Back
सुल्तानपुर लोदी नगर परिषद कार्यालय में देर रात हंगामा; SDM अड़े रहे
VSVARUN SHARMA
Jan 27, 2026 18:16:51
Mansurwal Dona, Punjab
ਨਗਰ ਕੌ ਸ ਦਫਤਰ ਸੁਲਤਾਨਪੁਰ ਲੋਧੀ ’ਚ ਹੰਗਾਮਾ, ਦੇਰ ਰਾਤ ਤੱਕ ਭਖਿਆ ਰਿਹਾ ਮਾਹੌਲ
ਰਿਕਾਰਡ ਰੂਮ ਵਿੱਚ ਅੜ ਕੇ ਬੈਠ ਗਿਆ ਐਸਡੀਓ ਨਰੇਸ਼ ਸ਼ਰਮਾ, ਸਰਵਿਸ ਬੁੱਕ ਦੀ ਮੰਗ ’ਤੇ ਅਡਿੱਗ
ਸੁਲਤਾਨਪੁਰ ਲੋਧੀ : ਨਗਰ ਕੌਂਸਲ ਦਫਤਰ ਵਿੱਚ ਦੇਰ ਰਾਤ ਤੱਕ ਹੰਗਾਮੇਦਾਰ ਹਾਲਾਤ ਬਣੇ ਰਹੇ, ਜਿੱਥੇ ਐਸਡੀਓ ਨਰੇਸ਼ ਸ਼ਰਮਾ ਰਿਕਾਰਡ ਰੂਮ ਵਿੱਚ ਅੜ ਕੇ ਬੈਠ ਗਿਆ। ਐਸਡੀਓ ਦਾ ਕਹਿਣਾ ਸੀ ਕਿ ਜਦ ਤੱਕ ਉਸ ਨੂੰ ਉਸ ਦੀ ਸਰਵਿਸ ਬੁੱਕ ਨਹੀਂ ਦਿੱਤੀ ਜਾਂਦੀ, ਉਹ ਦਫਤਰ ਤੋਂ ਬਾਹਰ ਨਹੀਂ ਜਾਵੇਗਾ।
ਐਸਡੀਓ ਨਰੇਸ਼ ਸ਼ਰਮਾ ਨੇ ਦੋਸ਼ ਲਗਾਇਆ ਕਿ ਉਸ ਦੀ ਗੈਰਹਾਜ਼ਰੀ ਵਿੱਚ ਬੈਕ ਡੇਟ ਵਿੱਚ ਕਿਸੇ ਹੋਰ ਅਧਿਕਾਰੀ ਦੀ ਨਿਯੁਕਤੀ ਕੀਤੀ ਜਾ ਰਹੀ ਹੈ, ਜਦਕਿ ਉਸ ਦਾ ਤਬਾਦਲਾ ਹਾਲੇ ਤੱਕ ਕਿਤੇ ਵੀ ਨਹੀਂ ਹੋਇਆ ਅਤੇ ਉਸ ਕੋਲ ਨਗਰ ਕੌਂਸਲ ਵਿੱਚ ਕੰਮ ਕਰਨ ਦੇ ਪੱਕੇ ਆਰਡਰ ਹਨ। ਹਾਲੇ ਤੱਕ ਉਹਨਾਂ ਨੂੰ ਕਿਸੇ ਕਿਸਮ ਦੇ ਤਬਾਦਲੇ ਦੇ ਆਰਡਰ ਮਸੂਲ ਨਹੀਂ ਹੋਏ।
ਉਨ੍ਹਾਂ ਦੱਸਿਆ ਕਿ ਦਫਤਰ ਦੇ ਕਰਮਚਾਰੀ ਉਸ ਨੂੰ ਕਹਿ ਰਹੇ ਹਨ ਕਿ ਉਹ ਰਿਲੀਵ ਹੋ ਚੁੱਕਾ ਹੈ ਅਤੇ ਘਰ ਚਲਾ ਜਾਵੇ, ਪਰ ਉਸ ਨੂੰ ਖਦਸ਼ਾ ਹੈ ਕਿ ਉਸ ਦੀ ਸਰਵਿਸ ਬੁੱਕ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ।
ਐਸਡੀਓ ਨੇ ਇਹ ਵੀ ਕਿਹਾ ਕਿ ਨਗਰ ਕੌਂਸਲ ਦਫਤਰ ਵਿੱਚ ਚੱਲ ਰਹੀਆਂ ਬੇਨਿਯਮੀਆਂ ਖ਼ਿਲਾਫ਼ ਆਵਾਜ਼ ਉਠਾਉਣ ਦਾ ਉਸ ਨੂੰ ਭੁਗਤ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ, ਪਰ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕੇਗਾ। ਉਸ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ ਉੱਚ ਅਧਿਕਾਰੀਆਂ ਨੂੰ ਕਈ ਸ਼ਿਕਾਇਤਾਂ ਭੇਜ ਚੁੱਕਾ ਹੈ ਅਤੇ ਉਸ ਨੂੰ ਖਦਸ਼ਾ ਹੈ ਕਿ ਉਹਨਾਂ ਸ਼ਿਕਾਇਤਾਂ ਦੇ ਰਿਕਾਰਡ ਨਾਲ ਵੀ ਛੇੜਛਾੜ ਹੋ ਸਕਦੀ ਹੈ。
ਹਾਲਾਤਾਂ ਦੀ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਪੁਲਿਸ ਵੀ ਪਹੁੰਚ ਗਈ। ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਉਹ ਜਾਂਚ ਕਰਨ ਲਈ ਦਫਤਰ ਪਹੁੰਚੇ ਹਨ। ਮਾਮਲੇ ਦੀ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ。
ਦੂਜੇ ਪਾਸੇ, ਪੱਤਰਕਾਰਾਂ ਵੱਲੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਅਧਿਕਾਰੀ ਦਾ ਤਬਾਦਲਾ ਹੁੰਦਾ ਹੈ, ਉਸ ਦੀ ਸਰਵਿਸ ਬੁੱਕ ਨਵੀਂ ਜੁਆਇਨਿੰਗ ਵਾਲੀ ਥਾਂ ਭੇਜ ਦਿੱਤੀ ਜਾਂਦੀ ਹੈ। ਉਨ੍ਹਾਂ ਮੁਤਾਬਕ ਨਰੇਸ਼ ਸ਼ਰਮਾ ਨੂੰ ਇੱਥੋਂ ਰਿਲੀਵ ਕੀਤਾ ਜਾ ਚੁੱਕਾ ਹੈ, ਪਰ ਪਤਾ ਨਹੀਂ ਕਿਉਂ ਉਹ ਦਫਤਰ ਵਿੱਚ ਅੜ ਕੇ ਬੈਠੇ ਹੋਏ ਹਨ。
ਈਓ ਬਲਜੀਤ ਸਿੰਘ ਬਿਲਗਾ ਨੇ ਇਹ ਵੀ ਕਿਹਾ ਕਿ ਜੇਕਰ ਨਰੇਸ਼ ਸ਼ਰਮਾ ਸਵੇਰੇ ਲਿਖਤੀ ਅਰਜ਼ੀ ਭੇਜ ਦੇਣ, ਤਾਂ ਉਹ ਖੁਦ ਉਨ੍ਹਾਂ ਨੂੰ ਹੱਥੀਂ ਉਨ੍ਹਾਂ ਦੀ ਸਰਵਿਸ ਬੁੱਕ ਸੌਂਪ ਦੇਣਗੇ。
ਫਿਲਹਾਲ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਦਫਤਰ ਵਿੱਚ ਹੋਏ ਹੰਗਾਮੇ ਨੂੰ ਲੈ ਕੇ ਸ਼ਹਿਰ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਅਗਲੀ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowJan 27, 2026 19:00:310
Report
SSSanjay Sharma
FollowJan 27, 2026 17:15:160
Report
SSSanjay Sharma
FollowJan 27, 2026 17:01:090
Report
SSSanjay Sharma
FollowJan 27, 2026 17:00:090
Report
KBKulbir Beera
FollowJan 27, 2026 16:46:320
Report
BSBALINDER SINGH
FollowJan 27, 2026 16:20:340
Report
NSNitesh Saini
FollowJan 27, 2026 16:13:260
Report
SSSanjay Sharma
FollowJan 27, 2026 16:12:260
Report
SSSanjay Sharma
FollowJan 27, 2026 16:11:420
Report
SNSUNIL NAGPAL
FollowJan 27, 2026 16:06:560
Report
SSSanjay Sharma
FollowJan 27, 2026 16:00:58Noida, Uttar Pradesh:DHARAMSHALA (HIMACHAL PRADESH): HEAVY SNOWFALL IN DHAULADHAR MOUNTAINS/ VISUALS/ REAX
0
Report
SSSanjay Sharma
FollowJan 27, 2026 15:48:090
Report
SSSanjay Sharma
FollowJan 27, 2026 15:45:250
Report
ADAnkush Dhobal
FollowJan 27, 2026 15:35:070
Report