Back
समराला टोल प्लाजा पर हमला: दो गिरफ्तार, 32 बोर देसी पिस्टल बरामद
VKVarun Kaushal
Nov 19, 2025 12:07:40
Samrala, Punjab
Varun kaushal
Samrala
ਘਲਾਲ ਟੋਲ ਪਲਾਜਾ ਤੇ ਫਾਇਰਿੰਗ ਕਰਨ ਵਾਲੇ ਪੰਜ ਦੋਸ਼ੀਆਂ ਵਿੱਚੋਂ
2 ਗਿਰਫਤਾਰ,
ਖੋਹੇ ਰਿਵਾਲਵਰ ਸਮੇਤ ਦੋ ਗੈਰ ਕਾਨੂੰਨੀ ਦੇਸੀ ਹਥਿਆਰ ਬਰਾਮਦ
ਲੁਧਿਆਣਾ ਚੰਡੀਗੜ੍ਹ ਹਾਈਵੇ 'ਤੇ ਸਥਿਤ ਪਿੰਡ ਘੁਲਾਲ ਦੇ ਟੋਲ ਪਲਾਜ਼ਾ ਦੇ ਮੈਨੇਜਰ ਦੀ ਕੁੱਟਮਾਰ ਕਰਨ ਅਤੇ ਫਾਇਰਿੰਗ ਕਰਨ ਵਾਲੇ ਕਥਿਤ ਪੰਜ ਦੋਸ਼ੀਆਂ ਵਿੱਚੋਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਕੋਲੋ 32 ਬੋਰ ਦਾ ਇੱਕ ਦੇਸੀ ਪਿਸਟਲ ਤੇ ਇੱਕ ਦੇਸੀ ਕੱਟਾ 315 ਬੋਰ ਅਤੇ ਟੋਲ ਪਲਾਜੇ ਦੇ ਮੈਨੇਜਰ ਕੋਲੋਂ ਖੋਹਿਆ ਲਾਈਸੈਂਸੀ 32 ਬੋਰ ਦਾ ਰਿਵਾਲਵਰ ਬਰਾਮਦ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ (ਡੀ) ਪਵਨਜੀਤ ਨੇ ਦੱਸਿਆ ਕਿ 11 ਨਵੰਬਰ ਨੂੰ ਟੋਲ ਪਲਾਜ਼ਾ ਦੇ ਮੈਨੇਜਰ ਯਾਦਵਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਫੱਲੇਵਾਲ, ਜ਼ਿਲ੍ਹਾ ਮਲੇਰਕੋਟਲਾ ਨੂੰ 5 ਅਣਪਛਾਤੇ ਵਿਅਕਤੀਆਂ ਵਲੋਂ ਕੁੱਟਮਾਰ ਕੀਤੀ ਤੇ ਗੋਲੀ ਮਾਰੀ ਗਈ ਸੀ ਅਤੇ ਟੋਲ ਪਲਾਜ਼ਾ ਦੇ ਕਰਮਚਾਰੀ ਦਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਸਰਵਰਪੁਰ ਥਾਣਾ ਸਮਰਾਲਾ ਜਿਲਾ ਲੁਧਿਆਣਾ ਦੇ ਸੱਟਾਂ ਮਾਰੀਆਂ ਸਨ । ਮੁਕੱਦਮਾ ਦੀ ਸੰਗੀਨਤਾ ਨੂੰ ਦੇਖਦੇ ਸੀਨੀਅਰ ਕਪਤਾਨ ਪੁਲਿਸ, ਖੰਨਾ ਵਲੋਂ ਉਨ੍ਹਾ ਦੀ ਅਗਵਾਈ ਹੇਠ ਮੋਹਿਤ ਕੁਮਾਰ ਸਿੰਗਲਾ ਉਪ ਕਪਤਾਨ ਪੁਲਿਸ (ਆਈ), ਖੰਨਾ , ਤਰਲੋਚਨ ਸਿੰਘ,ਉਪ ਕਪਤਾਨ ਪੁਲਿਸ, ਸਮਰਾਲਾ ਦੀ ਨਿਗਰਾਨੀ ਵਿੱਚ ਸਿਟ ਗਠਨ ਕਰਕੇ ਥਾਣੇਦਾਰ ਪਵਿੱਤਰ ਸਿੰਘ ਮੁੱਖ ਅਫਸਰ, ਥਾਣਾ ਸਮਰਾਲਾ ਅਤੇ ਇੰਸਪੈਕਟਰ ਆਕਾਸ਼ ਦੱਤ ਮੁੱਖ ਅਫਸਰ, ਥਾਣਾ ਦੋਰਾਹਾ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਵੱਲੋਂ ਟੈਕਨੀਕਲ, ਹਿਊਮਨ ਤੇ ਸੈਂਟੀਫਿਕ ਤਕਨੀਕ ਵਰਤਦੇ ਹੋਏ ਵਾਰਦਾਤ ਕਰਨ ਵਾਲੇ ਦੋਸ਼ੀਆ ਮੰਗੀ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਬਿਜਲੀ ਨੰਗਲ, ਥਾਣਾ ਢਿੱਲਵਾਂ, ਜਿਲ੍ਹਾ ਕਪੂਰਥਲਾ ਅਤੇ ਸ਼ੁਭਮ ਮਿਸ਼ਰਾ ਉਰਫ ਪੰਡਤ ਪੁਤਰ ਉਮ ਪ੍ਰਕਾਸ਼ ਵਾਸੀ ਢਿੱਲਵਾਂ, ਥਾਣਾ ਢਿੱਲਵਾਂ, ਜਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰ ਲਏ ਗਏ ਹਨ। ਉਨਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਵਾਰਦਾਤ ਸਮੇਂ ਵਰਤੇ ਗਏ ਹਥਿਆਰ ਦੇਸੀ পਿਸਟਲ 32 ਬੋਰ ਸਮੇਤ 01 ਜਿੰਦਾ ਕਾਰਤੂਸ, ਵਾਰਦਾਤ ਸਮੇਂ ਮੈਨੇਜਰ ਯਾਦਵਿੰਦਰ ਨੇ ਮਾਝਾ ਏਰੀਆ ਵਿੱਚ ਇਹ ਟੋਲ ਪਲਾਜ਼ਾ 'ਤੇ ਕਾਫੀ ਨੌਕਰੀ ਕੀਤੀ ਹੈ। ਉਧਰ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੈ। ਉਹਨਾਂ ਕਿਹਾ ਕਿ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਉਪਰੰਤ ਪੁਲਿਸ ਤਫਸ਼ੀਸ਼ ਵਿੱਚ ਇਹ ਪਤਾ ਲੱਗੇਗਾ ਕਿ ਇਹ ਦੇਸੀ ਕੱਟੇ ਕਿੱਥੋਂ ਲਿਆਂਦੇ ਗਏ ਹਨ 。
123
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 19, 2025 13:24:110
Report
VSVARUN SHARMA
FollowNov 19, 2025 13:20:000
Report
SSSandeep Singh
FollowNov 19, 2025 13:17:04116
Report
SSSatnam Singh
FollowNov 19, 2025 13:16:2283
Report
RBRohit Bansal
FollowNov 19, 2025 13:08:1397
Report
RBRohit Bansal
FollowNov 19, 2025 13:03:37Chandigarh, Chandigarh:ਸ੍ਰੀਨਗਰ ਫੇਰੀ ਦੌਰਾਨ ਸ੍ਰੀ ਫਾਰੂਕ ਅਬਦੁੱਲਾ, ਸਾਬਕਾ ਮੁੱਖ ਮੰਤਰੀ, ਜੰਮੂ ਕਸ਼ਮੀਰ ਨਾਲ ਮੁਲਾਕਾਤ ਕਰਕੇ ਸਿਹਤ ਦਾ ਹਾਲ ਜਾਣਿਆ ਅਤੇ ਸੰਨ 1819 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਅਧੀਨ ਰਹੇ ਕਸ਼ਮੀਰ ਦੀ ਵਰਤਮਾਨ ਰਾਜਨੀਤਕ ਦਸ਼ਾ ਬਾਰੇ ਵਿਚਾਰ ਚਰਚਾ ਕੀਤੀ।
102
Report
RBRohit Bansal
FollowNov 19, 2025 13:02:2793
Report
RBRohit Bansal
FollowNov 19, 2025 12:49:0643
Report
ADAnkush Dhobal
FollowNov 19, 2025 12:48:37113
Report
TBTarsem Bhardwaj
FollowNov 19, 2025 12:48:2180
Report
ASARVINDER SINGH
FollowNov 19, 2025 12:47:5152
Report
RBRohit Bansal
FollowNov 19, 2025 12:47:3549
Report
RBRohit Bansal
FollowNov 19, 2025 12:46:3478
Report
RBRohit Bansal
FollowNov 19, 2025 12:46:0717
Report
RBRohit Bansal
FollowNov 19, 2025 12:45:4486
Report