Back
ਲੁਧਿਆਣਾ ਵਿੱਚ ਆਈਟੀ ਇੰਡੀਆ ਐਕਸਪੋ 2025 ਦਾ ਬਹੁਤ ਹੀ ਚਰਚਿਤ ਉਦਘਾਟਨ!
TBTarsem Bhardwaj
Aug 22, 2025 09:34:08
Ludhiana, Punjab
ਲੁਧਿਆਣਾ ਨਿਜੀ ਹੋਟਲ ਵਿੱਚ ਲੱਗੀ ਆਈਟੀ ਇੰਡੀਆ ਐਕਸਪੋ 2025 ਦਾ ਵਿੱਤ ਮੰਤਰੀ ਨੇ ਕੀਤਾ ਉਦਘਾਟਨ ਕਿਹਾ ਚੰਗਾ ਉਪਰਾਲਾ ਇਸ ਮੌਕੇ ਜਸਵਿੰਦਰ ਸਿੰਘ ਭੱਲਾ ਅਦਾਕਾਰ ਦੀ ਮੌਤ ਤੇ ਕੀਤਾ ਦੁੱਖ ਪ੍ਰਗਟਾਵਾ ਵਿੱਤ ਮੰਤਰੀ ਨੇ ਬੀਜੇਪੀ ਤੇ ਵੀ ਕਸਿਆ ਤੰਜ
ਲੁਧਿਆਣਾ ਦੇ ਨਿਜੀ ਹੋਟਲ ਵਿੱਚ ਦੋ ਰੋਜਾ ਆਈ ਟੀ ਇੰਡੀਆ ਐਕਸਪੋ 2025 ਦੀ ਸ਼ੁਰੂਆਤ ਹੋਈ ਜਿੱਥੇ ਕਿ ਪ੍ਰਦਰਸ਼ਨੀ ਦੇ ਪਹਿਲੇ ਦਿਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹੁੰਚੇ ਉਨਾਂ ਨੇ ਦੋ ਰੋਜ਼ਾ ਆਈ ਟੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਉਹਨਾਂ ਨੇ ਕਿਹਾ ਕਿ ਲੰਮੇ ਸਮੇਂ ਬਾਅਦ ਇਸ ਤਰਾਂ ਦੀ ਐਕਸਪੋ ਪ੍ਰਦਰਸ਼ਨੀ ਲੱਗੀ ਹੈ। ਜਿੱਥੇ ਕਿ ਵੱਖ-ਵੱਖ ਸੂਬਿਆਂ ਤੋਂ ਨਵੇਂ ਬਰਾਂਡ ਲੈ ਕੇ ਤਕਨੀਕੀ ਮਾਹਰ ਪਹੁੰਚੇ ਹਨ ਜਿੱਥੇ ਕਿ ਇਸ ਪ੍ਰਦਰਸ਼ਨੀ ਵਿੱਚ ਟੈਕਨੋਲਜੀ ਬਾਰੇ ਨਵੀਂ ਜਾਣਕਾਰੀ ਮਿਲੇਗੀ ਉਥੇ ਹੀ ਬੱਚੇ ਵੀ ਇਸ ਪ੍ਰਦਰਸ਼ਨੀ ਵਿੱਚ ਅਹਿਮ ਜਾਣਕਾਰੀ ਲੈਣ ਆਏ ਹਨ। ਪ੍ਰਦਰਸ਼ਨੀ ਵਿੱਚ ਤਕਨੀਕ ਅਤੇ ਆਰਟੀਫਿਸ਼ਅਲ ਇੰਟੈਲੀਜੈਂਸ ਦੀ ਖਾਸ ਜਾਣਕਾਰੀ ਮਿਲੇਗੀ ਉਹਨਾਂ ਨੇ ਆਈਟੀ ਪ੍ਰਦਰਸ਼ਨ ਲਗਾਉਣ ਵਾਲੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ਇਸ ਮੌਕੇ ਉਹਨਾਂ ਨੇ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਦੀ ਮੌਤ ਤੇ ਵੀ ਦੁੱਖ ਪ੍ਰਗਟ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਇੱਕ ਵੱਡਾ ਘਾਟਾ ਪਿਆ ਹੈ ਸਾਨੂੰ ਸਾਰਿਆਂ ਨੂੰ ਅਤੇ ਪੰਜਾਬੀ ਫਿਲਮ ਜਗਤ ਨੂੰ ਵਿੱਤ ਮੰਤਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਉਦਯੋਗ ਨੂੰ ਹੁਲਾਰਾ ਮਿਲ ਰਿਹਾ ਇਨਵੈਸਟ ਪੰਜਾਬ ਦੇ ਪੋਰਟਲ ਤੇ ਇਹ ਲੱਖ ਕਰੋੜ ਤੋਂ ਵੱਧ ਲੋਕਾਂ ਵੱਲੋਂ ਇਨਵੈਸਟ ਕੀਤਾ ਗਿਆ ਹੈ ਪੰਜਾਬ ਲਗਾਤਾਰ ਤਰੱਕੀ ਵੱਲ ਵੱਧ ਰਿਹਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਜਦ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਉਸ ਸਬੰਧ ਵਿਚ ਸਵਾਲ ਪੁਛਿਆ ਗਿਆ ਗਿਆ ਉਹਨਾਂ ਨੇ ਕਿਹਾ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਥੇ ਡਰਾਮਾ ਨਾ ਕਰਨ ਉਹ ਪ੍ਰਧਾਨ ਮੰਤਰੀ ਕੋਲ ਜਾਣ ਜੋ ਪੰਜਾਬ ਦਾ 60 ਹਜਾਰ ਕਰੋੜ ਤੋਂ ਵੱਧ ਪੈਸੇ ਕੇਂਦਰ ਕੋਲ ਫਸੇ ਹਨ ਅਤੇ ਆਰਡੀਐਫ ਦੇ ਪੈਸੇ ਫਸੇ ਹਨ ਉਹਨਾਂ ਨੂੰ ਰਿਲੀਜ ਕਰਾਉਣ ਤਾਂ ਜੋ ਪੰਜਾਬ ਹੋਰ ਤਰੱਕੀ ਕਰ ਸਕੇ
Byte ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਸਰਕਾਰ
7
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowAug 22, 2025 11:31:38DMC, Chandigarh:
ਪੰਜਾਬ ਯੂਨੀਵਰਸਿਟੀ ਚੋਣਾਂ
ਪੰਜਾਬ ਯੂਨੀਵਰਸਿਟੀ ਵਿੱਚ ਲੱਗਿਆ ਚੋਣ ਜਾਬਤਾ, ਤਿੰਨ ਸਤੰਬਰ ਨੂੰ ਹੋਣਗੀਆਂ ਪੰਜਾਬ ਯੂਨੀਵਰਸਿਟੀ ਸਮੇਤ ਕਾਲਜਾਂ ਵਿੱਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ,DSW ਵੱਲੋਂ ਸੁਰੱਖਿਆ ਨੂੰ ਲੈ ਕੇ ਤਿਆਰੀਆਂ ਵੀ ਕੀਤੀਆਂ ਗਈਆਂ ਮੁਕੰਮਲ ਆਮ ਸਿਕਿਉਰਟੀ ਦੇ ਮੁਕਾਬਲੇ 60 ਜਿਆਦਾ ਮੁਲਾਜ਼ਮਾਂ ਦੀ ਹੋਵੇਗੀ ਤਿਨਾਤੀ 450 ਪੁਲਿਸ ਮੁਲਾਜ਼ਮ ਹੋਣਗੇ ਪੰਜਾਬ ਯੂਨੀਵਰਸਿਟੀ ਵਿੱਚ ਤੈਨਾਤ,
Sopu ਨੂੰ ਮਿਲਿਆ ਵੱਡਾ ਬਲ,ਗਾਂਧੀ ਗਰੁੱਪ ਸਟੂਡੈਂਟ ਯੂਨੀਅਨ ਦੇ ਸਾਬਕਾ ਪ੍ਰਧਾਨ ਦੀਪ ਸੋਮਲ ਆਪਣੇ ਸਾਥੀਆਂ ਸਮੇਤ ਹੋਏ sopu ਵਿੱਚ ਸ਼ਾਮਲ, ਸਾਡਾ ਮਕਸਦ ਸਟੂਡੈਂਟ ਰਾਜਨੀਤੀ ਵਿੱਚ ਸਟੂਡੈਂਟ ਹੋਣ , ਕਿਉਂਕਿ ਪਿਛਲੇ ਇਕ ਸਮੇਂ ਤੋਂ ਰਾਜਨੀਤਕ ਪਾਰਟੀਆਂ ਵਿਦਿਆਰਥੀ ਚੋਣਾਂ ਵਿੱਚ ਦਖਲ ਦੇਣ ਲੱਗ ਪਈਆਂ ਨੇ , ਪਰ ਅਸੀਂ ਇਸ ਮਕਸਦ ਨਾਲ ਚੱਲ ਰਹੇ ਹਾਂ ਕੀ ਇਸ ਵਾਰ ਵਿਦਿਆਰਥੀਆਂ ਦੀ ਆਪਣੀ ਜੱਥੇਬੰਦੀ ਦਾ ਆਪਣਾ ਪ੍ਰਧਾਨ ਹੋਵੇਗਾ
0
Report
KCKhem Chand
FollowAug 22, 2025 11:20:29Kot Kapura, Punjab:
ਕੋਟਕਪੂਰਾ ਵਿਖੇ ਸਦਰ ਪੁਲਿਸ ਨੇ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ 5 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ
ਕੋਟਕਪੂਰਾ ਵਿਖੇ ਸਦਰ ਪੁਲਿਸ ਨੇ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਇੱਕ ਗੈਂਗ ਦੇ 5 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹਨਾਂ ਮੁਲਜ਼ਮਾਂ ਦੀ ਪਹਿਚਾਣ ਪਿੰਡ ਨਵਾਂ ਨੱਥੇਵਾਲਾ ਨਿਵਾਸੀ ਗੁਰਪ੍ਰੀਤ ਸਿੰਘ ਉਰਫ ਸੰਜੂ,ਪਿੰਡ ਢਿੱਲਵਾਂ ਕਲਾਂ ਦੇ ਸੁਖਪਾਲ ਸਿੰਘ ਉਰਫ ਸੁੱਖਾ ਅਤੇ ਕੋਟਕਪੂਰਾ ਦੇ ਅਸ਼ਵਨੀ ਕੁਮਾਰ ਵੱਜੋਂ ਹੋਈ ਜਦਕਿ ਦੋ ਮੁਲਜਮ ਨਾਬਾਲਗ ਹਨ। ਇਹਨਾਂ ਪੰਜਾਂ ਦੇ ਖਿਲਾਫ ਥਾਨਾ ਸਦਰ ਵਿਖੇ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਗੁਰਾਂਦਿੱਤਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਏਐਸਆਈ ਦਰਸ਼ਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਪਿੰਡ ਦੇਵੀਵਾਲਾ ਦੇ ਨੇੜਿਓਂ ਉਕਤ ਪੰਜਾਂ ਨੂੰ ਕਾਬੂ ਕੀਤਾ ਜੋ ਕਿ ਰਾਹਗੀਰਾਂ ਤੋਂ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਸਨ। ਉਹਨਾਂ ਦੱਸਿਆ ਕਿ ਇਹ ਮੁਲਜਮ ਨਸ਼ਾ ਕਰਨ ਅਤੇ ਨਸ਼ਾ ਵੇਚਣ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਇਸ ਮਾਮਲੇ ਵਿੱਚ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹਨਾਂ ਨੂੰ ਅਦਾਲਤ ਤੋਂ ਰਿਮਾਂਡ ਤੇ ਲੈਕੇ ਪੁੱਛਗਿਛ ਕੀਤੀ ਜਾਵੇਗੀ ਅਤੇ ਇਲਾਕੇ ਵਿੱਚ ਵਾਪਰੀਆਂ ਘਟਨਾਵਾਂ ਦੇ ਬਾਰੇ ਜਾਣਕਾਰੀ ਜੁਟਾਈ ਜਾਵੇਗੀ।
ਬਾਈਟ ਜਤਿੰਦਰ ਸਿੰਘ ਡੀ ਐਸ ਪੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Report
MSManish Shanker
FollowAug 22, 2025 11:17:40Sahibzada Ajit Singh Nagar, Punjab:
Manish Shanker Mohali
ਅੱਜ ਨਗਰ ਨਿਗਮ ਹਾਊਸ ਮੀਟਿੰਗ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਫਾਈ ਵਿਵਸਥਾ ਨੂੰ ਲੈ ਕੇ ਨਗਰ ਨਿਗਮ ਦੇ ਗੇਟ ਬਾਹਰ ਕੀਤਾ ਗਿਆ ਰੋਸ਼ ਪ੍ਰਦਰਸ਼ਨ, ਦੂਸਰੇ ਪਾਸੇ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਦੂਸਰੇ ਗੇਟ ਤੇ ਕੀਤਾ ਗਿਆ।
ਨਗਰ ਨਿਗਮ ਦੀ ਮੀਟਿੰਗ ਤੋਂ ਪਹਿਲਾਂ ਮਹਰੂਮ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਜਸਵਿੰਦਰ ਭੱਲਾ ਨੂੰ ਮੋਹਨ ਰੱਖ ਕੇ ਦਿੱਤੀ ਗਈ ਸ਼ਰਧਾਂਜਲੀl
ਨਗਰ ਨਿਗਮ ਹਾਊਸ ਮੀਟਿੰਗ ਵਿੱਚ ਅੱਜ ਡੰਪਿੰਗ ਗਰਾਊਂਡ ਦੇ ਮੁੱਦੇ ਤੋਂ ਇਲਾਵਾ ਸੀ ਰੋਡਾਂ ਦੀ ਮਕੈਨਿਕਲ ਸਫਾਈ ਦਾ ਮਤਾ ਪੇਸ਼ ਕੀਤਾ ਗਿਆ ਸੀ। ਜਿਸ ਨੂੰ ਸਰਬ ਸੰਮਤੀ ਨਾਲ ਕੌਂਸਲਰਾਂ ਵੱਲੋਂ ਪੂਰਨ ਤੌਰ ਤੇ ਨਕਾਰ ਦਿੱਤਾ ਗਿਆ ਅਤੇ ਕਿਹਾ ਕਿ ਮਕੈਨੀਕਲ ਸਵੀਪਿੰਗ ਦੇ ਠੇਕੇ ਨੂੰ ਤੁਰੰਤ ਰੱਦ ਕੀਤਾ ਜਾਵੇ।
ਇਸ ਦੇ ਨਾਲ ਹੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਬੇਦੀ ਅਤੇ ਕੌਂਸਲਰਾਂ ਵਿੱਚ ਹੋਈ ਤਿੱਖੀ ਬਹਿਸ ਤੋਂ ਬਾਅਦ ਡਿਪਟੀ ਮੇਅਰ ਨੇ ਆਪਣਾ ਇਸਤਫਾ ਦੇਣ ਦੀ ਪੇਸ਼ਕਸ਼ ਕਰ ਦਿੱਤੀ।
ਮੀਟਿੰਗ ਤੋਂ ਬਾਅਦ ਬਿਨਾਂ ਕਿਸੇ ਸਵਾਲ ਦਾ ਜਵਾਬ ਦਿੱਤੇ ਮੌਕੇ ਤੋਂ ਖਿਸਕਦੇ ਹੋਏ ਨਜ਼ਰ ਆਏ ਨਗਰ ਨਿਗਮ ਮੋਹਾਲੀ ਦੇ ਮੇਅਰ ਅਤੇ ਡਿਪਟੀ ਮੇਅਰl
Shorts of MC House Meeting
Byte-Dy.Mayor Kuljit Bedi
0
Report
PSParambir Singh Aulakh
FollowAug 22, 2025 11:17:30Amritsar, Punjab:
20 ਸਤੰਬਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਪੈਦਲ ਮਾਰਚ ਸ਼੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਬੇਨਤੀ ਕਰਕੇ
ਦਮਦਮਾ ਸਾਹਿਬ ਪਹੁੰਚੇਗਾ ਫ਼ਿਰ ਅਰਦਾਸ ਬੇਨਤੀ ਉਪਰੰਤ ਅੰਨਦਪੁਰ ਸਾਹਿਬ ਪਹੁੰਚੇਗਾ ਅਰਦਾਸ ਬੇਨਤੀ ਉਪਰੰਤ ਫਿਰ ਉੱਥੋਂ ਰਵਾਨਾ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਸੰਪੂਰਨ ਕੀਤਾ ਜਾਵੇਗਾ।
ਦੇਸ਼ ਵਿਦੇਸ਼ ਵਿੱਚ ਪੂਰੀ ਸਿੱਖ ਕੌਮ ਨੂੰ ਅਪੀਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਅਤੇ ਇਸ ਯਾਤਰਾ ਵਿਚ ਹਿੱਸਾ ਪਾਓ
ਇਹ ਯਾਤਰਾ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਮੈਨੂੰ ਕੁਝ ਦਿਨ ਪਹਿਲਾਂ ਪੱਤਰ ਲਿਖਿਆ ਗਿਆ ਸੀ ਕਿ
ਬੈਠੋ ਨਾ ਉਠੋ ਅਤੇ ਸਿੱਖ ਕੌਮ ਨੂੰ ਜਾਗਰੂਕ ਕਰੋ
ਭਾਈ ਜਗਤਾਰ ਸਿੰਘ ਹਵਾਰਾ ਦੇ ਕਹਿਣ ਤੇ ਕੱਢੀ ਜਾਵੇਗੀ
ਪੰਜਾਬ ਦੇ ਸਾਰੇ ਸਾਂਸਦ ਨੂੰ ਅਪੀਲ ਹੈ ਕਿ ਤੁਸੀ ਵੀ ਆਪਣਾ ਸਹਿਯੋਗ ਦੋ ਇਸ ਯਾਤਰਾ ਵਿਚ
20 ਸਤੰਬਰ ਨੂੰ 9.00 ਵਜੇ ਸ਼੍ਰੀ ਅਕਾਲ ਸਾਹਿਬ ਤੋਂ ਰਵਾਨਾ ਹੋਵੇਗੀ
3
Report
BSBHARAT SHARMA
FollowAug 22, 2025 11:17:24Amritsar, Punjab:
ਸ੍ਰੀ ਦਰਬਾਰ ਸਾਹਿਬ ਨੇੜੇ ਘੰਟਾਘਰ ਚੌਂਕ ਦੇ ਕੋਲ ਹੋਟਲ ਚ ਕੁੜੀਆਂ ਅਤੇ ਮੁੰਡਿਆਂ ਦੀ ਹੀਰੋਇਨ ਪੀਨ ਦੀ ਵੀਡੀਓ ਹੋਈ ਸੀ ਵਾਇਰਲ, ਜਿਸ ਤੋਂ ਬਾਅਦ ਹਰਕਤ ਚ ਆਈ ਪੁਲਿਸ
ਗੁਰੂ ਨਗਰੀ ਅੰਮ੍ਰਿਤਸਰ ਦੇ ਵਿਰਾਸਤੀ ਅਤੇ ਧਾਰਮਿਕ ਸਥਾਨਾਂ ਨੇੜੇ ਬਣੇ ਇੱਕ ਹੋਟਲ ਚ ਕੁੜੀਆਂ ਮੁੰਡਿਆਂ ਦੀ ਹੈਰੋਇਨ ਅਤੇ ਸੂਟੇ ਲਾਉਣ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਆਈ ਹਰਕਲ ਚ ਅਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਟਲ ਮਾਲਕ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਅਤੇ ਜਦਕਿ ਵੀਡੀਓ ਚੋਂ ਨਜ਼ਰ ਆ ਰਹੇ ਕੁੜੀਆਂ ਅਤੇ ਮੁੰਡਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਹੋਟਲ ਮਾਲਕ ਅਤੇ ਕੁੜੀਆਂ ਮੁੰਡਿਆਂ ਦੇ ਖਿਲਾਫ ਕੀਤਾ ਗਿਆ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ, ਏਸੀਪੀ ਸ਼ੀਤਲ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਨੇੜਲੇ ਹੋਟਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁੜੀਆਂ ਅਤੇ ਮੁੰਡਿਆਂ ਦੇ ਵੱਲੋਂ ਨਸ਼ਾ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਸਾਡੇ ਵੱਲੋਂ ਕਾਰਵਾਈ ਕਰਦਿਆਂ ਹੋਟਲ ਮਾਲਕ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਉਸਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਹੋਟਲ ਮਾਲਕ ਤੋਂ ਕੁਝ ਪੜਤਾਲ ਦੇ ਦੌਰਾਨ ਪਤਾ ਲੱਗਾ ਹੈ ਕਿ ਉਹ ਕਿਸੀ ਮਹਿਲਾ ਦੇ ਕੋਲੋਂ ਨਸ਼ਾ ਲੈ ਕੇ ਆਉਂਦਾ ਸੀ ਸਾਡੇ ਵੱਲੋਂ ਉਸਦੀ ਵੀ ਭਾਲ ਕੀਤੀ ਜਾ ਰਹੀ ਹੈ ਜੋ ਵੀ ਇਸ ਨੈਕਸਸ ਦੇ ਵਿੱਚ ਸ਼ਾਮਿਲ ਹੋਵੇਗਾ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਾਈਟ ਸ਼ੀਤਲ ਸਿੰਘ ਏਸੀਪੀ
1
Report
SNSUNIL NAGPAL
FollowAug 22, 2025 10:47:56Fazilka, Punjab:
ਜਲਾਲਾਬਾਦ ਵਿਖੇ BSF ਨੇ ਸਰਚ ਅਪਰੇਸ਼ਨ ਦੌਰਾਨ ਇਕ ਖੇਤ ਚੋ ਹੈਰੋਇਨ ਬਰਾਮਦ ਕੀਤੀ ਹੈ । ਦੱਸਿਆ ਜਾ ਰਿਹਾ ਹੈ ਖ਼ਾਸ ਇਨਪੁਟ ਦੇ ਅਧਾਰ ਤੇ BSF ਨੇ ਇਲਾਕੇ ਨੂੰ ਸੀਲ ਕਰ ਸਰਚ ਕੀਤਾ ਤਾਂ ਟਾਹਲੀਵਾਲਾ ਇਲਾਕੇ ਚ ਖੇਤ ਚੋ ਪੀਲੀ ਟੇਪ ਨਾਲ ਲਿਪਟੀ ਸ਼ੱਕੀ ਵਸਤੂ ਦਾ ਪੈਕਟ ਮਿਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਬੋਤਲ ਚ ਪਾ ਕੇ ਹੈਰੋਇਨ ਦੀ ਖ਼ੇਪ ਭੇਜੀ ਗਈ ਹੈ । ਜਿਸਨੂੰ ਸਦਰ ਜਲਾਲਾਬਾਦ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ।
5
Report
SBSANJEEV BHANDARI
FollowAug 22, 2025 10:33:20Dera Bassi, Punjab:
ਡੇਰਾਬੱਸੀ
ਲਾਲੜੂ ਤੋਂ ਜ਼ੀਰਕਪੁਰ ਤੱਕ ਚੱਲਣ ਵਾਲੀਆਂ ਪ੍ਰਾਈਵੇਟ ਮਿੰਨੀ ਬੱਸਾਂ ਦੇ ਚਾਲਕ ਤੇ ਕੰਡਕਟਰ ਮਨਮਾਨੀਆਂ ਕਰਕੇ ਸਕੂਲੀ ਵਿਦਿਆਰਥੀਆਂ ਦੀ ਜਾਨ ਖ਼ਤਰੇ ਵਿੱਚ ਪਾ ਰਹੇ ਹਨ। ਪੈਸੇ ਕਮਾਉਣ ਦੀ ਦੌੜ ਵਿੱਚ, ਇਹ ਬੱਸਾਂ ਓਵਰਲੋਡ ਹੋ ਜਾਂਦੀਆਂ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਬੱਸ ਦੇ ਅੰਦਰ ਸੀਟਾਂ ਨਾ ਮਿਲਣ 'ਤੇ ਦਰਵਾਜ਼ਿਆਂ 'ਤੇ ਲਟਕ ਕੇ ਸਫ਼ਰ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਇਹ ਸਥਿਤੀ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਅਜਿਹਾ ਮਾਮਲਾ ਡੇਰਾਬੱਸੀ ਵਿਖੇ ਵੇਖਣ ਨੂੰ ਮਿਲਿਆ ਜਦੋਂ ਇੱਕ ਪ੍ਰਾਈਵੇਟ ਮਿੰਨੀ ਬੱਸ ਡੇਰਾਬੱਸੀ ਤੋਂ ਲਾਲੜੂ ਨੂੰ ਜਾ ਰਹੀ ਸੀ। ਜਿਸ ਦੇ ਪਿੱਛੇ ਦੋ ਸਕੂਲੀ ਵਿਦਿਆਰਥੀ ਲਟਕੇ ਹੋਏ ਸੀ। ਜ਼ੋ ਕਿ ਕਿਸੇ ਸਮੇਂ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਸੀ। ਵੀਡਿਉ ਵਾਇਰਲ ਹੋਣ ਤੋਂ ਬਾਅਦ ਡੇਰਾਬੱਸੀ ਟ੍ਰੈਫਿਕ ਪੁਲਿਸ ਨੇ ਉਕਤ ਬੱਸ ਦਾ ਚਲਾਨ ਕਿੱਤਾ ਗਿਆ ਹੈ।
BYTE - TRAFFIC POLICE
PHOTOS
Video
1
Report
BSBALINDER SINGH
FollowAug 22, 2025 09:33:15Patiala, Punjab:
Story idea
Station Patiala
ਥਾਣਾ ਬਖਸ਼ੀਵਾਲਾ ਦੇ ਪਿੰਡ ਇੰਦਰਪੁਰਾ ਦੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ । ਪੀੜਿਤ ਔਰਤ ਹਰਪ੍ਰੀਤ ਕੌਰ ਜੋ ਕਿ ਪਿੰਡ ਇੰਦਰਪੁਰਾ ਦੀ ਰਹਿਣ ਵਾਲੀ ਹੈ ਉਸ ਦੇ ਦੁਆਰਾ ਪੁਲਿਸ ਨੂੰ ਇੱਕ ਐਫਆਈਆਰ ਦਰਜ ਕਰਵਾਈ ਗਈ ਹੈ ਜਿਸ ਦੇ ਵਿੱਚ ਉਸਨੇ ਘਰ ਦੇ ਵਿੱਚ ਖਾਣਾ ਬਣਾਉਣ ਦੇ ਲਈ ਰੱਖੀ ਗਈ ਨੌਕਰਨੀ ਮੁਨੀਸ਼ਾ ਤੇ ਉਸਦੇ ਤਿੰਨ ਹੋਰ ਨਾਮ ਮਾਲੂਮ ਵਿਅਕਤੀਆਂ ਦਾ ਜ਼ਿਕਰ ਕੀਤਾ ਹੈ ਸ਼ਿਕਾਇਤ ਕਰਤਾ ਦੇ ਮੁਤਾਬਕ ਇਹ ਔਰਤ ਉਸਦੇ ਘਰ ਦੇ ਵਿੱਚ ਬਤੌਰ ਨੌਕਰ ਸੀ ਅਤੇ ਮਕਾਨ ਦੇ ਉੱਪਰਲੇ ਪੋਰਸ਼ਨ ਦੇ ਵਿੱਚ ਅਲੱਗ ਕਮਰੇ ਦੇ ਵਿੱਚ ਰਹਿੰਦੀ ਸੀ।
ਪੀੜਤਾਂ ਦੇ ਮੁਤਾਬਕ ਇਸ ਔਰਤ ਦੇ ਦੁਆਰਾ ਪਹਿਲਾਂ ਉਹਨਾਂ ਨੂੰ ਸਾਗ ਦੇ ਵਿੱਚ ਕੋਈ ਚੀਜ਼ ਮਿਲਾ ਕੇ ਸੁਲਾ ਦਿੱਤਾ ਅਤੇ ਬੇਹੋਸ਼ੀ ਦੀ ਹਾਲਾਤ ਦੇ ਵਿੱਚ ਇਹ ਬਜ਼ੁਰਗ ਔਰਤ ਇਸਦੀ ਨੂੰਹ ਅਤੇ ਇਸਦਾ ਪੋਤਰਾ ਸੋ ਗਏ। 21 ਤਰੀਕ ਨੂੰ ਰਾਤ 12 ਵਜੇ ਦੇ ਕਰੀਬ ਨੌਕਰਾਣੀ ਮੁਨਿਸ਼ਾ ਦੇ ਨਾਲ ਤਿੰਨ ਹੋਰ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਹਨ ਅਤੇ ਫਰੋਲਾ ਫਰਾਲੀ ਕਰਦੇ ਹਨ ਜਦੋਂ ਹਰਪ੍ਰੀਤ ਕੌਰ ਦੇ ਦੁਆਰਾ ਇਹਨਾਂ ਨੂੰ ਦੇਖਿਆ ਜਾਂਦਾ ਹੈ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਦੋਸ਼ੀਆਂ ਦੇ ਦੁਆਰਾ ਇਸ ਔਰਤ ਨੂੰ ਬੰਨ ਲਿਆ ਜਾਂਦਾ ਹੈ ਅਤੇ ਉਸਦੇ ਮੂੰਹ ਅਤੇ ਹੱਥਾਂ ਪੈਰਾਂ ਨੂੰ ਟੇਪਾਂ ਦੇ ਨਾਲ ਬੰਨ ਦਿੱਤਾ ਜਾਂਦਾ ਹੈ। ਤੇ ਹੱਥ ਦੇ ਵਿੱਚ ਪਾਈ ਡਾਇਮੰਡ ਦੀ ਰਿੰਗ ਉਤਾਰਨ ਲਈ ਕਿਹਾ ਅਤੇ ਹੋਰ ਸਮਾਨ ਦੇਣ ਦੀਆਂ ਬੀ ਧਮਕੀਆਂ ਦੇਣ ਲੱਗੇ ਜਦੋਂ ਸ਼ਿਕਾਇਤ ਕਰਤਾ ਔਰਤ ਦੇ ਲੜਕੇ ਦੇ ਦੁਆਰਾ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਘਟਨਾ ਦੇਖੀ ਗਈ ਤਾਂ ਉਸ ਦੇ ਦੁਆਰਾ ਤੁਰੰਤ ਗੁਆਂਡੀਆਂ ਨੂੰ ਫੋਨ ਕੀਤਾ ਗਿਆ ਅਤੇ ਰੌਲਾ ਪਾਉਣ ਤੋਂ ਬਾਅਦ ਦੋਸ਼ੀ ਮੌਕੇ ਦੇ ਉੱਪਰ ਉਹੀ ਫਰਾਰ ਹੋ ਗਏ।
ਫਿਲਹਾਲ ਇਹ ਸਾਰੀ ਘਟਨਾ ਪੀੜਤਾ ਦੇ ਲੜਕੇ ਦੇ ਦੁਆਰਾ ਸੀਸੀਟੀਵੀ ਦੇ ਵਿੱਚ ਦੇਖਣ ਤੋਂ ਬਾਅਦ ਹੀ ਪਰਿਵਾਰਕ ਮੈਂਬਰਾਂ ਦਾ ਬਚਾ ਰਿਹਾ।
ਨੌਕਰਾਣੀ ਦੇ ਦੁਆਰਾ ਖਾਣਾ ਬਣਾਉਂਦੇ ਸਮੇਂ ਕੋਈ ਚੀਜ਼ ਪਾਉਣ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਅਤੇ ਪੀੜਿਤ ਬਜ਼ੁਰਗ ਔਰਤ ਨੂੰ ਬੰਨਣ ਦੀਆਂ ਫੋਟੋਆਂ ਵੀ ਸਾਹਮਣੇ ਆਈਆਂ ਹਨ।
ਬਾਈਟ
ਪੀੜਤ ਅਤੇ ਸ਼ਿਕਾਇਤ ਕਰਤਾ
ਮੈਡਮ ਹਰਪ੍ਰੀਤ ਕੌਰ ਰੰਧਾਵਾ।
6
Report
DKDevinder Kumar Kheepal
FollowAug 22, 2025 09:32:41Dhuri, Punjab:
2027 ਦੀਆ ਚੋਣਾ ਨੂੰ ਲੈ ਕੇ ਹਲਚਲ ਹੋਈ ਸੁਰੂ ......
ਵੱਖੋ ਵੱਖ ਪਾਰਟੀਆ ਵੱਲੋ ਵਰਕਰਾ ਨਾਲ ਮੀਟਿੰਗਾ ਦਾ ਦੋਰ ਹੋਇਆ ਸੁਰੂ
2027 ਦੀਆਂ ਚੋਣਾਂ। ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਧੂਰੀ ਵਿੱਚ ਕੀਤੀ ਗਈ ਇੱਕ ਮੀਟਿੰਗ
ਇਸ ਮੀਟਿੰਗ ਵਿੱਚ ਵਿੱਚ ਰਵਿੰਦਰ ਡਾਲਵੀ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ ਨੇ ਲੋਕਾਂ ਨੂੰ ਕੀਤਾ ਸੰਬੋਧਨ......
2027 ਦੀਆ ਚੋਣਾ ਨੂੰ ਲੈ ਪੰਜਾਬ ਚ ਹਲਚਲ ਹੋਣੀ ਸੁਰੂ ਹੋ ਗਈ ਹੈ ਵੱਕੋ ਵੱਖ ਪਾਰਟੀਆ ਵੱਲੋ ਵਰਕਰਾ ਨੂੰ ਆਪਣੇ ਨਾਲ ਜੋੜਣ ਲਈ ਮੀਟਿੰਗਾ ਦਾ ਦੋਰ ਸੁਰੂ ਕਰ ਦਿੱਤਾ ਗਿਆ ਹੈ : ਜਿਸ ਦੇ ਤਹਿਤ ਧੂਰੀ ਵਿਖੇ ਰਵਿੰਦਰ ਡਾਲਵੀ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਇੱਕ ਭਰਵੀ ਮੀਟਿੰਗ ਕੀਤੀ ਗਈ ਜਿਸ ਵਿੱਚਵਰਕਰਾ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮੀਟਿੰਗ ਵਿੱਚ ਹਲਕੇ ਦੇ ਕੋਆਰਡੀਨੇਟਰ ਗੁਰਮੇਲ ਸਿੰਘ ਮੋੜ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਸਿੰਘ ਸਿਵੀਆ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਗੁਪਤਾ, ਗੁਰਬਖਸ਼ ਸਿੰਘ ਗੁੱਡੂ,ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ, ਕਿਸਾਨ ਵਿੰਗ ਦੇ ਆਗੂ ਹਰਦੀਪ ਸਿੰਘ ਦੋਲਤਪੁਰ, ਹੋਰ ਕਾਂਗਰਸੀ ਆਗੂ ਹਾਜ਼ਰ ਸਨ।
ਇਸ ਮੋਕੇ ਰਾਵਿੰਦਰ ਡਾਲਵੀ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋਂ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਮੀਟਿੰਗਾਂ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਤਾਂ ਜ਼ੋ ਵਰਕਰਾ ਨੂੰ ਲਾਮਬੰਦਕੀਤਾ ਜਾ ਸਕੇ ਉਨ੍ਹਾਂ ਕਿਹਾ 2027 ਵਿੱਚ ਪੰਜਾਬ ਦੇ ਲੋਕ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਹਨ ਜਿਸ ਦੀ ਸ਼ੁਰੂਆਤ ਧੂਰੀ ਹਲਕੇ ਤੋਂ ਹੋਵੇਗੀ। ਉਨ੍ਹਾਂ ਕਿਹਾ ਧੂਰੀ ਹਲਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੈ ਜਿੱਥੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਵਿਧਾਇਕ ਬਣੇਗਾ ਇਹ ਲਹਿਰ ਪੂਰੇ ਪੰਜਾਬ ਵਿੱਚ ਚੱਲੇਗੀ। ਉਨ੍ਹਾਂ ਕਿਹਾ ਪੰਜਾਬ ਅੰਦਰ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇੱਕਮੁੱਠ ਹੈ ਅਗਰ ਪੰਜਾਬ ਅੰਦਰ ਕਾਂਗਰਸ ਪਾਰਟੀ ਦਾ ਕੋਈ ਵੀ ਵੱਡਾ ਜਾਂ ਛੋਟਾ ਆਗੂ ਪਾਰਟੀ ਦੀ ਮਰਿਆਦਾ ਭੰਗ ਕਰੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਕਿ ਕਾਂਗਰਸ ਪਾਰਟੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ।
ਬਾਈਟ : ਰਾਵਿੰਦਰ ਡਾਲਵੀ
ਦਵਿੰਦਰ ਖੀਪਲ ਧੂਰੀ 9814866697
6
Report
DVDEVENDER VERMA
FollowAug 22, 2025 08:49:11Nahan, Himachal Pradesh:
लोकेशन नाहन
अंबेडकर भवन के रखरखाव को लेकर नगर परिषद को सौंपा ज्ञापन,
भीम आर्मी एकता मिशन शिमला लोकसभा प्रभारी के नेतृत्व में सौंपा ज्ञापन,
अंबेडकर भवन और अंबेडकर की प्रतिमा की दयनीय स्थिति को लेकर उठाए सवाल,
प्रशासन को पहले भी सौंपा जा चुका मांग पत्र मगर नहीं हुई कोई कार्रवाई,
भीम आर्मी एकता मिशन के पदाधिकारियों ने 10 दिनों का दिया अल्टीमेटम,
उचित कदम न उठाए जाने पर होगा उग्र प्रदर्शन- शिमला लोकसभा प्रभारी
एंकर- कांशीवाला स्थित अंबेडकर भवन और बस अड्डा परिसर में बनी संविधान निर्माता डॉक्टर भीमराव अंबेडकर की प्रतिमा की रखरखाव के अभाव में दयनीय स्थिति होती जा रही है। इस संबंध में भीम आर्मी भारत एकता मिशन के पदाधिकारियों ने नगर परिषद के कार्यकारी अधिकारी कार्यालय पहुंचकर उचित कदम उठाने की मांग की है।
वीओ1- भीम आर्मी एकता मिशन शिमला लोकसभा प्रभारी प्रभारी सुनील कुमार के नेतृत्व में एक प्रतिनिधिमंडल अंबेडकर भवन की दुर्दशा और बस अड्डा परिसर में लगी अंबेडकर की प्रतिमा के रखरखाव को लेकर नगर परिषद के कार्यकारी अधिकारी के कार्यालय पहुंचा। जहां उन्होंने अंबेडकर भवन और संविधान निर्माता डॉक्टर भीमराव अंबेडकर की प्रतिमा के रखरखाव को लेकर उचित व्यवस्था करने की मांग उठाई। उन्होंने कहा कि इससे पहले भी जिलाधीश महोदय और नगर पालिका को पत्र दे चुके हैं परंतु अभी तक उसमें कोई सुधार नहीं हुआ है। उन्होंने अल्टीमेटम देते हुए कहा कि यदि 10 दिनों के भीतर इस पर कोई उचित संज्ञान नहीं लिया गया तो भीम आर्मी भारत एकता मिशन जिला सिरमौर उग्र आंदोलन करेगी जिसकी जिम्मेदारी नगर पालिका की होगी।
बाईट- सुनील कुमार भीम आर्मी भारत एकता मिशन शिमला लोकसभा प्रभारी
वीओ2- उन्होंने कहा कि डॉक्टर भीमराव अंबेडकर बहुजन समाज के लिए आस्था का प्रतीक है। बाबा साहब अंबेडकर संविधान निर्माता है और उनका सम्मान भारत में ही नहीं बल्कि अन्य देशों में भी होता है और यदि उनके नाम पर बनी हुई स्मृतियों की दशा इस प्रकार होगी तो वह पूरे देश के लिए शर्मसार करने वाली बात है। इसलिए उन्होंने आग्रह करते हुए कहा कि डॉ भीमराव अंबेडकर के नाम पर बने सामुदायिक भवन और उनकी प्रतिमा का उचित रखरखाव किया जाना चाहिए। उन्होंने यह भी कहा कि शासन और प्रशासन के पदाधिकारी जिस संविधान की शपथ खाकर अपने पद पर बैठते हैं वह बाद में संविधान की अहमियत को भूल जाते हैं जो की उचित नहीं है।
बाईट- सुनील कुमार भीम आर्मी भारत एकता मिशन शिमला लोकसभा प्रभारी
8
Report
ASAnmol Singh Warring
FollowAug 22, 2025 08:48:39Sri Muktsar Sahib, Punjab:
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬੱਲਮਗੜ੍ਹ ਵਿੱਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਚੋਰਾਂ ਨੇ ਕਿਸਾਨ ਹਰਜੀਤ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ। ਘਰ ਵਿੱਚੋਂ 15 ਤੋਲੇ ਸੋਨਾ ਅਤੇ ਲਗਭਗ 1 ਲੱਖ ਰੁਪਏ ਦੀ ਨਗਦੀ ਚੋਰੀ ਹੋਈ ਹੈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਇਲਾਕੇ ਦੀ ਸਭ ਤੋਂ ਵੱਡੀ ਚੋਰੀ ਹੈ।
ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਬੱਲਮਗੜ੍ਹ ਵਿੱਚ ਤੜਕਸਾਰ ਚੋਰਾਂ ਦੇ ਵੱਲੋਂ ਇੱਕ ਕਿਸਾਨ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਰਾਤ ਦੇ ਸਮੇਂ ਚੋਰਾਂ ਨੇ ਘਰ ਦੇ ਜਿੰਦੇ ਤੋੜ ਕੇ ਅੰਦਰ ਦਾਖਲ ਹੋ ਕੇ ਸਾਰਾ ਸਮਾਨ ਖਿਲਾਰ ਦਿੱਤਾ ਅਤੇ ਘਰ ਵਿੱਚ ਪਿਆ 15 ਤੋਲੇ ਸੋਨਾ ਤੇ ਝੋਟੀ ਵੇਚਣ ਤੋਂ ਮਿਲੀ ਲਗਭਗ 1 ਲੱਖ ਰੁਪਏ ਦੀ ਨਗਦੀ ਆਪਣੇ ਨਾਲ ਲੈ ਗਏ। ਹਰਜੀਤ ਸਿੰਘ ਅਨੁਸਾਰ ਇਸ ਚੋਰੀ ਨਾਲ ਕਰੀਬ 15 ਤੋਂ 16 ਲੱਖ ਰੁਪਏ ਦਾ ਵੱਡਾ ਨੁਕਸਾਨ ਹੋਇਆ ਹੈ।
ਉਸ ਨੇ ਦੱਸਿਆ ਕਿ ਚੋਰਾਂ ਨੇ ਘਰ ਦੇ ਬੈਕ ਸਾਈਡ ਇੱਕ ਹੋਰ ਘਰ ਵਿੱਚ ਵੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਪਰਿਵਾਰ ਦੇ ਮੈਂਬਰ ਜਾਗ ਗਏ ,ਜਿਸ ਕਾਰਨ ਨੁਕਸਾਨ ਤੋਂ ਬਚਤ ਰਹੀ। ਉਸ ਘਰ ਵਿੱਚ ਸੀਸੀਟੀਵੀ ਲੱਗੇ ਹੋਏ ਸਨ ,ਜਿਨ੍ਹਾਂ ਦੀ ਫੁਟੇਜ ਵਿੱਚ ਚੋਰ ਛੱਤ ਰਾਹੀਂ ਦਾਖਲ ਹੁੰਦੇ ਹੋਏ ਸਪਸ਼ਟ ਤੌਰ ’ਤੇ ਨਜ਼ਰ ਆ ਰਹੇ ਹਨ। ਹਰਜੀਤ ਸਿੰਘ ਨੇ ਕਿਹਾ ਕਿ ਚੋਰ ਪਹਿਲਾਂ ਗੁਆਂਢੀ ਦੇ ਘਰ ਜਾਂ ਸਾਡੇ ਘਰ ਕਿੱਥੇ ਦਾਖਲ ਹੋਏ ਇਹ ਹਾਲੇ ਸਪਸ਼ਟ ਨਹੀਂ ਹੈ ਪਰ ਇਹ ਸਪਸ਼ਟ ਹੈ ਕਿ ਉਹ ਕੰਧ ਟੱਪ ਕੇ ਅੰਦਰ ਆਏ ਸਨ।
ਪਿੰਡ ਵਾਸੀਆਂ ਨੇ ਕਿਹਾ ਕਿ ਇਹ ਇਲਾਕੇ ਦੀ ਸਭ ਤੋਂ ਵੱਡੀ ਚੋਰੀ ਹੈ ਅਤੇ ਪਹਿਲਾਂ ਚੋਰ ਸਿਰਫ ਖੇਤਾਂ ਤੋਂ ਟ੍ਰਾਂਸਫਾਰਮਰ ਚੋਰੀ ਕਰਦੇ ਸਨ ਪਰ ਹੁਣ ਘਰਾਂ ਵਿੱਚ ਦਾਖਲ ਹੋ ਕੇ ਲੋਕਾਂ ਦਾ ਮਾਹੌਲ ਖਰਾਬ ਕਰ ਰਹੇ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਐਸੀ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਇਸ ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਦਰ ਮੁਕਤਸਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤ ਇਕੱਠੇ ਕਰਕੇ ਚੋਰਾਂ ਦੀ ਪਛਾਣ ਲਈ ਤਫ਼ਤੀਸ਼ ਜਾਰੀ ਹੈ।
8
Report
NSNavdeep Singh
FollowAug 22, 2025 08:19:21Moga, Punjab:
ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਇਸੇ ਖਾਂ ਅਧੀਨ ਆਉਂਦੇ ਪਿੰਡ ਚਿਰਾਗ ਸ਼ਾਹ ਵਾਲਾ ਦੇ ਸਰਪੰਚ ਬਿਰਸਾ ਸਿੰਘ ਦੀ ਨਸ਼ਾ ਕਰਦੇ ਹੋਏ ਇੱਕ ਵੀਡੀਓ ਹੋਈ ਵਾਇਰਲ।
ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸਰਪੰਚ ਬਿਰਸਾ ਸਿੰਘ ਨਸ਼ਾ ਕਰਦਾ ਦਿਖਾਈ ਦੇ ਰਿਹਾ ਹੈ।
ਇਸ ਵੀਡੀਓ ਨੂੰ ਲੈ ਕੇ ਧਰਮਕੋਟ ਦੇ ਡੀ.ਐਸ.ਪੀ. ਰਮਨਦੀਪ ਸਿੰਘ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਵੀਡੀਓ ਦੋ ਮਹੀਨੇ ਪੁਰਾਣੀ ਹੈ ਅਤੇ ਸਰਪੰਚ ਬਿਰਸਾ ਸਿੰਘ ਨੇ ਕਬੂਲ ਵੀ ਕੀਤਾ ਸੀ ਕਿ ਉਹ ਨਸ਼ਾ ਕਰਦਾ ਹੈ। ਇਸ ਲਈ ਇਸ ਸਮੇਂ ਮੋਗਾ ਪੁਲਿਸ ਵੱਲੋਂ ਸਰਪੰਚ ਨੂੰ ਨਸ਼ਾ ਛੁਡਾਉਂ ਕੇਂਦਰ ਵਿੱਚ ਇਲਾਜ ਲਈ ਦਾਖ਼ਲ ਵੀ ਕਰਵਾਇਆ ਗਿਆ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।
12
Report
BNBISHESHWAR NEGI
FollowAug 22, 2025 07:16:14Dhar Chhiling Khola, Himachal Pradesh:
हिमाचल के गांनवी कस्बे के लोगों के 13 अगस्त 25 की खड्ड में आई बाढ़ ने सपने और उम्मीदों पर फेरा पानी उजाड़ा जीवन
13
Report
HSHarmeet Singh Maan
FollowAug 22, 2025 07:03:47Nabha, Punjab:
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਫਿਲਮੀ ਅਦਾਕਾਰ ਜਸਵਿੰਦਰ ਸਿੰਘ ਭੱਲਾ ਦੀ ਹੋਈ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਸਾਨੂੰ ਕਈ ਵਾਰੀ ਮਿਲਣ ਦਾ ਮੌਕਾ ਮਿਲਿਆ ਪਰ ਉਹਨਾਂ ਦਾ ਹੱਸਣਾ ਦੂਸਰੇ ਦਾ ਖੂਨ ਵਧਾਉਣਾ ਇੱਕ ਬਰਾਬਰ ਹੁੰਦਾ ਸੀ,
ਜਦੋਂ ਵੀ ਮਿਲੇ ਉਦੋਂ ਹੀ ਹੱਸ ਕੇ ਮਿਲੇ, ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ।,
14
Report