Back
किसान बंधों से लड़ रहे; ट्रैक्टर-रेती से फसलों को बचाने की कोशिश
VSVARUN SHARMA
Sept 18, 2025 04:03:28
Kapurthala, Punjab
ਭੈਣੀ ਕਾਦਰ ਬਖ਼ਸ਼ ਆਰਜੀ ਬੰਨ੍ਹ ਨੂੰ ਬੰਨਣ ਚ ਡਟੇ ਕਿਸਾਨ
ਟਰੈਕਟਰਾਂ ਤੇ ਪੋਕਲੇਨ ਮਸ਼ੀਨ ਦੀ ਮਦਦ ਨਾਲ ਪਾੜ ਪੂਰਨ ਦੀ ਕਰ ਰਹੇ ਜੱਦੋ ਜਹਿਦ
ਫਸਲਾਂ ਬਰਬਾਦ ਖੇਤਾਂ 'ਚ ਭਰੀ 5-5 ਫੁੱਟ ਰੇਤ
ਕਿਸਾਨ ਬੋਲੇ ਸਾਨੂੰ ਰਾਸ਼ਨ ਨਹੀਂ ਡੀਜ਼ਲ ਦੀ ਵੱਡੀ ਲੋੜ
ਐਂਕਰ : ਸੁਲਤਾਨਪੁਰ ਲੋਧੀ ਚ ਹੜਾਂ ਦੀ ਮਾਰ ਝੱਲ ਰਹੇ ਟਾਪੂਨੂੰਮਾ ਪਿੰਡਾਂ ਚ ਸ਼ੁਮਾਰ ਪਿੰਡ ਭੈਣੀ ਕਾਦਰ ਬਖਸ਼ ਵਿਖੇ ਆਰਜੀ ਬੰਨ ਨੂੰ ਬੰਨਣ ਵਿੱਚ ਕਿਸਾਨ ਡਟੇ ਹੋਏ ਹਨ। ਜ਼ਿਕਰਯੋਗ ਹੈ ਕਿ 11 ਅਗਸਤ ਨੂੰ ਆਰਜੀ ਬੰਨ੍ਹ ਵੱਖ-ਵੱਖ ਥਾਂਵਾਂ ਤੋਂ ਟੁੱਟ ਜਾਣ ਕਾਰਨ ਇਹ 16 ਟਾਪੂਨੁਮਾਂ ਪਿੰਡ ਬਿਆਸ ਦਰਿਆ ਦੀ ਮਾਰ ਹੇਠ ਆ ਕੇ ਹੜਾਂ ਵਿਚਾਲੇ ਘਿਰ ਗਏ ਸਨ। ਹੁਣ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘੱਟ ਹੋਇਆ ਹੈ ਜਿਸ ਤੋਂ ਬਾਅਦ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਆਪਣੇ ਬੰਨ੍ਹਾਂ ਨੂੰ ਮੁੜ ਉਸਾਰਨ ਦੀ ਕਾਰ ਸੇਵਾ ਦਾ ਕਾਰਜ ਆਰੰਭ ਦਿੱਤਾ ਗਿਆ ਹੈ। ਇਸ ਦੀ ਸ਼ੁਰੂਆਤ ਪਿੰਡ ਭੈਣੀ ਕਾਦਰ ਬਖਸ਼ ਤੋਂ ਕਰਦੇ ਹੋਏ ਕਿਸਾਨਾਂ ਕੀਤੀ ਚੁੱਕੀ ਹੈ। ਇਸ ਬੰਨ ਦੇ ਬੰਨਣ ਤੋਂ ਬਾਅਦ ਇੱਥੇ ਥੋੜੀ ਬਹੁਤ ਰਾਹਤ ਮਿਲੇਗੀ ਮੁੱਖ ਪਰਵੇਸ਼ ਰਸਤਿਆਂ ਤੇ ਜਮਾ ਪਾਣੀ ਖਤਮ ਹੋ ਜਾਵੇਗਾ ਅਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇਗੀ।
ਕਿਸਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਅਤੇ ਪੋਕਲੇਨ ਮਸ਼ੀਨਾਂ ਦੀ ਮਦਦ ਦੇ ਨਾਲ ਇਸ ਬੰਨ ਨੂੰ ਬੰਨਣ ਦਾ ਕਾਰਜ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਥੋਂ ਬੰਨ ਟੁੱਟਣ ਕਾਰਨ ਜਿੱਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ ਉੱਥੇ ਹੀ ਕਿਸਾਨਾਂ ਦੇ ਖੇਤਾਂ ਵਿੱਚ ਪੰਜ ਪੰਜ ਫੁੱਟ ਤੱਕ ਰੇਤ ਭਰ ਚੁੱਕੀ ਹੈ।
ਇਸ ਦੌਰਾਨ ਪ੍ਰਭਾਵਿਤ ਕਿਸਾਨਾਂ ਨੇ ਇੱਕ ਖਾਸ ਅਪੀਲ ਕੀਤੀ ਹੈ ਤੇ ਜੋ ਵੀ ਸਮਾਜ ਸੇਵੀ ਇੱਥੇ ਸਾਡੀ ਮਦਦ ਲਈ ਪਹੁੰਚ ਰਹੇ ਹਨ ਉਹ ਸਾਡੇ ਲਈ ਕਿਸੇ ਕਿਸਮ ਦੀ ਰਾਸ਼ਨ ਸਮੱਗਰੀ ਨਾ ਲੈ ਕੇ ਆਉਣ ਇੱਥੇ ਇਹਨਾਂ ਵਸਤੂਆਂ ਦੀ ਭਰਮਾਰ ਹੋ ਚੁੱਕੀ ਹੈ ਜੇਕਰ ਕੋਈ ਸਾਡੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਡੀਜ਼ਲ ਮੁਹਈਆ ਕਰਵਾਏ। ਤਾਂ ਜੋ ਬੰਨਾਂ ਦੀ ਮੁਰੰਮਤ ਦੇ ਚੱਲ ਰਹੇ ਕਾਰਜਾਂ ਦੇ ਵਿੱਚ ਸਾਡੀ ਸਹਾਇਤਾ ਹੋ ਸਕੇ।
ਬਾਈਟ : ਕਾਰਜ ਸਿੰਘ (ਕਿਸਾਨ)
ਬਾਈਟ : ਹਰਦੀਪ ਸਿੰਘ (ਕਿਸਾਨ )
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowSept 18, 2025 05:50:56Chandigarh, Chandigarh:पंजाब हरियाणा हाईकोर्ट में हुए झगड़े को लेकर एंटी टेररिस्ट फ्रंट इंडिया के राष्ट्रीय अध्यक्ष वीरेश शांडिल्य ने कर डाली एडवोकेट सिमरनदीप सिंह ब्लासी का लाइसेंस रद्द करने की माँग, चीफ जस्टिस से बड़ी मांग
0
Report
MJManoj Joshi
FollowSept 18, 2025 05:49:401
Report
DSDharmindr Singh
FollowSept 18, 2025 05:49:323
Report
SNSUNIL NAGPAL
FollowSept 18, 2025 05:48:450
Report
AAAsrar Ahmad
FollowSept 18, 2025 05:48:01Noida, Uttar Pradesh:1809ZP_ANI LIVE 1000
PLAYOUT ALERT: DEHRADUN (UTTARAKHAND): CLOUDBURST TRIGGERS DESTRUCTION/ DEHRADUN-MUSSORIE ROAD COLLAPSED/VISUALS
0
Report
RKRAMAN KHOSLA
FollowSept 18, 2025 05:47:500
Report
AAAsrar Ahmad
FollowSept 18, 2025 05:46:590
Report
BSBHARAT SHARMA
FollowSept 18, 2025 05:45:200
Report
AAAsrar Ahmad
FollowSept 18, 2025 05:45:090
Report
VKVIJAY KUMAR
FollowSept 18, 2025 05:32:220
Report
AAAsrar Ahmad
FollowSept 18, 2025 05:19:084
Report
MJManoj Joshi
FollowSept 18, 2025 05:15:270
Report
VBVIJAY BHARDWAJ
FollowSept 18, 2025 05:04:300
Report
VSVARUN SHARMA
FollowSept 18, 2025 05:03:070
Report
AAAsrar Ahmad
FollowSept 18, 2025 05:02:410
Report