Become a News Creator

Your local stories, Your voice

Follow us on
Download App fromplay-storeapp-store
Advertisement
Back
Firozpur152001

ਭਾਰੀ ਮੀਂਹ 'ਚ ਕਿਸਾਨਾਂ ਦਾ ਧਰਨਾ, ਬਿਜਲੀ ਨਿੱਜੀਕਰਨ 'ਤੇ ਵੱਡਾ ਐਲਾਨ!

RKRAJESH KATARIA
Jul 14, 2025 11:34:31
Firozpur, Punjab
ਭਾਰੀ ਮੀਂਹ ਦੇ ਵਿੱਚ ਕਿਸਾਨਾਂ ਐਸ ਈ ਦਫਤਰ ਪਾਵਰਕਾਮ ਅੱਗੇ ਦਿੱਤਾ ਧਰਨਾ  ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਬਿਜਲੀ ਦਾ ਨਿੱਜੀਕਰਨ ਰੋਕਣ ਤੇ ਸਮਾਰਟ ਚਿਪ ਵਾਲੇ ਬਿਜਲੀ ਮੀਟਰ ਨਾ ਲੱਗਣ ਦੇਣ ਦਾ ਕੀਤਾ ਐਲਾਨ ਬਿਜਲੀ ਬੋਰਡ ਨੂੰ ਪਹਿਲੇ ਸਰੂਪ ਵਿੱਚ ਬਹਾਲ ਕੀਤਾ ਜਾਵੇ ਐਂਕਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਸੂਬੇ ਭਰ ਦੇ ਵਿੱਚ 14 ਜੁਲਾਈ ਨੂੰ ਬਿਜਲੀ ਦੇ ਨਿੱਜੀਕਰਨ ਰੋਕਣ ਤੇ ਸਮਾਰਟ ਚਿਪ ਵਾਲੇ ਮੀਟਰਾਂ ਨੂੰ ਨਾ ਲੱਗਣ ਦੇਣ ਦੇ ਕੀਤੇ ਐਲਾਨ ਤਹਿਤ ਫਿਰੋਜ਼ਪੁਰ ਦੇ SE ਦਫ਼ਤਰ ਅੱਗੇ ਹਜ਼ਾਰਾਂ ਕਿਸਾਨਾਂ ਬੀਬੀਆਂ ਵੱਲੋਂ ਵਰਦੇ ਮੀਂਹ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ।  ਕਿਸਾਨਾਂ ਨੇ ਵਰਦੇ ਮੀਹ ਵਿੱਚ ਆਪਣਾ ਜੋਸ਼ ਠੰਡਾ ਨਹੀਂ ਹੋਣ ਦਿੱਤਾ ਅਤੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ,ਧਰਮ ਸਿੰਘ ਸਿੱਧੂ, ਗੁਰਮੇਲ ਸਿੰਘ ਫੱਤੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਾਨਸੂਨ ਸੈਸ਼ਨ ਦੌਰਾਨ ਬਿਜਲੀ ਸੋਧ ਬਿਲ 2025 ਲਿਆਉਣ ਦੀ ਤਿਆਰੀ ਕੀਤੀ ਹੈ , ਖਪਤਕਾਰਾਂ ਪੱਖੀ 1948 ਐਕਟ ਤਹਿਤ ਬਿਜਲੀ ਵਿਚੋਂ 3% ਮੁਨਾਫਾ ਕਮਾਉਣ ਤੇ ਨੌਜਵਾਨਾਂ ਨੂੰ ਵੱਧ ਨੌਕਰੀਆਂ ਦੇਣ ਤਹਿਤ ਬਿਜਲੀ ਬੋਰਡ ਵਿੱਚ 1 ਲੱਖ 35-40 ਦੇ ਕਰੀਬ ਮੁਲਾਜ਼ਮ ਸਨ। ਇਸ ਐਕਟ ਨੂੰ ਬਦਲ ਕੇ ਕਾਰਪੋਰੇਟ ਘਰਾਣਿਆਂ ਪੱਖੀ 2003 ਲਿਆਂਦਾ ਗਿਆ ਜਿਸ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ 16% ਦੇ ਹਿਸਾਬ ਨਾਲ ਮੁਨਾਫ਼ੇ ਕਮਾਉਣ ਤੇ ਬਿਜਲੀ ਪੈਦਾ ਕਰਨ ਦੇ ਅਧਿਕਾਰ ਇਹਨਾਂ ਕਾਰਪੋਰੇਟਾਂ ਨੂੰ ਦੇ ਕੇ ਪਿੰਡਾਂ, ਸ਼ਹਿਰਾਂ ਵਿੱਚ ਚੱਲ ਰਹੇ ਪੁਰਾਣੇ ਮਕੈਨੀਕਲ ਮੀਟਰਾਂ ਦੀ ਥਾਂ ਸਮਾਰਟ ਚਿਪ ਵਾਲੇ ਪ੍ਰੀਪੇਡ ਮੀਟਰ ਲਾਉਣ ਦੀ ਖੁੱਲ੍ਹ ਇਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ  ਦੱਸਿਆ ਕਿ 2025 ਬਿਜਲੀ ਸੋਧ ਨਾਲ ਬਿਜਲੀ ਵੇਚਣ ਤੇ ਬਿਜਲੀ ਦੇ ਰੇਟ ਤੈਅ ਕਰਨ ਦਾ ਅਧਿਕਾਰ ਇਹਨਾਂ ਕੰਪਨੀਆਂ ਕੋਲ ਜਾਣ ਨਾਲ ਬਿਜਲੀ ਆਮ ਖਪਤਕਾਰਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਤੇ ਨਾਲ ਹੀ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਜਿਸ ਤੇ ਬਿਜਲੀ ਅਦਾਰੇ ਬਣੇ ਹਨ, ਇਹਨਾਂ ਕਾਰਪੋਰੇਟ ਘਰਾਣਿਆਂ ਕੋਲ ਕੌਡੀਆਂ ਦੇ ਭਾਅ ਚਲੀ ਜਾਵੇਗੀ। ਕਿਸਾਨ ਆਗੂਆਂ ਮੰਗ ਕੀਤੀ ਕਿ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਬਹਾਲ ਕਰਕੇ ਬਿਜਲੀ ਬੋਰਡ ਵਿੱਚ ਨਵੀਆਂ ਭਰਤੀਆਂ ਕੀਤੀਆਂ ਜਾਣ ਤੇ ਬਿਜਲੀ ਬੋਰਡ ਨੂੰ ਪਹਿਲੇ ਸਰੂਪ ਵਿੱਚ ਬਹਾਲ ਕੀਤਾ ਜਾਵੇ, ਖਰਾਬ ਟ੍ਰਾਸਫਾਰਮਰ 24 ਘੰਟੇ ਵਿੱਚ ਬਦਲ ਕੇ ਦਿੱਤੇ ਜਾਣ ਯਕੀਨੀ ਬਣਾਏ ਜਾਣ, ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾਵੇ ਤੇ ਭ੍ਰਿਸ਼ਟ ਮੁਲਾਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ, ਨਵੇਂ ਮੋਟਰਾਂ ਦੇ ਕੁਨੈਕਸ਼ਨ ਦਿੱਤੇ ਜਾਣ ਤੇ VDS ਲੋਡ ਵਧਾਉਣ ਵਾਸਤੇ ਸਕੀਮ 1200 ਪ੍ਰਤੀ ਪਾਵਰ ਕਰਕੇ ਨਿਰੰਤਰ ਜਾਰੀ ਰਹੇ, ਜੁਰਮਾਨੇ ਪਾਉਣ ਦੀ ਵਿਧੀ ਸਰਲ ਕੀਤੀ ਜਾਵੇ। ਬਾਈਟ :  ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ  ਬਾਈਟ : ਗੁਰਮੇਲ ਸਿੰਘ ਫੱਤੇ ਵਾਲਾ ਜਿਲ੍ਹਾ ਸਕੱਤਰ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top