Back
ਚੰਡੀਗੜ੍ਹ ਸੁਖਨਾ ਲੇਕ 'ਚ ਵਾਧਾ, ਫਲੱਡ ਗੇਟ ਖੋਲਣ ਦੀ ਜ਼ਰੂਰਤ!
SBSANJEEV BHANDARI
Aug 17, 2025 13:49:25
Zirakpur, Punjab
ਜ਼ੀਰਕਪੁਰ
ਰੁਕ ਰੁਕ ਕੇ ਪੈ ਰਹੀ ਬਰਸਾਤ ਕਾਰਨ ਚੰਡੀਗੜ੍ਹ ਸੁਖਨਾ ਲੇਕ ਤੇ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਜਿਸ ਨੂੰ ਦੇਖਦੇ ਹੋਏ ਅੱਜ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਗਏ ਹਨ । ਫਲੱਡ ਗੇਟ ਖੋਲਣ ਕਾਰਨ ਜ਼ੀਰਕਪੁਰ ਤੋਂ ਲੰਘਦੀ ਸੁਖਨਾ ਚੋ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੈ । ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੋਹਾਲੀ ਅਤੇ ਪੰਚਕੂਲਾ ਪ੍ਰਸ਼ਾਸਨ ਨਾਲ ਤਾਲਮੇਲ ਕਰ ਵਧ ਰਹੇ ਪਾਣੀ ਦੇ ਪੱਧਰ ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ।
Shots
14
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowAug 17, 2025 17:01:09Amritsar, Punjab:
ਪੰਜਾਬੀ ਅੱਜ ਵੀ 1947 ਦੀ ਵੰਡ ਦਾ ਸੰਤਾਪ ਹੰਢਾ ਰਹੇ ਹਨ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
ਸ੍ਰੀ ਅੰਮ੍ਰਿਤਸਰ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਬਿਆਨ ਵਿੱਚ ਕਿਹਾ ਕਿ ਪੰਜਾਬੀ ਅੱਜ ਵੀ ਸੰਨ 1947 ਦੀ ਵੰਡ ਦਾ ਸੰਤਾਪ ਹੰਢਾ ਰਹੇ ਹਨ ਅਤੇ ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਸਮੁੱਚੇ ਵਿਸ਼ਵ ਅੰਦਰ ਇਹੋ ਜਿਹੀ ਵੰਡ ਅਤੇ ਕਤਲੇਆਮ ਵਾਲਾ ਵਰਤਾਰਾ ਕਦੇ ਨਾ ਵਾਪਰੇ। ਉਨ੍ਹਾਂ ਕਿਹਾ ਕਿ ਇਸ ਖ਼ਿੱਤੇ ਵਿੱਚ ਰਹਿਣ ਵਾਲੇ ਸਮੂਹ ਪੰਜਾਬੀ ਸਿੱਖ, ਹਿੰਦੂ ਤੇ ਮੁਸਲਮਾਨ ਅਗਸਤ 1947 ਨੂੰ ਪੰਜਾਬ ਦੇ ਉਜਾੜੇ ਦਾ ਸਮਾਂ ਮੰਨਦੇ ਹਨ। ਭਾਵੇਂ ਕਿ ਉਸ ਸਮੇਂ ਦੋ-ਦੇਸ਼ ਸਿਧਾਂਤ ਦੇ ਤਹਿਤ ਦੋ ਵੱਖ-ਵੱਖ ਦੇਸ਼ ਬਣ ਗਏ ਪਰ ਇਹ ਪੰਜਾਬੀਆਂ ਦੇ ਲਈ ਉਜਾੜੇ ਦਾ ਸਮਾਂ ਸੀ। ਸੰਨ 1947 ਵਿੱਚ ਪੰਜਾਬ ਅੰਦਰ ਕਈ ਦਿਨਾਂ ਤੱਕ ਕਤਲੇਆਮ ਹੋਇਆ, ਮਨੁੱਖਤਾ ਦਾ ਘਾਣ ਹੋਇਆ ਅਤੇ ਵੰਡ-ਪਾਊ ਸਿਆਸਤ ਨੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਵੰਡ ਕੇ ਰੱਖ ਦਿੱਤਾ ਜਿਸ ਦਾ ਸੰਤਾਪ ਅੱਜ ਵੀ ਦੇਸ਼-ਦੁਨੀਆ ਵਿੱਚ ਰਹਿੰਦੇ ਪੰਜਾਬੀ ਹੰਢਾ ਰਹੇ ਹਨ। ਉਨ੍ਹਾਂ ਕਿਹਾ ਕਿ 1947 ਵਿੱਚ ਹੋਏ ਕਤਲੇਆਮ ਵਿੱਚ 10 ਲੱਖ ਤੋਂ ਵੱਧ ਪੰਜਾਬੀ ਮਾਰੇ ਗਏ ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ ਤੇ ਸਿੱਖ ਵੀ ਸ਼ਾਮਲ ਸਨ।
ਜਥੇਦਾਰ ਗੜਗੱਜ ਨੇ ਕਿਹਾ ਕਿ 1947 ਵਿੱਚ ਮਾਰੇ ਗਏ ਸਮੂਹ ਪੰਜਾਬੀਆਂ ਦੀ ਯਾਦ ਵਿੱਚ ਪਿਛਲੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ 14 ਅਗਸਤ ਨੂੰ ਹੋ ਚੁੱਕੀ ਹੈ, ਜਿਸ ਦੇ ਭੋਗ 16 ਅਗਸਤ ਨੂੰ ਪੈਣਗੇ ਅਤੇ ਉਪਰੰਤ ਸੰਗਤੀ ਰੂਪ ਵਿੱਚ ਅਰਦਾਸ ਕਰਕੇ ਮਾਰੇ ਗਏ ਪੰਜਾਬੀਆਂ ਨੂੰ ਸਤਿਕਾਰ ਭੇਟ ਕਰਦਿਆਂ ਯਾਦ ਕੀਤਾ ਜਾਵੇਗਾ। ਉਨ੍ਹਾਂ ਸਮੂਹ ਪੰਜਾਬੀਆਂ ਤੇ ਸੰਗਤਾਂ ਨੂੰ ਇਸ ਅਰਦਾਸ ਸਮਾਗਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਜਥੇਦਾਰ ਗੜਗੱਜ ਨੇ ਕਿਹਾ 1947 ਦੇ ਵਿੱਚ ਪੰਜਾਬੀਆਂ ਖ਼ਾਸਕਰ ਸਿੱਖਾਂ ਨੇ ਲਹਿੰਦੇ ਪੰਜਾਬ ਵਾਲੇ ਪਾਸੇ ਵੰਡ ਕਰਕੇ ਆਪਣੀ ਕੀਮਤੀ ਤੇ ਉਪਜਾਊ ਜ਼ਮੀਨ ਛੱਡੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਜਾਨ ਤੋਂ ਪਿਆਰੇ 200 ਤੋਂ ਵੱਧ ਗੁਰਧਾਮਾਂ ਦੇ ਵਿਛੋੜੇ ਦਾ ਦਰਦ ਸਹਿਆ। ਇਹ ਦਰਦ ਸਿੱਖਾਂ ਨੇ ਅਰਦਾਸ ਦੇ ਵਿੱਚ ਸ਼ਾਮਲ ਕੀਤਾ ਅਤੇ ਹਰ ਰੋਜ਼ ਸਿੱਖ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਦਾਸ ਬੇਨਤੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਸਿੱਖ ਸੰਗਤ ਦੀਆਂ ਅਰਦਾਸਾਂ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ, ਦੋਵੇਂ ਪਾਸੇ ਵੱਸਦੇ ਪੰਜਾਬੀਆਂ ਨੂੰ ਇੱਕ-ਦੂਜੇ ਨਾਲ ਮਿਲਣ ਦਾ ਰਾਹ ਮਿਲਿਆ, ਸਾਲਾਂ ਤੋਂ ਆਪਸ ਵਿੱਚ ਵਿੱਛੜੇ ਲੋਕ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਮਿਲੇ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜੋ ਦੋਵੇਂ ਦੇਸ਼ਾਂ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਉਸ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਅਤੇ ਸਿੱਖ ਸੰਗਤ ਤੇ ਪੰਜਾਬੀ ਸਰਕਾਰ ਪਾਸੋਂ ਇਸ ਲਾਂਘੇ ਨੂੰ ਦੁਬਾਰਾ ਜਲਦ ਹੀ ਖੋਲ੍ਹਣ ਦੀ ਮੰਗ ਕਰ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਵੀ ਆ ਰਿਹਾ ਹੈ ਅਤੇ ਜੇਕਰ ਇਸ ਤੋਂ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਜਾਵੇ ਤਾਂ ਸੰਗਤ ਗੁਰੂ ਸਾਹਿਬ ਦੇ ਇਸ ਪਾਵਨ ਅਸਥਾਨ ਉੱਤੇ ਨਤਮਸਤਕ ਹੋ ਸਕਣਗੀਆਂ। ਉਨ੍ਹਾਂ ਭਾਰਤ ਸਰਕਾਰ ਨੂੰ ਇਹ ਲਾਂਘਾ ਜਲਦ ਖੋਲ੍ਹਣ ਲਈ ਕਾਰਜ ਕਰਨ ਨੂੰ ਆਖਿਆ। ਉਨ੍ਹਾਂ ਅਰਦਾਸ ਕੀਤੀ ਕਿ ਸਮੁੱਚੇ ਵਿਸ਼ਵ ਅੰਦਰ ਆਪਸੀ ਮੁਹੱਬਤ ਤੇ ਸਾਂਝੀਵਾਲਤਾ ਵਧੇ ਅਤੇ ਜਿਹੋ ਜਿਹੇ ਦਿਨ ਪੰਜਾਬ ਨੇ ਸੰਨ 1947 ਵਿੱਚ ਦੇਖੇ ਇਹੋ ਜਿਹੇ ਕਿਸੇ ਨੂੰ ਨਾ ਦੇਖਣੇ ਪੈਣ।
ਬਾਈਟ:--- ਕੁਲਦੀਪ ਸਿੰਘ ਗੜਗੱਜ ਅਕਾਲ ਤਖਤ ਸਾਹਿਬ ਜਥੇਦਾਰ
0
Report
SNSUNIL NAGPAL
FollowAug 17, 2025 15:17:21Fazilka, Punjab:
काउंटर इंटेलिजेंस ने गुप्त सूचना के आधार पर दो आतंकियों को गिरफ्तार किया है। आरोपी 15 अगस्त से पहले बड़ी साजिश को अंजाम देने वाले थे। आरोपियों की पहचान तरनतारन जिले के गांव भुलड़ निवासी हरप्रीत सिंह उर्फ प्रीत और अमृतसर जिले के गांव रामपुरा निवासी गुलशन सिंह उर्फ नंदू के रूप में हुई है।
पुलिस ने आरोपियों से शुरुआती जांच में दो हैंड ग्रेनेड, एक पिस्टल और 5 कारतूस बरामद किए। मामला फाजिल्का के स्टेट स्पेशल ऑपरेशन सेल थाने में दर्ज किया गया। अदालत ने आरोपियों को तीन दिन के पुलिस रिमांड पर भेजा। पूछताछ में सामने आया कि आरोपियों को विदेश से बम रखने की लोकेशन भेजी जानी थी। पुलिस ने समय रहते इन्हें पकड़ लिया। रिमांड के दौरान आरोपियों से दो और पिस्टल तथा 10 जिंदा कारतूस बरामद हुए हैं। अदालत ने तीन दिन का अतिरिक्त पुलिस रिमांड दिया है। आरोपियों से पूछताछ जारी है।
13
Report
BSBHARAT SHARMA
FollowAug 17, 2025 14:33:21Ajnala, Punjab:
ਆਪ ਵਿਧਾਇਕਾਂ ਨੂੰ ਜਮੂਰੇ ਕਹਿਣ ਤੇ ਪ੍ਰਤਾਪ ਬਾਜਵਾ ਤੇ ਤੱਤੇ ਹੋਏ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ
ਪ੍ਰਤਾਪ ਬਾਜਵਾ ਵਿਰੁੱਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਰਾਂਗੇ ਸ਼ਿਕਾਇਤ ਕਿ ਜਲਦ ਤੋਂ ਜਲਦ ਬਾਜਵਾ ਤੇ ਕਰਨ ਕਾਰਵਾਈ
ਪ੍ਰਤਾਪ ਬਾਜਵਾ ਦੀ ਧੌਣ ਚ ਕਿੱਲਾ ਬਾਜਵਾ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ
ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਨੇ ਸਾਨੂੰ ਵਿਧਾਇਕ ਬਣਨ ਦਾ ਦਿੱਤਾ ਹੈ ਅਧਿਕਾਰ
ਪ੍ਰਤਾਪ ਸਿੰਘ ਬਾਜਵਾ ਕੌਣ ਹੁੰਦਾ ਹੈ ਆਪ ਵਿਧਾਇਕਾਂ ਵਿਰੁੱਧ ਅਜਿਹੀ ਬਿਆਨਬਾਜ਼ੀ ਕਰਨ ਵਾਲਾ
14
Report
NLNitin Luthra
FollowAug 17, 2025 14:31:15Batala, Punjab:
ਪਿਛਲੇ ਦਿਨੀ ਬਟਾਲਾ ਵਿੱਚ ਪ੍ਰਸ਼ਾਸਨ ਵੱਲੋਂ ਭਗਤ ਕਬੀਰ ਜੀ ਦਾ ਮੰਦਰ ਦੇਰ ਰਾਤ ਜੇਸੀਬੀ ਦੇ ਨਾਲ ਢਾਹ ਢੇਰੀ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਲਗਾਤਾਰ ਕਬੀਰ ਪੰਥੀ ਲੋਕਾਂ ਦੇ ਵਿੱਚ ਰੋਸ ਸੀ ਅੱਜ ਪੰਜਾਬ ਕੈਬਨਟ ਦੇ ਮੰਤਰੀ ਮਹਿੰਦਰ ਭਗਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਪੰਜਾਬ ਭਰ ਦੇ ਕਬੀਰ ਪੰਥੀ ਲੀਡਰਾਂ ਨੇ ਮੀਟਿੰਗ ਕੀਤੀ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਅਗਸਤ ਦੀ 25 ਤਰੀਕ ਨੂੰ ਕਬੀਰ ਪੰਥੀਆਂ ਨੂੰ ਬਟਾਲਾ ਵਿਖੇ ਇੱਕ ਅਜਿਹੀ ਜਗ੍ਹਾ ਮੁਹਈਆ ਕਰਵਾਈ ਜਾਏਗੀ ਜਿਸ ਤੇ ਕਬੀਰ ਭਗਤ ਦਾ ਮੰਦਰ ਦੀ ਉਸਾਰੀ ਕੀਤੀ ਜਾਏਗੀ ਨਾਲ ਹੀ ਇਸ ਮੌਕੇ ਕਬੀਰ ਪੰਥੀ ਲੀਡਰਾਂ ਨੇ ਕਿਹਾ ਕਿ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਵਿਦੇਸ਼ ਵਿੱਚ ਨੇ 23 ਅਗਸਤ ਨੂੰ ਉਹਨਾਂ ਨੇ ਵਿਦੇਸ਼ ਤੋਂ ਵਾਪਸ ਆਉਣਾ ਹੈ ਤੇ 25 ਅਗਸਤ ਨੂੰ ਦੁਬਾਰਾ ਮੀਟਿੰਗ ਹੋਏਗੀ ਜਿਸ ਵਿੱਚ ਕਬੀਰ ਪੰਥੀਆਂ ਨੂੰ ਮੰਦਰ ਬਣਾਉਣ ਲਈ ਜਗਹਾ ਦੇਣ ਦਾ ਸਾਨੂੰ ਵਾਅਦਾ ਕੀਤਾ ਗਿਆ ਹੈ
https://we.tl/t-QaJmG7qqeW
14
Report
BSBHARAT SHARMA
FollowAug 17, 2025 14:04:07Ajnala, Punjab:
Ajnala
ਗੈਂਗਸਟਰ ਹੈਪੀ ਪਸ਼ਿਆ ਦੇ ਹਥਿਆਰ ਸਪਲਾਈ ਕਰਨ ਵਾਲੇ ਗੈਂਗਸਟਰ ਸਮੇਤ ਨਸ਼ੇ ਦੇ 2 ਮਾਮਲੇ ਚ ਕੁਲ 3 ਲੋਕ ਕਾਬੂ
ਅਜਨਾਲਾ ਪੁਲਸ ਵਲੋਂ ਵੱਖ ਵੱਖ 3 ਨੂੰ ਹੱਲ ਕਰਦੇ ਹੋਏ ਕੁੱਲ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਵਿੱਚ ਗੈਂਗਸਟਰ ਹੈਪੀ ਪਸ਼ਿਆ ਦੇ ਹਥਿਆਰ ਸਪਲਾਈ ਕਰਨ ਵਾਲੇ ਗੈਂਗਸਟਰ ਗੁਰਪਿੰਦਰ ਲਾਹੌਰੀਆ ਨੂੰ ਕਾਬੂ ਕੀਤਾ ਹੈ ਉਥੇ ਹੀ ਦੂਸਰੇ ਮਾਮਲੇ ਚ ਇਲਾਕੇ ਚ ਨਸ਼ਾ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ ਅਤੇ ਤੀਸਰੇ ਮਾਮਲੇ ਚ ਓਵਰਡੋਜ ਅਤੇ ਨਸ਼ੇ ਸਪਲਾਈ ਕਰਨ ਦੇ ਮਾਮਲੇ ਚ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ
ਬਾਈਟ : ਥਾਣਾ ਅਜਨਾਲਾ ਮੁਖੀ ਹਰਚੰਦ ਸਿੰਘ
14
Report
SSSandeep Singh
FollowAug 17, 2025 14:03:59Mandi, Himachal Pradesh:
पनारसा में सरकारी डिपो में बाढ़ ने मचाई तबाही,
एंकर- हिमाचल प्रदेश के मंडी में बारिश आफत बनकर बरस रही है बीती रात हुई तेज बारिश के बाद कई इलाकों के नालों ने भारी तबाही मचाई है ऐसे में पनारसा में नाले में आई बाढ़ के बाद सरकारी डिपो में 430 से ज्यादा परिवार को दिए जाने वाला राशन भी बाढ़ की भेंट चढ़ गया है।
R-WT डिपो से व संचालक से बातचीत , दृश्य डिपो के
स्टोरी बाई
संदीप सिंह
mandi
feed sent through LU70 server 151
13
Report
BSBHARAT SHARMA
FollowAug 17, 2025 14:02:47Jalandhar, Punjab:
*Info with shots*
जालंधर जल के अंदर,सुबह से हो रही बारिश के बाद जालंधर शहर में पानी ही पानी,शहर की सड़कों से गलियों में भरा पानी
ऐसी ही होती रही बरसात तो शहर में निचले इलाकों में बाढ़ जैसे हालत बनना संभव,लोगो को आने जाने में हो रही मुश्किल
एंकर - हिमाचल के पहाड़ी क्षेत्र ओर पंजाब के मैदानी क्षेत्रों में रात ओर सुबह से हो रही ब्रज बारिश के कारण हर जगह जल भराव की स्थिति उत्पन्न हो गई है।वही पंजाब के जालंधर में सुबह से हो रही बारिश से शहर की सड़के और गालियां पानी में डूबे गई है।हालांकि तेज बारिश से गर्मी से लोगों को राहत मिली है लेकिन जल भराव होने के कारण लोगों को आने जाने में दिक्कतों का सामना करना पड़ रहा है।जानकारी अनुसार पानी का ज्यादा भराव होने से लोगों के वाहन बंद हो गए है।
वीओ - ये तस्वीरें जालंधर शहर की है जहां सुबह से तेज बारिश होने से शहर में जल भराव की स्थिति उत्पन्न हो गई है।जालंधर की सड़कों पर 1 से 2 फीट तक पानी भर गया है वहीं मोहल्लों और कालोनियों की गालियां भी पानी में डूबे गई।जालंधर के लंबा पिंड चौक में 1 से 2 फीट तक पानी का भराव है और लोगो आने जाने पर मुश्किलों का सामना करना पड़ रहा है।वही लोगों के वाहन में पानी के भराव के कारण बंद पड़ने शुरू हो गई है।ऐसी ही अगर ही बारिश होती रही तो निचले इलाकों में पानी ज्यादा बढ़ सकता है और बाढ़ जैसे हालत उत्पन्न हो सकते है।
14
Report
DSDharmindr Singh
FollowAug 17, 2025 14:02:40Khanna, Punjab:
ਖੰਨਾ ਦੀ ਦੋਰਾਹਾ ਨਹਿਰ ਚ ਕਾਰ ਡਿੱਗੀ। ਚਾਲਕ ਨੇ ਖੁਦ ਆਪਣੀ ਜਾਨ ਬਚਾਈ। ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਚ ਕਾਰ ਚਾਲਕ ਨੇ ਬ੍ਰੇਕ ਮਾਰੀ ਤਾਂ ਕਾਰ ਬੇਕਾਬੂ ਹੋ ਕੇ ਨਹਿਰ ਚ ਡਿੱਗ ਗਈ। ਜਿਸ ਮਗਰੋਂ ਚਾਲਕ ਖੁਦ ਸ਼ੀਸ਼ਾ ਤੋੜਕੇ ਬਾਹਰ ਆਇਆ। ਫਰੀਦਕੋਟ ਦਾ ਰਹਿਣ ਵਾਲਾ ਨੌਜਵਾਨ ਚੰਡੀਗੜ੍ਹ ਤੋਂ ਦਵਾਈ ਲੈਕੇ ਵਾਪਸ ਜਾ ਰਿਹਾ ਸੀ
ਬਾਈਟ - ਚਾਲਕ
ਚਸ਼ਮਦੀਦ
ਪੁਲਿਸ ਮੁਲਾਜਮ
14
Report
ASAvtar Singh
FollowAug 17, 2025 13:49:17Gurdaspur, Punjab:
ਐੱਸ.ਐੱਸ.ਪੀ., ਏ.ਡੀ.ਸੀ. ਤੇ ਐੱਸ.ਡੀ.ਐੱਮ. ਨੇ ਦੀਨਾਨਗਰ ਮਕੌੜਾ ਪੱਤਣ ਰਾਵੀ ਦਰਿਆ ਦਾ ਕੀਤਾ ਦੌਰਾ,,, ਕਿਹਾ ਸਥਿਤੀ ਪੂਰੀ ਤਰ੍ਹ ਕਾਬੂ ਹੇਠ ਹੈ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਘਟਣਾ ਹੋਇਆ ਸ਼ੁਰੂ
ਰਿਪੋਰਟਰ -- ਅਵਤਾਰ ਸਿੰਘ ਗੁਰਦਾਸਪੁਰ
ਐਂਕਰ -- ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਭਾਰੀ ਬਾਰਸ਼ ਕਾਰਨ ਦਰਿਆਵਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ਤਹਿਤ ਅੱਜ ਸਵੇਰੇ ਉੱਜ ਦਰਿਆ ਅਤੇ ਰਣਜੀਤ ਸਾਗਰ ਡੈਮ 'ਚੋਂ 150000 ਕਿਊਸਿਕ ਪਾਣੀ ਦਰਿਆ ਰਾਵੀ ਵਿੱਚ ਛੱਡਿਆ ਗਿਆ। ਜਿਸ ਕਰਕੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਦਰਿਆ ਦੇ ਨਾਲ ਲੱਗਦੇ ਪਿੰਡਾਂ ਨੂੰ ਸਤਰਕ ਰਹਿਣ ਦੇ ਲਈ ਆਦੇਸ਼ ਦਿੱਤੇ ਗਏ ਸਨ ਅਤੇ ਰਾਵੀ ਦਰਿਆ ਨੇੜੇ ਵੱਸਦੇ ਗੁਜਰਾਂ ਦੇ ਡੇਰਿਆਂ ਨੂੰ ਖਾਲੀ ਕਰ ਦਿੱਤਾ ਗਿਆ ਹੈ ਐਸਐਸਪੀ ਅਤੇ ਏਡੀਸੀ ਵੱਲੋਂ ਰਾਵੀ ਦਰਿਆ ਦਾ ਦੌਰਾ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਥਿਤੀ ਬਿਲਕੁਲ ਕੰਟਰੋਲ ਵਿੱਚ ਹੈ ਅਤੇ ਰਾਵੀ ਦਰਿਆ ਵਿੱਚੋਂ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਚੁੱਕਾ ਹੈ ਇਸ ਲਈ ਲੋਕਾਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ ਪਰ ਸਾਰੇ ਪਿੰਡ ਵਾਸੀਆਂ ਨੂੰ ਸਤਰਕ ਰਹਿਣ ਦੀ ਲੋੜ ਹੈ ਉਹਨਾਂ ਦੱਸਿਆ ਕਿ ਮਕੋੜਾ ਪੱਤਣ ਰਾਵੀ ਦਰਿਆ ਤੋਂ ਪਾਰ ਵਸਦੇ ਸੱਤਾਂ ਪਿੰਡਾਂ ਵਿੱਚ ਵੀ ਲਗਾਤਾਰ ਸੰਪਰਕ ਬਰਕਰਾਰ ਹੈ। ਅਤੇ ਉਹਨਾਂ ਪਿੰਡਾਂ ਵਿੱਚ ਮੈਡੀਕਲ ਸਹੂਲਤਾਂ ਪਹੁੰਚਾਈਆਂ ਗਈਆਂ ਹਨ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਕਿਸ ਦੀ ਬਹਾਲ ਕਰ ਦਿੱਤੀ ਜਾਵੇਗੀ ਤਾਂ ਜੋ ਲੋਕਾਂ ਦਾ ਸੰਪਰਕ ਜ਼ਿਲੇ ਨਾਲ ਫ਼ਿਰ ਤੋਂ ਜੁੜ ਸਕੇ
ਮਕੌੜਾ ਪੱਤਣ ਰਾਵੀ ਦਰਿਆ ਤੇ ਪਹੁੰਚੇ ਐਸ.ਐੱਸ.ਪੀ. ਗੁਰਦਾਸਪੁਰ ਆਦਿੱਤਯ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ, ਨੇ ਮਕੌੜਾ ਪੱਤਣ ਵਿਖੇ ਪਹੁੰਚ ਕੇ ਦਰਿਆ ਰਾਵੀ ਵਿੱਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਇੱਸ ਮੋਕੇ ਉਹਨਾਂ ਕਿਹਾ ਕਿ ਦਰਿਆ ਰਾਵੀ ਵਿੱਚ ਪਾਣੀ ਦਾ ਜ਼ਿਆਦਾ ਵਹਾਅ ਦਿਨੇ ਲੰਘ ਚੁੱਕਾ ਹੈ ਅਤੇ ਸ਼ਾਮ ਤੱਕ ਪਾਣੀ ਦਾ ਪੱਧਰ ਘੱਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਦਰਿਆਵਾਂ ਦੇ ਨਜ਼ਦੀਕ ਪਿੰਡਾਂ ਦੇ ਵਸਨੀਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਅਤੇ ਰਾਵੀ ਦਰਿਆ ਤੋਂ ਪਾਰ ਵਸਦੇ ਸੱਤਾ ਪਿੰਡਾਂ ਵਿੱਚ ਲਗਾਤਾਰ ਸੰਪਰਕ ਬਰਕਰਾਰ ਹੈ ਅਤੇ ਕਿਸ਼ਤੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਉਹਨਾਂ ਦੱਸਿਆ ਕਿ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਪਾਰ ਵਸਦੇ ਸੱਤਾ ਪਿੰਡਾਂ ਦੇ ਆਵਾਜਾਈ ਲਈ ਕਿਸ਼ਤੀ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਜਾਵੇਗਾ।
ਬਾਈਟ -- ਹਰਜਿੰਦਰ ਸਿੰਘ ਬੇਦੀ (ਵਧੀਕ ਡਿਪਟੀ ਕਮਿਸ਼ਨਰ)
ਬਾਈਟ --- ਪਿੰਡ ਵਾਸੀ
14
Report
SSSandeep Singh
FollowAug 17, 2025 13:49:08Mandi, Himachal Pradesh:
बारिश नहीं हुई तो कल तक हाइवे बहाली की उम्मीद,
एंकर- हिमाचल प्रदेश के जिला कुल्लू का संपर्क पिछले 15 घंटे से प्रदेश के अन्य राज्यों सहित अन्य राज्यों से कट चुका है ऐसे में मंडी-पंडोह-ओट-पनारसा के बीच कई इलाकों में भूस्खलन आने की वजह से मार्ग क्षतिग्रस्त हुआ है, इस मार्ग पर भारी मलवे को हटाने का कार्य युद्ध स्तर पर चल रहा है लेकिन कल तक मार्ग खुलने की उम्मीद है।
आपको बता दें भारी बारिश के चलते बीती रात मंडी कुल्लू के कई इलाकों में बादल फटने की घटना सामने आई है जिसके बाद कई नालों में बाढ़ की वजह से मंडी कुल्लू हाईवे को प्रभावित किया है ऐसे में कई इलाकों में भर भरा कर गिरते पहाड़ ने इस हाईवे की तस्वीर बदल दी है ज़ी न्यूज़ संवाददाता संदीप सिंह ने इस हाईवे के प्रभावित इलाकों और महा जाम के बीच से ग्राउंड रिपोर्ट भेजी है
R-दो WT अलग अलग इलाकों से महत्वपूर्ण जानकारी वे साथ व दृश्य
स्टोरी बाई
संदीप सिंह
मंडी
feed sending through LU70 server 151
14
Report
KSKamaldeep Singh
FollowAug 17, 2025 13:16:29Ludhiana, Punjab:
Breaking
ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਵਿੱਚ ਲਿਆ ਗਿਆ ਅਹਿਮ ਫੈਸਲਾ
ਕਿਸਾਨ ਆਗੂ ਕਿਰਪਾ ਸਿੰਘ ਨੱਥੂਆਣਾ ਅਤੇ ਕੁਲਦੀਪ ਸਿੰਘ ਵਜੀਦਪੁਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਵਿੱਚੋਂ ਕੱਢਿਆ ਗਿਆ ਬਾਹਰ
ਬੀਤੇ ਦਿਨੀ ਹੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਨ ਇਹ ਦੋਹੇ ਆਗੂ
19 ਤਰੀਕ ਨੂੰ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਵਿੱਤ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦਾ ਫੈਸਲਾ ਕੀਤਾ ਗਿਆ ਮੁਲਤਵੀ
24 ਤਰੀਕ ਨੂੰ ਸਮਰਾਲਾ ਦੇ ਵਿੱਚ ਕੀਤੀ ਜਾਏਗੀ ਲੈਂਡ ਪੋਲਿੰਗ ਪੋਲਿਸੀ ਤੇ ਜੇਤੂ ਰੈਲੀ,
ਜੇਤੂ ਰੈਲੀ ਦੀ ਸਟੇਜ ਤੋਂ ਹੀ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕੀਤਾ ਜਾਏਗਾ ਵੱਡੇ ਸੰਘਰਸ਼ ਦਾ ਐਲਾਨ
14
Report
KBKulbir Beera
FollowAug 17, 2025 13:02:41Bathinda, Punjab:
ਅਪਰਾਧ ਨੂੰ ਛਪਾਉਣ ਲਈ ਆਸ਼ਿਕ ਨੇ ਮਸ਼ੂਕ ਦੇ 16 ਸਾਲਾਂ ਮੁੰਡੇ ਦਾ ਕੀਤਾ ਕਤਲ
ਪਹਿਲਾਂ ਮਸ਼ੂਕ ਦੇ ਰਿਸ਼ਤੇਦਾਰਾਂ ਦੀ ਧੋਖਾਧੜੀ ਨਾਲ ਵੇਚੀ ਜਮੀਨ
ਧੋਖਾਧੜੀ ਦੇ ਮਾਮਲੇ ਤੋਂ ਬਚਣ ਲਈ 16 ਸਾਲਾਂ ਮੁੰਡੇ ਦੇ ਦੋਸਤ ਨਾਲ ਰਲ ਕੇ ਕੀਤਾ ਕਤਲ
ਬੀਤੇ ਦਿਨੀ ਬਠਿੰਡਾ ਦੀ ਸਰਹੰਦ ਕੈਨਾਲ ਦੇ ਕਿਨਾਰੇਓ ਝਾੜੀਆਂ ਵਿੱਚੋਂ ਮਿਲੀ 16 ਸਾਲਾਂ ਲੜਕੇ ਦੀ ਲਾਸ਼ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਵੱਡਾ ਖੁਲਾਸਾ ਕੀਤਾ
ਜਾਣਕਾਰੀ ਦਿੰਦੇ ਹੋਏ ਐਸ ਪੀ ਡੀ ਜਸਮੀਤ ਸਿੰਘ ਨੇ ਦੱਸਿਆ ਕਿ 15 ਅਗਸਤ ਵਾਲੇ ਦਿਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੀ ਸਰਹੰਦ ਕੈਨਾਲ ਦੇ ਕਿਨਾਰੇ ਝਾੜੀਆਂ ਵਿੱਚ ਇੱਕ ਨੌਜਵਾਨ ਮੁੰਡੇ ਦੀ ਲਾਸ਼ ਪਈ ਹੈ ਜਦੋਂ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਡੁੰਘਾਈ ਨਾਲ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਨੌਜਵਾਨ ਦੀ ਮਾਤਾ ਸਰਬਜੀਤ ਕੌਰ ਵਾਸੀ ਜੋਧਪੁਰ ਰੋਮਾਣਾ ਲੀਵਿੰਗ ਰਿਲੇਸ਼ਨ ਵਿੱਚ ਪਿਛਲੇ ਕਈ ਸਾਲਾਂ ਤੋਂ ਗੁਰਦੀਪ ਸਿੰਘ ਵਾਸੀ ਗੁਰੂਸਰ ਸੈਣੇਵਾਲਾ ਨਾਲ ਰਹਿ ਰਹੀ ਸੀ , ਸਰਬਜੀਤ ਕੌਰ ਦੇ ਗੁਰਦੀਪ ਸਿੰਘ ਨਾਲ ਰਿਸ਼ਤੇ ਤੇ ਮ੍ਰਿਤਕ ਨੌਜਵਾਨ ਨੂੰ ਇਤਰਾਜ਼ ਸੀ ਇਸ ਰਿਸ਼ਤੇ ਨੂੰ ਲੈ ਕੇ ਕਈ ਵਾਰ ਮ੍ਰਿਤਕ ਨੌਜਵਾਨ ਦੀ ਗੁਰਦੀਪ ਸਿੰਘ ਨਾਲ ਤੂੰ ਤੂੰ ਮੈਂ ਮੈਂ ਵੀ ਹੋਈ ਸੀ ਗੁਰਦੀਪ ਸਿੰਘ ਵੱਲੋਂ ਸਰਬਜੀਤ ਕੌਰ ਦੇ ਰਿਸ਼ਤੇਦਾਰਾਂ ਦੀ ਜ਼ਮੀਨ ਵੀ ਧੋਖਾ ਧੜੀ ਕਰ ਵੇਚ ਦਿੱਤੀ ਸੀ ਜਦੋਂ ਇਸ ਮਾਮਲੇ ਦਾ ਰੌਲਾ ਪਿਆ ਤਾਂ ਗੁਰਦੀਪ ਸਿੰਘ ਵੱਲੋਂ ਸਰਬਜੀਤ ਕੌਰ ਦੇ ਰਿਸ਼ਤੇਦਾਰਾਂ ਨੂੰ ਫਸਾਉਣ ਲਈ ਇਸ ਨੌਜਵਾਨ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਨਹਿਰ ਕਿਨਾਰੇ ਝਾੜੀਆਂ ਵਿੱਚ ਸੁੱਟ ਦਿੱਤਾ , ਅਤੇ ਇਸ ਮਾਮਲੇ ਵਿੱਚ ਗੁਰਦੀਪ ਸਿੰਘ ਅਤੇ ਉਸਦੇ ਦੋਸਤ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਵੱਲੋਂ ਗੁਰਦੀਪ ਸਿੰਘ ਅਤੇ ਉਸਦੇ ਦੋਸਤ ਅਮੀਨ ਸ਼ਰਮਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗਿਰਫਤਾਰ ਕਰ ਲਿਆ ਹੈ ਅਤੇ ਇਸ ਘਟਨਾ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਪੁਲਿਸ ਵੱਲੋਂ ਬਰਾਮਦ ਕਰ ਲਿਆ ਹੈ। ਉਹਨਾਂ ਦੱਸਿਆ ਕਿ ਗੁਰਦੀਪ ਸਿੰਘ ਵੱਲੋਂ ਆਪਣੇ ਇੱਕ ਅਪਰਾਧ ਨੂੰ ਛਪਾਉਣ ਲਈ ਕਤਲ ਜਿਹੀ ਘਨਾਉਣੀ ਦੂਸਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਹੀ ਵਿਅਕਤੀਆਂ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ
ਬਾਈਟ ਐਸ ਪੀ ਡੀ ਜਸਮੀਤ ਸਿੰਘ
14
Report
TBTarsem Bhardwaj
FollowAug 17, 2025 13:02:21Ludhiana, Punjab:
ਲੁਧਿਆਣਾ ਦੇ ਵਿੱਚ ਐਸਕੇਐਮ ਪੰਜਾਬ ਚੈਪਟਰ ਦੀ ਹੋਈ ਮੀਟਿੰਗ 24 ਅਗਸਤ ਨੂੰ ਸਮਰਾਲਾ ਦੇ ਵਿੱਚ ਕੀਤੀ ਜਾਵੇਗੀ ਜੇਤੂ ਮਹਾ ਪੰਚਾਇਤ ਅਤੇ ਕਿਸਾਨਾਂ ਦੇ ਅਹਿਮ ਮੁੱਦਿਆਂ ਤੇ ਕੀਤੇ ਜਾਣਗੇ ਵਿਚਾਰ ਵਟਾਂਦਰੇ
ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਐੱਸ ਕੇ ਐਮ ਪੰਜਾਬ ਚੈਪਟਰ ਦੀ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐੱਸ ਕੇ ਐਮ ਦੀਆ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ ਜਿੱਥੇ ਕਿ ਜਥੇਬੰਦੀਆਂ ਨੇ ਦੱਸਿਆ ਉਹਨਾਂ 24 ਅਗਸਤ ਨੂੰ ਜਗਰਾਉਂ ਦੇ ਵਿੱਚ ਲੈਂਡ ਪੋਲਿੰਗ ਦੇ ਖਿਲਾਫ ਇੱਕ ਮਹਾ ਪੰਚਾਇਤ ਕੀਤੀ ਜਾਣੀ ਸੀ ਸਰਕਾਰ ਵੱਲੋਂ ਕੈਬਿਨਟ ਦੇ ਵਿੱਚ ਇਹਨਾਂ ਦੇ ਘਰ ਜਾਂਦਾ ਵਾਪਸ ਲੈ ਲਿਆ ਉਸ ਤੋਂ ਬਾਅਦ ਨੂੰ ਸਖਤੀ ਰੈਲੀ ਬਦਲ ਕੇ ਸਮਰਾਲਾ ਦੇ ਵਿੱਚ 24 ਅਗਸਤ ਨੂੰ ਰੱਖੀ ਗਈ ਜੋ ਕਿ ਹੁਣ ਜੇਤੂ ਮਹਾ ਪੰਚਾਇਤ ਰੱਖਿਆ ਗਿਆ ਹੈ। ਜਿਸ ਦੀਆ ਤਿਆਰੀਆਂ ਕੀਤੀਆਂ ਜਾ ਰਹੀਆਂ ਉਹਨਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਦੀਆਂ ਹੋਰ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤੇ ਗਏ ਹਨ।
Byte ਰੁਲਦਾ ਸਿੰਘ ਮਾਨਸਾ ਕਿਸਾਨ ਆਗੂ
Byte ਬੂਟਾ ਸਿੰਘ ਸ਼ਾਦੀਪੁਰ ਕਿਸਾਨ ਆਗੂ
13
Report
KBKulbir Beera
FollowAug 17, 2025 12:47:06Bathinda, Punjab:
ਵਨ ਟੂ ਵਨ
ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਦੁਆਰਾ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਤਹਿਤ ਤੇ ਕੇਂਦਰਿਤ ਹੋਵੇਗਾ 5ਵਾਂ ਬਠਿੰਡਾ ਫਿਲਮ ਫੈਸਟੀਵਲ 2025
ਨਸ਼ਿਆਂ ਨਾਲ ਸੰਬੰਧਿਤ ਹੀ ਫਿਲਮਾਂ ਦਿਖਾਈਆਂ ਜਾਣਗੀਆਂ ਤਾਂ ਕਿ ਨੌਜਵਾਨੀ ਨੂੰ ਸੇਧ ਮਿਲ ਸਕੇ
ਬਠਿੰਡਾ ਫਿਲਮ ਫਾਉਂਡੇਸ਼ਨ ਵੱਲੋਂ ਹਰੇਕ ਸਾਲ ਕਰਵਾਏ ਜਾਂਦੇ ਬਠਿੰਡਾ ਫਿਲਮ ਫੈਸਟੀਵਲ ਦਾ ਪੰਜਵਾਂ ਐਡੀਸ਼ਨ ਨਵੰਬਰ 2025 ਵਿੱਚ ਹੋਵੇਗਾ, ਇਸ ਵਾਰ ਇਹ ਫਿਲਮ ਫੈਸਟੀਵਲ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਉਪਰਾਲਿਆਂ ਨਾਲ ਸੰਬੰਧਿਤ ਫਿਲਮਾਂ ਅਤੇ ਸਮਾਜ ਵਿੱਚ ਫੈਲੀਆਂ ਹੋਈਆਂ ਵੱਖ-ਵੱਖ ਤਰ੍ਹਾਂ ਦੀਆਂ ਬੁਰਾਈਆਂ ਅਤੇ ਕੁਰੀਤੀਆਂ ਨੂੰ ਦੂਰ ਕਰਨ ਅਤੇ ਦੂਸਰੇ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਹੋਵੇਗਾ. ਪੰਜਵੇਂ ਬਠਿੰਡਾ ਫਿਲਮ ਫੈਸਟੀਵਲ 2025 ਦਾ ਥੀਮ ਅਸਲੀ ਹੀਰੋ ਨਸ਼ਾ ਨਹੀਂ ਕਰਦੇ (Real Heroes are Drug Free) ਰੱਖਿਆ ਗਿਆ ਹੈ. ਫਿਲਮ ਫੈਸਟੀਵਲ ਡਾਇਰੈਕਟਰ ਰਣਜੀਤ ਸਿੰਘ ਸੰਧੂ ਨੇ ਦੱਸਿਆ ਕਿ ਬਠਿੰਡਾ ਫਿਲਮ ਫੈਸਟੀਵਲ ਦੇ ਚਾਰ ਐਡੀਸ਼ਨ ਪਿਛਲੇ ਸਾਲਾਂ ਦੌਰਾਨ ਸਫਲਤਾ ਪੂਰਵਕ ਕਰਵਾਏ ਜਾ ਚੁੱਕੇ ਹਨ. ਇਹ ਫਿਲਮ ਫੈਸਟੀਵਲ ਪੰਜਾਬ ਵਿੱਚ ਹੋਣ ਵਾਲਾ ਆਪਣੀ ਤਰ੍ਹਾਂ ਦਾ ਪਹਿਲਾ ਫਿਲਮ ਫੈਸਟੀਵਲ ਹੈ ਜਿਸ ਵਿੱਚ ਸ਼ਾਰਟ ਫਿਲਮਾਂ, ਫੀਚਰ ਫਿਲਮਾਂ, ਵੈੱਬ ਸੀਰੀਜ਼ ਅਤੇ ਮਿਊਜ਼ਿਕ ਵੀਡੀਓਜ਼ ਵੀ ਭੇਜੀਆਂ ਜਾ ਸਕਦੀਆਂ ਹਨ। ਇਸ ਫੈਸਟੀਵਲ ਵਿੱਚ ਕਿਸੇ ਵੀ ਜੋਨਰ ਦੀਆਂ ਫਿਲਮਾਂ ਭੇਜੀਆਂ ਜਾ ਸਕਦੀਆਂ ਹਨ, ਇਸ ਫੈਸਟੀਵਲ ਵਿੱਚ ਫਿਲਮਾਂ ਭੇਜਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਂਟਰੀ ਫੀਸ ਜਾਂ ਰਜਿਸਟਰੇਸ਼ਨ ਚਾਰਜਸ ਨਹੀਂ ਹਨ. ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਰਾਜੀਵ ਅਰੋੜਾ ਨੇ ਦੱਸਿਆ ਕਿ ਸ਼ਾਰਟ ਫਿਲਮਾਂ ਦੀ ਕੈਟੇਗਰੀ ਵਿੱਚ ਦੋਵੇਂ ਤਰ੍ਹਾਂ ਦੀਆਂ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਅਤੇ ਬਿਲਕੁਲ ਨਵੀਆਂ ਸ਼ਾਰਟ ਫਿਲਮਾਂ ਜਿਨ੍ਹਾਂ ਦੀ ਲੰਬਾਈ ਇੱਕ ਮਿੰਟ ਤੋਂ 30 ਮਿੰਟ ਤੱਕ ਹੋਵੇ ਉਹਨਾਂ ਨੂੰ ਭੇਜਿਆ ਜਾ ਸਕਦਾ ਹੈ, ਫੀਚਰ ਫਿਲਮਾਂ ਦੀ ਕੈਟੇਗਰੀ ਵਿੱਚ ਪਹਿਲਾਂ ਤੋਂ ਰਿਲੀਜ਼ ਹੋ ਚੁੱਕੀਆਂ ਅਤੇ ਬਿਲਕੁਲ ਨਵੀਆਂ ਫੀਚਰ ਫਿਲਮਾਂ ਜਿਨਾਂ ਦੀ ਲੰਬਾਈ 31 ਮਿੰਟ ਤੋਂ ਤਿੰਨ ਘੰਟੇ ਦੇ ਵਿੱਚ ਹੋਵੇ ਉਹ ਭੇਜੀਆਂ ਜਾ ਸਕਦੀਆਂ ਹਨ. ਇਸੇ ਤਰ੍ਹਾਂ ਵੱਖ-ਵੱਖ ਓਟੀਟੀ ਪਲੈਟਫਾਰਮ ਜਾਂ ਯੂਟਿਊਬ ਤੇ ਰਿਲੀਜ਼ ਹੋ ਚੁੱਕੀਆਂ ਜਾਂ ਬਿਲਕੁਲ ਨਵੀਆਂ ਵੈਬ ਸੀਰੀਜ ਜਿਨਾਂ ਦੀ ਘੱਟੋ ਘੱਟ ਲੰਬਾਈ 100 ਮਿੰਟ ਅਤੇ ਘੱਟੋ ਘੱਟ ਤਿੰਨ ਐਪੀਸੋਡ ਹੋਣ ਉਹ ਭੇਜੀਆਂ ਜਾ ਸਕਦੀਆਂ ਹਨ, ਇਸ ਦੇ ਨਾਲ ਹੀ 2 ਮਿੰਟ ਤੋਂ ਲੈ ਕੇ 6 ਮਿੰਟ ਤੱਕ ਦੀਆਂ ਮਿਊਜ਼ਿਕ ਵੀਡੀਓਜ਼ ਭੇਜੀਆਂ ਜਾ ਸਕਦੀਆਂ ਹਨ, ਫਿਲਮਾਂ ਅਤੇ ਵੈੱਬ ਸੀਰੀਜ ਭਾਰਤੀ ਸੰਵਿਧਾਨ ਵਿੱਚ ਦਰਜ 22 ਭਾਸ਼ਾਵਾਂ ਅਤੇ ਯੂਨਾਈਟਡ ਨੇਸ਼ਨਜ਼ ਦੀਆਂ ਛੇ ਇੰਟਰਨੈਸ਼ਨਲ ਭਾਸ਼ਾਵਾਂ ਵਿੱਚ ਭੇਜੀਆਂ ਜਾ ਸਕਦੀਆਂ ਹਨ ਪਰ ਪੰਜਾਬੀ ਅਤੇ ਹਿੰਦੀ ਤੋਂ ਬਿਨਾਂ ਦੂਸਰੀ ਭਾਸ਼ਾਵਾਂ ਦੀਆਂ ਫਿਲਮਾਂ ਦੇ ਲਈ ਪੰਜਾਬੀ ਵਿੱਚ ਸਬ-ਟਾਈਟਲ ਹੋਣੇ ਜਰੂਰੀ ਹਨ. ਸਾਰੀਆਂ ਹੀ ਕੈਟੇਗਰੀਆਂ ਵਿੱਚ ਫਿਲਮਾਂ ਭੇਜਣ ਦੀ ਆਖਰੀ ਮਿਤੀ 10 ਅਕਤੂਬਰ 2025 ਹੈ. ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕੋਈ ਵੀ ਫਿਲਮ ਮੇਕਰ ਬਠਿੰਡਾ ਫਿਲਮ ਫੈਸਟੀਵਲ ਦੀ ਵੈਬਸਾਈਟ ਤੇ ਜਾ ਕੇ ਮੁਫ਼ਤ ਵਿੱਚ ਆਪਣੀਆਂ ਫਿਲਮਾਂ ਭੇਜ ਸਕਦਾ ਹੈ।
ਫੈਸਟੀਵਲ ਡਾਇਰੈਕਟਰ ਰਣਜੀਤ ਸਿੰਘ ਸੰਧੂ
ਵਨ ਟੂ ਵਨ ਕੁਲਬੀਰ ਬੀਰਾ
14
Report