Back
ਅੰਮ੍ਰਿਤਸਰ ਵਿੱਚ ਬਰਸਾਤ ਨੇ ਗਰਮੀ ਤੋਂ ਦਿੱਤੀ ਰਾਹਤ, ਲੋਕਾਂ ਦਾ ਮਨ ਖੁਸ਼!
Amritsar, Punjab
ਗੁਰੂ ਨਗਰੀ ਅੰਮ੍ਰਿਤਸਰ ਚ ਅੰਮ੍ਰਿਤਸਰ ਵਾਸੀਆਂ ਨੂੰ ਮਿਲੀ ਗਰਮੀ ਤੋਂ ਰਾਹਤ, ਅੰਮ੍ਰਿਤਸਰ ਦੇ ਵਿੱਚ ਬਰਸਾਤ ਨੇ ਦਿੱਤੀ ਦਸਤਕ, ਅੰਮ੍ਰਿਤਸਰ ਵਾਸੀ ਨੂੰ ਮਿਲੀ ਗਰਮੀ ਤੋਂ ਰਾਹਤ, ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੁੰਮਸ ਭਰੀ ਅਤੇ ਚਿਪਚਿਪੀ ਗਰਮੀ ਪੈ ਰਹੀ ਸੀ, ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਅੰਮ੍ਰਿਤਸਰ ਵਾਸੀਆਂ ਨੇ ਕਿਹਾ ਕਿ ਕੁਛ ਦਿਨਾਂ ਤੋਂ ਅੰਮ੍ਰਿਤਸਰ ਕਾਫੀ ਹੁੰਮਸ ਭਰੀ ਗਰਮੀ ਪੈ ਰਹੀ ਸੀ, ਪਰ ਅੱਜ ਇੰਦਰ ਦੇਵਤਾ ਖੁਸ਼ ਹੋ ਗਏ ਹਨ ਅਤੇ ਅੰਮ੍ਰਿਤਸਰ ਦੇ ਵਿੱਚ ਬਰਸਾਤ ਪੈ ਰਹੀ, ਲੋਕਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਘੰਟੇ ਪਹਿਲਾਂ ਇੰਨੀ ਗਰਮੀ ਸੀ ਕਿ ਉਹਨਾਂ ਦਾ ਮਨ ਕਰਦਾ ਸੀਗਾ ਕਿ ਉਹ ਏਸੀ ਵਾਲੇ ਕਮਰੇ ਤੋਂ ਬਾਹਰ ਹੀ ਨਾ ਆਉਣ, ਪਰ ਹੁਣ ਇੰਨੀ ਜਿਆਦਾ ਬਰਸਾਤ ਪੈ ਰਹੀ ਹੈ ਜਿਸ ਦਾ ਉਹ ਆਨੰਦ ਮਾਣ ਰਹੇ ਹਨ ਅਤੇ ਬਰਸਾਤ ਦੇ ਵਿੱਚ ਨਹਾ ਰਹੇ ਹਨ
ਬਾਈਟ.... ਅੰਮ੍ਰਿਤਸਰ ਵਾਸੀ
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Amritsar, Punjab:
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਰਾਵਾਂ ਦੇ ਵਿੱਚ ਖੜੇ ਪਾਣੀ ਦੇ ਕਰਕੇ ਸ਼ਰਧਾਲੂਆਂ ਨੂੰ ਖਾਸਾ ਮੁਸ਼ਕਿਲਾਂਵਾਂ ਦਾ ਕਰਨਾ ਪੈ ਰਿਹਾ ਸਾਹਮਣਾ
ਕੁਝ ਹੀ ਘੰਟਿਆਂ ਦੀ ਬਾਰਿਸ਼ ਨੇ ਪ੍ਰਸ਼ਾਸਨ ਦੀ ਖੋਲੀ ਪੋਲ।
ਵਿਰਾਸਤੀ ਮਾਰਗ ਵਿੱਚ ਖੜੇ ਪਾਣੀ ਦੇ ਕਰਕੇ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਿਲਾਂ ਦਾ ਕਰਨਾ ਪੈ ਰਿਹਾ ਸਾਮਨਾ।
ਉੱਥੇ ਹੀ ਇਕ ਨਿਹੰਗ ਸਿੰਘ ਵੱਲੋਂ ਨਿਭਾਈ ਜਾ ਰਹੀ ਹੈ ਅਲੋਕਿਕ ਸੇਵਾ
ਇੱਕ ਨਿਹੰਗ ਸਿੰਘ ਬਜ਼ੁਰਗ ਵੱਲੋਂ ਆਪਣੀ ਰੇੜੀ ਤੇ ਸ਼ਰਧਾਲੂਆਂ ਨੂੰ ਬਿਠਾ ਕੇ ਗਿੱਲੇ ਰਾਹਵਾਂ ਤੋਹ ਸੁੱਕੇ ਰਾਹਾਂ ਚ ਸੰਗਤਾਂ ਨੂੰ ਪਹੁੰਚਾਇਆ ਜਾ ਰਿਹਾ, ਤਾਂ ਜੋ ਆਏ ਹੋਏ ਸ਼ਰਧਾਲੂ ਸ੍ਰੀ ਗੁਰੂ ਰਾਮਦਾਸ ਨਗਰੀ ਦੀ ਚੰਗੀ ਛਾਪ ਲੈ ਕੇ ਇੱਥੋਂ ਮੁੜਨ।
ਭਾਰਤ ਦੇ ਦੂਜੇ ਸੂਬਿਆਂ ਤੋਂ ਆਏ ਸ਼ਰਧਾਲੂਆਂ ਨੇ ਕਿਹਾ ਕਿ ਕੁਛ ਹੀ ਘੰਟਿਆਂ ਦੀ ਬਾਰਿਸ਼ ਨੇ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਦੇ ਵਿੱਚ ਪਾਣੀ ਖੜਾ ਕਰ ਦਿੱਤਾ, ਇਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਨਾਂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦਾ ਬਹੁਤ ਬੁਰਾ ਹਾਲ ਹੈ।, ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਦੂਜੇ ਸੂਬਿਆਂ ਤੋਂ ਆਏ ਸ਼ਰਧਾਲੂਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ
ਬਾਈਟ ਸ਼ਰਧਾਲੂ
0
Share
Report
Kot Kapura, Punjab:
ਸਪੀਕਰ ਸ. ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਮਾਰਕੀਟ ਕਮੇਟੀ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਕੀਤੀ ਰੀਵਿਊ ਮੀਟਿੰਗ
ਰਾਜ ਦੀ ਤਰੱਕੀ ਤੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ-ਸੰਧਵਾਂ
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਂਵਾਂ ਦਾ ਹੱਲ ਕਰਨ ਲਈ ਲੋਕ ਮਿਲਣੀਆਂ ਦਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਉਨ੍ਹਾਂ ਅੱਜ ਮਾਰਕਿਟ ਕਮੇਟੀ ਕੋਟਕਪੂਰਾ ਦੇ ਦਫਤਰ ਵਿਖੇ ਲੋਕ ਮਿਲਣੀ ਦਾ ਆਯੋਜਨ ਕਰਕੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪਕੀਰ ਸ. ਸੰਧਵਾਂ ਨੇ ਕਿਹਾ ਕਿ ਉਹ ਹਫਤੇ ਦੇ ਤਿੰਨ ਦਿਨ ਆਪਣੇ ਹਲਕੇ ਵਿੱਚ ਬਿਤਾਉਂਦੇ ਹਨ ਅਤੇ ਜਿੱਥੇ ਉਨ੍ਹਾਂ ਦੇ ਗ੍ਰਹਿ ਪਿੰਡ ਸੰਧਵਾਂ ਤੋਂ ਇਲਾਵਾ ਵੱਖ ਵੱਖ ਥਾਵਾਂ ਤੇ ਲੋਕ ਮਿਲਣੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੀ ਹੱਲ ਕੀਤਾ ਜਾਂਦਾ ਹੈ ਅਤੇ ਜੇਕਰ ਲੋੜ ਪਵੇ ਤਾਂ ਸਬੰਧਤ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਸਮਾਂਬੱਧ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ।
ਇਸ ਦੇ ਨਾਲ ਹੀ ਸਪੀਕਰ ਸ. ਸੰਧਵਾਂ ਨੇ ਕੋਟਕਪੂਰਾ ਦੀ ਮਾਰਕੀਟ ਕਮੇਟੀ ਦਫਤਰ ਵਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਵਿਭਾਗ ਦੇ ਕੰਮਾਂ ਦੀ ਸਮੀਖਿਆਂ ਕੀਤੀ ਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਉਨ੍ਹਾਂ ਦੇ ਕੰਮਾਂ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰਾਜ ਦੀ ਤਰੱਕੀ ਤੇ ਵਿਕਾਸ ਲਈ ਵਚਨਬੱਧ ਹੈ ਤੇ ਰਾਜ ਵਿੱਚ ਲੋਕਾਂ ਦੀ ਸਹੂਲਤ ਲਈ ਜਿੱਥੇ ਵੱਡੀ ਪੱਧਰ ਤੇ ਲੋਕ ਭਲਾਈ ਯੋਜਨਾਵਾਂ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉੱਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਸ. ਗੁਰਮੀਤ ਸਿੰਘ ਆਰੇਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਕਾਰੀ ਕਰਮਚਾਰੀ ਅਤੇ ਹਲਕਾ ਨਿਵਾਸੀ ਹਾਜ਼ਰ ਸਨ।
ਬਾਈਟ ਸਪੀਕਰ ਕੁਲਤਾਰ ਸਿੰਘ ਸੰਧਵਾਂ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
Fazilka, Punjab:
ਅਬੋਹਰ ਦੇ ਵਿੱਚ ਮਸ਼ਹੂਰ ਟੇਲਰ ਵੀਅਰਵੈਲ ਦੇ ਸੰਚਾਲਕ ਸੰਜੇ ਵਰਮਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਿਸ ਨੂੰ ਲੈ ਕੇ ਹੁਣ ਵਪਾਰੀਆਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ l ਇਸ ਮੁੱਦੇ ਨੂੰ ਲੈ ਕੇ ਅੱਜ ਫ਼ਾਜ਼ਿਲਕਾ ਦੇ ਵਿੱਚ ਗਊਸ਼ਾਲਾ ਰੋਡ ਤੇ ਸਥਾਨਕ ਗਊਸ਼ਾਲਾ ਵਿਖੇ ਬਣੇ ਦਫ਼ਤਰ ਦੇ ਵਿੱਚ ਬੈਠਕ ਹੋਈ ਹੈ। ਜਿਸ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ ਦਾ ਕਹਿਣਾ ਕਿ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ l ਜਿਸ ਤੇ ਪੁਲਿਸ ਨੂੰ ਕਾਬੂ ਪਾਣਾ ਹੋਵੇਗਾ l ਉਹਨਾਂ ਕਿਹਾ ਕਿ ਅਬੋਹਰ ਵਪਾਰ ਮੰਡਲ ਦੀ ਵੀ ਬੈਠਕ ਸੱਦੀ ਗਈ ਹੈ l ਜੋ ਫੈਸਲਾ ਲਿਆ ਜਾਏਗਾ l ਉਸ ਦੀ ਪਾਲਨਾ ਕੀਤੀ ਜਾਏਗੀ l ਚਾਹੇ ਪੂਰਾ ਜ਼ਿਲ੍ਹਾ ਬੰਦ ਕਰਨਾ ਪਵੇ ਤਾਂ ਜਿਲ੍ਹਾ ਬੰਦ ਕਰਵਾ ਦਿੱਤਾ ਜਾਏਗਾ। ਓਹਨਾ ਕਾਤਲਾਂ ਨੂੰ ਫੜ ਕਾਰਵਾਈ ਦੀ ਮੰਗ ਕੀਤੀ l
0
Share
Report
Ajnala, Punjab:
ਅਜਨਾਲਾ ਸ਼ਹਿਰ ਅੰਦਰ ਹੋਈ ਪਹਿਲੀ ਬਾਰਿਸ਼ ਨੇ ਕੀਤੀ ਜਲਥਲ
ਅਜਨਾਲਾ ਸ਼ਹਿਰ ਦੇ ਬਾਜ਼ਾਰਾਂ ਅੰਦਰ ਬਣਿਆ ਦਰਿਆ ਵਰਗਾ ਨਜ਼ਾਰਾ
ਆਉਣ ਜਾਣ ਵਾਲੇ ਲੋਕਾਂ ਨੂੰ ਆ ਰਹੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ
ਪੈਦਲ ਜਾਣ ਵਾਲੇ ਲੋਕਾਂ ਨੂੰ ਹੋ ਰਹੀ ਬਹੁਤ ਸਾਰੀ ਮੁਸ਼ਕਿਲ
ਫੁੱਟ ਫੁੱਟ ਦੇ ਕਰੀਬ ਖੜਾ ਪਾਣੀ ਬਿਮਾਰੀਆਂ ਨੂੰ ਦੇ ਰਿਹਾ ਹੈ ਸੱਦਾ
ਅਜਨਾਲੇ ਦੇ ਵਿਕਾਸ ਕਾਰਜਾਂ ਦੀ ਖੁੱਲੀ ਪੋਲ
ਅਜਨਾਲਾ ਸ਼ਹਿਰ ਅੰਦਰ ਹੋਈ ਪਹਿਲੀ ਬਰਸਾਤ ਨੇ ਪੂਰੇ ਅਜਨਾਲਾ ਸ਼ਹਿਰ ਨੂੰ ਜਲ ਥਲ ਕਰ ਦਿੱਤਾ, ਬਾਰਿਸ਼ ਦੇ ਚਲਦੇ ਸੜਕਾਂ ਉੱਪਰ ਕਈ ਕਈ ਫੁੱਟ ਪਾਣੀ ਜਮਾ ਹੋ ਗਿਆ ਉੱਥੇ ਹੀ ਗਲੀਆਂ ਨਾਲੀਆਂ ਵੀ ਬਾਰਿਸ਼ ਦੇ ਪਾਣੀ ਕਰਕੇ ਓਵਰਫਰੋ ਹੋ ਗਈਆਂ ਉੱਥੇ ਹੀ ਸੜਕਾਂ ਉੱਪਰ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ
0
Share
Report
Amloh, Punjab:
Amloh
ਜਿਲਾ ਫਤਿਹਗੜ੍ਹ ਦੇ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਦੇ ਨੈਸ਼ਨਲ ਹਾਈਵੇ ਤੇ ਹੋਏ ਦਰਦਨਾਕ ਸੜਕੀ ਹਾਦਸੇ ਵਿੱਚ ਟਰਾਲੇ ਦੀ ਚਪੇਟ ਵਿੱਚ ਆਉਣ ਕਰਨ ਮੋਟਰਾਇਕਲਾ ਸਵਾਰ ਦੋ ਪ੍ਰਵਾਸੀ ਮਜਦੂਰਾਂ ਦੀ ਹੋਈ ਮੌਤ ਹੋ ਗਈ। ਹਾਦਸੇ ਤੋ ਬਾਅਦ ਟਰਾਲੇ ਦਾ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਸਥਾਨਕ ਸਿਵਿਲ ਹਸਪਤਾਲ ਦੀ ਸ਼ਵ ਘਰ ਵਿੱਚ ਰਖਵਾਇਆ ਗਿਆ ਅਤੇ ਟਰਾਲੇ ਨੂੰ ਕਬਜ਼ੇ ਵਿੱਚ ਲੈਕੇ ਮ੍ਰਿਤਕਾਂ ਦੇ ਪਰਿਵਾਰਾਂ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ਼ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ
0
Share
Report
Mandi, bharatpur, Himachal Pradesh:
अगले 48 घंटे में 1000 बर्तन किट प्रभावितों को पहुंचाएगी भाजपा : बिंदल
मंडी, भाजपा प्रदेश अध्यक्ष डॉ राजीव बिंदल ने नाचन विधानसभा क्षेत्र में स्यांज पंचायत के पंगलिपुर, सैंज और सिराज विधानसभा क्षेत्र में बाख्ली कुकलाह का द्वारा किया। बिंदल ने कहा कि राष्ट्रीय प्रभावित लोगों की मांग आई है कि राशन तो पर्याप्त मिल रहा है पर बनाने के लिए बर्तन नहीं है, इसी को लेकर भाजपा ने 17 संगठनात्मक जिलों में वर्चुअल बैठक के माध्यम से निर्णय लिया गया कि अगले 48 घंटे के भीतर 1000 बर्तन किट प्रभावित को पहुंचने का संकल्प भाजपा के सभी कार्यकर्ता लेंगे। बिंदल ने कहा कि जैसे ही निर्णय हुआ तुरंत घुमारवीं विधानसभा क्षेत्र ने बर्तन किट की एक गाड़ी जिसमें 100 से अधिक किट है उसके सिराज रवाना किया। भाजपा के कार्यकर्ता इन कीटों के निर्माण हेतु पोलिंग बूथ के कार्यकर्ताओं से समन्वय बना रहे हैं।
0
Share
Report
Faridkot, Punjab:
ਐਂਕਰ
ਫਰੀਦਕੋਟ ਪੁਲਿਸ ਵਲੋਂ ਵਿਸ਼ੇਸ ਪ੍ਰੈਸ ਕਾਨਫਰੰਸ ਕਰ ਦਾਅਵਾ ਕੀਤਾ ਗਿਆ ਹੈ ਕਿ ਥਾਨਾਂ ਸਾਦਿਕ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੋਧ ਵੱਡੀ ਕਾਰਵਾਈ ਕਰਦੇ ਹੋਏ 2 ਅਜਿਹੇ ਤਸਕਰਾਂ ਨੂੰ ਗਿਰਫ਼ਤਾਰ ਕੀਤਾ ਹੈ ਜਿਨ੍ਹਾਂ ਪਾਸੋਂ ਮੌਕੇ ਤੇ ਹੀ 522 ਗ੍ਰਾਮ (ਅੱਧਾ ਕਿਲੋ ਤੋਂ ਵੀ ਵੱਧ) ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕਰੋੜਾ ਰੁਪਏ ਕੀਮਤ ਹੈ।
ਜਾਣਕਾਰੀ ਦਿੰਦੇ ਹੋਏ DSP ਫਰੀਦਕੋਟ ਤਰਲੋਚਣ ਸਿੰਘ ਨੇ ਦੱਸਿਆ ਕਿ ਥਾਨਾਂ ਸਾਦਿਕ ਪੁਲਿਸ ਵਲੋਂ ਸ਼ੱਕੀ ਪੁਰਸ਼ਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਤਰਨਤਾਰਨ ਜਿਲ੍ਹੇ ਨਾਲ ਸਬੰਧਿਤ 2 ਨੌਜਵਾਨ ਉਹਨਾਂ ਨੂੰ ਅਨਾਜ ਮੰਡੀ ਵਿਚ ਮਿਲੇ ਜਿਨ੍ਹਾਂ ਨੂੰ ਰੋਕ ਕੇ ਤਲਾਸੀ ਕਰਨ ਤੇ ਦੋਹਾਂ ਪਾਸੋਂ 522 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਦੋਹਾਂ ਨੂੰ ਹਿਰਾਸਤ ਵਿਚ ਲੈ ਕੇ ਮੁਕੱਦਮਾਂ ਦਰਜ ਕਰ ਪੇਸ਼ ਅਦਾਲਤ ਕੀਤਾ ਜਾ ਰਿਹਾ, ਇਹਨਾਂ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਦੇ ਬੈਕ੍ ਫਾਰਵਰਡ ਲਿੰਕ ਵੀ ਖਘਾਲੇ ਜਾ ਰਹੇ ਹਨ ਤਾਂ ਜੋ ਨਸ਼ਾ ਤਸਕਰੀ ਨਾਲ ਜੁੜੇ ਵੱਡੇ ਮਗਰਮੱਛਾਂ ਨੂੰ ਵੀ ਤਲਾਸਿਆ ਕ੍ ਸਕੇ।
ਬਾਈਟ: ਤਰਲੋਚਣ ਸਿੰਘ DSP ਫਰੀਦਕੋਟ
0
Share
Report
Khanna, Punjab:
ਖੰਨਾ ਵਿਖੇ ਵਾਲਮੀਕ ਸਮਾਜ ਦੇ ਆਗੂ ਬਲਰਾਮ ਬਾਲੂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ। ਪਾਰਟੀ ਪ੍ਰਧਾਨ ਅਮਨ ਅਰੋੜਾ, ਕੈਬਿਨੇਟ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਇਹਨਾਂ ਨੂੰ ਪਾਰਟੀ ਚ ਸ਼ਾਮਲ ਕਰਾਇਆ। ਅਮਨ ਅਰੋੜਾ ਨੇ ਕਿਹਾ ਕਿ ਰੋਜ਼ਾਨਾ ਹੀ ਆਪ ਦਾ ਕਾਫ਼ਿਲਾ ਵੱਧਦਾ ਜਾ ਰਿਹਾ ਹੈ। ਇਸਦੇ ਨਾਲ ਹੀ ਓਹਨਾਂ ਕਿਹਾ ਕਿ ਬੇਅਦਬੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾ ਰਹੇ ਹਨ। ਕੈਬਿਨੇਟ ਮੀਟਿੰਗ ਨੂੰ ਲੈਕੇ ਓਹਨਾਂ ਕਿਹਾ ਕਿ ਜਿਹੜੇ ਵੀ ਫੈਸਲੇ ਲਏ ਜਾਣਗੇ ਉਹ ਤਿੰਨ ਕਰੋੜ ਪੰਜਾਬੀਆਂ ਦੇ ਹੱਕ ਚ ਹੋਣਗੇ। ਮਜੀਠੀਆ ਨੂੰ ਲੈਕੇ ਓਹਨਾਂ ਕਿਹਾ ਕਿ ਜਿਹੋ ਜਿਹਾ ਕਰੋਗੇ ਓਹੋ ਜਿਹਾ ਭਰੋਗੇ।
ਬਾਈਟ - ਅਮਨ ਅਰੋੜਾ
0
Share
Report
Kot Kapura, Punjab:
ਕੋਟਕਪੂਰਾ ਦੇ ਪਿੰਡ ਬੀੜ ਸਿੱਖਾਂ ਵਾਲਾ ਦੇ ਨੇੜਿਓਂ ਪੁਲਿਸ ਨੇ ਲੁੱਟ ਖੋਹ ਦੀ ਪਲੈਨਿੰਗ ਕਰ ਰਹੇ ਇਕ ਗੈਂਗ ਦੇ 6 ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਨਾ ਮੁਲਜ਼ਮਾਂ ਦੀ ਪਹਿਚਾਣ ਪਿੰਡ ਢਿੱਲਵਾਂ ਕਲਾਂ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ, ਚੜਤ ਸਿੰਘ ਪ੍ਰਿਤਪਾਲ ਸਿੰਘ, ਪਿੰਡ ਸੰਧਵਾਂ ਦੇ ਦੇਵਾ ਕੁਮਾਰ,ਗੁਰਤੇਜ ਸਿੰਘ ਅਤੇ ਸੁਖਵਿੰਦਰ ਸਿੰਘ ਵਜੋਂ ਹੋਈ ਜਿਨਾਂ ਪਾਸੋਂ ਪੁਲਿਸ ਨੇ ਦੋ ਕਿਰਪਾਨਾਂ ਇੱਕ ਕਾਪਾ ਅਤੇ ਹੋਰ ਹਥਿਆਰ ਬਰਾਮਦ ਕੀਤੇ ਹਨ। ਇਹਨਾਂ ਖਿਲਾਫ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਥਾਣਾ ਸਦਰ ਦੇ ਏਐਸਆਈ ਬਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਬੀੜ ਸਿੱਖਾਂ ਵਾਲਾ ਨੇੜੇ ਸੁਣਸਾਨ ਜਗਾ ਤੇ ਬੈਠ ਕੇ ਲੁੱਟ ਖੋਹ ਕਰਨ ਦੀ ਪਲੈਨਿੰਗ ਕਰ ਰਹੇ ਹਨ ਜਿਸ ਦੇ ਅਧਾਰ ਤੇ ਪੁਲਿਸ ਨੇ ਛਾਪੇਮਾਰੀ ਕਰਦੇ ਹੋਏ ਉਕਤ ਮੁਲਜਮਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ।
ਇਸ ਮਾਮਲੇ ਵਿੱਚ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਵਿੱਚੋਂ ਕੁਝ ਮੁਲਜਮਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਹੁਣ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਦੇ ਹੋਏ ਪੁੱਛਗਿਛ ਲਈ ਰਿਮਾਂਡ ਤੇ ਲਿਆ ਜਾਵੇਗਾ ਅਤੇ ਹੋਰ ਜਾਣਕਾਰੀਆਂ ਜੁਟਾਈਆਂ ਜਾਣਗੀਆਂ
ਬਾਈਟ ਜਤਿੰਦਰ ਸਿੰਘ ਡੀ ਐਸ ਪੀ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
Mansa, Punjab:
ਬਾਰਿਸ਼ ਨਾਲ ਭਰਿਆ ਸਰਕਾਰੀ ਪ੍ਰਾਇਮਰੀ ਸਕੂਲ ਸਿੱਖਿਆ ਕ੍ਰਾਂਤੀ ਦੀ ਨਿਕਲੀ ਫੂਕ
ਐਂਕਰ : ਬਾਰਿਸ਼ ਨੇ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ ਕੇ ਰੱਖ ਦਿੱਤੀ ਸਰਦੂਲਗੜ੍ਹ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰਦਗੜ੍ਹ ਦੀਆਂ ਤਸਵੀਰਾਂ ਨੇ ਜਿਸ ਵਿੱਚ ਬਾਰਿਸ਼ ਹੋਣ ਦੇ ਨਾਲ ਸਕੂਲ ਦੀ ਬਿਲਡਿੰਗ ਪਾਣੀ ਨਾਲ ਭਰ ਗਈ ਤੇ ਮਜਬੂਰੀ ਬੱਸ ਸਕੂਲ ਦੇ ਵਿੱਚੋਂ ਬੱਚਿਆਂ ਨੂੰ ਛੁੱਟੀ ਕਰਨੀ ਪਈ ਬੱਚਿਆਂ ਦੇ ਮਾਪਿਆਂ ਨੇ ਸਰਕਾਰ ਤੋਂ ਤੁਰੰਤ ਇਸ ਸਕੂਲ ਦੀ ਬਿਲਡਿੰਗ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ।
ਵੀਓ_ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਹੋਈ ਬਾਰਿਸ਼ ਦੇ ਨਾਲ ਸਕੂਲਾਂ ਦੇ ਵਿੱਚ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਕੀਤੇ ਗਏ ਦਾਵਿਆਂ ਦੀ ਫੂਕ ਨਿਕਲਣ ਦੀ ਨਜ਼ਰ ਆ ਰਹੀ ਹੈ ਸਰਦੂਲਗੜ ਹਲਕੇ ਦੇ ਪਿੰਡ ਨੰਦਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਬਾਰਿਸ਼ ਦੇ ਨਾਲ ਸਕੂਲ ਦੀ ਬਿਲਡਿੰਗ ਪਾਣੀ ਦੇ ਨਾਲ ਭਰ ਗਈ ਜਿਸ ਕਾਰਨ ਮਜਬੂਰੀ ਵੱਸ ਅਧਿਆਪਕਾਂ ਨੂੰ ਬੱਚਿਆਂ ਨੂੰ ਛੁੱਟੀ ਕਰਨੀ ਪਈ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਵੀ ਬਾਰਿਸ਼ ਆਉਂਦੀ ਹੈ ਤਾਂ ਇਸ ਸਕੂਲ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ ਉਹਨਾਂ ਦੱਸਿਆ ਕਿ ਇੱਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਇਸ ਸਕੂਲ ਦੀ ਬਿਲਡਿੰਗ ਨੂੰ ਉੱਚਾ ਚੁੱਕਣ ਦੇ ਲਈ ਅਤੇ ਇਸਦੀ ਹਾਲਤ ਨੂੰ ਸੁਧਾਰਨ ਦੇ ਲਈ ਕਈ ਵਾਰ ਜਿਲਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਐਸਟੀਮੇਟ ਬਣਾ ਕੇ ਦੇ ਚੁੱਕੇ ਹਾਂ ਪਰ ਇਸ ਸਕੂਲ ਵੱਲ ਅਜੇ ਤੱਕ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਗਈ ਉਹਨਾਂ ਕਿਹਾ ਕਿ ਪਾਣੀ ਭਰ ਜਾਣ ਕਾਰਨ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਇਸ ਲਈ ਛੁੱਟੀ ਕਰ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਬਿਲਡਿੰਗ ਨਾ ਡਿੱਗ ਪਵੇ ਜਾਂ ਫਿਰ ਬਿਲਡਿੰਗ ਦੇ ਵਿੱਚ ਕਰੰਟ ਆਣ ਕਾਰਨ ਕੋਈ ਹਾਦਸਾ ਨਾ ਵਾਪਰ ਜਾਵੇ ਉਹਨਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਰੰਤ ਸਕੂਲ ਦੀ ਬਿਲਡਿੰਗ ਦੀ ਹਾਲਤ ਸੁਧਾਰੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਆਪਣੀ ਚੰਗੇਰੀ ਪੜਾਈ ਕਰ ਸਕਣ।
ਬਾਈਟ ਮਨਪੀਰਤ ਮੰਟਾ ਮਹਿਲਾ ਸਰਪੰਚ ਦਾ ਪਤੀ
ਬਾਈਟ ਸੁਰਿੰਦਰ ਕੁਮਾਰ
ਬਾਈਟ ਗੁਰਪਿਆਰ ਸਿੰਘ
ਬਾਈਟ ਕਾਕਾ ਸਿੰਘ
0
Share
Report