Back
सुल्तानपुर लोधी नगर परिषद प्रेस कॉन्फ्रेंस: प्रशासन पर विकास कार्यों के गंभीर सवाल
VSVARUN SHARMA
Mar 06, 2026 13:34:33
Mansurwal Dona, Punjab
ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿੱਚ ਕੌਂਸਲਰਾਂ ਦੀ ਪ੍ਰੈੱਸ ਕਾਨਫਰੰਸ, ਵਿਕਾਸ ਕੰਮਾਂ ਨੂੰ ਲੈ ਕੇ ਪ੍ਰਸ਼ਾਸਨ ‘ਤੇ ਗੰਭੀਰ ਸਵਾਲ
ਸਮੀਖਿਆ “ਮੀਟਿੰਗਾਂ ਵਿੱਚ ਨਹੀਂ ਬੁਲਾਇਆ ਜਾਂਦਾ, ਗਰਾਊਂਡ ਲੈਵਲ ਦੀਆਂ ਸਮੱਸਿਆਵਾਂ ਦੱਸਣ ਦਾ ਨਹੀਂ ਮਿਲਦਾ ਮੌਕਾ” — ਪ੍ਰਧਾਨ ਦੀਪਕ ਧੀਰ ਰਾਜੂ
ਸੁਲਤਾਨਪੁਰ ਲੋਧੀ: ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕੰਮਾਂ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਕੌਂਸਲਰਾਂ ਵੱਲੋਂ ਇਕ ਅਹਿਮ ਪ੍ਰੈੱਸ ਕਾਨਫਰੰਸ ਕਰਕੇ ਮੌਜੂਦਾ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਗੰਭੀਰ ਸਵਾਲ ਖੜੇ ਕੀਤੇ ਗਏ। ਕੌਂਸਲਰਾਂ ਨੇ ਦੋਸ਼ ਲਾਇਆ ਕਿ ਸ਼ਹਿਰ ਦੇ ਵਿਕਾਸ ਨਾਲ ਸੰਬੰਧਤ ਮਹੱਤਵਪੂਰਨ ਮੀਟਿੰਗਾਂ ਵਿੱਚ ਚੁਣੇ ਹੋਏ ਨੁਮਾਇੰਦਿਆਂ ਨੂੰ ਨਾ ਤਾਂ ਸੱਦਾ ਦਿੱਤਾ ਜਾਂਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਕੋਈ ਰਾਇ ਲਈ ਜਾਂਦੀ ਹੈ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕੱਲ੍ਹ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਇੱਕ ਅਹਿਮ ਪ੍ਰਸ਼ਾਸਨਿਕ ਮੀਟਿੰਗ ਹੋਈ ਸੀ, ਜਿਸ ਵਿੱਚ ਡਿਪਟੀ ਕਮਿਸ਼ਨਰ ਸਮੇਤ ਕਈ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਦੇ ਚੁਣੇ ਹੋਏ ਕੌਂਸਲਰਾਂ ਨੂੰ ਇਸ ਮੀਟਿੰਗ ਲਈ ਨਾ ਤਾਂ ਸੂਚਿਤ ਕੀਤਾ ਗਿਆ ਅਤੇ ਨਾ ਹੀ ਬੁਲਾਇਆ ਗਿਆ।
ਉਨ੍ਹਾਂ ਕਿਹਾ ਕਿ ਗਰਾਊਂਡ ਲੈਵਲ ‘ਤੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਸਭ ਤੋਂ ਵਧੀਆ ਜਾਣਕਾਰੀ ਕੌਂਸਲਰਾਂ ਨੂੰ ਹੁੰਦੀ ਹੈ, ਕਿਉਂਕਿ ਲੋਕ ਰੋਜ਼ਾਨਾ ਆਪਣੀਆਂ ਮੁਸ਼ਕਿਲਾਂ ਉਨ੍ਹਾਂ ਤੱਕ ਪਹੁੰਚਾਉਂਦੇ ਹਨ। ਪਰ ਜਦੋਂ ਵਿਕਾਸ ਕੰਮਾਂ ਬਾਰੇ ਫੈਸਲੇ ਲਏ ਜਾਂਦੇ ਹਨ ਤਾਂ ਉਨ੍ਹਾਂ ਦੀ ਰਾਇ ਲੈਣੀ ਵੀ ਜਰੂਰੀ ਹੈ।
ਪ੍ਰਧਾਨ ਨੇ ਸਤਰੋਮ ਵਾਟਰ ਪ੍ਰੋਜੈਕਟ ਬਾਰੇ ਵੀ ਗੰਭੀਰ ਚਿੰਤਾ ਜਤਾਈ। ਉਨ੍ਹਾਂ ਦੱਸਿਆ ਕਿ ਸਿੰਧ ਬੈਂਕ ਤੋਂ ਲੈ ਕੇ ਚੇਲਿਆਂ ਚੌਂਕ ਅਤੇ ਸਿੰਘ ਭਾਨੀ ਮੰਦਰ ਤੱਕ ਸਟਰੋਮ ਵਾਟਰ ਦੀ ਸੀਵਰੇਜ ਪਾਈਪ ਲਾਈਨ ਹਜੇ ਤੱਕ ਨਹੀਂ ਪਾਈ ਗਈ, ਜਦਕਿ ਇਹ ਇਲਾਕਾ ਸ਼ਹਿਰ ਦਾ ਮੁੱਖ ਬਾਜ਼ਾਰ ਹੈ। ਉਨ੍ਹਾਂ ਕਹਿਾ ਕਿ ਸਦਰ ਬਾਜ਼ਾਰ ਦਾ ਵੱਡਾ ਹਿੱਸਾ ਪਾਣੀ ਚੇਲਿਆਂ ਚੌਂਕ ਵਿੱਚ ਇਕੱਠਾ ਹੋ ਜਾਂਦਾ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਉੱਥੇ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਐਡਵੋਕੇਟ ਵਿਜੇ ਗੁਪਤਾ ਦੇ ਘਰ ਤੋਂ ਚੇਲਿਆਂ ਚੌਂਕ ਤੱਕ ਵੀ ਸਟਰੋਮ ਵਾਟਰ ਲਾਈਨ ਨਹੀਂ ਪਾਈ ਗਈ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪ੍ਰਧਾਨ ਨੇ ਕਿਹਾ ਕਿ ਸ਼ਹਿਰ ਵਿੱਚ ਲਗਭਗ 13 ਕਰੋੜ ਰੁਪਏ ਦੇ ਸੜਕਾਂ ਦੇ ਪ੍ਰੋਜੈਕਟਾਂ ਦੇ ਟੈਂਡਰ ਹੋ ਚੁੱਕੇ ਹਨ ਅਤੇ ਕਈ ਥਾਵਾਂ ‘ਤੇ ਕੰਮ ਸ਼ੁਰੂ ਵੀ ਹੋ ਗਿਆ ਹੈ। ਪਰ ਜੇਕਰ ਸੜਕਾਂ ਬਣਾਉਣ ਤੋਂ ਪਹਿਲਾਂ ਸੀਵਰੇਜ ਅਤੇ ਵਾਟਰ ਸਪਲਾਈ ਦੇ ਕੰਮ ਪੂਰੇ ਨਹੀਂ ਕੀਤੇ जाएਂ, ਤਾਂ ਬਾਅਦ ਵਿੱਚ ਸੜਕਾਂ ਨੂੰ ਦੁਬਾਰਾ ਤੋੜਨਾ ਪਵੇਗਾ, ਜਿਸ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਹੋਵੇਗੀ ਅਤੇ ਲੋਕਾਂ ਨੂੰ ਵੀ ਦੁੱਗਣੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਉਦਾਹਰਨ ਦੇਂਦਿਆਂ ਕਿਹਾ ਕਿ ਸ਼ਹਿਰ ਦੀਆਂ ਕਈ ਗਲੀਆਂ ਵਿੱਚ ਹਜੇ ਤੱਕ ਵਾਟਰ ਸਪਲਾਈ ਜਾਂ ਸੀਵਰੇਜ ਦੀ ਲਾਈਨ ਨਹੀਂ ਪਈ। ਪੂਰੀਆਂ ਮੱਲਾਂ ਅਤੇ ਘਟਨਾ ਬਾਜ਼ਾਰ ਵਰਗੇ ਇਲਾਕਿਆਂ ਵਿੱਚ ਵੀ ਇਹ ਸਮੱਸਿਆ ਜਾਰੀ ਹੈ। ਜੇਕਰ ਪਹਿਲਾਂ ਇਹ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਏ ਬਿਨਾਂ ਸੜਕਾਂ ਬਣਾਈਆਂ ਗਈਆਂ ਤਾਂ ਬਾਅਦ ਵਿੱਚ ਲੋਕਾਂ ਨੂੰ ਮੁੜ ਖੁਦਾਈ ਕਰਨੀ ਪਵੇਗੀ।
ਪ੍ਰਧਾਨ ਨੇ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਵੱਲੋਂ 11 ਦਸੰਬਰ 2025 ਅਤੇ 12 ਦਸੰਬਰ 2025 ਨੂੰ ਲਿਖਤੀ ਰੂਪ ਵਿੱਚ ਵੀ ਸੰਬੰਧਤ ਵਿਭਾਗਾਂ ਨੂੰ ਚਿੱਠੀਆਂ ਭੇਜੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸ਼ਹਿਰ ਦੀਆਂ ਕਈ ਛੋਟੀਆਂ ਪਰ ਮਹੱਤਵਪੂਰਨ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪਰ ਅਜੇ ਤੱਕ ਉਨ੍ਹਾਂ ‘ਤੇ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ。
ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਨਜ਼ਰਅੰਦਾਜ਼ ਕਰਕੇ ਵਿਕਾਸ ਕੰਮਾਂ ਦੀ ਯੋਜਨਾ ਬਣਾਉਣਾ ਠੀਕ ਨਹੀਂ ਹੈ। ਕੌਂਸਲਰਾਂ ਨੇ ਮੰਗ ਕੀਤੀ ਕਿ ਭਵਿੱਖ ਵਿੱਚ ਸ਼ਹਿਰ ਨਾਲ ਜੁੜੀਆਂ ਮੀਟਿੰਗਾਂ ਵਿੱਚ ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਜੋ ਗਰਾਊਂਡ ਲੈਵਲ ਦੀਆਂ ਸਮੱਸਿਆਵਾਂ ਦਾ ਹੱਲ ਢੰਗ ਨਾਲ ਕੀਤਾ ਜਾ ਸਕੇ。
ਪ੍ਰੈੱਸ ਕਾਨਫਰੰਸ ਦੌਰਾਨ ਕੌਂਸਲਰਾਂ ਨੇ ਕਿਹਾ ਕਿ ਉਹ ਸ਼ਹਿਰ ਦੇ ਲੋਕਾਂ ਦੀ ਆਵਾਜ਼ ਬਣ ਕੇ ਇਹ ਮਸਲੇ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਰਹੇ ਹਨ ਤਾਂ ਜੋ ਵਿਕਾਸ ਕੰਮ ਸਹੀ ਤਰੀਕੇ ਨਾਲ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾ ਸਕਣ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowMar 06, 2026 19:01:010
Report
TBTarsem Bhardwaj
FollowMar 06, 2026 19:00:310
Report
KSKuldeep Singh
FollowMar 06, 2026 19:00:150
Report
HSHarmeet Singh Maan
FollowMar 06, 2026 17:30:490
Report
KSKapil sharma
FollowMar 06, 2026 16:45:53Noida, Uttar Pradesh:ਮਾਨਸਾ ਹਲਕਾ ਦੇ ਪਿੰਡ ਧਲੇਵਾ ਦੀ ਹੋਣਹਾਰ ਧੀ ਮਨਪ੍ਰੀਤ ਕੋਰ ਪੁੱਤਰੀ ਸੁਖਦੇਵ ਸਿੰਘ ਧਲੇਵਾਂ ਨੂੰ UPSC ਪ੍ਰੀਖਿਆ ਵਿੱਚ 136ਵਾਂ ਸਥਾਨ ਪ੍ਰਾਪਤ ਕਰਨ ਕੀਤਾ
0
Report
BSBHARAT SHARMA
FollowMar 06, 2026 16:16:010
Report
KSKapil sharma
FollowMar 06, 2026 15:48:430
Report
SNSUNIL NAGPAL
FollowMar 06, 2026 15:48:190
Report
KSKapil sharma
FollowMar 06, 2026 15:31:50Noida, Uttar Pradesh:ਸਰਪੰਚ ਕਤਲ ਮਾਮਲੇ ਚ ਵੱਡੀ ਅਪਡੇਟ । ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਤੇ ਲਾਏ ਢਿੱਲੀ ਕਾਰਵਾਈ ਕਰਨ ਦੇ ਦੋਸ਼ , ਰੋਸ ਵਜੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੋਗਾ ਕੋਟਕਪੂਰਾ ਹਾਈਵੇ ਕੀਤਾ ਜਾਮ ।
0
Report
KSKapil sharma
FollowMar 06, 2026 15:31:180
Report
TBTarsem Bhardwaj
FollowMar 06, 2026 15:30:320
Report
KSKapil sharma
FollowMar 06, 2026 15:15:230
Report
KCKhem Chand
FollowMar 06, 2026 15:03:520
Report
KSKapil sharma
FollowMar 06, 2026 15:01:340
Report
NSNaresh Sethi
FollowMar 06, 2026 14:49:230
Report