Back
ਪੰਜਾਬ ਵਿੱਚ ਨਸ਼ੇ ਵਿਰੁੱਧ ਮੁਹਿੰਮ: ਗੁਪਤ ਨਾਮ ਰੱਖਣ ਦੇ ਦਾਅਵੇ ਸੱਚ ਜਾਂ ਝੂਠ?
RBRohit Bansal
Aug 14, 2025 13:46:08
DMC, Chandigarh
TT ਕੁਲਵਿੰਦਰ ਸਿੰਘ, ਇੰਸਪੈਕਟਰ, ਚੈਟਬੋਟ ਇਨਚਾਰਜ
ਪੂਰੇ ਪੰਜਾਬ ਵਿੱਚ ਯੁੱਧ ਨਸ਼ੇ ਵਿਰੁੱਧ ਮੁਹਿੰਮ ਛੇੜੀ ਗਈ ਅਤੇ ਇਸ ਲਈ ਇੱਕਵਸ ਨੰਬਰ ਜਾਰੀ ਕੀਤਾ ਗਿਆ ਜਿਸ ਦੇ ਉੱਪਰ ਤੁਸੀਂ ਕੋਈ ਵੀ ਸ਼ਿਕਾਇਤ ਭੇਜ ਸਕਦੇ ਹੋ ਅਤੇ ਤੁਹਾਡਾ ਨਾਮ ਗੁਪਤ ਰੱਖਿਆ ਜਾਏਗਾ। ਪਰ ਲੋਕਾਂ ਦੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਨੇ ਕਿ ਕੀ ਵਾਕਈ ਦੇ ਵਿੱਚ ਇਹ ਨਾਮ ਗੁਪਤ ਰੱਖਿਆ ਜਾ ਰਿਹਾ ਜਾਂ ਨਹੀਂ
ਇਸ ਦੇ ਲਈ ਗੱਲ ਕੀਤੀ ਉਸ ਜਗ੍ਹਾ ਤੋਂ ਜਿੱਥੇ ਸ਼ਿਕਾਇਤ ਪਹੁੰਚਦੀ ਹੈ ਇਸ ਜਗਹਾ ਤੋਂ ਪਤਾ ਲੱਗਦਾ ਕਿ ਡੈਸਕ ਨੂੰ ਵੀ ਕਿਸੇ ਵਿਅਕਤੀ ਦਾ ਨਾਮ ਜਾਂ ਨੰਬਰ ਨਹੀਂ ਮਿਲ ਪਾਉਂਦਾ ਜਿਸ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕੇਵਲ ਜੋ ਸ਼ਿਕਾਇਤ ਕੀਤੀ ਗਈ ਹੈ ਉਹੀ ਮਿਲ ਪਾਉਂਦੀ ਹੈ ਅਤੇ ਉਸੇ ਆਧਾਰ ਦੇ ਉੱਪਰ ਕਾਰਵਾਈ ਕੀਤੀ ਜਾਂਦੀ ਹੈ 15 ਦਿਨਾਂ ਦਾ ਸਮਾਂ ਇੱਕ ਸ਼ਿਕਾਇਤ ਨੂੰ ਸਹੀ ਕਰਨ ਲਈ ਮਿਥਿਆ ਗਿਆ ਅਤੇ ਕਈ ਸ਼ਿਕਾਇਤਾਂ ਦੇ ਲਈ ਦੋ ਤੋਂ ਚਾਰ ਦਿਨ ਹੋਰ ਲੱਗ ਜਾਂਦੇ ਨੇ ਅਤੇ ਕਈ ਸ਼ਿਕਾਇਤਾਂ ਬਹੁਤ ਜਲਦ ਹੱਲ ਕਰ ਲਈਆਂ ਜਾਂਦੀਆਂ ਨੇ
ਲੋਕ ਜਦੋਂ ਵੀ ਇਸ ਦੇ ਉੱਤੇ ਸ਼ਿਕਾਇਤ ਭੇਜਣ ਤਾਂ ਇਸ ਉੱਪਰ ਸੰਬੰਧਿਤ ਪੁਲਿਸ ਸਟੇਸ਼ਨ ਪਿੰਡ ਦਾ ਨਾਮ ਜਿਲ੍ੇ ਦਾ ਨਾਮ ਜਰੂਰ ਭੇਜਿਆ ਜਾਵੇ ਕਿਉਂਕਿ ਕਈ ਵਾਰ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ ਜਿਸ ਦੇ ਕਰਕੇ ਉਸ ਵਿਅਕਤੀ ਦਾ ਨਾਮ ਲੱਭਣਾ ਮੁਸ਼ਕਿਲ ਹੋ ਜਾਂਦਾ ਜਿਸਦਾ ਸ਼ਿਕਾਇਤ ਕੀਤੀ ਗਈ ਹੈ
12
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MTManish Thakur
FollowAug 14, 2025 15:47:24Kullu, Himachal Pradesh:
कुल्लू जिला में बारिश के बीच भी अखिल भारतीय कांग्रेस कमेटी के दिशा-निर्देश पर कांग्रेस कार्यकर्ताओ ने वोट चोर गद्दी छोड़ नारे के साथ कैंडल मार्च निकाला। इस दौरान बारिश के बीच भी कांग्रेस कार्यकर्ताओ ने प्रदर्शन किया। और कांग्रेस पार्टी कार्यालय से ढालपुर चौक तक एक रोष रैली भी निकाली। प्रदर्शन को सम्बोधित करते हुए निवर्तमान जिला अध्यक्ष सेस राम आज़ाद ने कहा कि जिस प्रकार देश के लोकतंत्र, संविधान और सांविधानिक संस्थाओं को कमजोर करने की कोशिश की जा रही है, उसके लिए देश को जागरूक करने की जरूरत है। उन्होंने कहा है कि राहुल गांधी के वोट चोरी के खुलासे के बाद भाजपा पूरी तरह बौखलाई हुई है। कांग्रेस किसी भी सूरत में देश के लोकतंत्र, संविधान व सांविधानिक संस्थाओं से किसी भी प्रकार से खिलवाड़ सहन नही कर सकती और इसके लिए कांग्रेस पूरी मजबूती के साथ देश के लोगों के साथ खड़ी है। उन्होंने कहा की जिस तरीके से भाजपा देश में वोट चोरी कर रही है। उससे लोक तंत्र खतरे में है। ऐसे में उन्होंने कहा की यह मतदाताओं के अधिकारों से खिलवाड़ है और संविधान का अपमान है। भाजपा संवैधानिक संस्थाओं को कमजोर कर लोकतंत्र के मूल सिद्धांतों को बदलने की कोशिश कर रही है।
बाइट - सेस राम आज़ाद निवर्तमान जिला अध्यक्ष कुल्लू कांग्रेस
1
Report
NSNaresh Sethi
FollowAug 14, 2025 15:46:29Faridkot, Punjab:
ਐਂਕਰ
ਬੀਤੇ ਦਿਨੀ ਆਪ੍ਰੇਸਨ ਸਿੰਧੂਰ ਦੌਰਾਨ ਫਰੀਦਕੋਟ ਦਾ 20 ਸਾਲ ਦਾ ਨੌਜਵਾਨ ਅਗਨੀਵੀਰ ਜੰਮੂ ਵਿਖੇ ਸ਼ਹੀਦ ਹੋ ਗਿਆ ਸੀ ਜਿਸ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਅਤੇ ਬਣਦਾ ਮਾਣ ਸਨਮਾਨ ਦਿਵਾਉਣ ਲਈ ਲਗਾਤਾਰ ਪਰਿਵਾਰ ਸੰਘਰਸ਼ ਕਰ ਰਿਹਾ ਹੈ ਇਥੋਂ ਤੱਕ ਕੇ ਕਰੀਬ ਢਾਈ ਮਹੀਨੇ ਅਕਾਸ਼ਦੀਪ ਦੀਆਂ ਅਸਥੀਆਂ ਨੂੰ ਵੀ ਪਰਿਵਾਰ ਵੱਲੋਂ ਆਪਣੇ ਘਰ ਚ ਰੱਖ ਕੇ ਮੰਗ ਕੀਤੀ ਸੀ ਕਿ ਜਿੰਨੀ ਦੇਰ ਉਨ੍ਹਾਂ ਦੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਦਾ ਤਦ ਤੱਕ ਉਹ ਅਕਾਸ਼ਦੀਪ ਦੀਆ ਅਸਥੀਆਂ ਜਲ ਪ੍ਰਵਾਹ ਨਹੀਂ ਕਰਨਗੇ ਪਰ ਸਰਕਾਰ ਵੱਲੋਂ ਸਿਰਫ ਭਰੋਸੇ ਤੋਂ ਇਲਾਵਾ ਕੁਜ ਨਹੀਂ ਮਿਲਿਆ।ਇਸੇ ਦਰਮਿਆਨ ਅਕਾਸ਼ਦੀਪ ਦਾ ਪਰਿਵਾਰ ਦੋ ਵਾਰ ਚੰਡੀਗੜ CM ਹਾਉਸ ਵੀ ਗਿਆ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ।ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਜ਼ਾਦੀ ਦਿਹਾੜੇ ਦੇ ਸਮਾਗਮ ਚ ਸ਼ਿਰਕਤ ਕਰਨ ਲਈ ਫਰੀਦਕੋਟ ਪੁੱਜੇ ਸਨ ਜਿੱਥੇ ਅਕਾਸ਼ਦੀਪ ਦੇ ਪਰਿਵਾਰ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਨਾਲ ਮਿਲ ਸਕਣਗੇ ਅਤੇ ਆਪਣੀ ਮੰਗ ਬਾਰੇ ਗੱਲ ਕਰਨਗੇ ਪਰ ਪਰਿਵਾਰ ਨੂੰ ਉਸ ਸਮੇ ਵੱਡੀ ਨਿਰਾਸ਼ਾ ਹੋਈ ਜਦੋ ਘੰਟਿਆਂ ਬੱਧੀ ਇੰਤਜ਼ਾਰ ਕਰਵਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ ਜਿਸ ਤੋਂ ਨਿਰਾਸ਼ ਹੋੱਕੇ ਉਹ ਵਾਪਿਸ ਮੁੜੇ।ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਖਿਲਾਫ ਜਮ ਕੇ ਭੜਾਸ ਕੱਢੀ।ਇਸ ਮੌਕੇ ਪਰਿਵਾਰ ਨੇ ਨਿਰਾਸ਼ਾ ਪ੍ਰਗਟ ਕਰਦੇ ਕਿਹਾ ਕਿ ਅਸੀਂ ਸਿਰਫ ਆਪਣੇ ਬੱਚੇ ਲਈ ਸ਼ਹੀਦ ਦੇ ਦਰਜੇ ਦੀ ਮੰਗ ਕਰ ਰਹੇ ਹਾਂ ਪਰ ਮੁੱਖ ਮੰਤਰੀ ਕੋਲ ਇਨਾਂ ਵੀ ਸਮਾਂ ਨਹੀ ਕੇ ਇੱਕ 20 ਸਾਲ ਦੇ ਨੋਜਵਾਨ ਜੋ ਸਰਹੱਦ ਤੇ ਸ਼ਹੀਦ ਹੋ ਗਿਆ ਉਸਦੇ ਪਰਿਵਾਰ ਨੂੰ ਮਿਲ ਸਕੇ ।ਉਧਰ ਕਿਸਾਨ ਯੂਨੀਅਨ ਫ਼ਤਿਹ ਦੇ ਜ਼ਿਲਾ ਪ੍ਰਧਾਨ ਸ਼ਰਨਜੀਤ ਸਰਾਂ ਨੇ ਕਿਹਾ ਕਿ ਇੱਕ ਨੌਜਵਾਨ ਜੋ ਦੇਸ਼ ਲਈ ਆਪਣੀ ਜਾਨ ਗੁਆ ਬੈਠਾ ਅੱਜ ਉਸਦਾ ਪਰਿਵਾਰ ਆਪਣੇ ਬੇਟੇ ਨੂੰ ਸ਼ਹੀਦ ਦਾ ਦਰਜਾ ਦਿਲਾਉਨ ਲਈ ਸਰਕਾਰਾਂ ਦੀਆਂ ਮਿੰਨਤਾਂ ਕਰ ਰਿਹਾ ਇਹ ਬੇਹੱਦ ਸ਼ਰਮਨਾਕ ਹੈ।
ਬਾਈਟ- ਅਕਾਸ਼ਦੀਪ ਦੇ ਮਾਤਾ ਪਿਤਾ
ਬਾਈਟ- ਸ਼ਰਨਜੀਤ ਸਰਾਂ ਜ਼ਿਲਾ ਪ੍ਰਧਾਨ ਕਿਸਾਨ ਯੂਨੀਅਨ ਫ਼ਤਿਹ
3
Report
VKVarun Kaushal
FollowAug 14, 2025 15:45:41Samrala, Punjab:
Varun Kaushal
Samrala
ਜਿਗਰੀ ਯਾਰ ਨੇ ਹੀ ਧੋਖੇ ਨਾਲ ਘਰੋਂ ਬੁਲਾ ਕੇ ਜਹਿਰ ਦੇ ਕੇ ਮੌਤ ਦੇ ਘਾਟ ਉਤਾਰਿਆ
- ਪੁਲਿਸ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕਰ ਰਹੀ ਹੈ ਪੁੱਛਗਿੱਛ
ਖਮਾਣੋ ਨੇੜਲੇ ਪਿੰਡ ਅਮਰਗੜ੍ਹ ਦੇ ਇੱਕ ਨੌਜਵਾਨ ਨੂੰ ਧੋਖੇ ਨਾਲ ਘਰੋਂ ਬੁਲਾ ਕੇ ਉਸਦੇ ਹੀ ਜਿਗਰੀ ਯਾਰ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਵਾ ਕੇ ਮਾਰ ਦੇਣ ਦੇ ਕਥਿਤ ਦੋਸ਼ੀ ਨੂੰ ਅੱਜ ਸਥਾਨਕ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸਥਾਨਕ ਪੁਲਿਸ ਨੇ ਇਸ ਸੰਬੰਧ ਵਿੱਚ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਕਤਲ ਦਾ ਮਾਮਲਾ ਦਰਜ ਕਰਦੇ ਹੋਏ ਕਾਬੂ ਕੀਤੇ ਦੋਸ਼ੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਇਹ ਖੁਲਾਸਾ ਹੋ ਸਕੇ ਕਿ ਉਸ ਨੇ ਆਪਣੇ ਹੀ ਇਸ ਦੋਸਤ ਦਾ ਕਤਲ ਕਿਉਂ ਕੀਤਾ ਸੀ।
ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਥਾਣਾ ਸਮਰਾਲਾ ਦੇ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ, ਮ੍ਰਿਤਕ ਦੀ ਪਤਨੀ ਰਾਜਵੰਤ ਕੌਰ ਵਾਸੀ ਪਿੰਡ ਅਮਰਗੜ੍ਹ ਥਾਣਾ ਖਮਾਣੋ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਕੱਲ ਦੇਰ ਰਾਤ ਉਸ ਦਾ ਪਤੀ ਬਿਕਰਮਜੀਤ ਸਿੰਘ ਉਰਫ ਵਿੱਕੀ ਜਦੋਂ ਘਰ ਮੌਜੂਦ ਸੀ ਤਾਂ ਉਸ ਦਾ ਇੱਕ ਦੋਸਤ ਜੁਝਾਰ ਸਿੰਘ ਜੋ ਕਿ ਨੇੜਲੇ ਪਿੰਡ ਨਾਨੋਵਾਲ ਕਲਾ ਦਾ ਨਿਵਾਸੀ ਹੈ, ਉਹਨਾਂ ਦੇ ਘਰ ਆਇਆ ਅਤੇ ਉਸ ਦੇ ਪਤੀ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਨਾਲ ਕਿਸੇ ਕੰਮ ਲਈ ਲੈ ਗਿਆ।
ਮ੍ਰਿਤਕ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕੁਝ ਦੇਰ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਬਿਕਰਮਜੀਤ ਸਿੰਘ ਨੂੰ ਉਸਦੇ ਹੀ ਦੋਸਤ ਜੁਝਾਰ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖਵਾ ਦਿੱਤੀ ਹੈ ਤੇ ਉਹ ਇਸ ਇਸ ਵੇਲੇ ਪਿੰਡ ਟੋਡਰਪੁਰ ਥਾਣਾ ਸਮਰਾਲਾ ਵਿਖੇ ਬੇਸੁੱਧ ਹਾਲਤ ਵਿੱਚ ਪਿਆ ਹੈ।
ਐਸਐਚ ਓ ਪਵਿੱਤਰ ਸਿੰਘ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਮ੍ਰਿਤਕ ਦੇ ਪਰਿਵਾਰਿਕ ਮੈਂਬਰ ਬਿਕਰਮਜੀਤ ਸਿੰਘ ਨੂੰ ਬਚਾਉਣ ਵਾਸਤੇ ਤੁਰੰਤ ਮੌਕੇ ਤੇ ਪਹੁੰਚੇ ਅਤੇ ਉਸ ਨੂੰ ਹਸਪਤਾਲ ਵੀ ਲੈ ਕੇ ਗਏ, ਪਰੰਤੂ ਡਾਕਟਰਾਂ ਨੇ ਉਸ ਨੂੰ ਉੱਥੇ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਕਤਲ ਦਾ ਮੁਕਦਮਾ ਦਰਜ ਕਰਦੇ ਹੋਏ ਦੋਸ਼ੀ ਜੁਝਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਇਸ ਕਤਲ ਬਾਰੇ ਪੁੱਛਗਿਛ ਕੀਤੀ ਜਾ ਰਹੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ, ਗ੍ਰਿਫਤਾਰ ਦੋਸ਼ੀ ਦੀ ਡੁੰਘਾਈ ਨਾਲ ਪੁੱਛਗਿੱਛ ਤੋਂ ਬਾਅਦ ਹੀ ਇਸ ਕਤਲ ਦੀ ਅਸਲ ਵਜਹਾ ਸਾਹਮਣੇ ਆਏਗੀ ਅਤੇ ਪੁਲਿਸ ਇਹ ਵੀ ਪਤਾ ਲਗਾਣ ਵਿੱਚ ਲੱਗੀ ਹੋਈ ਹੈ ਕਿ, ਇਹ ਕਤਲ ਇਕੱਲੇ ਗ੍ਰਿਫਤਾਰ ਦੋਸ਼ੀ ਵੱਲੋਂ ਹੀ ਕੀਤਾ ਗਿਆ ਹੈ ਜਾਂ ਇਸ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਿਲ ਹੈ।
ਫਿਲਹਾਲ ਪੁਲਿਸ ਨੇ ਮ੍ਰਿਤਕ ਬਿਕਰਮਜੀਤ ਸਿੰਘ ਦੀ ਲਾਸ਼ ਪੋਸਟਮਾਰਟਮ ਉਪਰੰਤ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
Byte :- ਪਵਿੱਤਰ ਸਿੰਘ ਐਸ ਐਚ ਓ ਸਮਰਾਲਾ
4
Report
KCKhem Chand
FollowAug 14, 2025 15:32:43Kot Kapura, Punjab:
ਕੋਟਕਪੂਰਾ ਵਿਖੇ ਕਾਂਗਰਸ ਪਾਰਟੀ ਵੱਲੋਂ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਵੋਟਰ ਸੂਚੀਆਂ ਵਿੱਚ ਕੀਤੇ ਜਾ ਰਹੀ ਘਪਲੇਬਾਜ਼ੀ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਅਤੇ ਬੀਜੇਪੀ ਦੇ ਖਿਲਾਫ ਕੱਢਿਆ ਕੈਂਡਲ ਮਾਰਚ
ਕੋਟਕਪੂਰਾ ਵਿਖੇ ਕਾਂਗਰਸ ਪਾਰਟੀ ਵੱਲੋਂ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਵੋਟਰ ਸੂਚੀਆਂ ਵਿੱਚ ਕੀਤੇ ਜਾ ਰਹੀ ਘਪਲੇਬਾਜ਼ੀ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਅਤੇ ਬੀਜੇਪੀ ਦੇ ਖਿਲਾਫ ਕੈਂਡਲ ਮਾਰਚ ਦੇ ਰੂਪ ਦੇ ਵਿੱਚ ਪ੍ਰਦਰਸ਼ਨ ਕੀਤਾ। ਨਾਲ ਹੀ ਉਨਾਂ ਖੁਲਾਸਾ ਕੀਤਾ ਕਿ ਕੋਟਕਪੂਰਾ ਸ਼ਹਿਰ ਵਿੱਚ ਵੀ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ਤੇ ਘਪਲੇਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਆਲ ਇੰਡੀਆ ਕਾਂਗਰਸ ਕਮੇਟੀ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਇੰਨੀ ਦਿਨੀ ਕਾਂਗਰਸ ਪਾਰਟੀ ਵੱਲੋਂ ਵੋਟਰ ਸੂਚੀਆਂ ਵਿੱਚ ਘਪਲੇਬਾਜ਼ੀਆਂ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਹੀ ਇਲੈਕਸ਼ਨ ਕਮਿਸ਼ਨ ਅਤੇ ਬੀਜੇਪੀ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਕੋਟਕਪੂਰਾ ਵਿਖੇ ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਅਤੇ ਹਲਕਾ ਇੰਚਾਰਜ ਅਜੈ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਇਥੋਂ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਤੋਂ ਮੁੱਖ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ ਅਤੇ ਇਲਜ਼ਾਮ ਲਾਇਆ ਕਿ ਇਲੈਕਸ਼ਨ ਕਮਿਸ਼ਨ ਦੇ ਨਾਲ ਮਿਲ ਕੇ ਬੀਜੇਪੀ ਵੱਲੋਂ ਵੋਟਰ ਸੂਚੀਆਂ ਵਿੱਚ ਘਪਲੇਬਾਜ਼ੀ ਕਰਦੇ ਹੋਏ ਸੱਤਾ ਹਾਸਲ ਕੀਤੀ ਜਾ ਰਹੀ ਹੈ।
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਕਾਂਗਰਸ ਆਗੂ ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਇਹ ਘਪਲੇਬਾਜ਼ੀ ਸਾਰੇ ਦੇਸ਼ ਭਰ ਦੇ ਵਿੱਚ ਹੀ ਕੀਤੀ ਜਾ ਰਹੀ ਹੈ। ਉਨਾਂ ਕੋਟਕਪੂਰਾ ਦੇ ਬੂਥ ਨੰਬਰ 98 ਦੀ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਇਸ ਬੂਥ ਵਿੱਚ ਇਕੋ ਵੋਟਰ ਦੀਆਂ ਪੰਜ ਵੋਟਾਂ ਬਣਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਹੋਰ ਵੀ ਕਈ ਮਾਮਲੇ ਹਨ ਜੋ ਕਿ ਇਲੈਕਸ਼ਨ ਕਮਿਸ਼ਨ ਦੀ ਨਿਰਪੱਖਤਾ ਤੇ ਸਵਾਲੀਆ ਨਿਸ਼ਾਨ ਖੜਾ ਕਰਦੇ ਹਨ। ਉਹਨਾਂ ਇਲੈਕਸ਼ਨ ਕਮਿਸ਼ਨ ਅਤੇ ਬੀਜੇਪੀ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇਸ ਮੁੱਦੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਹੀ ਵੱਡਾ ਅੰਦੋਲਨ ਕੀਤਾ ਜਾਵੇਗਾ।
ਬਾਈਟ ਅਜੈਪਾਲ ਸਿੰਘ ਸੰਧੂ ਹਲਕਾ ਇੰਚਾਰਜ ਕਾਂਗਰਸ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
1
Report
BKBIMAL KUMAR
FollowAug 14, 2025 15:31:18Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 1408ZP_APS_HARPREET_R
ਸੜਕਾਂ ਬਣਾਉਣ ਲਈ ਕੇਂਦਰ ਦੀ ਗ੍ਰਾਂਟ ਵਾਪਸ ਹੋਣਾ ਪੰਜਾਬ ਸਰਕਾਰ ਦੀ ਨਲਾਇਕੀ : ਗਿਆਨੀ ਹਰਪ੍ਰੀਤ ਸਿੰਘ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ
ਪੰਜਾਬ ਤੇ ਪੰਜਾਬੀਅਤ ਦੇ ਮੁੱਦਿਆਂ ਤੇ ਸਾਥ ਦੇਣ ਵਾਲੀ ਕਿਸੇ ਵੀ ਪਾਰਟੀ ਨਾਲ ਕੀਤਾ ਜਾ ਸਕਦਾ ਹੈ ਗੱਠਜੋੜ : ਗਿਆਨੀ ਹਰਪ੍ਰੀਤ ਸਿੰਘ
ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਣ ਉਪਰੰਤ ਜਥੇਦਾਰਾਂ ਦੀ ਨਿਯੁਕਤੀ ਤੇ ਬਰਖਾਸਤਗੀ ਲਈ ਬਣਾਵਾਂਗੇ ਨਿਯਮ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੁੱਦੇ ਤੇ ਹੋਈ ਫੇਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਹਾਲ ਨੂੰ ਲਗਾ ਦਿੱਤਾ ਗਿਆ ਸੀ ਤਾਲਾ
Anchor :- ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਪਾਰਟੀ ਦਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣੇ ਵੱਡੀ ਗਿਣਤੀ ਸਾਥੀਆਂ ਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ। ਉਹਨਾਂ ਦੇ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਜਰਾ , ਸੁੱਚਾ ਸਿੰਘ ਛੋਟੇਪੁਰ, ਇਕਬਾਲ ਸਿੰਘ ਝੂੰਦਾ ਸਮੇਤ ਸੈਕੜੇ ਵਰਕਰ ਹਾਜਰ ਸਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਤੇ ਪੰਜਾਬੀਅਤ ਦੇ ਮੁੱਦਿਆਂ ਤੇ ਸਾਥ ਦੇਣ ਵਾਲੀ ਕਿਸੇ ਵੀ ਪਾਰਟੀ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ । ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਣ ਉਪਰੰਤ ਜਥੇਦਾਰਾਂ ਦੀ ਨਿਯੁਕਤੀ ਤੇ ਬਰਖਾਸਤਗੀ ਲਈ ਨਿਯਮ ਬਣਾਵਾਂਗੇ । ਉੱਧਰ ਗਿਆਨੀ ਹਰਪ੍ਰੀਤ ਸਿੰਘ ਦੀ ਆਮਦ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ ਸਾਹਿਬ ਦੀ ਮੈਨੇਜਮੈਂਟ ਵੱਲੋਂ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਨੂੰ ਤਾਲਾ ਲਗਾ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਭਾਸ਼ਾ ਬਾਰੇ ਚੁੱਕੇ ਗਏ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਭਾਸ਼ਾ ਰਾਈ ਜਿੰਨੀ ਸੀ ਤੇ ਜਿਹੜੀ ਭਾਸ਼ਾ ਬਾਦਲ ਦਲ ਦੇ ਆਗੂ ਬੋਲਦੇ ਨੇ ਉਹ ਪਹਾੜ ਜਿੰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ, ਤੇ ਕੇਂਦਰ ਵੱਲੋਂ ਸੜਕਾਂ ਬਣਾਉਣ ਲਈ ਦਿੱਤਾ ਗਿਆ 800 ਕਰੋੜ ਰੁਪਿਆ ਵਾਪਿਸ ਹੋਣਾ ਪੰਜਾਬ ਸਰਕਾਰ ਦੀ ਨਲਾਇਕੀ ਹੈ।
VO1 --- ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਪਾਰਟੀ ਦਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣੇ ਵੱਡੀ ਗਿਣਤੀ ਸਾਥੀਆਂ ਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ, ਤੇ ਕੇਂਦਰ ਵੱਲੋਂ ਸੜਕਾਂ ਬਣਾਉਣ ਲਈ ਦਿੱਤਾ ਗਿਆ 800 ਕਰੋੜ ਰੁਪਿਆ ਵਾਪਿਸ ਹੋਣਾ ਪੰਜਾਬ ਸਰਕਾਰ ਦੀ ਨਲਾਇਕੀ ਹੈ। ਭਾਜਪਾ ਨਾਲ ਚੋਣ ਸਮਝੌਤਾ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਛੱਡ ਕੇ ਹਰ ਉਸ ਪਾਰਟੀ ਨਾਲ ਚੋਣ ਸਮਝੌਤਾ ਕੀਤਾ ਜਾ ਸਕਦਾ ਹੈ ਜਿਹੜੀ ਪਾਰਟੀ ਪੰਜਾਬ ਤੇ ਪੰਜਾਬੀਅਤ ਦੇ ਵੱਖ-ਵੱਖ ਮੁੱਦਿਆਂ ਤੇ ਉਨ੍ਹਾਂ ਦਾ ਸਾਥ ਦੇਵੇਗੀ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਪਾਰਟੀ ਲਈ ਪੰਜਾਬ ਦੇ ਮੁੱਦੇ ਅਹਿਮ ਹਨ ਤੇ ਸੱਤਾ ਤੇ ਕਾਬਜ਼ ਹੋਣਾ ਜ਼ਰੂਰੀ ਨਹੀਂ। ਪੰਜਾਬ ਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਾਰੇ ਫੈਸਲੇ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦਾ ਜਥੇਬੰਦਕ ਢਾਂਚਾ ਬਣਾਉਣ ਤੋਂ ਬਾਅਦ ਸਰਬ ਸੰਮਤੀ ਨਾਲ ਕੀਤੇ ਜਾਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਲੈਣ ਤੋਂ ਬਾਅਦ ਪੂਰੇ ਪਾਰਦਰਸ਼ੀ ਢੰਗ ਨਾਲ ਇਸ ਪ੍ਰਬੰਧ ਨੂੰ ਚਲਾਇਆ ਜਾਵੇਗਾ।। ਜਥੇਦਾਰਾਂ ਦੀ ਨਿਯੁਕਤੀ ਤੇ ਬਰਖਾਸਤਗੀ ਬਾਰੇ ਨਿਯਮਾਂ ਸੰਬੰਧੀ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਜਿੱਤਣ ਤੋਂ ਬਾਅਦ ਇਹ ਸਾਰੇ ਨਿਯਮ ਬਣਾਏ ਜਾਣਗੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਰੁਤਬਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਵੀ ਵੱਡਾ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਭਾਸ਼ਾ ਬਾਰੇ ਚੁੱਕੇ ਗਏ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਭਾਸ਼ਾ ਰਾਈ ਜਿੰਨੀ ਸੀ ਤੇ ਜਿਹੜੀ ਭਾਸ਼ਾ ਬਾਦਲ ਦਲ ਦੇ ਆਗੂ ਬੋਲਦੇ ਨੇ ਉਹ ਪਹਾੜ ਜਿੰਨੀ ਹੁੰਦੀ ਹੈ।
VO2 :- ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਧੜੇ ਨਾਲ ਜੁੜੇ ਹੋਏ ਸਾਰੇ ਆਗੂਆਂ ਨੂੰ ਅਪੀਲ ਕੀਤੀ ਕਿ ਹੁਣ ਵੱਖ-ਵੱਖ ਚੁੱਲੇ ਸਮੇਟਣ ਦਾ ਸਮਾਂ ਹੈ ਤੇ ਪੰਥ ਵੱਲੋਂ ਪ੍ਰਵਾਣਿਤ ਆਗੂ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਤੇ ਗੈਰ ਪੰਜਾਬੀਆਂ ਨੇ ਕਬਜ਼ਾ ਕਰ ਲਿਆ ਹੈ ਤੇ ਇਸ ਨਾਲ ਪੰਜਾਬ ਦਾ ਸੱਭਿਆਚਾਰ ਖਤਮ ਹੋ ਰਿਹਾ। ਉਨ੍ਹਾਂ ਕਿਹਾ ਪੰਜਾਬ ਦੇ ਪਾਣੀਆਂ ਤੇ ਕੇਂਦਰ ਨੇ ਸਿੱਧੇ ਤੌਰ ਤੇ ਕਬਜ਼ਾ ਕਰ ਲਿਆ ਇਸ ਲਈ ਪੰਜਾਬ ਦੀ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਲੋਹਾ ਲੈਣ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ।
VO3 :- ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਆਮਦ ਤੋਂ ਪਹਿਲਾਂ ਤਖਤ ਸ੍ਰੀ ਕੇਸਗੜ ਸਾਹਿਬ ਦੀ ਮੈਨੇਜਮੈਂਟ ਵੱਲੋਂ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਨੂੰ ਤਾਲਾ ਲਗਾ ਦਿੱਤਾ ਗਿਆ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦੇ ਸਮਰਥਕਾਂ ਵਿੱਚ ਰੋਸ ਦੇਖਣ ਨੂੰ ਮਿਲਿਆ। ਹਾਲਾਂਕਿ ਇਸ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਇਸ ਵਿਚ ਕੋਈ ਕਸੂਰ ਨਹੀਂ।
Byte :- Harpreet Singh ( Pardhan Shiromani Akali Dal )
Byte :- Prof: Prem Singh Chandumajra
2
Report
NSNitesh Saini
FollowAug 14, 2025 15:21:21Sundar Nagar, Himachal Pradesh:
लोकेशन - मंडी
स्लग -
छोटे से नाले गुजर रही थी बस, अचानक आ गया मलबा, सवारियों ने कूदकर बचाई जान
धर्मपुर उपमंडल के तहत आने वाले चलाल के पास मलबे की चपेट में आई चलती बस
हादसे के समय बस में सवार थे 20 से अधिक लोग, लेकिन सभी सुरक्षित
मशीन की मदद से हटाया गया मलबा, बस को हटाकर सड़क को किया गया बहाल
एंकर - धर्मपुर से हमीरपुर जा रही एक नीजि बस चलाल के पास मलबे की चपेट में आ गई। घटना वीरवार दोपहर की है। हादसे के समय बस में 20 से अधिक लोग सवार थे, जिन्होंने बड़ी मुश्किल से कूदकर अपनी जान बचाई। मिली जानकारी के अनुसार यह नीजि बस धर्मपुर से हमीरपुर वाया सरकाघाट जा रही थी। जैसे ही बस चलाल के पास एक छोटे से नाले के पास पहुंची तो अचानक उस नाले से भारी भरकम मलबा सड़क पर आ गया। इतने में चालक कुछ समझ पाता बस पूरी तरह से मलबे की चपेट में आ चुकी थी और यह मलबा बस के अंदर जा घुसा था। चालक और परिचालक ने सूझबूझ का परिचय देते हुए इमरेजेंसी डोर के माध्यम से सवारियों को सुरक्षित बाहर निकाला। डरे सहमे यात्रियों ने जैसे तैसे कूद-फांदकर अपनी जान बचाई। गणीमत यही रही कि हादसे में किसी को कोई चोट नहीं लगी और न ही कोई जानी नुकसान हुआ है। एसडीएम धर्मपुर जोगिंद्र पटियाल ने बताया कि सूचना मिलते ही मशीनरी को मौके पर भिजवाकर मलबे को हटा दिया गया है और बस को निकालकर सड़क को यातायात के लिए बहाल कर दिया गया है।
हादसे से पहले भी तीन घंटे यहीं पर बंद थी सड़क
मिली जानकारी के अनुसार वीरवार को यहीं पर सड़क मार्ग करीब तीन घंटों तक बाधित रहा। यहां पहले भी मलबा आया हुआ था जिसे तीन घंटों की कड़ी मशक्कत के बाद हटाकर सड़क को यातायात के लिए बहाल किया गया था। उसके बाद जब बस यहां से गुजरी तो फिर से मलबा आ गया और बस इसकी चपेट में आ गई। इसके बाद चार घंटे मलबा हटाने में और लगे। शाम करीब पांच बजे सड़क को यातायात के लिए बहाल कर दिया गया।
5
Report
TBTarsem Bhardwaj
FollowAug 14, 2025 15:21:15Ludhiana, Punjab:
ਪੀਆਰਟੀਸੀ ਅਤੇ ਪਨ ਬੱਸ ਯੂਨੀਅਨ ਵੱਲੋਂ ਕੀਤੀ ਗਈ ਹੜਤਾਲ ਤੋਂ ਬਾਅਦ ਲੁਧਿਆਣਾ ਬੱਸ ਸਟੈਂਡ ਤੇ ਯਾਤਰੀ ਪ੍ਰੇਸ਼ਾਨ ਦਿਖਾਈ ਦਿੱਤੇ ਖਾਸ ਕਰਕੇ ਔਰਤਾਂ ਨੇ ਕਿਹਾ ਜੀ ਹੜਤਾਲ ਕਾਰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ
ਪੀਆਰਟੀਸੀ ਅਤੇ ਪਨ ਬੱਸ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ ਜਿਸ ਕਾਰਨ ਸੜਕਾਂ ਉਪਰ ਸਰਕਾਰੀ ਬੱਸਾਂ ਨਹੀਂ ਚੱਲ ਰਹੀਆਂ ਸਰਕਾਰੀ ਬੱਸਾਂ ਨਾ ਚੱਲਣ ਕਾਰਨ ਸਫਰ ਕਰਨ ਵਾਲੇ ਕਾਫੀ ਪਰੇਸ਼ਾਨ ਦਿਖਾਈ ਦਿੱਤੇ ਸਰਕਾਰੀ ਬੱਸਾਂ ਵਿੱਚ ਔਰਤਾਂ ਆਧਾਰ ਕਾਰਡ ਦਿਖਾ ਕੇ ਫਰੀ ਸਫਰ ਕਰ ਸਕਦੀਆਂ ਹਨ ਪਰ ਅੱਜ ਸੜਕਾਂ ਤੇ ਬੱਸ ਸਟੈਂਡ ਉੱਪਰ ਸਰਕਾਰੀ ਬੱਸ ਨਾ ਹੋਣ ਕਰਕੇ ਔਰਤਾਂ ਕਾਫੀ ਪਰੇਸ਼ਾਨ ਦਿਖਾਈ ਦਿੱਤੀਆਂ ਅਤੇ ਉਹਨਾਂ ਨੇ ਕਿਹਾ ਕਿ ਬੱਸਾਂ ਚੱਲ ਨਹੀਂ ਰਹੀਆਂ ਜਿਸ ਕਰਕੇ ਔਰਤਾਂ ਨੇ ਕਿਹਾ ਸਾਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਬਸ ਸਟੈਂਡ ਦੇ ਵਿੱਚ ਜਾਣ ਵਾਲਿਆਂ ਦੀ ਕਾਫੀ ਭੀੜ ਲੱਗੀ ਹੋਈ ਸੀ ਖਾਸ ਕਰ ਜਿਆਦਾਤਰ ਔਰਤਾਂ ਬਸ ਸਟੈਂਡ ਦੇ ਵਿੱਚ ਬੱਸਾਂ ਦਾ ਇੰਤਜ਼ਾਰ ਕਰਦੀਆਂ ਦਿਖਾਈ ਦਿਤੀਆਂ
Byte ਪਰੇਸ਼ਾਨ ਹੋ ਰਹੀਆਂ ਔਰਤਾਂ
Byte ਬਸ ਸਟੈਂਡ ਤੇ ਪਰੇਸ਼ਾਨ ਹੋ ਰਹੀ ਆ ਉਤੋਂ
8
Report
KDKuldeep Dhaliwal
FollowAug 14, 2025 15:20:53Mansa, Punjab:
ਮਾਨਸਾ ਵਿਖੇ ਕਾਂਗਰਸ ਵੱਲੋਂ ਭਾਜਪਾ ਤੇ ਚੋਣ ਕਮਿਸ਼ਨ ਖਿਲਾਫ ਪ੍ਰਦਰਸ਼ਨ
ਐਂਕਰ : ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਵੱਲੋਂ ਦੇਸ਼ ਵਿੱਚ ਹੋਏ ਵੋਟ ਘੁਟਾਲੇ ਨੂੰ ਲੈ ਕੇ ਮਾਨਸਾ ਵਿਖੇ ਕਾਂਗਰਸ ਪਾਰਟੀ ਵੱਲੋਂ ਕੈਂਡਲ ਮਾਰਚ ਕਰਦੇ ਹੋਏ ਭਾਜਪਾ ਸਰਕਾਰ ਅਤੇ ਚੋਣ ਕਮਿਸ਼ਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਵੀਓ_ ਮਾਨਸਾ ਵਿਖੇ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੇ ਦੌਰਾਨ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਤੀਸਰੀ ਵਾਰ ਬਣੀ ਭਾਜਪਾ ਦੀ ਸਰਕਾਰ ਦਾ ਚਿਹਰਾ ਰਾਹੁਲ ਗਾਂਧੀ ਨੇ ਕਰਨਾਟਕਾ ਦੇ ਵਿੱਚ ਨੰਗਾ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਕਰਨਾਟਕਾ ਦੇ ਵਿੱਚ ਇਕ ਲੱਖ ਤੋਂ ਜਿਆਦਾ ਵੋਟਾਂ ਨਕਲੀ ਨਿਕਲੀਆਂ ਹਨ ਜਿਸ ਕਾਰਨ ਭਾਜਪਾ ਹਰ ਵਾਰ ਆਪਣੀ ਲਹਿਰ ਦਿਖਾ ਕੇ ਲੋਕਾਂ ਨੂੰ ਗੁਮਰਾਹ ਕਰਦੀ ਹੈ ਜਦੋਂ ਕਿ ਨਰਿੰਦਰ ਮੋਦੀ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਦੇਸ਼ ਦੇ ਵਿੱਚ ਅਜਿਹਾ ਕਰ ਰਹੇ ਨੇ ਉਹਨਾਂ ਕਿਹਾ ਕਿ ਕਰਨਾਟਕਾ ਦੇ ਵਿੱਚ ਕਾਂਗਰਸ ਪਾਰਟੀ ਨੇ ਚੋਣ ਕਮਿਸ਼ਨ ਅਤੇ ਭਾਜਪਾ ਦੀਆਂ ਨੀਤੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਹੈ ਉਹਨਾਂ ਕਿਹਾ ਕਿ ਕਈ ਜੀਵਤ ਲੋਕਾਂ ਨੂੰ ਮਰੇ ਹੋਏ ਦਿਖਾਇਆ ਗਿਆ ਹੈ ਜਦੋਂ ਕਿ ਕਈ ਇਕ ਘਰ ਦੇ ਵਿੱਚ 80 ਤੋਂ ਜਿਆਦਾ ਵੋਟਾਂ ਦਿਖਾਈਆਂ ਗਈਆਂ ਨੇ ਉਹਨਾਂ ਕਿਹਾ ਕਿ ਪਿਛਲੇ ਦਿਨੀ ਰਾਹੁਲ ਗਾਂਧੀ ਵੱਲੋਂ ਜਿਨਾਂ ਲੋਕਾਂ ਨੂੰ ਮਰੇ ਹੋਏ ਦਿਖਾਇਆ ਗਿਆ ਸੀ ਉਹਨਾਂ ਦੇ ਨਾਲ ਚਾਹ ਪੀ ਕੇ ਭਾਜਪਾ ਸਰਕਾਰ ਨੂੰ ਦਿਖਾ ਦਿੱਤਾ ਹੈ ਕਿ ਇਹ ਲੋਕ ਜੀਵਤ ਨੇ ਅਤੇ ਭਾਜਪਾ ਹਰ ਵਾਰ ਲੋਕਾਂ ਦੇ ਨਾਲ ਧੋਖਾ ਕਰਕੇ ਆਪਣੀ ਸਰਕਾਰ ਬਣਾ ਰਹੀ ਹੈ ਉਹਨਾਂ ਕਿਹਾ ਕਿ ਅੱਜ ਦੇਸ਼ ਭਰ ਦੇ ਵਿੱਚ ਭਾਜਪਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ।
ਬਾਈਟ ਅਰਸ਼ਦੀਪ ਮਾਈਕਲ ਜਿਲਾ ਪ੍ਰਧਾਨ
ਬਾਈਟ ਅੰਮ੍ਰਿਤਪਾਲ ਸਿੰਘ
ਬਾਈਟ ਹਰਵਿੰਦਰ ਭਾਰਦਵਾਜ
6
Report
CMChander Marhi
FollowAug 14, 2025 15:20:33Kapurthala, Punjab:
ਸੁਲਤਾਨਪੁਰ ਲੋਧੀ ਵਿਖੇ ਅੱਜ ਪੁੱਡਾ ਕਲੋਨੀ ਚ ਖੂਬ ਹੰਗਾਮਾ ਹੋਇਆ। ਦੱਸ ਦਈਏ ਕਿ ਜਲੰਧਰ ਡਿਵੈਲਪਮੈਂਟ ਅਥਾਰਟੀ ਦੀ ਟੀਮ ਅੱਜ ਕਾਰਵਾਈ ਦੇ ਲਈ ਪੁੱਜੀ ਸੀ। ਜਿਸ ਵੱਲੋਂ ਕੁਝ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਸੀ। ਇਸ ਵਿਚਾਲੇ ਸੰਤ ਸੀਚੇਵਾਲ ਵੱਲੋਂ ਜਦੋਂ ਰੁੱਖਾਂ ਦੀ ਕਟਾਈ ਦਾ ਵਿਰੋਧ ਕਰਦੇ ਹੋਏ ਸੰਬੰਧਤ ਅਧਿਕਾਰੀ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਅਧਿਕਾਰੀ ਨੇ ਫੋਨ ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਭੜਕੇ ਸੰਤ ਸੀਚੇਵਾਲ ਮੌਕੇ ਤੇ ਪਹੁੰਚ ਗਏ। ਅਤੇ ਗੁੱਸੇ ਚ ਆ ਕੇ MP ਸੰਤ ਸੀਚੇਵਾਲ ਵੱਲੋਂ ਸੰਬੰਧਤ ਅਧਿਕਾਰੀ ਨੂੰ ਖੂਬ ਝਾੜ ਪਾਈ ਗਈ। ਦੂਜੇ ਪਾਸੇ ਉਕਤ ਕਲੋਨੀ ਦੇ ਕੁਝ ਵਸਨੀਕਾਂ ਵੱਲੋਂ ਸੰਤ ਸੀਚੇਵਾਲ ਨੂੰ ਗੁਹਾਰ ਲਗਾਈ ਗਈ ਕਿ ਇੱਕ ਵਿਅਕਤੀ ਆਪਣੇ ਅਸਲ ਰਸੂਖ ਦਾ ਫਾਇਦਾ ਚੁੱਕ ਕੇ ਪਾਰਕ ਉੱਤੇ ਕਬਜ਼ਾ ਕਰੀ ਬੈਠਾ ਹੈ ਜਦੋਂ ਇਸਨੇ ਸਾਡੇ ਘਰਾਂ ਦੇ ਬਾਹਰ ਦੇ ਬੂਟੇ ਖੁਦ ਸ਼ਿਕਾਇਤਾਂ ਕਰ ਕਰ ਕੇ ਪਟਵਾਏ ਸਨ ਉਦੋਂ ਇਸਨੇ ਤੁਹਾਨੂੰ ਸੂਚਿਤ ਕਿਉਂ ਨਹੀਂ ਕੀਤਾ।
6
Report
NSNavdeep Singh
FollowAug 14, 2025 15:20:21Moga, Punjab:
*Approval Moga*
ਮੋਗਾ ਦੇ ਪਿੰਡ ਦੁੱਨੇਕੇ ਵਿੱਚ ਦੀ ਲੰਘਣ ਜਾ ਰਹੇ ਐਨ ਐਚ 105 -B ਨੈਸ਼ਨਲ ਹਾਈਵੇ ਰੋਡ ਵਿੱਚ ਆ ਰਹੇ ਘਰਾਂ ਨੂੰ ਢਾਏ ਜਾਣ ਦਾ ਲੋਕਾਂ ਨੇ ਕੀਤਾ ਵਿਰੋਧ ।
ਅਕਾਲੀ ਦਲ ਵਾਰਸ ਪੰਜਾਬ ਦੇ ਸਪੋਕਸਪਰਸਨ ਐਡਵੋਕੇਟ ਇਮਾਨ ਸਿੰਘ ਖਾਰਾ ਨੇ ਕੀਤੀ ਮੋਗਾ ਪਹੁੰਚ ਕੇ ਕੀਤੀ ਮੀਡੀਆ ਨਾਲ ਗੱਲਬਾਤ।
ਦੱਸ ਦਈਏ ਕਿ NSA ਅਧੀਨ ਸਜਾ ਕੱਟ ਰਹੇ ਗੁਰਮੀਤ ਸਿੰਘ ਬੁੱਕਣ ਵਾਲਾ ਦੇ ਰਿਸ਼ਤੇਦਾਰ ਦੀ ਜਗ੍ਹਾ ਵੀ ਹੋਣੀ ਹੈ ਅਕਵਾਇਰ ।
ਕਿਹਾ ਸਰਕਾਰੀ ਰਿਕਾਰਡ ਵਿੱਚ ਛੇੜਛਾੜ ਕਰਕੇ ਸਾਡੀ ਕਮਰਸ਼ੀਅਲ ਜਗ੍ਹਾ ਨੂੰ ਹੁਣ ਐਗਰੀਕਲਚਰ ਰਕਬੇ ਵਿੱਚ ਦਰਸਾਇਆ ਗਿਆ , ਸਾਡੇ ਕੋਲ ਸਾਰੀਆਂ ਪੁਰਾਣੀਆਂ ਰਜਿਸਟਰੀਆਂ ਮੌਜੂਦ ਹਨ ਜਿਨਾਂ ਵਿੱਚ ਸਾਡੀ ਜਗ੍ਹਾ ਕਮਰਸ਼ੀਅਲ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਸਾਡੀ ਜਗਹਾ ਦਾ ਰੇਟ ਕਮਰਸੀਅਲ ਦਿੱਤਾ ਗਿਆ ਹੈ ਪਰ ਸਾਨੂੰ ਹੁਣ ਐਗਰੀਕਲਚਰ ਰੇਟ ਦੇ ਕੇ ਖਦੇੜਿਆ ਜਾ ਰਿਹਾ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ।
ਐਡਵੋਕੇਟ ਇਮਾਨ ਸਿੰਘ ਖਾਰਾ ਨੇ ਸਿੱਖ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਪਰਿਵਾਰਾਂ ਨਾਲ ਹੋ ਰਹੇ ਧੱਕੇ ਨੂੰ ਲੈ ਕੇ ਸਾਨੂੰ ਇੱਥੇ ਮੋਰਚਾ ਖੋਲਣਾ ਚਾਹੀਦਾ ਤਾਂ ਜੋ ਇਹਨਾਂ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ।
4
Report
MSManish Sharma
FollowAug 14, 2025 14:49:20Tarn Taran Sahib, Punjab:
PSPCL के कर्मचारी सामूहिक छुट्टी पर, खामियाजा भुगत नहीं आम जनता
उप मुख्य इंजिनियर मोहतम सिंह ने कुछ भी कहने से किया इंकार
एंकर पंजाब भर में PSPCL के कर्मचारी सामूहिक छुट्टी पर है लेकिन इसका खामियाजा आम जनता को भुगतना पड़ रहा है। तरन तारन में बिजली खराब होने के कारण जहां शहर के दर्जन भर इलाकों में बिजली की सप्लाई बंद रही वही सीमावर्ती गांव खेमकरण से लेकर कहीं गांव में बिजली व्यवस्था बिल्कुल ठप रही। यही नहीं तरन तारन के मोहल्ला जसवंत सिंह में तो 3 दिन से बिजली सप्लाई बंद है जहां लोगों को गर्मी की मार झेलनी पड़ रही है वही पानी न होने के कारण इलाके में हाहाकार मचा है लोगों का कहना है कि बिजली कर्मचारियों को आम जनता को परेशान नहीं करना चाहिए यह मूलभूत सुविधाएं हैं जो उनके संविधान में लिखी हैं लेकिन बिजली और पानी दोनों की किल्लत उन्हें झेलनी पड़ रही है। वही इस बारे जब पंजाब स्टेट पावर कारपोरेशन के हल्का उप मुख्य इंजीनियर मातम सिंह से संपर्क करने के लिए उनके ऑफिस में गए तो उन्होंने कुछ भी कहने से इनकार कर दिया जबकि हैरानी की बात तो यह थी जहां एक तरफ जिले के लोगों को बिजली का संकट झेलना पड़ रहा है वहीं पंजाब स्टेट पावर कारपोरेशन के ऑफिस में खाली कमरों में पंखे और बिजली चलती दिखाई दी।
बाइट पब्लिक
WT कृपया जरूर चलाएं
को भुगतना पड़ रहा है। तरन तारन शहर में आधा दर्जन से अधिक इलाकों में बिजली सप्लाई बंद है और कई ऐसे इलाके भी हैं जिनमें तीन दिन से बिजली नहीं आई जिसके कारण लोग जहां गर्मी से बेहाल हैं वहीं बिजली न होने के कारण पानी की भी किल्लत से जूझ रहे हैं।
9
Report
RKRAMAN KHOSLA
FollowAug 14, 2025 14:31:39Hoshiarpur, Punjab:
ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਹੜ ਵ ਦੇ ਕਾਰਨ ਪੂਰਨ ਗੁਰ ਮਰਿਆਦਾ ਸੁਰੱਖਿਅਤ ਅਸਥਾਨ ਪਹੁੰਚਾਏ ਗਏ,
ਬਿਆਸ ਦਰਿਆ ਦੇ ਓਵਰਫਲੋ ਹੋਣ ਕਾਰਨ ਨਾਲ ਲੱਗਦੇ ਪਿੰਡ ਅਬਦੁੱਲਾਪੁਰ ਅਤੇ ਹੋਰ ਪਿੰਡ ਹੜ ਦੇ ਪਾਣੀ ਵਿੱਚ ਘਿਰ ਗਏ ਹਨ ਅਤੇ ਕੁਝ ਦਿਨ ਪਹਿਲਾਂ ਲੋਕਾਂ ਨੂੰ ਸੁਰੱਖਿਤ ਸਥਾਨਾਂ ਤੇ ਪਹੁੰਚਾਇਆ ਗਿਆ ਸੀ ਉੱਥੇ ਹੀ ਅੱਜ ਜਿਆਦਾ ਪਾਣੀ ਦਾ ਬਹਾਅ ਦੇਖਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 2 ਸਰੂਪ ਪਿੰਡ ਅਬਦੁੱਲਾਪੁਰ ਦੇ ਗੁਰਦੁਆਰਾ ਸਾਹਿਬ ਤੋਂ ਪੂਰਨ ਗੁਰੂ ਮਰਿਆਦਾ ਅਨੁਸਾਰ ਪਿੰਡ ਮਿਆਣੀ ਵਿੱਚ ਲਜਾਏ ਗਏ।
ਇਸ ਮੌਕੇ ਵਿਧਾਇਕ ਜਸਬੀਰ ਸਿੰਘ ਰਾਜਾ ਨੇ ਵਿਸ਼ੇਸ਼ ਤੌਰ ਤੇ ਸੇਵਾ ਨਿਭਾਉਂਦੇ ਹੋਏ ਪਿੰਡ ਵਾਸੀਆਂ ਦਾ ਸਹਿਯੋਗ ਕੀਤਾ । ਇਸੇ ਦੌਰਾਨ ਹੀ ਸੰਗਤ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸੀ ਤੇ ਸਭਨਾਂ ਦੇ ਭਲੇ ਦੀ ਕਾਮਨਾ ਕੀਤੀ ਜਾ ਰਹੀ ਸੀ
ਜ਼ਿਕਰ ਯੋਗ ਹੈ ਕਿ ਲਗਾਤਾਰ ਬਾਰਿਸ਼ ਦੇ ਹੋਣ ਕਾਰਨ ਅਤੇ ਪੋਂਗ ਡੈਮ ਤੋਂ ਪਾਣੀ ਛੱਡਣ ਕਾਰਨ ਬਿਆਸ ਦਰਿਆ ਦਾ ਓਵਰਫਲੋ ਹੋ ਕੇ ਨੇੜਲੇ ਪਿੰਡਾਂ ਵਿੱਨy
ਚ ਵੜ ਚੁੱਕਾ ਹੈ ਜਿਸ ਕਾਰਨ ਲੋਕਾਂ ਨੂੰ ਆਪਣੇ ਘਰ ਅਤੇ ਸਮਾਨ ਛੱਡ ਕੇ ਸੁਰੱਖਿਤ ਸਥਾਨਾਂ ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ।।
ਇਸ ਮੌਕੇ ਬਾਬਾ ਦੀਪ ਸਿੰਘ ਕਲੱਬ ਗੜਦੀਵਾਲ ਗੜਦੀਵਾਲ ਦੇ ਮੁਖੀ ਮਨਜੋਤ ਸਿੰਘ ਨੇ ਆਪਣੀਆਂ ਕਿਸ਼ਤੀਆਂ ਰਾਹੀਂ ਹੜ ਪ੍ਰਭਾਵਿਤ ਲੋਕਾਂ ਨੂੰ ਵੀ ਸੁਰੱਖਿਅਤ ਸਥਾਨਾਂ ਤੇ ਪਹੁੰਚਾ ਰਹੇ ਹਨ
9
Report
BSBALINDER SINGH
FollowAug 14, 2025 14:30:14Patiala, Punjab:
ਬਿਜਲੀ ਬੋਰਡ ਕਰਮਚਾਰੀਆਂ joint Forum ਅਤੇ ਬਿਜਲੀ ਮੁਲਾਜ਼ਿਮ ਏਕਤਾ ਮੰਚ ਦੀ ਚੱਲ ਰਹੀ ਹੜਤਾਲ ਹੋਈ ਖਤਮ
ਮੰਤਰੀ ਹਰ ਭਜਨ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਐਲਾਨ, ਸਾਰੇ ਮੁਲਾਜ਼ਿਮ ਕੱਮ ਤੇ ਪਰਤੇ
ਮੰਤਰੀ ਜੀ ਨੇ ਕਿਹਾ ਜਲਦ ਸਪੋਰਟਸ ਕੋਟੇ ਨੂੰ ਲੈਕੇ ਭਰਤੀ ਸ਼ੁਰੂ ਕਰਾਂਗੇ
11 ਹਜਾਰ ਦੇ ਕਰੀਬ ਭਰਤੀ ਸ਼ੁਰੂ ਹੋਵੇਗੀ
12
Report
KBKulbir Beera
FollowAug 14, 2025 14:15:28Bathinda, Punjab:
ਬਜ਼ੁਰਗ ਔਰਤ ਤੋਂ ਡੀਸੀ ਅਤੇ ਐਸਐਸਪੀ ਦੀ ਰਿਹਾਇਸ਼ ਦੇ ਨਜ਼ਦੀਕ ਦਿਨ ਦਿਹਾੜੇ ਲੁੱਟੇ 20 ਹਜਾਰ ਰੁਪਏ
ਲੁਟੇਰਿਆਂ ਦੇ ਹੌਸਲੇ ਬੁਲੰਦ ਦਿਨ ਦਿਹਾੜੇ ਕੀਤੀ ਵਾਰਦਾਤ
ਇੱਕ ਪਾਸੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਨਾਕਾਬੰਦੀ ਕੀਤੀ ਗਈ ਹੈ ਅਤੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਬਠਿੰਡਾ ਦੇ ਮਿਨੀ ਸੈਕਟਰੀਏਟ ਨਜ਼ਦੀਕ ਜਿੱਥੇ ਡੀਸੀ ਅਤੇ ਐਸਐਸਪੀ ਦੀ ਰਿਹਾਇਸ਼ ਹੈ ਉਸ ਦੇ ਕੋਲੋਂ ਇੱਕ ਬਜ਼ੁਰਗ ਔਰਤ ਤੋਂ ਲੁਟੇਰੇ ਵੱਲੋਂ ਦਿਨ ਦਿਹਾੜੇ 20 ਹਜਾਰ ਰੁਪਏ ਲੁੱਟ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਔਰਤ ਵੱਲੋਂ ਥਾਣਾ ਸਿਵਿਲ ਲਾਈਨ ਵਿੱਚ ਦਿੱਤੀ ਸੂਚਨਾ ਪੁਲਿਸ ਕਾਰਵਾਈ ਚ ਜੁੱਟੀ
ਬਜ਼ੁਰਗ ਔਰਤ ਰਾਮਵਤੀ ਦਾ ਕਹਿਣਾ ਹੈ ਕਿ ਮੈਂ ਮਿਨੀ ਸੈਕਟਰੀਏਟ ਦੇ ਵਿੱਚ ਕਿਸੇ ਕੰਮ ਲਈ ਗਈ ਸੀ ਮੇਰੇ ਕੋਲ ਮੇਰੀ ਬੇਟੀ ਜੋ ਕਿ ਵਿਧਵਾ ਹੈ ਦੇ ਇਲਾਜ ਲਈ 20 ਹਜਾਰ ਰੁਪਏ ਬੈਂਕ ਚੋ ਕਢਵਾਏ ਸਨ ਪਰ ਜਦੋਂ ਮੈਂ ਮਿਨੀ ਸਕੱਤਰੇਤ ਚੋਂ ਨਿਕਲੀ ਤਾਂ ਇੱਕ ਸਕੂਟਰ ਦੇ ਉੱਪਰ ਵੀ 25 ਸਾਲਾਂ ਦਾ ਨੌਜਵਾਨ ਜਿਸ ਨੇ ਮੇਰੇ ਹੱਥ ਵਿੱਚ ਫੜੇ ਲਿਫਾਫੇ ਚੋਂ 20 ਹਜ਼ਾਰ ਰੁਪਏ ਲੈ ਕੇ ਭੱਜ ਗਿਆ ਮੈਂ ਇਕੱਲੀ ਸੀ ਉੱਥੇ ਡੀਸੀ ਅਤੇ ਐਸਐਸਪੀ ਦਾ ਘਰ ਵੀ ਹੈ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਪੈਸੇ ਵਾਪਸ ਕਰਾਏ ਜਾਣ ਕਿਉਂਕਿ ਉਹ ਪੈਸੇ ਮੈਂ ਇਲਾਜ ਲਈ ਇਕੱਠੇ ਕੀਤੇ ਸਨ।
ਦੂਜੇ ਪਾਸੇ ਥਾਣਾ ਸਿਵਲ ਲਾਈਨ ਦੇ ਐਸ ਐਚ ਓ ਇੰਸਪੈਕਟਰ ਹਰਜੋਤ ਸਿੰਘ ਦਾ ਕਹਿਣਾ ਹੈ ਕਿ ਸਾਡੇ ਕੋਲ ਰਿਪੋਰਟ ਆਈ ਹੈ ਕਿ ਇੱਕ ਬਜ਼ੁਰਗ ਔਰਤ ਕੋਲੋਂ 20 ਹਜਾਰ ਰੁਪਏ ਦੀ ਲੁੱਟ ਕੀਤੀ ਗਈ ਹੈ ਅਸੀਂ ਉਸਦੀ ਕੰਪਲੇਂਟ ਲਿਖ ਲਈ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕੰਗਾਲੀ ਜਾ ਰਹੀ ਹੈ ਜਲਦ ਹੀ ਮੁਲਜਮ ਨੂੰ ਫੜ ਲਿਆ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ ।
ਬਾਈਟ ਰਾਮਵਤੀ ਬਜ਼ੁਰਗ ਪੀੜਤ ਔਰਤ
ਬਾਈਟ ਇੰਸਪੈਕਟਰ ਹਰਜੋਤ ਸਿੰਘ ਐਸ ਐਚ ਓ ਥਾਣਾ ਸਿਵਲ ਲਾਈਨ ਬਠਿੰਡਾ।
ਰਿਪੋਰਟ ਕੁਲਬੀਰ ਬੀਰਾ।
10
Report
DSDharmindr Singh
FollowAug 14, 2025 13:49:51Khanna, Punjab:
ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਦੀ ਯਾਦ 'ਚ 15 ਅਗਸਤ ਨੂੰ ਉਹਨਾਂ ਦੇ ਪਿੰਡ ਈਸੜੂ ਵਿਖੇ ਸੂਬਾ ਪੱਧਰੀ ਸਮਾਗਮ ਹੋ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਣਗੇ। ਦੂਜੇ ਪਾਸੇ ਕਾਂਗਰਸ ਵੱਲੋਂ ਵੀ ਸ਼ਹੀਦ ਦੀ ਯਾਦ 'ਚ ਸ਼ਹੀਦੀ ਕਾਨਫਰੰਸ ਦੇ ਨਾਲ ਨਾਲ ਸੰਵਿਧਾਨ ਬਚਾਓ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਆਗੂ ਆਉਣਗੇ। ਇਸਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹੀਦੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੂਲੀਅਤ ਕਰਨਗੇ। ਉਥੇ ਹੀ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਨੂੰ ਲੈ ਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਦੱਸਿਆ ਕਿ ਮੀਂਹ ਨੂੰ ਦੇਖਦੇ ਹੋਏ ਵਾਟਰ ਪਰੂਫ ਪੰਡਾਲ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਰੈਲੀ ਚ ਵੱਡੀ ਗਿਣਤੀ ਚ ਕਾਂਗਰਸ ਵਰਕਰ ਆਉਣਗੇ ਤੇ 2027 ਦੀਆਂ ਚੋਣਾਂ ਨੂੰ ਲੈ ਕੇ ਨਵਾਂ ਆਗਾਜ ਹੋਵੇਗਾ
ਬਾਈਟ - ਗੁਰਕੀਰਤ ਸਿੰਘ ਕੋਟਲੀ
ਸਤਨਾਮ ਸਿੰਘ ਸੋਨੀ (ਕਾਂਗਰਸੀ ਆਗੂ)
14
Report