Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151203

ਫਰੀਦਕੋਟ 'ਯੁੱਧ ਨਸ਼ਿਆਂ ਵਿਰੁੱਧ': 700 ਗੋਲੀਆਂ ਅਤੇ 2000 ਕੈਪਸੂਲ ਸਾਥ ਗ੍ਰਿਫ਼ਤਾਰ!

Naresh Sethi
Jul 07, 2025 06:07:13
Faridkot, Punjab
ਐਂਕਰ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੇ ਨਿਰਦੇਸ਼ਾਂ ਅਧੀਨ ਚਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।  ਇਸੇ ਤਹਿਤ ਥਾਣਾ ਸਿਟੀ-2 ਫਰੀਦਕੋਟ ਵੱਲੋਂ ਕਾਰਵਾਈ ਕਰਦਿਆਂ 01 ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀ ਪਾਸੋ 700 ਨਸ਼ੀਲੀਆਂ ਗੋਲੀਆਂ (70 ਪੱਤੇ) ਅਤੇ 2000 ਕੈਪਸੂਲ (200 ਪੱਤੇ) ਬਰਾਮਦ ਕੀਤੇ ਗਏ ਹਨ।  ਗ੍ਰਿਫਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਬਖਸ਼ੀਸ਼ ਸਿੰਘ ਪੁੱਤਰ ਚੁੰਗੀ ਰਾਮ ਵਾਸੀ ਗੋਬਿੰਦ ਨਗਰ ਭੋਲੂਵਾਲਾ ਰੋਡ ਫਰੀਦਕੋਟ ਵਜੋ ਹੋਈ ਹੈ। ਪੁਲਿਸ ਟੀਮ ਦੁਆਰਾ ਦੋਸ਼ੀ ਵੱਲੋਂ ਨਸ਼ੇ ਦੀ ਤਸਕਰੀ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਕਬਜੇ ਵਿੱਚ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਸਰਹਿੰਦ ਨਹਿਰ ਨੇੜੇ ਗੋਬਿੰਦ ਨਗਰ ਫਰੀਦਕੋਟ ਮੋਜੂਦ ਸੀ ਤਾ ਦੋਸ਼ੀ ਬਖਸ਼ੀਸ਼ ਸਿੰਘ ਮੋਟਰਸਾਈਕਲ ਦੀ ਟੈਕੀ ਪਰ ਗੱਟਾ ਰੱਖ ਕੇ ਆਉਦਾ ਦਿਖਾਈ ਦਿੱਤਾ ਜਿਸਨੂੰ ਸ਼ੱਕ ਦੀ ਬਿਨਾਅ ਪਰ ਰੋਕ ਕੇ ਤਲਾਸ਼ੀ ਕੀਤੀ ਤਾ 700 ਨਸ਼ੀਲੀਆ ਗੋਲੀਆ (ਕੁੱਲ 70 ਪੱਤੇ ਮਾਰਕਾ Tramadol Hydrochloride Tab Usp Ripdol Tab 100 Mg),  2000 ਕੈਪਸੂਲ (ਕੁੱਲ 200 ਪੱਤੇ ਮਾਰਕਾ Pragabalin Capsule IP 300 Ambany Capsule 300 Mg)  ਅਤੇ 2480/- ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕੀਤਾ ਗਿਆ ਹੈ।ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ 22(ਬੀ)/61/85 ਅਤੇ  223 ਬੀ.ਐਨ.ਐਸ ਤਹਿਤ ਮੁਕੱਦਮਾ ਨੰਬਰ 291 ਮਿਤੀ 05-07-2025 ਦਰਜ ਕੀਤਾ ਗਿਆ ਹੈ। ਬਾਈਟ- ਤਰਲੋਚਨ ਸਿੰਘ ਡੀਐਸਪੀ
4
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top