Back
AAP के धालीवाल ने पंजाब में विकास के दावे के साथ नशामुक्ति और रोजगार पर जोर वाला बड़ा दावा किया
BSBHARAT SHARMA
Dec 08, 2025 08:07:08
Amritsar, Punjab
ਪਿੰਡਾਂ ਦੇ ਵਿਕਾਸ ਤੇ ਨਸ਼ਾਮੁਕਤ ਮੁਹਿੰਮ ’ਤੇ ਧਾਲੀਵਾਲ ਦਾ ਦਮਦਾਰ ਦਾਅਵਾ, AAP ਚੋਣਾਂ ’ਚ ਹਾਸਲ ਕਰੇਗੀ ਸ਼ਾਨਦਾਰ ਜਿੱਤ
328 ਸਰੂਪ ਮਾਮਲੇ ’ਚ FIR ਨੂੰ ਧਾਲੀਵਾਲ ਨੇ ਦੱਸਿਆ ਸਹੀ ਕਦਮ, SGPC ਪ੍ਰਧਾਨ ’ਤੇ ਕੀਤੇ ਤਿੱਖੇ ਸ਼ਬਦੀ ਵਾਰ
ਕਾਂਗਰਸ ’ਚ ਭ੍ਰਿਸ਼ਠਾਚਾਰ ਦੇ ਦੋਸ਼ ਗੂੰਜੇ, ਚੰਨੀ ਦੇ ’350 ਕਰੋੜ’ ਮਾਮਲੇ ’ਤੇ ਰਾਜਾ ਵੜਿੰਗ–ਬਾਜਵਾ ਤੋਂ ਜਵਾਬ ਦੀ ਮੰਗ
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪ੍ਰੈਸ ਕੰਫਰੰਸ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਵਿੱਚ ਲੋਕਾਂ ਦਾ ਰੁਝਾਨ ਵੱਡੀ ਤਾਦਾਦ ਵਿੱਚ AAP ਵੱਲ ਹੈ। ਉਹਨਾਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਪਿੰਡਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦਾ ਸਿੱਧਾ ਅਸਰ ਇਹਨਾਂ ਚੋਣਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ।
ਧਾਲੀਵਾਲ ਨੇ ਕਿਹਾ ਕਿ ਮਾਰਚ ਮਹੀਨੇ ਵਿੱਚ ਨਸ਼ਿਆਂ ਵਿਰੁੱਧ ਸ਼ੁਰੂ ਕੀਤੇ ਗਏ ਯੁੱਧ ਦਾ ਵੱਡਾ ਨਤੀਜਾ ਸਾਹਮਣੇ ਆਇਆ ਹੈ ਤੇ ਪੰਜਾਬ ਦੇ 50% ਤੋਂ ਵੱਧ ਪਿੰਡ ਨਸ਼ਾਮੁਕਤ ਹੋ ਚੁੱਕੇ ਹਨ, ਜਦਕਿ 1000 ਤੋਂ ਵੀ ਉੱਪਰ ਪਿੰਡ ਪੂਰੀ ਤਰ੍ਹਾਂ ਨਸ਼ੇ ਤੋਂ ਮੁਕਤ ਹੋਏ ਹਨ। ਉਹਨਾਂ ਇਹ ਵੀ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਲਈ ਸੂਬੇ ਦੇ 3100 ਪਿੰਡਾਂ ਵਿੱਚ ਸਟੇਡੀਅਮ ਬਣਾਏ ਗਏ ਹਨ。
ਬਿਜਲੀ ਮਾਮਲੇ ’ਤੇ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਸਰkaar ਸਭ ਨੂੰ ਬਿਨਾਂ ਭੇਦਭਾਵ ਫ੍ਰੀ ਬਿਜਲੀ ਮੁਹੱਈਆ ਕਰਵਾ ਰਹੀ ਹੈ। ਇਸ ਤੋਂ ਇਲਾਵਾ ਪਿੰਡਾਂ ਵਿੱਚ ਲਿੰਕ ਰੋਡਾਂ ਦਾ ਜਾਲ ਬਿਛਾਇਆ ਜਾ ਰਿਹਾ ਹੈ ਜਿਸ ਨਾਲ ਪਿੰਡਾਂ ਦੀ ਦਿਸ਼ਾ-ਨੁਹਾਰ ਤੇਜ਼ੀ ਨਾਲ ਬਦਲ ਰਹੀ ਹੈ। ਧਾਲੀਵਾਲ ਦੇ ਅਨੁਸਾਰ ਹੁਣ ਤੱਕ 60 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ।
ਬਾਰੇ 328 ਸਰੂਪ ਮਾਮਲੇ ਬਾਰੇ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਇਹ ਛੋਟਾ ਮਾਮਲਾ ਨਹੀਂ ਸੀ। FIR ਦਰਜ ਹੋਣਾ ਬਹੁਤ ਜਰੂਰੀ ਤੇ ਸਹੀ ਕਦਮ ਹੈ। ਉਹਨਾਂ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਘੇਰਦਿਆਂ ਕਿਹਾ ਕਿ ਪ੍ਰਧਾਨ ਨੂੰ ਖੁਦ ਅੱਗੇ ਆ ਕੇ ਕਾਰਵਾਈ ਕਰਵਾਉਣੀ ਚਾਹੀਦੀ ਸੀ। ਜਾਂਚ ਹੋਵੇਗੀ ਅਤੇ ਜਿਸ ਦੀ ਵੀ ਸ਼ਮੂਲੀਅਤ ਹੋਏਗੀ, ਕਾਰਵਾਈ ਤੋਂ ਬਚੇਗਾ ਨਹੀਂ। ਅਸੀਂ ਜਲਦੀ ਹੀ ਗਿਰਿਫਤਾਰੀ ਕਰਾਂਗੇ, ਧਾਲੀਵਾਲ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਇਕੱਲਾ ਹੀ ਸਿੱਖ ਨਹੀਂ ਆ ਅਸੀਂ ਵੀ ਸਿੱਖ ਹਾਂ ,
ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਧਾਲੀਵਾਲ ਨੇ ਕਿਹਾ ਮੈਡਮ ਸਿੱਧੂ ਨੇ ਪਹਿਲਾ ਆਪ ਕੇਕਾ ਸੀ ਕਿ 500 ਕਰੋੜ ਦੇਕੇ ਸੀ ਐਮ ਬਣਦੇ ਹਨ ਕਾਂਗਰਸ ਪਾਰਟੀ ਵਿਚ ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਨੇ ਵੀ ਕਿਹਾ ਸੀ ਚਰਨਜੀਤ ਸਿੰਘ ਚੰਨੀ 350 ਕਰੋੜ ਦੇ ਕੇ ਸੀਐਮ ਬਣੇ ਹਨ। ਕਾਂਗਰਸ ਨੇ ਹਮੇਸ਼ਾ ਭ੍ਰਿਸ਼ਟਾਚਾਰ ਕੀਤਾ ਹੈ। ਉਹਨਾਂ ਮੁੱਖ ਮੰਤਰੀ ਰਹੇ ਚਰਨਜੀਤ ਚੰਨੀ ਵੱਲੋਂ 350 ਕਰੋੜ ਰੁਪਏ ਦੇਣ ਵਾਲੇ ਮਾਮਲੇ ’ਤੇ ਹੁਣ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਤੋਂ ਸਿੱਧਾ ਜਵਾਬ ਮੰਗਿਆ। ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਕੋਲੋਂ 350 ਕਰੋੜ ਰੁਪਆ ਕਿੱਥੋਂ ਆਇਆ , ਅਸੀਂ ਹਰ ਗੱਲ ਦਾ ਜਵਾਬ ਮੰਗਾਂਗੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowDec 08, 2025 09:01:450
Report
SBSANJEEV BHANDARI
FollowDec 08, 2025 08:46:4860
Report
RKRAJESH KATARIA
FollowDec 08, 2025 08:31:3289
Report
AAAsrar Ahmad
FollowDec 08, 2025 08:31:1167
Report
BSBALINDER SINGH
FollowDec 08, 2025 08:18:25120
Report
VKVarun Kaushal
FollowDec 08, 2025 08:08:33144
Report
KSKuldeep Singh
FollowDec 08, 2025 08:07:24167
Report
MJManoj Joshi
FollowDec 08, 2025 08:02:03161
Report
SGSatpal Garg
FollowDec 08, 2025 08:01:54169
Report
SNSUNIL NAGPAL
FollowDec 08, 2025 07:52:01107
Report
AAAsrar Ahmad
FollowDec 08, 2025 07:51:48125
Report
SGSatpal Garg
FollowDec 08, 2025 07:37:19131
Report
SPSomi Prakash Bhuveta
FollowDec 08, 2025 07:36:4178
Report
ADAnkush Dhobal
FollowDec 08, 2025 07:30:44120
Report