਮੰਗ ਕੀਤੀ。
ਇਸ ਦੌਰਾਨ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਧਰਨੇ ਵਾਲੀ ਥਾਂ ’ਤੇ ਪੁੱਜੇ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਕਿਹਾ ਕਿ ਉਹ ਇਸ ਦਾ ਜਲਦ ਹੱਲ ਕਰਨਗੇ ਅਧਿਆਪਕਾਂ ਨੇ ਦੱਸਿਆ ਕਿ ਪ੍ਰਿੰਸੀਪਲ ਦੇ ਮਾੜੇ ਰਵੱਈਏ ਕਾਰਨ ਉਹ ਲੰਮੇ ਸਮੇਂ ਤੋਂ ਮਾਨਸਿਕ ਦਬਾਅ ਹੇਠ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਹਰ ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਨੂੰ ਜਲੀਲ ਕੀਤਾ ਜਾਂਦਾ ਹੈ। ਅਧਿਆਪਕਾਂ ਅਨੁਸਾਰ ਸਥਿਤੀ ਉਸ ਵੇਲੇ ਹੋਰ ਗੰਭੀਰ ਹੋ ਗਈ ਜਦੋਂ ਪੂਨਮ ਰਾਣੀ ਨਾਂ ਦੀ ਇੱਕ ਅਧਿਆਪਕਾ ਕਲਾਸ ਦੌਰਾਨ ਬੇਹੋਸ਼ ਹੋ ਗਈ, ਜਿਸ ਲਈ ਉਨ੍ਹਾਂ ਨੇ ਪ੍ਰਿੰਸੀਪਲ ਵੱਲੋਂ ਦਿੱਤੀ ਮਾਨਸਿਕ ਪਰੇਸ਼ਾਨੀ ਨੂੰ ਜ਼ਿੰਮੇਵਾਰ ਠਹਿਰਾਇਆ। ਦੂਜੇ ਪਾਸੇ, ਜਦੋਂ ਪ੍ਰਿੰਸੀਪਲ ਸੋਨੂੰ ਵਾਲੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਨਕਾਰ ਦਿਤਾ ਅਤੇ ਆਪਣੇ ਰਵੱਈਏ ਨੂੰ ਸਹੀ ਕਰਾਰ ਦਿੱਤਾ। ਹਾਲਾਂਕਿ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕੈਮਰੇ ਸਾਹਮਣੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ。
VO1 - ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਕਦੇ ਇਲਾਕੇ ਦਾ ਪ੍ਰਮੁੱਖ ਵਿਦਿਅਕ ਸੰਸਥਾਨ ਮੰਨੀ ਜਾਣ ਵਾਲੀ ਦਸਮੇਸ਼ ਅਕੈਡਮੀ ਦੀ ਮੌਜੂਦਾ ਹਾਲਤ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਮਾਨਸਿਕ ਤੌਰ ’ਤੇ ਤੰਗ ਕਰਨ ਦਾ ਕੋਈ ਅਧਿਕਾਰ ਨਹੀਂ। ਮੰਤਰੀ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਲਿਖਤੀ ਰੂਪ ਵਿੱਚ ਦੇਣ ਤਾਂ ਜੋ ਸਕੂਲ ਮੈਨੇਜਮੈਂਟ ਨਾਲ ਗੱਲਬਾਤ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਸਕੇ ਅਤੇ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਅਧਿਆਪਕਾਂ ਨੂੰ ਜਲਦੀ ਨਿਆਂ ਮਿਲਣ ਦਾ ਭਰੋਸਾ ਵੀ ਦਿੱਤਾ।
VO3 - ਦੂਜੇ ਪਾਸੇ, ਜਦੋਂ ਪ੍ਰਿੰਸੀਪਲ ਸੋਨੂੰ ਵਾਲੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਨਕਾਰ ਦਿਤਾ ਅਤੇ ਆਪਣੇ ਰਵੱਈਏ ਨੂੰ ਸਹੀ ਕਰਾਰ ਦਿੱਤਾ। ਹਾਲਾਂਕਿ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕੈਮਰੇ ਸਾਹਮਣੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਸਕੂਲ ਦੇ ਕੋਆਰਡੀਨੇਟਰ ਭਾਰਤ ਭੂਸ਼ਣ ਨੇ ਕਿਹਾ ਕਿ ਪੂਨਮ ਰਾਣੀ ਦੀ ਤਬੀਅਤ ਖਰਾਬ ਹੋਣ ਦਾ ਕਾਰਨ ਸ਼ੂਗਰ ਲੈਵਲ ਘਟਣਾ ਸੀ, ਕਿਉਂਕਿ ਉਹ ਡਾਇਟਿੰਗ ਕਰ ਰਹੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਕੂਲ ਵਿੱਚ ਸਿਹਤਮੰਦ ਅਤੇ ਵਧੀਆ ਵਰਕ ਕਲਚਰ ਮੌਜੂਦ ਹੈ ਅਤੇ ਸਟਾਫ ਵੱਲੋਂ ਲਗਾਏ ਗਏ ਇਲਜ਼ਾਮ ਤੱਥਹੀਨ ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowDec 20, 2025 15:03:380
Report
GPGYAN PRAKASH
FollowDec 20, 2025 14:47:590
Report
MSManish Sharma
FollowDec 20, 2025 14:47:030
Report
GPGYAN PRAKASH
FollowDec 20, 2025 14:32:290
Report
RBRohit Bansal
FollowDec 20, 2025 14:18:240
Report
SPSomi Prakash Bhuveta
FollowDec 20, 2025 14:02:350
Report
BSBHARAT SHARMA
FollowDec 20, 2025 13:27:130
Report
AMAjay Mahajan
FollowDec 20, 2025 13:10:100
Report
MJManoj Joshi
FollowDec 20, 2025 13:09:550
Report
SNSUNIL NAGPAL
FollowDec 20, 2025 13:09:460
Report
PSParambir Singh Aulakh
FollowDec 20, 2025 13:09:290
Report
NRNARINDER RATTU
FollowDec 20, 2025 13:05:170
Report
ASARVINDER SINGH
FollowDec 20, 2025 13:04:570
Report
KSKamaldeep Singh
FollowDec 20, 2025 12:58:310
Report