Back
350 साल गुरु तेग बहादर जी शहादत पर नगर कीर्तन फ़रीदकोट तक पहुँचा
NSNaresh Sethi
Nov 03, 2025 04:15:52
Kot Kapura, Punjab
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ਅਸਾਮ ਦੀ ਧਰਤੀ ਤੋਂ ਸ਼ੁਰੂ ਹੋਇਆ ਸੀ ਅਤੇ ਵੱਖ-ਵੱਖ ਰਾਜਾਂ ਵਿੱਚ ਹੁੰਦਾ ਹੋਇਆ ਕੱਲ ਸ੍ਰੀ ਮੁਕਸਰ ਸਾਹਿਬ ਪੁੱਜਾ ਸੀ। ਸ੍ਰੀ ਮੁਕਤਸਰ ਸਾਹਿਬ ਤੋਂ ਕੱਲ ਰਵਾਨਾ ਹੋਇਆ ਇਹ ਨਗਰ ਕੀਰਤਨ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਦੇਰ ਰਾਤ ਫਰੀਦਕੋਟ ਜਿਲੇ ਵਿੱਚ ਪ੍ਰਵੇਸ਼ ਕੀਤਾ ਜਿੱਥੇ ਵੱਡੀ ਗਿਣਤੀ ਵਿੱਚ ਗੁਰੂ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਹ ਵਿਸ਼ਾਲ ਨਗਰ ਕੀਰਤਨ ਮਿੱਥੇ ਪ੍ਰੋਗਰਾਮ ਅਨੁਸਾਰ ਰਾਤ ਨੂੰ ਫਰੀਦਕੋਟ ਦੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਵਿਸ਼ਰਾਮ ਕਰਕੇ ਅੱਜ ਸੁਬਹਾ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਦੇਰ ਰਾਤ ਨਗਰ ਕੀਰਤਨ ਪੁੱਜਣ ਦੇ ਬਾਵਜੂਦ ਵੀ ਲੋਕਾਂ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲਿਆ ਜਿੱਥੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼੍ਰੀ ਗੁਰੂ ਮਹਾਰਾਜ ਜੀ ਦੇ ਨਤਮਸਤਕ ਹੋਏ। ਇਸ ਮੌਕੇ ਐਸਜੀਪੀਸੀ ਮੈਂਬਰ ਬੀਬੀ ਗੁਰਵਿੰਦਰ ਕੌਰ ਭੋਲੂਵਾਲਾ ਨੇ ਦੱਸਿਆ ਕਿ ਇਸ ਵਿਸ਼ਾਲ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਚ ਸ਼ਰਧਾਲੂਆਂ ਦਾ ਇਕੱਠ ਉਮੁੜਿਆ ਹੋਇਆ ਹੈ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਅਤੇ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ। ਉਹਨਾਂ ਦੱਸਿਆ ਕਿ ਇਸ ਨਗਰ ਕੀਰਤਨ ਵਿੱਚ ਹਰ ਇੱਕ ਧਰਮ ਦੇ ਵਿਅਕਤੀ ਵੱਲੋਂ ਸ਼ਮੂਲੀਅਤ ਕੀਤੀ ਗਈ। ਉਹਨਾਂ ਦੱਸਿਆ ਕਿ ਸਾਡੇ ਗੁਰੂਆਂ ਪੀਰਾਂ ਦੇ ਇਤਿਹਾਸ ਤੋਂ ਅੱਜ ਦੀ ਪੀੜੀ ਹਲੇ ਅਨਜਾਨ ਹੈ ਜਿਸ ਨੂੰ ਜੋੜਨ ਲਈ SGPC ਦਾ ਵਧੀਆ ਉਪਰਾਲਾ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਸਾਡੇ ਸਿੱਖ ਧਰਮ ਦਾ ਇਤਿਹਾਸ ਬਾਰੇ ਪਤਾ ਹੋਵੇ। ਉਹਨਾਂ ਦੱਸਿਆ ਕਿ ਦੋ ਦਿਨਾਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੈ ਉਸ ਸਬੰਧੀ ਵੀ ਸੰਗਤਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਅਕਾਲੀ ਆਗੂ ਬੰਟੀ ਰਮਾਣਾ ਵੱਲੋਂ ਵੀ ਇਸ ਨਗਰ ਕੀਰਤਨ ਦੇ ਆਉਣ ਤੇ ਸੰਗਤਾਂ ਦਾ ਸਵਾਗਤ ਕੀਤਾ ਗਿਆ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowNov 03, 2025 10:53:12Noida, Uttar Pradesh:ਤਰਨਤਾਰਨ ਦੇ ਲੋਕਾਂ ਦਾ ਪਿਆਰ... ''ਆਪ'' ਉਮੀਦਵਾਰ ਦੇ ਹੱਕ ''ਚ ਰੋਡ ਸ਼ੋਅ ਦੌਰਾਨ ਹਲਕਾ ਤਰਨਤਾਰਨ ਦੇ ਨੌਸ਼ਹਿਰਾ ਤੋਂ LIVE
0
Report
PSParambir Singh Aulakh
FollowNov 03, 2025 10:46:010
Report
KPKomlata Punjabi
FollowNov 03, 2025 10:39:410
Report
BSBALINDER SINGH
FollowNov 03, 2025 10:39:280
Report
PSParambir Singh Aulakh
FollowNov 03, 2025 10:29:56Amritsar, Punjab:ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਰਜਿੰਦਰ ਸਿੰਘ ਧਾਮੀ ਦਾ ਵਿਰੋਧ ਕੀਤਾ ਗਿਆ ਅਤੇ ਨਾਅਰੇ ਲਾਏ ਗਏ। ਇਮਾਨ ਸਿੰਘ ਮਾਨ ਵੱਲੋਂ ਕੀਤਾ ਗਿਆ ਵਿਰੋਧ
0
Report
MSManish Shanker
FollowNov 03, 2025 10:29:250
Report
MTManish Thakur
FollowNov 03, 2025 10:22:520
Report
SSSanjay Sharma
FollowNov 03, 2025 10:22:17Noida, Uttar Pradesh:Tarn Taran (Punjab): Punjab CM Bhagwant Mann holds roadshow
0
Report
TBTarsem Bhardwaj
FollowNov 03, 2025 10:20:520
Report
MJManoj Joshi
FollowNov 03, 2025 10:20:280
Report
SSSanjay Sharma
FollowNov 03, 2025 10:20:160
Report
RKRAJESH KATARIA
FollowNov 03, 2025 10:16:090
Report
NSNavdeep Singh
FollowNov 03, 2025 10:15:520
Report
RBRajneesh Bansal
FollowNov 03, 2025 10:14:340
Report
MJManoj Joshi
FollowNov 03, 2025 10:02:210
Report