Back
Firozpur152002blurImage

ਸਰਹਦੀ ਜਿਲਾ ਫਿਰੋਜ਼ਪੁਰ ਚ ਅਪਰੇਸ਼ਨ ਈਗਲ ਤਹਿਤ ਨਸ਼ੇ ਨੂੰ ਲੈਕੇ ਚਲਾਇਆ ਗਿਆ ਸਰਚ ਅਭਿਆਨ

RAJESH KATARIA
Aug 08, 2024 03:51:43
Firozpur, Punjab

ਸਰਹਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਨਸ਼ਿਆਂ ਖ਼ਿਲਾਫ਼ ਆਪਰੇਸ਼ਨ ਈਗਲ ਤਹਿਤ 14 ਸਥਾਨਾਂ ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਡੀਆਈਜੀ ਫਿਰੋਜ਼ਪੁਰ ਰੇਂਜ ਦੀ ਦੇਖਰੇਖ ਹੇਠ 300 ਤੋਂ ਵੱਧ ਪੁਲਿਸ ਕਰਮੀਆਂ ਨੇ ਇਕੋ ਸਮੇਂ ਛਾਪੇਮਾਰੀ ਕੀਤੀ। ਇਸ ਦਾ ਮੁੱਖ ਮਕਸਦ ਨਸ਼ਿਆਂ ਨੂੰ ਰੋਕਣਾ ਅਤੇ ਤਸਕਰਾਂ ਨੂੰ ਕਾਬੂ ਕਰਨਾ ਹੈ। ਐਸਐਸਪੀ, ਐਸਪੀ, ਕਈ ਥਾਣਿਆਂ ਦੇ ਐਸਐਚਓ ਅਤੇ ਹੋਰ ਪੁਲਿਸ ਕਰਮਚਾਰੀ ਵੀ ਸ਼ਾਮਲ ਸਨ। ਫਿਰੋਜ਼ਪੁਰ ਪੁਲਿਸ ਨਸ਼ਾ ਤਸਕਰਾਂ ਦੀ ਚੇਨ ਤੋੜਨ ਲਈ ਲਗਾਤਾਰ ਛਾਪੇਮਾਰੀਆਂ ਕਰ ਰਹੀ ਹੈ।

1
Report

For breaking news and live news updates, like us on Facebook or follow us on Twitter and YouTube . Read more on Latest News on Pinewz.com