Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

ਜ਼ੀਰਕਪੁਰ ਦੇ ਕਿਸਾਨਾਂ ਨੇ ਨਗਰ ਕੌਂਸਲ 'ਤੇ ਲਗਾਇਆ ਵੱਡਾ ਦੋਸ਼!

SBSANJEEV BHANDARI
Jul 16, 2025 13:33:54
Zirakpur, Punjab
ਜ਼ੀਰਕਪੁਰ ਜ਼ੀਰਕਪੁਰ ਦੇ ਸਿੰਘਪੁਰਾ ਇਲਾਕੇ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਅਣਗਹਿਲੀ ਸਾਹਮਣੇ ਆਈ ਹੈ ਜਿੱਥੇ ਕਿ ਪਿਛਲੇ ਇਕ ਸਾਲ ਤੋਂ ਬੰਦ ਪਏ ਸ਼ਹਿਰ ਦੇ ਇੱਕਲੌਤੇ ਐਸਟੀਪੀ ਪਲਾਂਟ ਕਾਰਨ ਸੀਵਰੇਜ ਦਾ ਗੰਧਲਾ ਪਾਣੀ ਕੁੱਟੀਆਂ ਪਾਈਪਾਂ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਵੜ ਫਸਲਾਂ ਵਿੱਚ ਜ਼ਹਿਰ ਘੋਲਦਾ ਦਿਖਾਈ ਦੇ ਰਿਹਾ ਹੈ । ਅੱਜ ਵਾਹੀ ਕਰਦੇ ਕਿਸਾਨਾਂ ਨੇ ਇਕੱਠੇ ਹੋ ਕਿਹਾ ਕਿ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਲਗਾਤਾਰ ਨਗਰ ਕੌਂਸਲ ਜ਼ਿਰਕਪੁਰ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕੀ ਟੁੱਟੀਆਂ ਸੀਵਰੇ ਦੀਆਂ ਪਾਈਪਾਂ ਨੂੰ ਠੀਕ ਕਰਵਾਇਆ ਜਾਵੇ ਪਰ ਨਗਰ ਕੌਂਸਲ ਦੇ ਅਧਿਕਾਰੀ ਕੁੰਭਕਰਨੀ ਨੀਂਦ ਤੋਂ ਨਹੀਂ ਜਾਗ ਰਹੇ । ਕਿਸਾਨਾਂ ਨੇ ਦੱਸਿਆ ਕੀ ਤਕਰੀਬਨ 12 ਕਿਲਿਆਂ ਚ ਖੜੀ ਫਸਲ ਸੀਵਰੇਜ ਦੇ ਪਾਣੀ ਵਰੜ ਜਾਣ ਕਾਰਨ ਬਰਬਾਦ ਹੋ ਗਈ ਹੈ ਜਿਸ ਦਾ ਜਿੰਮੇਵਾਰ ਉਹਨਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਠਹਿਰਾਇਆ ਹੈ । ਕਿਸਾਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਦੇ ਜਿੰਮੇਵਾਰ ਜ਼ਿਰਕਪੁਰ ਨਗਰ ਕੌਂਸਲ ਦੇ ਅਧਿਕਾਰੀ ਹਨ । ਜ਼ਿਕਰਯੋਗ ਹੈ ਕਿ ਜਰਕਪੁਰ ਸ਼ਹਿਰ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਜੋ ਛੇ ਤੋਂ ਸੱਤ ਲੱਖ ਪਹੁੰਚ ਚੁੱਕੀ ਹੈ ਜਦਕਿ ਸ਼ਹਿਰ ਵਿੱਚ ਕੋਈ ਵੀ ਨਵਾਂ ਐਸਟੀਬੀ ਪਲਾਂਟ ਨਹੀਂ ਲਗਾਇਆ ਗਿਆ ਹੈ ਜਦਕਿ ਸ਼ਹਿਰ ਦਾ ਇਕਲੌਤਾ ਐਸਟੀਪੀ ਪਲਾਂਟ ਪਿਛਲੇ ਇਕ ਸਾਲ ਤੋਂ ਬੰਦ ਪਿਆ ਹੈ ਜੋ ਸ਼ਹਿਰ ਦਾ ਸਾਰਾ ਹੀ ਸੀਵਰੇਜ ਵਾਲਾ ਗੰਦਲਾ ਪਾਣੀ ਬਿਨਾਂ ਸ਼ੋਧ ਹੋਏ ਘੱਗਰ ਦਰਿਆ ਵਿੱਚ ਜਾ ਰਿਹਾ ਹੈ । WALKTHROUGH FARMERS BYTE SDM BYTE SHOTS
1
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top