Back
पंजाब सरकार ने पंचायतों के विकास के लिए 3.5 करोड़ रुपये के चेक बांटे
VSVARUN SHARMA
Nov 26, 2025 11:19:43
Kapurthala, Punjab
ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਨੇ ਦਿਲ ਖੋਲ੍ਹ ਕੇ ਦਿੱਤੀਆਂ ਗ੍ਰਾਂਟਾਂ: ਚੇਅਰਮੈਨ ਸੱਜਣ ਚੀਮਾ
ਸੱਜਣ ਚੀਮਾ ਨੇ 50 ਪੰਚਾਇਤਾਂ ਨੂੰ ਵੰਡੇ ਕਰੋੜਾਂ ਦੇ ਚੈੱਕ
ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੰਡੇ 3.50 ਕੋਰੜ ਰੁਪਏ ਦੇ ਚੈੱਕ ਤਕਸੀਮ
ਐਂਕਰ : ਬਲਾਕ ਸੁਲਤਾਨਪੁਰ ਲੋਧੀ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਗ੍ਰਾਂਟ ਦੇ ਚੈੱਕ ਵੰਡਣ ਲਈ ਇਕ ਸਮਾਗਮ ਦਾ ਆਯੋਜਨ ਬੀਡੀਪੀਓ ਗੁਰਮੀਤ ਸਿੰਘ ਕਾਹਲੋ ਦੀ ਅਗਵਾਈ ਹੇਠ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਵਿਚ ਖੇ ਹੇਠ ਹੋਇਆ, ਜਿਸ ਵਿਚ ਇੰਪਰੂਵਮੈਂਟ ਟਰਸਟ ਕਪੂਰਥਲਾ ਦੇ ਚੇਅਰਮੈਨ ਅਤੇ ਹਲਕਾ ਸੁਲਤਾਨਪੁਰ ਲੋਧੀ ਇੰਚਾਰਜ ਦੇ ਅਰਜੁਨ ਅਵਾਰਡੀ ਸੱਜਣ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਬਲਾਕ ਦੀਆਂ 50 ਪੰਚਾਇਤਾਂ ਨੂੰ ਕਰੀਬ 3 ਕਰੋੜ 50 ਲੱਖ ਰੁਪਏ ਦੀ ਰਕਮ ਦੇ ਚੈੱਕ ਵੱਖ-ਵੱਖ ਵਿਕਾਸ ਕਾਰਜਾਂ ਲਈ ਭੇਟ ਕੀਤੇ ਗਏ。
ਚੇਅਰਮੈਨ ਸੱਜਣ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਦਿਲ ਖੋਲ ਕੇ ਗ੍ਰਾਂਟਾਂ ਜਾਰੀ ਕੀਤੀਆਂ ਹਨ ਅਤੇ ਸੂਬੇ ਦੇ ਲੋਕਾਂ ਨਾਲ ਕੀਤਾ ਗਿਆ ਹਰ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਪਿੰਡਾਂ ਦੇ ਵਿਕਾਸ ਨੂੰ ਆਪ ਪਾਰਟੀ ਦੀ ਸਰਕਾਰ ਵੱਲੋਂ ਪਹਿਲ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਹਮੇਸ਼ਾ ਤਰਜੀਹ ਰਹੀ ਹੈ ਅਤੇ ਖਾਸ ਤੌਰ ’ਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਉਹ ਵਚਨਬੱਧ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਪਿੰਡਾਂ ਦਾ ਇੰਨਾ ਵਿਕਾਸ ਪਹਿਲਾਂ ਕਦੇ ਨਹੀਂ ਹੋਇਆ, ਜਿੰਨਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਊਣ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਹੜਾਂ ਦੇ ਬਾਵਦੂਜ ਵਿਕਾਸ ਕਾਰਜਾਂ ਵਿਚ ਕੋਈ ਖੜੋਤ ਨਹੀਂ ਆਉਣ ਦਿੱਤੀ ਗਈ।
ਸੱਜਣ ਚੀਮਾ ਨੇ ਪੰਚਾਇਤਾਂ ਨੂੰ ਚੈੱਕ ਵੰਡਦੇ ਹੋਏ ਭਰੋਸਾ ਦਿੱਤਾ ਕਿ ਬਾਕੀ ਰਹਿੰਦੇ ਪੰਚਾਇਤਾਂ ਨੂੰ ਵੀ ਜਲਦੀ ਹੀ ਲੋੜੀਂਦੀ ਗਰਾਂਟ ਜਾਰੀ ਕਰਵਾਈ ਜਾਵੇਗੀ।
ਇਸ ਦੌਰਾਨ ਬੀਡੀਪੀਓ ਗੁਰਮੀਤ ਸਿੰਘ ਕਾਹਲੋ ਨੇ ਪੰਚਾਇਤਾਂ ਨੂੰ ਹਦਾਇਤ ਕੀਤੀ ਕਿ ਵਿਕਾਸ ਦੇ ਕਾਰਜਾਂ ਨੂੰ ਪੂਰੀ ਪਾਰਦਰਸ਼ਿਤਾ ਦੇ ਨਾਲ ਨੇਪਰੇ ਚਾੜ੍ਹਿਅਾ ਜਾਵੇ।
ਇਸ ਦੌਰਾਨ ਪੰਮਣ, ਪਰਮਜੀਤਪੁਰ, ਰਵਾਲ, ਰਣਧੀਰਪੁਰ, ਰਾਮੇ, ਸੋਭੀਵਾਲ, ਸੈਦਪੁਰ, ਸਾਂਗਰਾ, ਸਰਾਏ ਜੱਟਾ, ਸਰੂਪਵਾਲਾ, ਸੇਚ, ਸ਼ਾਹਵਾਲਾ ਅੰਦਰੀਸਾ, ਸ਼ਤਾਬਗੜ੍ਹ, ਸ਼ੇਰਪੁਰ ਸੱਧਾ, ਸਾਬੂਵਾਲ, ਠੱਟਾ ਨਵਾ, ਹਜਾਰਾ, ਜੈਨਪੁਰ ਝੱਲ ਲੇਈ ਵਾਲ, ਝੰਡੂਵਾਲ ਕੰਬੋਆ, ਖਿਜਰਪੁਰ, ਖੁਰਦ, ਲਾਟੀਆਂਵਾਲ, ਮਾਛੀ ਜੋਆ, ਮਹੀਜੀਤਪੁਰ, ਮੰਡ ਇੰਦਰਪੁਰ, ਮੇਵਾ ਸਿੰਘ ਵਾਲਾ, ਮਿਆਣੀ ਬਹਾਦਰ, ਮੁਕਟ ਰਾਮ ਵਾਲਾ, ਮੁੱਲਾ ਬਾਹਾ, ਨਸੀਰੇਵਾਲ, ਨੂਰੋਵਾਲ, ਅਮਰਜੀਤਪੁਰ, ਬਸਤੀ ਅਮਰਕੋਟ, ਬਸਤੀ ਬੂਲਪੁਰ, ਬਸਤੀ ਮੀਰਪੁਰ, ਬਸਤੀ ਨੂਰਪੁਰ, ਭਾਗੋ ਬੁੱਢਾ, ਭੌਰ, ਬੂਲਪੁਰ, ਚੱਕ ਪੱਤੀ ਬਾਲੂ ਬਹਾਦਰ, ਚੰਨਣਵਿੰਡੀ, ਦੰਦੂਪੁਰ, ਫਰੀਦ ਸਰਾਏ, ਫੱਤੂਵਾਲ, ਟਿੱਬਾ, ਟੋਡਰਵਾਲ, ਤੋਤੀ, ਡੱਲਾ ਆਦਿ ਪਿੰਡਾਂ ਨੂੰ ਵੱਖ-ਵੱਖ ਵਿਕਾਸ ਕੰਮਾਂ ਦੇ 3.5 ਕਰੋੜ ਰੁਪਏ ਦੀਆਂ ਗਰਾਂਟਾਂ ਤਕਸੀਮ ਕੀਤੀਆਂ ਗਈਆਂ।
ਬਾਈਟ : ਚੇਅਰਮੈਨ ਸੱਜਣ ਚੀਮਾ
ਬਾਈਟ : ਸਰਪੰਚ
ਬਾਈਟ : ਸਰਪੰਚ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowNov 26, 2025 11:20:540
Report
DVDEVENDER VERMA
FollowNov 26, 2025 10:53:1698
Report
RMRakesh Malhi
FollowNov 26, 2025 10:50:1838
Report
MSManish Sharma
FollowNov 26, 2025 10:48:3755
Report
KDKuldeep Dhaliwal
FollowNov 26, 2025 10:37:2654
Report
BSBHARAT SHARMA
FollowNov 26, 2025 10:36:4029
Report
DVDEVENDER VERMA
FollowNov 26, 2025 10:36:0186
Report
MSManish Shanker
FollowNov 26, 2025 10:17:0171
Report
BSBHARAT SHARMA
FollowNov 26, 2025 10:16:18174
Report
AAAsrar Ahmad
FollowNov 26, 2025 10:00:35152
Report
ADAnkush Dhobal
FollowNov 26, 2025 09:49:08152
Report
PSParambir Singh Aulakh
FollowNov 26, 2025 09:48:4592
Report
BSBALINDER SINGH
FollowNov 26, 2025 09:32:33112
Report
AAAsrar Ahmad
FollowNov 26, 2025 09:31:53Noida, Uttar Pradesh:BJP PRITPAL SINGH BALIAWAL ON AAP ALLEGATIONS ON MODI
98
Report