Back
मनसा शहर में दुकानदारों के बाहर खुदाई रोक, नगर निगम ने बुलडोजर से काम रोका
KDKuldeep Dhaliwal
Mar 05, 2026 12:49:33
Mansa, Punjab
ਐਂਕਰ ; ਮਾਨਸਾ ਸ਼ਹਿਰ ਦੇ ਵਿੱਚ ਦੁਕਾਨਦਾਰ ਵੱਲੋਂ ਆਪਣੀ ਦੁਕਾਨ ਦੇ ਬਾਹਰ ਖੱਡਿਆਂ ਨੂੰ ਭਰਨ ਦੇ ਲਈ ਕੀਤੇ ਜਾ ਰਹੇ ਕੰਮ ਤੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਵੱਲੋਂ ਬੁਲਡੋਜ਼ਰ ਲਿਜਾਕੇ ਕਾਰਵਾਈ ਸ਼ੁਰੂ ਕਰ ਦਿੱਤੀ ਦੁਕਾਨਦਾਰਾਂ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਦੇ ਵਿੱਚ ਤਕਰਾਰਬਾਜ਼ੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ।
ਵੀਓ ; ਮਾਨਸਾ ਸ਼ਹਿਰ ਦੇ 12 ਹੱਟਾਂ ਚੌਂਕ ਦੇ ਵਿੱਚ ਇੱਕ ਦੁਕਾਨਦਾਰ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸੜਕ ਦੇ ਵਿੱਚ ਪਏ ਖੱਡੇ ਨੂੰ ਭਰਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਬੁਲਡੋਜ਼ਰ ਲਿਆ ਕੇ ਕੰਮ ਬੰਦ ਕਰਵਾ ਦਿੱਤਾ ਅਤੇ ਸੜਕ ਤੇ ਪਾਏ ਗਏ ਮਟੀਰੀਅਲ ਨੂੰ ਬਲਡੋਜ਼ਰ ਦੇ ਨਾਲ ਉਖਾੜ ਦਿੱਤਾ ਗਿਆ ਮਾਮਲਾ ਇੰਨਾ ਵਧ ਗਿਆ ਕਿ ਦੁਕਾਨਦਾਰਾਂ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਦੇ ਵਿਚਕਾਰ ਕਾਫੀ ਬਹਿਸਬਾਜੀ ਹੋਈ ਹੈ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਦੀਆਂ ਦੁਕਾਨਾਂ ਦੇ ਬਾਹਰ ਖੱਡੇ ਪਏ ਹੋਏ ਸਨ ਅਤੇ ਜਦੋਂ ਵੀ ਬਾਰਿਸ਼ ਆਉਂਦੀ ਸੀ ਤਾਂ ਬਾਰਿਸ਼ ਦਾ ਪੂਰਾ ਪਾਣੀ ਦੁਕਾਨ ਦੇ ਬਾਹਰ ਜਮਾ ਹੋ ਜਾਂਦਾ ਸੀ। ਜਿਸ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਅੱਜ ਉਨਾ ਵੱਲੋ ਖੁਦ ਦੁਕਾਨ ਦੇ ਬਾਹਰ ਕੰਮ ਕਰਵਾਇਆ ਜਾ ਰਿਹਾ ਸੀ ਅਤੇ ਸੜਕ ਤੋਂ ਉੱਚਾ ਵੀ ਨਹੀਂ ਬਣਾਇਆ ਜਾ ਰਿਹਾ ਸੀ। ਪਰ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਬਲਡੋਜ਼ਰ ਲਿਆ ਕੇ ਉਹਨਾਂ ਦਾ ਕੰਮ ਰੋਕ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਵੱਲੋਂ ਜਾਣ ਬੁੱਝ ਕੇ ਇਹ ਕਾਰਵਾਈ ਕਰਵਾਈ ਗਈ ਹੈ।
ਬਾਈਟ ਕੁਲਦੀਪ ਸਿੰਘ ਦੁਕਾਨਦਾਰ
ਬਾਈਟ ਪ੍ਰਦੀਪ ਕੁਮਾਰ
ਬਾਈਟ ਅਮਰਜੀਤ ਕਟੌਦੀਆ
ਵੀਓ ; ਉਧਰ ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ ਨੇ ਕਿਹਾ ਕਿ ਉਹਨਾਂ ਨੂੰ ਸਵੇਰ ਤੋਂ ਹੀ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਅਤੇ ਉਹਨਾਂ ਖੁਦ ਜਾ ਕੇ ਦੇਖਿਆ ਤਾਂ ਗਲਤ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਨਗਰ ਕੌਂਸਲ ਵੱਲੋਂ ਕੰਮ ਨੂੰ ਰੋਕ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿੱਚ ਕੀਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਲਗਾਤਾਰ ਹਟਾਇਆ ਜਾ ਰਿਹਾ ਤੇ ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਲੋਕ ਖੁਦ ਨਜਾਇਜ਼ ਕਬਜ਼ੇ ਛੱਡ ਦੇਣ ਨਹੀਂ ਤਾਂ ਨਗਰ ਕੌਂਸਲ ਨੂੰ ਕਾਰਵਾਈ ਕਰਨੀ ਪਵੇਗੀ।
ਬਾਈਟ ਸੁਨੀਲ ਕੁਮਾਰ ਨੀਨੂ ਪ੍ਰਧਾਨ ਨਗਰ ਕੌਂਸਲ ਮਾਨਸਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowMar 05, 2026 14:18:150
Report
DVDEVENDER VERMA
FollowMar 05, 2026 14:18:060
Report
MJManoj Joshi
FollowMar 05, 2026 13:45:310
Report
RMRakesh Malhi
FollowMar 05, 2026 13:19:060
Report
ASAvtar Singh
FollowMar 05, 2026 13:18:530
Report
RBRohit Bansal
FollowMar 05, 2026 13:04:340
Report
KSKapil sharma
FollowMar 05, 2026 12:48:35Noida, Uttar Pradesh:शिमला
ईदगाह शिमला में मस्जिद के पास लगी आग
आग लगने के बाद पूरे इलाक़े में अफ़रा तफ़री
मौक़े पर पहुंची फ़ायर ब्रिगेड की टीम
आग लगने की वजह फ़िलहाल साफ़ नहीं
0
Report
RKRAMAN KHOSLA
FollowMar 05, 2026 12:45:550
Report
KSKapil sharma
FollowMar 05, 2026 12:35:55Noida, Uttar Pradesh:GREATER NOIDA (UP): KAPIL DEV (FORMER INDIAN CRICKETER & PGTI PRESIDENT) ON ICC T20 MEN’S WORLD CUP/ 2ND SEMI-FINAL INDIA VS ENGLAND MATCH
0
Report
ASAnmol Singh Warring
FollowMar 05, 2026 12:35:310
Report
VSVARUN SHARMA
FollowMar 05, 2026 12:33:090
Report
ASAvtar Singh
FollowMar 05, 2026 12:32:44Gurdaspur, Punjab:ਗੁਰਦਾਸਪੁਰ ਦੇ ਜਿਵਲਰ ਦੀ ਲੂਟੇਰੇ ਲੁੱਟ ਕਰਣ ਤੋਂ ਬਾਅਦ ਉਸਦੀ ਗੱਡੀ ਵੀ ਆਪਣੇ ਨਾਲ ਲੈ ਗਏ ਜਿਸਦੀ CCTV ਵੀ ਸਾਹਮਣੇ ਆਈ ਹੈ
0
Report
HSHarmeet Singh
FollowMar 05, 2026 12:32:320
Report
RKRAMAN KHOSLA
FollowMar 05, 2026 12:32:110
Report