Back
गुरप्रीत सिंह ने चाचा के घर पर हमला किया, पुलिस कार्रवाई की मांग
RBRajneesh Bansal
Nov 22, 2025 10:52:23
Jagraon, Punjab
ਬੀਤੀ ਰਾਤ ਜਗਰਾਓਂ ਦੇ ਪਿੰਡ ਸ਼ੇਖਦੋਲਤ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਿੰਡ ਦੇ ਇਕ ਨੌਜ਼ਵਾਨ ਵਲੋਂ ਆਪਣੇ ਹੀ ਚਾਚੇ ਦੇ ਘਰ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਤੇ ਮੌਕੇ ਤੋਂ ਗਾਲਾਂ ਕੱਢਦਾ ਫਰਾਰ ਹੋ ਗਿਆ। ਜਦੋਂ ਉਸਦੇ ਬਾਪ ਨੇ ਉਸਨੂੰ ਇਸ ਤਰਾਂ ਕਿਉਂ ਕਰਨ ਬਾਰੇ ਪੁੱਛਿਆ ਤਾਂ ਉਸਨੇ ਆਪਣਾ ਬਾਪ ਵੀ ਕੁੱਟ ਦਿੱਤਾ ਤੇ ਇਹ ਪੂਰੀ ਘਟਨਾ cctv ਵਿੱਚ ਵੀ ਕੈਦ ਹੋ ਗਈ ਤੇ ਪੁਲਿਸ ਨੂੰ ਇਸ ਘਟਨਾ ਦੀ ਸ਼ਿਕਾਇਤ ਦੇਣ ਦੇ ਬਾਅਦ ਵੀ ਪੁਲੀਸ ਨੇ ਇਸ ਨੌਜ਼ਵਾਨ ਨੂੰ ਕਾਬੂ ਨਹੀਂ ਕੀਤਾ ਹੈ,ਜਦਕਿ ਇਹ ਨੌਜ਼ਵਾਨ ਪਹਿਲਾਂ ਹੀ ਮਾਣਯੋਗ ਅਦਾਲਤ ਵਲੋਂ NDPS ਕੇਸ ਵਿੱਚ ਭਗੌੜਾ ਘੋਸ਼ਿਤ ਕੀਤਾ ਹੋਇਆ ਹੈ। ਪੂਰੀ ਜਾਣਕਾਰੀ ਦਿੰਦੇ ਹੋਏ ਪਿੰਡ ਸ਼ੇਖਦੋਲਤ ਵਿਖੇ ਇਕੱਠੇ ਹੋਏ ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਬੀਤੀ ਰਾਤ ਓਨਾਂ ਦੇ ਹੀ ਤਾਏ ਦੇ ਮੁੰਡੇ ਗੁਰਪ੍ਰੀਤ ਸਿੰਘ ਨੇ ਘਰ ਦੇ ਗੇਟਾਂ ਤੇ ਅੰਦਰ ਵਿਹੜੇ ਵਿੱਚ ਇੱਟਾਂ ਰੋੜੇ ਮਾਰ ਕੇ ਹਮਲਾ ਸ਼ੁਰੂ ਕਰ ਦਿੱਤਾ।ਜਿਸ ਕਰਕੇ ਉਹ ਪੂਰੇ ਡਰ ਗਏ ਤੇ ਓਨਾਂ ਦਾ ਘਰ ਪੂਰੀ ਤਰਾਂ ਇੱਟਾਂ ਰੋੜਿਆਂ ਨਾਲ ਭਰ ਗਿਆ ਤੇ ਘਰ ਦਾ ਗੇਟ ਤੇ ਅੰਦਰਲੀਆਂ ਬਾਰੀਆਂ ਵੀ ਕਾਫੀ ਨੁਕਸਾਨੀਆਂ ਗਈਆਂ। ਉਨਾਂ ਨੇ ਫੌਰਨ ਇਸ ਹਮਲੇ ਦੀ ਸੂਚਨਾ 112 ਤੇ ਦਿੱਤੀ ਪਰ ਪੁਲਿਸ ਅਗਲੇ ਦਿਨ ਸਵੇਰੇ ਆਈ ਤੇ ਇਸ ਹਮਲੇ ਦੀ ਪੂਰੀ ਜਾਣਕਾਰੀ ਲਏ ਬਗੈਰ ਖ਼ਾਨਾਪੂਰਤੀ ਕਰਕੇ ਚਲਦੀ ਬਣੀ। ਇਸ ਮੌਕੇ ਪਰਿਵਾਰਿਕ ਮੈਂਬਰਾ ਨੇ ਇਹ ਵੀ ਦਸਿਆ ਕਿ ਹਮলা ਕਰਨ ਵਾਲੇ ਗੁਰਪ੍ਰੀਤ ਸਿੰਘ ਨੂੰ ਸ਼ੱਕ ਹੋ ਗਿਆ ਸੀ ਕਿ ਉਸਦਾ ਬਾਪ ਆਪਣੀ ਜਮੀਨ ਆਪਣੇ ਭਤੀਜੇ ਨੂੰ ਵੇਚਣੀ ਚਾਹੁੰਦਾ ਹੈ ਤੇ ਜਿਸ ਕਰਕੇ ਉਸਨੇ ਆਪਣੇ ਬਾਪ ਨੂੰ ਵੀ ਕੁੱਟਿਆ ਤੇ ਓਨਾਂ ਦੇ ਘਰ ਤੇ ਹਮਲਾ ਵੀ ਕੀਤਾ। ਜਦਕਿ ਹਮਲਾਵਰ ਦਾ ਬਾਪ ਨਾ ਤਾਂ ਕੋਈ ਜਮੀਨ ਸਾਨੂੰ ਵੇਚਣ ਲੱਗਿਆ ਸੀ ਨਾ ਹੀ ਉਹ ਖਰੀਦਣ ਲੱਗੇ ਸਨ। ਇਸ ਮੌਕੇ ਉਨਾਂ ਪੁਲਿਸ ਤੋ ਮੰਗ ਕੀਤੀ ਕਿ ਨਸ਼ੇ ਦੀ ਹਾਲਤ ਵਿੱਚ ਸਾਡੇ ਘਰ ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ,ਕਿਉਂਕਿ ਓਨਾ ਨੂੰ ਹੁਣ ਆਪਣੀ ਜਾਨ ਮਾਲ ਦਾ ਖਤਰਾ ਹੈ। ਇਸ ਮੌਕੇ ਹਮਲਾਵਰ ਗੁਰਪ੍ਰੀਤ ਸਿੰਘ ਦੇ ਪਿਤਾ ਚੰਦ ਸਿੰਘ ਨੇ ਕਿਹਾਃਕਿ ਉਸਦੇ ਪੁੱਤਰ ਨੇ ਜਿਥੇ ਉਸਦੇ ਭਰਾ ਦੇ ਘਰ ਤੇ ਹਮਲਾ ਕੀਤਾ ਹੈ,ਉਥੇ ਹੀ ਇਸ ਹਮਲੇ ਬਾਰੇ ਪੁੱਛਣ ਤੇ ਉਸਨੇ ਮੈਨੂੰ ਵੀ ਕੁੱਟਿਆ ਹੈ ਤੇ ਉਸਦੇ ਆਪਣੇ ਸਿਰ ਤੇ ਲੱਖਾਂ ਦਾ ਕਰਜਾ ਹੈ ਤੇ ਉਹ ਆਪਣਾ ਕਰਜ਼ਾ ਲਾਉਣ ਲਈ ਅੱਜ ਨਹੀਂ ਤੇ ਕਲ ਜਮੀਨ ਵੇਚੇਗਾ ਹੈ।ਉਸਨੇ ਆਪਣੇ ਬੇਟੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਹੈ। ਇਸ ਮੌਕੇ ਤੇ ਹਮਲਾਵਰ ਗੁਰਪ੍ਰੀਤ ਵੀ ਮੌਕੇ ਤੇ ਆਇਆ ਤੇ ਰੌਲਾ ਪਾਉਂਦੇ ਹੋਏ ਦੱਸਿਆ ਕਿ ਉਸਦਾ ਬਾਪ ਜਮੀਨ ਵੇਚਣੀ ਚਾਹੁੰਦਾ ਹੈ ਤੇ ਉਹ ਜ਼ਮੀਨ ਵਿਕਣ ਨਹੀਂ ਦੇਵੇਗਾ। ਇਸ ਮੌਕੇ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਗਰੂਪ ਸਿੰਘ ਨੇ ਕਿਹਾਃਕਿ ਓਨਾ ਕੋਲ ਇਸ ਮਾਮਲੇ ਦੀ ਸ਼ਿਕਾਇਤ ਆ ਗਈ ਹੈ ਤੇ ਜਲਦੀ ਹੀ ਹਮਲਾ ਕਰਨ ਵਾਲੇ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਾਈਟ -- ਪੀੜਿਤ ਪਰਿਵਾਰ ਬਾਈਟ -- ਹਮਲਾਵਰ ਦਾ ਪਿਤਾ ਤੇ ਹਮਲਾਵਰ ਗੁਰਪ੍ਰੀਤ ਸਿੰਘ ਬਾਈਟ -- ਪੁਲਿਸ ਅਧਿਕਾਰੀ ਜਗਰੂਪ ਸਿੰਘ ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
116
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowNov 22, 2025 11:38:0774
Report
RBRohit Bansal
FollowNov 22, 2025 11:33:24Chandigarh, Chandigarh:Kanchanpreet Granted Bail in all FIRs registered against her during elections. What AAP government has to say for this false and frivolous cases against Shiromani Akali leaders.
98
Report
ASAvtar Singh
FollowNov 22, 2025 11:33:03Gurdaspur, Punjab:Gurdaspur
50 ਹਜ਼ਾਰ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਬਟਾਲਾ ਤੋਂ ਬੀਤੀ ਦੇਰ ਰਾਤ ਗ੍ਰਿਫਤਾਰ ਕੀਤਾ gਏ ਐਸਡੀਐਮ ਵਿਕਰਮਜੀਤ ਸਿੰਘ ਨੂੰ ਗੁਰਦਾਸਪੁਰ ਦੀ ਅਦਾਲਤ ਵਿੱਚ ਕੀਤਾ ਗਿਆ ਪੇਸ਼
80
Report
SSSanjay Sharma
FollowNov 22, 2025 11:19:58122
Report
DSDEVINDER SHARMA
FollowNov 22, 2025 11:08:22138
Report
SSSanjay Sharma
FollowNov 22, 2025 11:06:48Noida, Uttar Pradesh:ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਫਗਵਾੜਾ ਤੋਂ
65
Report
SSSanjay Sharma
FollowNov 22, 2025 11:04:56Noida, Uttar Pradesh:JOHANNESBURG (SOUTH AFRICA): G20 LEADERS SUMMIT 2025/ PM NARENDRA MODI’S OPENING REMARKS
86
Report
VSVARUN SHARMA
FollowNov 22, 2025 11:04:31117
Report
AJAnil Jain
FollowNov 22, 2025 10:52:5472
Report
RMRakesh Malhi
FollowNov 22, 2025 10:51:5761
Report
NSNavdeep Singh
FollowNov 22, 2025 10:30:3070
Report
DVDEVENDER VERMA
FollowNov 22, 2025 10:18:17137
Report
SKSuneel Kumar
FollowNov 22, 2025 10:08:00177
Report
SSSandeep Singh
FollowNov 22, 2025 09:54:33162
Report