Back
अमृतसर देहाती पुलिस ने मलकीत सिंह हत्या के दो आरोपियों को गिरफ्तार किया
BSBHARAT SHARMA
Nov 08, 2025 08:35:25
Amritsar, Punjab
ਮਲਕੀਤ ਸਿੰਘ ਕਤਲ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਸਫਲਤਾ
ਦੋ ਦੋਸ਼ੀ ਗ੍ਰਿਫ਼ਤਾਰ, 04 ਪਿਸਤੌਲ, 01 ਰਿਵਾਲਵਰ ਅਤੇ 20 ਜਿੰਦਾ ਕਾਰਤੂਸ ਬਰਾਮਦ
ਅੰਮ੍ਰਿਤਸਰ ਦਿਹਾਤੀ, — ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਜੀ ਦੀ ਅਗਵਾਈ ਹੇਠ, ਸ਼੍ਰੀ ਅਦਿੱਤਿਆ ਵਾਰੀਅਰ ਐਸ.ਪੀ.(ਡੀ) ਜੀ ਅਤੇ ਸ਼੍ਰੀ ਨੀਰਜ ਕੁਮਾਰ ਡੀ.ਐਸ.ਪੀ ਰਾਜਾਸਾਂਸੀ ਜੀ ਦੀ ਸਰਪ੍ਰਸਤੀ ਵਿੱਚ, ਥਾਣਾ ਰਾਜਾਸਾਂਸੀ ਦੀ ਟੀਮ ਵੱਲੋਂ ਮਲਕੀਤ ਸਿੰਘ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਤੋਂ 04 ਪਿਸਤੌਲ, 01 ਰਿਵਾਲਵਰ ਅਤੇ 20 ਜਿੰਦਾ ਰੌਂਦ ਵੀ ਬਰਾਮਦ ਕੀਤੇ ਹਨ।
ਮਾਮਲੇ ਦਾ ਵੇਰਵਾ:
ਮਿਤੀ 01.11.2025 ਨੂੰ ਸੁਰਜੀਤ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਧਾਰੀਵਾਲ ਵੱਲੋਂ ਪੁਲਿਸ ਨੂੰ ਦਿੱਤੀ ਸੂਚਨਾ ਅਨੁਸਾਰ, ਉਹ ਆਪਣੇ ਪੁੱਤਰ ਮਲਕੀਤ ਸਿੰਘ ਦੇ ਨਾਲ ਖੇਤ ਵਿੱਚ ਕਣਕ ਬੀਜ ਰਹੇ ਸਨ। ਕਰੀਬ ਸ਼ਾਮ 7:00 ਵਜੇ ਬਿਕਰਮਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਧਾਰੀਵਾਲ ਅਤੇ ਇੱਕ ਅਣਪਛਾਤਾ ਸ਼ਖ਼ਸ ਉੱਥੇ ਪਹੁੰਚੇ ਅਤੇ ਇਸ ਦੌਰਾਨ ਦੋਵਾਂ ਨੇ ਮਲਕੀਤ ਸਿੰਘ ਉੱਤੇ 8-10 ਗੋਲੀਆਂ ਚਲਾਈਆਂ। ਮਲਕੀਤ ਸਿੰਘ ਨੂੰ ਗੰਭੀਰ ਜ਼ਖ਼ਮਾਂ ਕਾਰਨ ਹਸਪਤਾਲ ਵਿੱਚ ਦਮ ਤੋੜਣਾ ਪਿਆ。
ਇਸ ਸੰਬੰਧੀ ਮੁਕੱਦਮਾ ਨੰਬਰ 177 ਮਿਤੀ 02.11.2025 ਅਧੀਨ ਧਾਰਾ 103(1), 3(5) BNS ਅਤੇ 25/27/54/59 Arms Act ਤਹਿਤ ਥਾਣਾ ਰਾਜਾਸਾਂਸੀ ਵਿੱਚ ਦਰਜ ਕੀਤਾ गया।
ਗ੍ਰਿਫ਼ਤਾਰੀਆਂ ਅਤੇ ਪੁੱਛਗਿੱਛ:
ਦੋਸ਼ੀ ਬਿਕਰਮਜੀਤ ਸਿੰਘ ਨੂੰ ਮਿਤੀ 02.11.2025 ਨੂੰ ਗ੍ਰਿਫ਼ਤਾਰ ਕੀਤਾ ਗਿਆ。
ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਸਦਾ ਮਲਕੀਤ ਸਿੰਘ ਨਾਲ ਪਹਿਲਾਂ ਵੀ ਝਗੜਾ ਹੋਇਆ ਸੀ।
ਦੋਸ਼ੀ ਨੇ ਹੋਰ ਖੁਲਾਸਾ ਕੀਤਾ ਕਿ ਉਸਨੇ ਆਪਣੇ ਸਾਥੀ ਕਰਨਬੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸੈਸਰਾ ਕਲਾਂ ਨਾਲ ਮਿਲ ਕੇ ਗੈਰ-ਕਾਨੂੰਨੀ ਹਥਿਆਰਾਂ ਦੀ ਵਰਤੋਂ ਕਰਕੇ ਕਤਲ ਨੂੰ ਅੰਜਾਮ ਦਿੱਤਾ।
ਇਸ ਖੁਲਾਸੇ ਦੇ ਅਧਾਰ 'ਤੇ ਕਰਨਬੀਰ ਸਿੰਘ ਨੂੰ ਵੀ ਮਿਤੀ 07.11.2025 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਬਰਾਮਦਗੀ:
• ਪਿਸਤੌਲ 04 (45 ਬੋਰ = 01), (30 ਬੋਰ = 01), (Glock 9MM = 01), (32 ਬੋਰ = 01)
• ਰਿਵਾਲਵਰ 32 ਬੋਰ = 01
• ਰੌਂਦ 20 (45 ਬੋਰ = 02), (30 ਬੋਰ = 01), (32 ਬੋਰ = 17)
ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਕਿਤਲ ਮਾਮਲਿਆਂ, ਗੈਰ ਕਾਨੂੰਨੀ ਹਥਿਆਰਾਂ ਅਤੇ ਗੈਂਗਸਟਰ ਤੱਤਾਂ ਖਿਲਾਫ਼ ਜਾਰੀ ਕਾਰਵਾਈ ਅੱਗੇ ਵੀ ਹੋਰ ਤੀਬਰ ਕੀਤੀ ਜਾਵੇਗੀ। ਜਨਤਾ ਨੂੰ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਦੀ ਬਰਕਰਾਰੀ ਲਈ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਂਦੀ ਹੈ。
ਬਿਕਰਮਜੀਤ ਸਿੰਘ ਖਿਲਾਫ ਪਹਿਲਾਂ ਦਰਜ ਮੁਕੱਦਮੇ
1. ਮੁਕੱਦਮਾ ਨੰਬਰ 121 ਮਿਤੀ 18.11.2018 ਜੁਰਮ 302,307,452,427,341,34 IPC 25 Arms Act, 34,4,5,6 Explosive Act ਥਾਣਾ ਰਾਜਾਸਾਂਸੀ ( ਨਿਰੰਕਾਰੀ ਭਵਨ, ਰਾਜਾਸਾਂਸੀ ਤੇ ਗ੍ਰੇਨਡ ਹਮਲਾ, ਜਿਸ ਵਿਚ 23 ਵਿਅਕਤੀ ਜਖਮੀ ਹੋਏ ਸਨ ਅਤੇ 3 ਦੀ ਮੌਤ ਹੋ ਗਈ ਸੀ।
2. ਮੁਕੱਦਮਾ ਨੰਬਰ 232 ਮਿਤੀ 03.09.2019 ਜੁਰਮ 307,120 B, 148,149,506 IPC 52 A Prison Act, ਥਾਣਾ ਇਸਲਾਮਾਬਾਦ, ਅੰਮ੍ਰਿਤਸਰ
4
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Sharma
FollowNov 08, 2025 10:44:100
Report
KBKulbir Beera
FollowNov 08, 2025 10:36:480
Report
SSSanjay Sharma
FollowNov 08, 2025 10:36:12Noida, Uttar Pradesh:DELHI: PAWAN SINGH (ADVOCATE) ON SUPREME COURT ORDERS REMOVAL OF STRAY DOGS FROM SCHOOLS, HOSPITALS, OTHER PUBLIC INSTITUTIONS
0
Report
BSBhushan Sharma
FollowNov 08, 2025 10:32:410
Report
NLNitin Luthra
FollowNov 08, 2025 10:19:400
Report
MJManoj Joshi
FollowNov 08, 2025 10:19:100
Report
MJManoj Joshi
FollowNov 08, 2025 10:15:120
Report
DSDharmindr Singh
FollowNov 08, 2025 10:09:590
Report
PSParambir Singh Aulakh
FollowNov 08, 2025 10:09:200
Report
NLNAND LAL
FollowNov 08, 2025 10:00:380
Report
DSDEVINDER SHARMA
FollowNov 08, 2025 09:48:284
Report
PSParambir Singh Aulakh
FollowNov 08, 2025 09:47:542
Report
RMRakesh Malhi
FollowNov 08, 2025 09:46:583
Report
KCKhem Chand
FollowNov 08, 2025 09:46:174
Report
MSManish Shanker
FollowNov 08, 2025 09:09:344
Report