Back
ਸਾਈ ਨਗਰ ਵਿੱਚ ਅੱਧੀ ਰਾਤ ਨੂੰ ਟੁੱਟਿਆ ਸੂਆ, ਪਾਣੀ ਨੇ ਮਚਾਈ ਹਾਹਾਕਾਰ!
KBKulbir Beera
FollowJul 11, 2025 04:02:25
Bathinda, Punjab
ਬ੍ਰੇਕਿੰਗ ਨਿਊਜ਼
ਬਠਿੰਡਾ ਦੀ ਸੰਘਣੀ ਆਬਾਦੀ ਵਿੱਚ ਸਾਈ ਨਗਰ ਵਿੱਚ ਟੁੱਟਿਆ ਸੂਆ
ਅੱਧੀ ਰਾਤ ਨੂੰ ਟੁੱਟੇ ਸੂਏ ਕਾਰਨ ਸਾਈ ਨਗਰ ਵਿੱਚ ਕਈ ਕਈ ਫੁੱਟ ਭਰਿਆ ਪਾਣੀ
ਲੋਕਾਂ ਵੱਲੋਂ ਆਪਣੀ ਪੱਧਰ ਤੇ ਪਾੜ ਪੂਰਨ ਦੀ ਕੋਸ਼ਿਸ਼ ਪਾਣੀ ਦਾ ਬਹਾਅ ਤੇਜ਼ ਹੋਣ ਕਾਰਨ ਲਗਾਤਾਰ ਵੱਧ ਰਿਹਾ ਹੈ ਪਾੜ
ਘਰਾਂ ਦੀਆਂ ਛੱਤਾਂ ਡਿੱਗੀਆਂ ਲੋਕ ਸੁਰੱਖਿਤ ਥਾਵਾਂ ਤੇ ਜਾਣ ਲਈ ਹੋਏ ਮਜਬੂਰ
ਸਾਈ ਨਗਰ ਵਿੱਚ ਰਹਿੰਦੇ ਹਨ ਜਿਆਦਾਤਰ ਦਿਹਾੜੀਦਾਰ ਮਜ਼ਦੂਰ
ਲੋਕਾਂ ਦਾ ਕਹਿਣਾ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਪਾੜ ਵਾਲੀ ਥਾਂ ਤੇ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ
14
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowJul 11, 2025 11:07:02Sundar Nagar, Himachal Pradesh:
लोकेशन - मंडी
स्लग -
आपदा प्रभावितों के नुकसान की पूरी भरपाई करेगी प्रदेश सरकार, पैसों की नहीं है कोई कमी
मंडी के सुंदरनगर में मीडिया से अनौपचारिक बातचीत में बोले सीएम सुखविंदर सिंह सुक्खू
कहा - मंडी जिला में आपदा से हुआ है भारी नुकसान, सराज सबसे ज्यादा हुआ है प्रभावित
कुछ माह में इस नुकसान की भरपाई कर पाना मुश्किल, समयानुसार उपलब्ध होगा पैसा
एंकर - प्रदेश सरकार आर्थिक रूप से पूरी तरह से सुदृढ है और आपदा प्रभावित क्षेत्रों में हुए नुकसान की पूरी भरपाई चरणबद्ध तरीके से की जाएगी। यह बात सीएम सुखविंदर सिंह सुक्खू ने मंडी के सुंदरनगर में मीडिया से अनौपचारिक बातचीत के दौरान कही। सीएम सुखविंदर सिंह सुक्खू ने कहा अपने दौरे के दौरान उन्होंने मंडी जिला के विभिन्न आपदा प्रभावित क्षेत्रों का दौरा किया है। इस आपदा में सबसे ज्यादा नुकसान सराज क्षेत्र में हुआ है और इस नुकसान की भरपाई कुछ माह में कर पाना मुश्किल है। सराज में आपदा ने भयंकर तबाही मचाई है, ऐसे में इस क्षेत्र में राहत एवं बचाव कार्यों के साथ रेस्टोरेशन कार्य भी लगातार जारी है। उनके दौरे से पहले उपमुख्यमंत्री मुकेश अग्निहोत्री और उनके उपरांत लोक निर्माण विभाग मंत्री विक्रमादित्य सिंह भी सराज के आपदा प्रभावित क्षेत्रों का दौरा कर चुकें है। पहलें यहां सड़कों को खोलने के लिए 100 के करीब मशीनों लगाई गई थी, वहीं अभी भी 50 के करीब मशीनें सड़कों को खोलने के लिए दिनरात जुटी हैं। प्रदेश सरकार के पास न तो संसाधनों की कमी है और नहीं पैसों की कोई कमी है। लेकिन कुछ माह में ही इस नुकसान की भरपाई कर पाना आसान नहीं है। आपदा प्रभावितों के पुनर्वास के लिए समयानुसार धन उपलब्ध करवाया जाएगा और आपदा प्रभावितों के नुकसान की पूरी भरपाई प्रदेश स्वयं करेगी।
बाइट - सुखविंदर सिंह सुक्खू, सीएम हिप्र
वीओ - बता दें कि सीएम सुखविंदर सिंह सुक्खू 9 और 10 जुलाई को मंडी जिला के दौरे पर मौजूद थे। सराज के आपदा प्रभावित क्षेत्रों का जायजा लेने के उपरांत कल दोपहर बाद उनकी वापसी शिमला के लिए थी। लेकिन उनके दौरे में बदलाव हो गया। जिसके बाद वे बीती शाम को सराज से सुंदरनगर पहुंचे, जहां उन्होंने बीबीएमबी के रेस्ट हाउस में रात्रि विश्राम किया। 11 जुलाई की सुबह उन्होंने शिमला निकलने से पूर्व बीबीएमबी रेस्ट हाउस में जन समस्याएं भी सुनी। इस मौके पर उनके साथ तकनीकी शिक्षा मंत्री राजेश धर्माणी भी मौजूद रहे।
0
Share
Report
RKRAJESH KATARIA
FollowJul 11, 2025 11:02:38Firozpur, Punjab:
ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਚ੍ਹ ਮਾਂ ਪੁੱਤ ਤੋਂ ਬਾਅਦ ਹੈਰੋਇਨ ਸਮੇਤ ਮਾਮਾ ਵੀ ਚੜਿਆ ਪੁਲਿਸ ਅੜਿੱਕੇ
ਤਿੰਨ ਕਿਲੋ 500 ਗ੍ਰਾਮ ਹੈਰੋਈਨ ਅਤੇ 2 ਲੱਖ ਡਰੱਗ ਮਨੀ ਕੀਤੀ ਬਾਰਾਮਦ , ਐਸ ਐਸ ਪੀ ਫਿਰੋਜ਼ਪੁਰ ਭੂਪਿੰਦਰ ਸਿੰਘ ਸਿੱਧੂ ਨੇ ਕੀਤੀ ਪ੍ਰੈਸ ਕਾਂਨਫਰੰਸ
ਬੀਤੇ ਦੋ ਦਿਨ ਪਹਿਲਾਂ ਮਾਂ ਪੁੱਤ ਤੋਂ ਵੀ ਫੜੀ ਗਈ ਸੀ ਦੋ ਕਿਲੋ ਹੈਰੋਇਨ
ਪੁਲਿਸ ਨੇ ਦੋ ਦਿਨ ਪਹਿਲਾਂ ਸਾਢੇ ਤਿੰਨ ਕਿਲੋ ਹੈਰੋਇਨ ਅਤੇ 2 ਲੱਖ ਰੁਪਏ ਡਰੱਗ ਮਨੀ ਸਮੇਤ ਮਾਂ ਪੁੱਤ ਨੂੰ ਕੀਤਾ ਸੀ ਕਾਬੂ
ਐਂਂਕਰ) ਫਿਰੋਜ਼ਪੁਰ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਚਲਦਿਆਂ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਨੇ ਰਛਪਾਲ ਸਿੰਘ ਉਰਫ਼ ਗੋਰਾ ਪੁੱਤਰ ਸੁਖਮੰਦਰ ਸਿੰਘ ਵਾਸੀ ਬਸਤੀ ਮਾਛੀਆਂ ਵਾਲੀ ਨੂੰ ਕਾਬੂ ਕਰਕੇ ਉਸ ਕੋਲੋਂ 3 ਕਿੱਲੋ 500 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਦਿੰਦਿਆਂ ਐਸ ਐਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਜੀਰਾ ਦੀ ਟੀਮ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਚੁਰੱਸਤਾ ਟਿੰਡਵਾ-ਚੋਹਲਾ ’ਤੇ ਬਣੇ ਬੱਸ ਅੱਡੇ ਪੁੱਜੀ ਤਾਂ ਉਥੇ ਇਕ ਨੌਜਵਾਨ ਕਿੱਟ ਬੈਗ ਪਾ ਕੇ ਖੜਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਲੱਗਾ, ਜਿਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਜਦ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 3 ਕਿਲੋ 500 ਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ ਹੈ, ਜਿਸ ਸੰਬੰਧੀ ਥਾਣਾ ਸਦਰ ਜੀਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਐਸ ਐਸ ਪੀ ਫਿਰੋਜ਼ਪੁਰ ਨੇ ਦੱਸਿਆ ਕਿ ਬੀਤੇ ਦਿਨੀਂ ਜੋ ਮਾਂ ਪੁੱਤ ਦੋ ਕਿਲੋ ਹੈਰੋਇਨ ਸਮੇਤ ਫੜੇ ਸੀ। ਉਸ ਔਰਤ ਦਾ ਹੀ ਇਹ ਛੋਟਾ ਭਰਾ ਹੈ। ਜਿਸ ਕੋਲੋਂ ਸਾਢੇ ਤਿੰਨ ਕਿਲੋ ਹੈਰੋਇਨ ਬਰਾਮਦ ਹੋਈ ਹੈ। ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਹੋਰ ਵੀ ਪੁਛਗਿੱਛ ਕੀਤੀ ਜਾ ਰਹੀ ਕਿ ਇਹਨਾਂ ਦੇ ਸਪੰਰਕ ਵਿੱਚ ਹੋਰ ਕਹਿੜੇ ਕਹਿੜੇ ਲੋਕ ਹਨ।
ਬਾਈਟ ਭੁਪਿੰਦਰ ਸਿੰਘ ਸਿੱਧੂ ਐਸ ਐਸ ਪੀ ਫਿਰੋਜ਼ਪੁਰ
0
Share
Report
MTManish Thakur
FollowJul 11, 2025 10:30:43Kullu, Himachal Pradesh:
कुल्लू जिला की गड़सा घाटी के हुरला थरास घाटी के युवक के साथ ठगी का मामला सामने आया है। जहां एक विशेष समुदाय के व्यक्ति ने पूरा बगीचा ठेके पर लिया और उसके बाद बिना उसका मूल्य अदा कर रफूचक्कर हो गया। जिसके बाद स्थानीय युवक ने भी पुलिस में अपनी शिकायत दर्ज करवा दी है। तो वहीं घाटी के किसानों बागवानों से यह अपील की है कि अपना बगीचा किसी को भी लीज पर देने से पहले उसके बारे में पूरी जांच कर ले स्थानीय युवा रूपेंद्र सिंह ने जानकारी देते हुए बताया कि कुछ दिन पहले यूपी से आए हुए व्यक्ति को उन्होंने अपना प्लम का बगीचा लीज पर दिया था। जिसमें से व्यक्ति ने सारे फल का तुड़ान कर लिया और बिना बताए फसल लेकर यहां से रफू चक्कर हो गया। उन्होंने कहा कि कुछ दिन पूर्व उन्हें उसे उन पर शक भी हुआ था और उन्होंने उस पैसे की मांग भी की थी लेकिन व्यक्ति ने टालमटोल की और कुछ देर में पैसे देने की बात कही ऐसे में वह अपने घर वापस चले गए इसके बाद अगले सुबह जब वह अपने बगीचे पहुंचे तो देखा वहां से लीज पर बगीचा लेने वाला व्यक्ति वहां पर नहीं था। ऐसे में उन्होंने इसको लेकर भुंतर पुलिस थाना में भी मामला दर्ज करवाया है इसके बाद मीडिया में जानकारी देते हुए उन्होंने कुल्लू घाटी के किसानों और बागवानों से सतर्कता बरतने की अपील की है ताकि आगे से किसी के साथ ऐसी ठगी ना हो।
बाइट - रूपेंद्र सिंह
0
Share
Report
HSHarmeet Singh Maan
FollowJul 11, 2025 10:05:30Nabha, Punjab:
ਸੜਕਾਂ ਤੇ ਓਵਰਲੋਡ ਗੱਡੀਆਂ ਚੱਲਣ ਨਾਲ ਵਾਪਰ ਰਹੇ ਨੇ ਵੱਡੇ ਵੱਡੇ ਹਾਦਸੇ, ਸ਼ਹਿਰ ਨਾਭਾ ਦੇ ਰੋਹਟੀ ਪੁਲਾ ਤੇ ਸਕਰੈਪ ਨਾਲ ਭਰਿਆ ਓਵਰਲੋਡ ਟਰੱਕ ਪਲਟਿਆ,
ਇਸ ਚੌਂਕ ਦੇ ਵਿੱਚ ਆਵਾਜਾਈ ਬਹੁਤ ਜਿਆਦਾ ਹੈ ਜੇਕਰ ਲੋਕ ਖੜੇ ਹੁੰਦੇ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ। ਕਿਉਂਕਿ ਇੱਥੋਂ ਪਟਿਆਲਾ ਭਾਦਸੋਂ, ਅਮਲੋਹ ਪਟਿਆਲਾ ਜਾਣ ਲਈ ਸਵਾਰੀਆਂ ਖੜਦੀਆਂ ਹਨ
ਇਸ ਮੌਕੇ ਤੇ ਕੋਲੋਂ ਦੀ ਲੰਘ ਰਹੇ ਇੱਕ ਗੱਡੀ ਚਾਲਕ ਨੇ ਦੱਸਿਆ ਕਿ ਇਹ ਓਵਰਲੋਡ ਟਰੱਕ ਦੋ ਨੰਬਰ ਦੀ ਸਕਰੈਪ ਨਾਲ ਭਰਿਆ ਹੋਇਆ ਹੈ ਇਸ ਦਾ ਕੋਈ ਚਲਾਨ ਨਹੀਂ ਕੱਟਿਆ ਜਾਂਦਾ ਸਾਡੇ ਵਰਗੇ ਗਰੀਬ ਲੋਕਾਂ ਦੇ ਚਲਾਨ ਕੱਟੇ ਜਾਂਦੇ ਹਨ ਮੈਂ ਗੱਡੀ ਕਿਰਾਏ ਤੇ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹਾਂ
ਦੂਸਰੇ ਪਾਸੇ ਪੁਲਿਸ ਅਧਿਕਾਰੀ ਨੇ ਮੰਨਿਆ ਕਿ ਗੱਡੀ ਉਬਰ ਲੋੜ ਹੈ ਇਸ ਦਾ ਚਲਾਨ ਹੋਣਾ ਚਾਹੀਦਾ ਹੈ, ਪਰ ਇਸ ਦਾ ਚਲਾਨ ਆਰਟੀਓ ਕਰ ਸਕਦਾ ਹੈ। ਉਹਨਾਂ ਕਿਹਾ ਕਿ ਇਹ ਗੱਡੀ ਖਨੌਰੀ ਤੋਂ ਸਕਰੈਪ ਦੀ ਭਰ ਕੇ ਗੋਬਿੰਦਗੜ੍ਹ ਵੱਲ ਜਾ ਰਹੇ ਸੀ।
ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਪ੍ਰਸ਼ਾਸਨ ਨੇ ਪਹੁੰਚ ਜਾਣਾ ਸੀ ਪਹਿਲਾ ਪੰਜਾਬ ਚ ਕਈ ਅਜਿਹੇ ਹਾਦਸੇ ਵਾਪਰ ਚੁੱਕੇ
2
Share
Report
BSBHARAT SHARMA
FollowJul 11, 2025 10:05:14Amritsar, Punjab:
ਵਰਲਡ ਪਾਪੂਲੇਸ਼ਨ ਡੇਅ ਤੇ ਸਿਵਲ ਸਰਜਨ ਅੰਮ੍ਰਿਤਸਰ ਦੀ ਲੋਕਾ ਨੂੰ ਅਪੀਲ
ਦੋ ਤੋ ਵਧ ਬੱਚੇ ਰਖਣ ਤੋ ਕਰਨ ਗੁਰੇਜ ਚਾਹੇ ਧੀ ਹੋਵੇ ਜਾਂ ਪੁਤ ਦੋਵਾਂ ਦੀ ਕਰੋ ਚੰਗੀ ਪਰਵਰਿਸ਼
ਬਚਿਆ ਦੇ ਬਿਹਤਰ ਭਵਿੱਖ ਲਈ ਫੈਮਲੀ ਪਲਾਨਿੰਗ ਕਿਣੀ ਜਰੂਰੀ ਹੈ
ਅੰਮ੍ਰਿਤਸਰ:- ਵਰਲਡ ਪਾਪੂਲੇਸ਼ਨ ਡੇਅ ਉਪਰ ਅਜ
ਅੰਮ੍ਰਿਤਸਰ ਦੇ ਸਿਵਲ ਹਸਪਤਾਲ ਡਾਂ ਕਿਰਨਜੋਤ ਕੌਰ ਅਤੇ ਉਹਨਾਂ ਦੀ ਟੀਮ ਵਲੋ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਗਾਇਨੇ ਵਾਰਡ ਵਿਚ ਮਹਿਲਾਵਾ ਨੂੰ ਪਰਿਵਾਰ ਨਿਯੋਜਨ ਬਾਰੇ ਅਵੇਅਰ ਕੀਤਾ ਅਤੇ ਫੈਮਲੀ ਪਲਾਨਿੰਗ ਦੇ ਨਾਲ ਬਚਿਆ ਦੀ ਚੰਗੀ ਪਰਵਰਿਸ਼ ਦੀ ਅਪੀਲ ਕੀਤੀ।
ਇਸ ਮੌਕੇ ਗਲਬਾਤ ਕਰਦਿਆ ਸਿਵਲ ਸਰਜਨ ਅੰਮ੍ਰਿਤਸਰ ਡਾਂ ਕਿਰਨਜੋਤ ਕੌਰ ਨੇ ਦੱਸਿਆ ਕਿ ਅਜ ਵਿਸ਼ਵ ਅਬਾਦੀ ਦਿਵਸ ਮੌਕੇ ਲੋਕਾ ਨੂੰ ਫੈਮਲੀ ਪਲਾਨਿੰਗ ਅਤੇ ਬਚਿਆ ਵਿਚ ਸਪੈਸ ਰਖਣ ਭਾਰੇ ਜਾਗਰੂਕਤਾ ਫੈਲਾਉਣ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਇਕ ਪੰਦਰਵਾੜਾ ਮਨਾਉਂਦਿਆ ਮਹਿਲਾਵਾ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਉਹਨਾ ਨੂੰ ਦਸਿਆ ਕਿ ਬਚਿਆ ਦੇ ਬਿਹਤਰ ਭਵਿੱਖ ਲਈ ਫੈਮਲੀ ਪਲਾਨਿੰਗ ਕਿਣੀ ਜਰੂਰੀ ਹੈ ਉਹਨਾ ਦਸਿਆ ਕਿ ਲੋਕ ਪੁਤਰ ਦੇ ਚਾਅ ਵਿਚ ਧੀਆਂ ਪੈਦਾ ਕਰ ਰਹੇ ਹਨ ਅਤੇ ਪਰਿਵਾਰ ਵੀ ਅਬਾਦੀ ਵਧਣ ਕਾਰਨ ਬਚਿਆ ਦਾ ਸਹੀ ਪਾਲਣ ਪੋਸ਼ਣ ਨਹੀ ਹੋ ਪਾ ਰਿਹਾ ਉਹਨਾ ਕਿਹਾ ਕਿ ਅਜ ਦੇ ਯੁਗ ਵਿਚ ਧੀਆਂ ਪੁਤਰਾ ਵਿਚ ਫਰਕ ਨਾ ਕਰ ਦੋਵਾ ਨੂੰ ਸਮਾਨ ਪਿਆਰ ਅਤੇ ਅਧਿਕਾਰ ਦਿਓ ਅਤੇ ਘਟ ਬਚੇ ਜਾਣਿਕੇ ਦੋ ਤੋ ਵਧ ਬਚੇ ਪੈਦਾ ਕਰਨ ਵਿਚ ਗੁਰੇਜ ਵੀ ਕਰੋ।
ਬਾਇਟ:- ਡਾ ਕਿਰਨਜੋਤ ਕੌਰ ਸਿਵਲ ਸਰਜਨ ਅੰਮ੍ਰਿਤਸਰ
4
Share
Report
KBKulbir Beera
FollowJul 11, 2025 10:05:02Bathinda, Punjab:
ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਦੇ ਰਜਵਾਹੇ ਵਿੱਚ ਪਿਆ ਵੱਡਾ ਪਾੜ
ਕਿਸਾਨਾਂ ਦੀਆਂ 150 ਏਕੜ ਤੋਂ ਵੱਧ ਫਸਲਾਂ ਵਿੱਚ ਭਰਿਆ ਪਾਣੀ
ਕਰੀਬ 100 ਫੁੱਟ ਦੇ ਨੇੜੇ ਪੁੱਜਿਆ ਪਾੜ
ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਦਾ ਖਾਦਸਾ
ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਦੇ ਨਜ਼ਦੀਕ ਰਜਵਾਹੇ ਵਿੱਚ ਵੱਡਾ ਪਾੜ ਪੈਣ ਨਾਲ ਪਿੰਡ ਦੇ 100 ਏਕੜ ਫਸਲ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਕਿਸਾਨਾਂ ਦੀ ਝੋਨੇ, ਮੂੰਗੀ ਅਤੇ ਮੱਕੀ ਦੀ ਬੀਜੀ ਹੋਈ ਫਸਲ ਖਰਾਬ ਹੋ ਗਈ ਹੈ।, ਮੀਂਹ ਵਾਲਾ ਪਾਣੀ ਹੋਣ ਕਰਕੇ ਖੇਤਾਂ ਵਿੱਚ ਗਰ ਵੀ ਭਰ ਗਈ ਹੈ, ਕਿਸਾਨਾਂ ਦਾ ਕਹਿਣਾ ਹੈ ਕਿ ਉਨਾਂ ਨੂੰ ਰਾਤ ਸਮੇਂ ਪਤਾ ਲੱਗਿਆ ਤੇ ਜਿਸ ਦੇ ਦੇਖਦਿਆਂ ਦੇਖਦਿਆਂ ਹੀ ਕਰੀਬ 100 ਏਕੜ ਵਿੱਚ ਪਾਣੀ ਭਰ ਗਿਆ ਅਤੇ ਹੁਣ ਪਾਣੀ ਪਿੰਡ ਦੇ ਨਜ਼ਦੀਕ ਪੁੱਜਣਾ ਸ਼ੁਰੂ ਹੋ ਗਿਆ ਹੈ ਪਰ ਅਜੇ ਤੱਕ ਪਾਣੀ ਦਾ ਬਹਾਓ ਘੱਟ ਨਹੀਂ ਹੋ ਰਿਹਾ ਉਹਨਾਂ ਨੇ ਮੰਗ ਕੀਤੀ ਕਿ ਪਾਣੀ ਕਾਰਨ ਖਰਾਬ ਹੋਈਆਂ ਫਸਲਾਂ ਦਾ ਸਬੰਧਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਜਦੋਂ ਕਿ ਮੌਕੇ ਤੇ ਪੁੱਜੇ ਨਹਿਰੀ ਵਿਭਾਗ ਦੇ ਜੇ ਈ ਨੇ ਦੱਸਿਆ ਕੀ ਪਾਣੀ ਦਾ ਬਹੁਤ ਬਹੁਤਾ ਤੇਜ਼ ਨਹੀਂ ਸੀ ਪਰ ਮੋਘੇ ਵਿੱਚ ਕੋਈ ਖੁੱਡ ਹੋਣ ਕਾਰਨ ਇਹ ਪਾੜ ਪੈ ਗਿਆ ਹੈ ਉਹਨਾਂ ਕਿਹਾ ਕਿ ਪਿੱਛੋਂ ਪਾਣੀ ਬੰਦ ਕਰਵਾ ਦਿੱਤਾ ਹੈ ਜੋ ਕਿ ਕਰੀਬ ਪੰਛੇ ਘੰਟੇ ਵਿੱਚ ਬੰਦ ਹੋ ਜਾਵੇਗਾ ਅਤੇ ਠੇਕੇਦਾਰ ਪੁੱਜ ਚੁੱਕਾ ਹੈ ਤੇ ਇਸ ਪਾੜ ਨੂੰ ਬੰਦ ਕਰਵਾਉਣਾ ਸ਼ੁਰੂ ਕਰ ਦਿੱਤਾ
ਜਾਵੇਗਾ
ਰਿਪੋਰਟ ਕੁਲਬੀਰ ਬੀਰਾ
4
Share
Report
DSDharmindr Singh
FollowJul 11, 2025 10:04:51Khanna, Punjab:
ਖੰਨਾ 'ਚ ਇੱਕ ਕਾਂਗਰਸੀ ਆਗੂ ਦੀ ਕਰੀਬ 42 ਏਕੜ 5 ਕਨਾਲ ਜ਼ਮੀਨ 'ਚ ਕੱਟੀ ਪੌਸ਼ ਕਾਲੋਨੀ ਨੂੰ 15 ਸਾਲ ਮਗਰੋਂ ਫੀਸ ਜਮ੍ਹਾਂ ਕਰਵਾ ਕੇ ਪਾਸ ਕਰਨ ਦਾ ਮੁੱਦਾ ਗਰਮਾ ਗਿਆ ਹੈ। 2010 'ਚ ਕੱਟੀ ਗਈ ਇਸ ਕਾਲੋਨੀ ਦੀ ਕਰੀਬ 6 ਕਰੋੜ ਫੀਸ ਹੁਣ ਜਮ੍ਹਾਂ ਕਰਾਈ ਗਈ ਤੇ ਇਸ ਸਬੰਧੀ ਬਣਦੀ ਪ੍ਰਕਿਰਿਆ ਪੂਰੀ ਕਰਕੀ ਕਾਂਗਰਸ ਸ਼ਾਸ਼ਿਤ ਨਗਰ ਕੌਂਸਲ ਨੇ ਸਰਬਸੰਮਤੀ ਨਾਲ ਮਤਾ ਵੀ ਪਾਸ ਕਰ ਦਿੱਤਾ। ਆਮ ਆਦਮੀ ਪਾਰਟੀ ਨੇ ਇਸਦਾ ਵਿਰੋਧ ਕੀਤਾ ਤੇ ਆਪਣੇ ਇਤਰਾਜ ਦਰਜ ਕਰਵਾ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੀ ਗੱਲ ਆਖਦੇ ਹੋਏ ਅਫਸਰਸ਼ਾਹੀ ਦੀ ਕਾਰਜਸ਼ੈਲੀ ਉਪਰ ਵੀ ਸਵਾਲ ਖੜ੍ਹੇ ਕੀਤੇ।
ਆਪ ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ ਤੇ ਸੁਖਮਨਜੀਤ ਸਿੰਘ ਨੇ ਇਸ ਮਤੇ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਇਹ ਕਲੋਨੀ 2010 ਵਿੱਚ ਬਣੀ ਸੀ ਤਾਂ ਉਸ ਸਮੇਂ ਸਰਕਾਰੀ ਫੀਸ ਕਿਉਂ ਨਹੀਂ ਜਮ੍ਹਾਂ ਕਰਵਾਈ ਗਈ? ਉਨ੍ਹਾਂ ਸਵਾਲ ਕੀਤਾ ਕਿ ਹੁਣ 15 ਸਾਲਾਂ ਬਾਅਦ ਫੀਸ ਲੈ ਕੇ ਸਾਰੀਆਂ ਪ੍ਰਵਾਨਗੀਆਂ ਕਿਸ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਪੁੱਛਿਆ ਕਿ ਪਿਛਲੇ 15 ਸਾਲਾਂ ਵਿੱਚ ਕਲੋਨੀ ਵਿੱਚ ਕੀ-ਕੀ ਕੰਮ ਹੋਇਆ ਅਤੇ ਕਿਹੜੇ ਨਿਯਮਾਂ ਅਨੁਸਾਰ ਇਹ ਸਭ ਕੀਤਾ ਗਿਆ। ਇਸਨੂੰ ਹਾਊਸ ਅੰਦਰ ਸ਼ਪੱਸ਼ਟ ਨਹੀਂ ਕੀਤਾ ਗਿਆ। ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਏਡੀਸੀ (ਸ਼ਹਿਰੀ ਵਿਕਾਸ) ਕੋਲ ਸ਼ਿਕਾਇਤ ਦਰਜ ਕਰਾਈ ਜਾਵੇਗੀ।
ਬਾਈਟ - ਪਰਮਪ੍ਰੀਤ ਸਿੰਘ ਪੌਂਪੀ
ਸੁਖਮਨਜੀਤ ਸਿੰਘ (ਆਪ ਕੌਂਸਲਰ)
ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਿਹਾ ਕਿ ਬਿਨ੍ਹਾਂ ਮਤਲਬ ਤੋਂ ਵਿਰੋਧੀ ਧਿਰ ਮੁੱਦਾ ਬਣਾ ਰਹੀ ਹੈ। ਛੋਟੇ ਤੋਂ ਲੈ ਕੇ ਵੱਡੇ ਅਫਸਰਾਂ ਨੇ ਰਿਪੋਰਟ ਕੀਤੀ ਹੈ। ਜਿੰਨੀ ਕੌਂਸਲ ਦੀ ਫੀਸ ਬਣਦੀ ਸੀ ਉਹ ਜਮ੍ਹਾਂ ਕਰਾਈ ਗਈ। ਪ੍ਰਧਾਨ ਨੇ ਕਿਹਾ ਕਿ ਜੇਕਰ ਕਮੇਟੀ ਕਾਂਗਰਸ ਦੀ ਹੈ ਤਾਂ ਅਫਸਰ ਤਾਂ ਸਰਕਾਰ ਦੇ ਹਨ। ਉਹ ਕਿਵੇਂ ਗਲਤ ਕੰਮ ਕਰ ਸਕਦੇ ਹਨ।
ਬਾਈਟ - ਕਮਲਜੀਤ ਸਿੰਘ ਲੱਧੜ (ਪ੍ਰਧਾਨ, ਨਗਰ ਕੌਂਸਲ)
ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (ਈਓ) ਚਰਨਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ 2010 ਤੋਂ ਪੈਂਡਿੰਗ ਸੀ। ਕਾਲੋਨਾਈਜਰ ਨੇ ਫੀਸ ਜਮ੍ਹਾਂ ਨਹੀਂ ਕਰਾਈ ਸੀ। ਹੁਣ 6 ਕਰੋੜ 5 ਲੱਖ ਰੁਪਏ ਫੀਸ ਜਮ੍ਹਾਂ ਕਰਾਈ ਸੀ ਤਾਂ ਮਤਾ ਹਾਊਸ ਦੀ ਮੀਟਿੰਗ ਚ ਲਿਆਉਣਾ ਲਾਜ਼ਮੀ ਸੀ।
ਬਾਈਟ - ਚਰਨਜੀਤ ਸਿੰਘ (ਈਓ)
5
Share
Report
MTManish Thakur
FollowJul 11, 2025 09:35:34Kullu, Himachal Pradesh:
हिमाचल प्रदेश में अब जल शक्ति विभाग के द्वारा शहरी इलाकों में पानी को लेकर नए नियम लागू कर दिए गए हैं। ऐसे में 1000 लीटर रोजाना खर्च होने पर महीने का 950 रुपए बिल देना होगा। जबकि इससे अधिक पानी खर्च किया तो उपभोक्ताओं को अधिक राशि चुकानी होगी। जल शक्ति विभाग के द्वारा इस बारे अब उपभोक्ताओं को भी जागरूक किया जा रहा है। क्योंकि बीते दिनों जिला कुल्लू में पानी के बिल हजारों रुपए आने पर लोगों ने जल शक्ति विभाग के पास इसकी शिकायत भी दर्ज करवाई थी। वहीं अब लोगों ने जल शक्ति विभाग से भी आग्रह किया है कि वह पानी का बिल हर महीने जारी करें। ताकि उपभोक्ताओं को भी दिक्कतों का सामना न करना पड़े।
जल शक्ति विभाग से मिली जानकारी के अनुसार अगर किसी उपभोक्ता के द्वारा एक दिन में साढ़े सात सौ लीटर पानी का उपयोग किया जाता है। तो उसका बिल 526 रुपये के करीब होता। अगर ग्राहक के द्वारा 1000 लीटर पानी का उपयोग किया जाता है तो हर महीने उसे 950 रुपए चुकाने होंगे। जिसमें सीवरेज के चार्ज भी शामिल रहेंगे। कुल्लू शहर में 4 हजार 800 लोगों को पानी के बिल जारी किए गए हैं। जिसमें 3534 उपभोक्ताओं के पानी का बिल 10 हजार से कम आए हैं। जबकि 2619 लोग ऐसे हैं जिनका 3 माह का बिल मात्र 3 हजार आया है। ऐसे में जल शक्ति विभाग के द्वारा भी पानी के खर्च को लेकर अब नया टैरिफ जारी किया गया है। अगर किसी व्यक्ति के घर में किराएदार रहते हैं तो उसे अब अधिक पानी खर्च करने पर अधिक राशि देनी होगी।
बाइट - शालिनी राय भारद्वाज पार्षद वार्ड नंबर 8 नगर परिषद कुल्लू
नगर परिषद कुल्लू के वार्ड नंबर 8 की पार्षद शालिनी राय भारद्वाज ने बताया कि लोगों को जब पानी के बिल अधिक आए तो लोगों ने इस बारे उनके साथ भी चर्चा की। ऐसे में उन्होंने जल शक्ति विभाग के अधिकारियों के साथ भी चर्चा की है। वहीं उन्होंने जल शक्ति विभाग से भी आग्रह किया है कि पानी का बिल हर महीने जारी किया जाए। ताकि लोगों पर आर्थिक रूप से बोझ न पड़े।।शालिनी राय का कहना है कि कई बार जल शक्ति विभाग के द्वारा 3 माह से लेकर 6 माह तक के बिल ग्राहकों को भेजे जाते हैं और इसकी राशि अधिक होने से ग्राहकों को भी परेशानी उठानी पड़ती है। ऐसे में जल शक्ति विभाग के द्वारा हर महीने पानी का बिल जारी किया जाना चाहिए।
बाइट - अमित अधीक्षण अभियंता जल शक्ति विभाग कुल्लू
वहीं जल शक्ति विभाग कुल्लू के अधीक्षण अभियंता अमित ने बताया कि जल शक्ति विभाग के द्वारा पानी के बिल को लेकर नया टैरिफ जारी किया गया है। अगर व्यक्ति एक दिन में 1000 लीटर पानी का उपयोग करता है। तो उसका महीने का बिल 950 रुपए होगा। अगर इससे ज्यादा पानी खर्च किया जाए। तो बिल की राशि में भी बढ़ोतरी होगी। ऐसे में लोग अपनी जरूरत के अनुसार ही पानी का उपयोग करें।
1
Share
Report
KBKulbir Beera
FollowJul 11, 2025 09:31:24Bathinda, Punjab:
ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨੌਜਵਾਨਾਂ ਨੇ ਦਿੱਤਾ ਸਾਥ
ਐਸਐਸਪੀ ਬਠਿੰਡਾ ਨੇ ਨੌਜਵਾਨਾਂ ਦਾ ਵਧਾਇਆ ਹੌਸਲਾ
ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਨੂੰ ਨਸ਼ਾ ਮੁਕਤ ਕਰਨ ਲਈ ਵੱਡੇ ਪੱਧਰ ਤੇ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਤ ਅੱਜ ਬਠਿੰਡਾ ਦੇ ਇਕ ਸਕੂਲ ਵਿੱਚ ਜਿੱਥੇ ਨੌਜਵਾਨ ਬੱਚੇ ਅਤੇ ਬੱਚੀਆਂ ਨੇ ਨਸ਼ਿਆਂ ਨੂੰ ਰੋਕਣ ਲਈ ਸਾਥ ਦਿੱਤਾ ਉੱਥੇ ਹੀ ਮੌਕੇ ਤੇ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਪਹੁੰਚ ਕੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਵੀ ਦੱਸਿਆ ਅਤੇ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਅਤੇ ਅਸੀਂ ਪੰਜਾਬ ਅਤੇ ਸਾਡੇ ਦੇਸ਼ ਨੂੰ ਨਸ਼ਾ ਮੁਕਤ ਕਿਵੇਂ ਕਰਨਾ ਹੈ ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਵੱਡੇ ਪੱਧਰ ਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਤਸਕਰ ਫੜੇ ਜਾ ਰਹੇ ਹਨ ਤੇ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਲਾਇਆ ਜਾ ਰਿਹਾ ਹੈ ਅਤੇ ਇਸ ਮੁਹਿਮ ਦੇ ਨਾਲ ਜੋੜਿਆ ਜਾ ਰਿਹਾ ਹੈ ਬੱਚਿਆਂ ਨੇ ਵੀ ਕਿਹਾ ਕਿ ਇਸ ਮੁਹਿੰਮ ਦੇ ਨਾਲ ਜੁੜ ਕੇ ਸਾਨੂੰ ਬੜਾ ਵਧੀਆ ਲੱਗ ਰਿਹਾ ਹੈ ਕਿਉਂਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੀਦਾ ਹੈ ਕਿਉਂਕਿ ਵੱਡੇ ਪੱਧਰ ਤੇ ਨੌਜਵਾਨ ਪੀੜੀ ਨਸ਼ਿਆਂ ਵੱਲ ਪੈ ਚੁੱਕੀ ਹੈ ਜਿਸ ਨੂੰ ਰੋਕਣਾ ਬਹੁਤ ਜਰੂਰੀ ਹੈ ਜੋ ਸਮੇਂ ਦੀ ਮੰਗ ਵੀ ਹੈ
ਰਾਜਨ ਗਰਗ ਨੇ ਕਿਹਾ ਕਿ ਸਾਡੇ ਕੋਲ 4000 ਤੋਂ ਵੱਧ ਬੱਚੇ ਹਨ ਅਤੇ ਟੀਚਰ ਸਾਰੇ ਇਸ ਮੁਹਿੰਮ ਵਿੱਚ ਯੋਗਦਾਨ ਪਾ ਰਹੇ ਹਨ ਤਾਂ ਜੋ ਅਸੀਂ ਜਲਦ ਤੋਂ ਜਲਦ ਆਪਣੇ ਪੰਜਾਬ ਅਤੇ ਦੇਸ਼ ਨੂੰ ਨਸ਼ਾ ਮੁਕਤ ਕਰੀਏ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ
2
Share
Report
MSManish Shanker
FollowJul 11, 2025 09:09:03Sahibzada Ajit Singh Nagar, Punjab:
Manish Shanker Mohali
ਸ਼ਹਿਰ ਵਿੱਚ ਚੱਲ ਰਹੀ ਮੀਟ ਦੀ ਦੁਕਾਨਾਂ ਤੇ ਅੱਜ ਨਗਰ ਨਿਗਮ ਮੋਹਾਲੀ ਦੇ ਅਧਿਕਾਰੀਆਂ ਵਲੋਂ ਸਬੰਧਤ ਇਲਾਕੇ ਦੇ ਐਮਸੀ ਦੀ ਸ਼ਿਕਾਇਤ ਤੇ ਛਾਪੇਮਾਰੀ ਕੀਤੀ ਗਈ। ਜਿਸ ਵਿੱਚ ਪਾਇਆ ਗਿਆ ਕਿ ਕਈ ਨੋਨ ਵੈਜ ਦੀ ਦੁਕਾਨਾਂ ਅਤੇ ਸਲੋਟਰ ਹਾਊਸ ਵਿੱਚ ਬਿਨਾਂ ਲਾਇਸੰਸ ਤੋਂ ਮੀਟ ਕੱਟਿਆ ਜਾ ਰਿਹਾ ਸੀ ਅਤੇ ਬਾਸੀ ਮੀਟ ਲੋਕਾਂ ਨੂੰ ਵੇਚਿਆ ਜਾ ਰਿਹਾ ਸੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਨਸ਼ਟ ਕਰ ਦਿੱਤਾ ਗਿਆ।
Shorts
Byte-Food Safety Wing officer MC Mohali
9
Share
Report
KBKulbir Beera
FollowJul 11, 2025 09:08:47Bathinda, Punjab:
ਵਾਕ ਥਰੂ
ਬਠਿੰਡਾ ਦੀ ਸੰਘਣੀ ਆਬਾਦੀ ਵਿੱਚ ਸਾਈ ਨਗਰ ਵਿੱਚ ਟੁੱਟਿਆ ਸੂਆ ਘਰਾਂ ਵਿੱਚ ਵੜਿਆ ਪਾਣੀ ਲੋਕ ਸੜਕ ਤੇ
ਅੱਧੀ ਰਾਤ ਨੂੰ ਟੁੱਟੇ ਸੂਏ ਕਾਰਨ ਸਾਈ ਨਗਰ ਵਿੱਚ ਕਈ ਕਈ ਫੁੱਟ ਭਰਿਆ ਪਾਣੀ
ਲੋਕਾਂ ਵੱਲੋਂ ਆਪਣੀ ਪੱਧਰ ਤੇ ਪਾੜ ਪੂਰਨ ਦੀ ਕੋਸ਼ਿਸ਼ ਪਾਣੀ ਦਾ ਬਹਾਅ ਤੇਜ਼ ਹੋਣ ਕਾਰਨ ਲਗਾਤਾਰ ਵੱਧ ਰਿਹਾ ਹੈ ਪਾੜ
ਸਾਈ ਨਗਰ ਵਿੱਚ ਰਹਿੰਦੇ ਹਨ ਜਿਆਦਾਤਰ ਦਿਹਾੜੀਦਾਰ ਮਜ਼ਦੂਰ ।
ਬਠਿੰਡਾ ਦੇ ਸਾਈਂ ਨਗਰ ਏਰੀਏ ਵਿੱਚ ਲੰਘ ਰਿਹਾ ਸੂਆ ਰਾਤ ਸਮੇਂ ਟੁੱਟ ਗਿਆ ਇਹ ਏਰੀਆ ਨੀਵਾਂ ਹੋਣ ਕਾਰਨ ਵੱਡੇ ਪੱਧਰ ਤੇ ਪਾਣੀ ਭਰ ਗਿਆ ਇਹ ਪਾਣੀ ਲਗਭਗ ਚਾਰ ਤੋਂ ਪੰਜ ਫੁੱਟ ਤੱਕ ਚਲਾ ਗਿਆ ਕਿਉਂਕਿ ਸੂਏ ਦਾ ਪਾੜ ਕਾਫੀ ਵੱਡਾ ਸੀ ਪਾਣੀ ਦਾ ਬਹਾਵ ਤੇਜ਼ ਹੋਣ ਕਾਰਨ ਘਰਾਂ ਵਿੱਚ ਪਾਣੀ ਤੇਜੀ ਨਾਲ ਵੜਿਆ ਜਿਸ ਨਾਲ ਲੋਕਾਂ ਨੂੰ ਘਰ ਖਾਲੀ ਕਰਨੇ ਪਏ ਸੂਏ ਦਾ ਪਾੜ ਪੂਰਨ ਲਈ ਪ੍ਰਸ਼ਾਸਨ ਨੇ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਅਤੇ ਲੋਕਾਂ ਦਾ ਸਹਿਯੋਗ ਲਿਆ ਗਿਆ ਪਰ ਪੀੜਿਤ ਲੋਕਾਂ ਦਾ ਕਿਸੇ ਵੀ ਅਧਿਕਾਰੀ ਨੇ ਨਹੀਂ ਲਿਆ ਪਤਾ
ਲੋਕਾਂ ਦਾ ਕਹਿਣਾ ਹੈ ਕਿ ਇਹ ਰਾਤ ਸਮੇਂ ਸੂਆ ਟੁੱਟਿਆ ਜਿਸ ਤੋਂ ਬਾਅਦ ਪਾਣੀ ਦਾ ਬਹਾਵ ਤੇਜ਼ ਹੋਣ ਕਾਰਨ ਘਰਾਂ ਵਿੱਚ ਪਾਣੀ ਵੜ ਗਿਆ ਲਗਭਗ 500 ਦੇ ਕਰੀਬ ਇਥੇ ਘਰ ਬਣੇ ਹੋਏ ਹਨ ਜਿੱਥੇ ਜਿਆਦਾਤਰ ਗਰੀਬ ਲੋਕ ਰਹਿੰਦੇ ਹਨ ਭਾਵੇਂ ਇਥੇ ਇਹ ਜਗਹਾ ਵੱਕਵ ਬੋਰਡ ਦੀ ਹੈ ਉਨਾਂ ਵੱਲੋਂ ਇੱਥੇ ਕਿਸੇ ਕਿਸਮ ਦੀ ਉਸਾਰੀ ਕਰਨ ਤੇ ਵੀ ਰੋਕ ਲਗਾਈ ਗਈ ਹੈ। ਪਰ ਫਿਰ ਵੀ ਵੱਡੇ ਪੱਧਰ ਤੇ ਇਹ ਬਸਤੀ ਬਣ ਗਈ ਹੈ ਲੋਕਾਂ ਨੇ ਮਦਦ ਦੀ ਅਪੀਲ ਕੀਤੀ ਕਿ ਸਰਕਾਰ ਸਾਡੀ ਮਦਦ ਕਰੇ।
ਵਾਕ ਥਰੂ ਕੁਲਬੀਰ ਬੀਰਾ
12
Share
Report
VKVarun Kaushal
FollowJul 11, 2025 09:06:51Samrala, Punjab:
Varun Kaushal
Samrala
ਗਲਾਡਾ ਵੱਲੋਂ ਪੰਜਾਬ ਵਿੱਚ ਜ਼ਮੀਨਾਂ ਅਕਵਾਇਰ ਕਰਨ ਲਈ ਨੋਟਿਸ ਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਸਮਰਾਲਾ ਦੇ ਪਿੰਡ ਵਾਲਿਓ ਦੇ ਕਿਸਾਨਾਂ ਦੀ ਇਸ ਸਕੀਮ ਵਿੱਚ 250 ਏਕੜ ਜ਼ਮੀਨ ਆਉਣ ਤੇ ਅੱਜ 75 ਦੇ ਕਰੀਬ ਕਿਸਾਨਾਂ ਵੱਲੋਂ ਐਸਡੀਐਮ ਦਫਤਰ ਪਹੁੰਚ ਕੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਦੁਆਰਾ ਅਕੁਾਇਰ ਕੀਤੀਆਂ ਜਾ ਰਹੀਆਂ ਜਮੀਨਾਂ ਦੇ ਵਿਰੋਧ ਵਿੱਚ ਐਸਡੀਐਮ ਸਮਰਾਲਾ ਨੂੰ ਮੰਗ ਪੱਤਰ ਦਿੱਤਾ ।
ਸਮਰਾਲਾ ਦੇ ਐਸਡੀਐਮ ਦਫਤਰ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਕਾਦੀਆਂ ਦੀ ਅਗਵਾਈ ਵਿੱਚ ਪਿੰਡ ਵਾਲਿਓ ਦੇ ਕਿਸਾਨਾਂ ਵੱਲੋਂ ਗਲਾਡਾ ਵੱਲੋਂ ਜਮੀਨਾਂ ਅਗਵੈਰ ਕਰਨ ਦਾ ਵਿਰੋਧ ਕੀਤਾ ਗਿਆ ਉਹਨਾਂ ਵੱਲੋਂ ਐਸਡੀਐਮ ਸਮਰਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਕਿਸੇ ਕੀਮਤ ਤੇ ਵੀ ਆਪਣੀ ਜਮੀਨਾਂ ਗਲਾਡਾ ਨੂੰ ਨਹੀਂ ਦੇਣਗੇ ਪਿੰਡ ਬਲਿਓਂ ਦੇ 75 ਦੇ ਕਰੀਬ ਕਿਸਾਨਾਂ ਵੱਲੋਂ ਅੱਜ ਐਸਡੀਐਮ ਸਮਰਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਹ ਆਪਣੀ ਜਮੀਨ ਜੋ ਗਲਾਡਾ ਵੱਲੋਂ ਅਕਵਾਇਰ ਕੀਤੀ ਗਈ ਹੈ। ਜਿਸ ਦਾ ਕੁਝ ਦਿਨ ਪਹਿਲਾਂ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਉਸਦਾ ਵਿਰੋਧ ਕਰਦੇ ਹਨ
Byte :- ਹਰਦੀਪ ਸਿੰਘ ਗਿਆਸਪੁਰਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆ
Byte :- ਪਿੰਡ ਦੇ ਸਰਪੰਚ ਅਤੇ ਕਿਸਾਨ
ਐਸਡੀਐਮ ਸਮਰਾਲਾ ਰਜਨੀਸ਼ ਅਰੋੜਾ ਵੱਲੋਂ ਆਏ ਹੋਏ ਕਿਸਾਨਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ ਲਿਆ ਗਿਆ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 75 ਦੇ ਕਰੀਬ ਕਿਸਾਨ ਪਰਿਵਾਰਾਂ ਦੇ ਮੰਗ ਪੱਤਰ ਉਹਨਾਂ ਕੋਲੇ ਆ ਚੁੱਕੇ ਹਨ
ਇਹਨਾਂ ਕਿਸਾਨਾਂ ਵੱਲੋਂ ਜਮੀਨ ਨਾ ਦੇਣ ਲਈ ਮੰਗ ਪੱਤਰ ਦੀ ਜਾਣਕਾਰੀ ਗਲਾਡਾਂ ਨੂੰ ਦੇ ਦਿੱਤੀ ਜਾਵੇਗੀ।
Byte: ਐਸ ਡੀ ਐਮ ਰਜਨੀਸ਼ ਅਰੋੜਾ ਸਮਰਾਲਾ।
6
Share
Report
RMRakesh Malhi
FollowJul 11, 2025 09:01:11Una, Himachal Pradesh:
Slug :बिखरे सपनों को पक्की छत दे रही मुख्यमंत्री सुख आश्रय योजना
V/01:. हर इंसान अपने पक्के घर का सपना देखता है, लेकिन कुछ के लिए यह सपना हालात और अभावों के बोझ तले दबकर बिखर जाता है। ऊना जिले के नंगल खुर्द निवासी 21 वर्षीय रंजीत सिंह और उनके भाई-बहनों के लिए भी अपने पक्के घर का सपना माता-पिता के असमय निधन के बाद एक अधूरी कल्पना बनकर रह गया था। मगर हिमाचल सरकार की मुख्यमंत्री सुख आश्रय योजना से मिली सहायता के बूते उनका यह सपना अब साकार हो रहा है।
योजना के तहत रंजीत को लगभग 5 मरले भूमि और गृह निर्माण के लिए एक लाख रुपये की पहली किश्त प्राप्त हुई है। अब उस जमीन पर दो कमरों, लॉबी और शौचालय सहित एक पक्के घर की नींव रखी जा चुकी है।
उल्लेखनीय है कि मुख्यमंत्री सुख आश्रय योजना के अंतर्गत पात्र निराश्रितजनों को गृह निर्माण के लिए कुल तीन लाख रुपये की सहायता चार किश्तों में प्रदान की जाती है। साथ ही घर के लिए जमीन न होने की स्थिति में तीन बिस्वा तक भूमि भी राज्य सरकार द्वारा उपलब्ध कराई जाती है।
रंजीत बताते हैं कि माता-पिता के असमय निधन के बाद उनके बड़े भाई ने पूरे परिवार की ज़िम्मेदारी अपने कंधों पर उठा ली। 6 भाई-बहनों के इस परिवार के पास रहने को सिर्फ एक कमरा था और खाना, सोना, पढ़ना, सब कुछ उसी एक जगह पर होता था। आर्थिक तंगी इतनी गहरी थी कि उन्होंने बड़े भाई के साथ दिहाड़ी मज़दूरी शुरू कर दी, ताकि दो वक्त की रोटी जुटाई जा सके।
लेकिन इस संघर्षपूर्ण जीवन में एक मोड़ तब आया, जब उन्हें आंगनबाड़ी कार्यकर्ता से मुख्यमंत्री सुख आश्रय योजना की जानकारी मिली। रंजीत कहते हैं कि सरकार ने सिर्फ आर्थिक मदद नहीं दी, वह हमारे लिए सच्चे मायनों में अभिभावक बनकर खड़ी हुई है। इसके लिए मुख्यमंत्री ठाकुर सुखविंद्र सिंह सुक्खू का जितना आभार जताएं कम होगा।
रंजीत की बहन इस योजना के सहयोग से सिलाई-कढ़ाई का प्रशिक्षण ले रही है और योजना में तीन भाई-बहनों को प्रतिमाह चार-चार हजार रुपये की सामाजिक सुरक्षा सहायता भी मिल रही है।
Byte:रंजीत सिंह लाभार्थी
Feed FileR 1107ZP_UNA_YOJNA_R 4
Feed Sent BY 2C
Feed File:1107ZP_UNA_YOJNA_R1--4
Assign BY:Assignment Desk
5
Share
Report
SBSANJEEV BHANDARI
FollowJul 11, 2025 08:33:21Zirakpur, Punjab:
ਜ਼ੀਰਕਪੁਰ ਦੇ ਕਾਲਕਾ ਸ਼ਿਮਲਾ ਹਾਈਵੇ ਤੇ ਪਿਛਲੇ ਤਕਰੀਬਨ ਚਾਰ ਸਾਲਾਂ ਤੋ ਨੈਸ਼ਨਲ ਹਾਈਵੇ ਅਥੋਰਟੀ ਆਫ ਇੰਡੀਆ ਵੱਲੋਂ ਬਣਾਇਆ ਜਾ ਰਹੇ ਫਲਾਈਓਵਰ ਦੀ ਕੁਆਲਿਟੀ ਅਤੇ ਡਿਜ਼ਾਇਨਿੰਗ ਨੂੰ ਲੇਕੇ ਆਮ ਲੋਕਾਂ ਵੱਲੋਂ ਵਿਰੋਧ ਕਰ ਵੱਡੇ ਸਵਾਲ ਚੁੱਕੇ ਜਾ ਰਹੇ ਹਨ । ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਇਹ ਫਲਾਈ ਓਵਰ ਆਮ ਲੋਕਾਂ ਨੂੰ ਸਹੂਲਤ ਦੇਣ ਦੀ ਬਜਾਏ ਪਰੇਸ਼ਾਨੀ ਅਤੇ ਸੜਕੀ ਹਾਦਸਿਆਂ ਦਾ ਕਾਰਨ ਬਣ ਕੇ ਰਹਿ ਗਿਆ ਹੈ ।
LATE - ਆਮ ਲੋਕਾਂ ਦਾ ਕਹਿਣਾ ਹੈ ਕਿ ਢਾਈ ਸਾਲਾਂ ਚ ਬਣ ਕੇ ਤਿਆਰ ਹੋ ਜਾਣ ਵਾਲੇ ਇਸ ਪੁੱਲ ਨੂੰ ਚਾਰ ਸਾਲ ਹੋ ਚੁੱਕੇ ਨੇ ਜਦਕਿ ਹਾਲੇ ਤੱਕ ਵੀ ਫਲਾਈ ਓਵਰ ਪੂਰੀ ਤਰਹਾਂ ਤਿਆਰ ਨਹੀਂ ਕੀਤਾ ਗਿਆ ਹੈ ਜਿਸ ਨੂੰ NHAI ਵੱਲੋਂ ਵਾਹਨਾਂ ਦੀ ਆਵਾਜਾਹੀ ਵਾਸਤੇ ਖੋਲ ਦਿੱਤਾ ਗਿਆ ਹੈ ਜਿਸ ਕਾਰਨ ਹਰ ਵੇਲੇ ਸੜਕੀ ਹਾਦਸੇ ਦਾ ਖਤਰਾ ਬਣਿਆ ਹੋਇਆ ਹੈ ।
Wrong designing - ਕੇ ਏਰੀਆ ਲਾਇਟ ਪੁਆਇੰਟ ਤੇ ਬਣੇ ਫਲਾਈਓਵਰ ਦੀ ਸਭ ਤੋਂ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਹਿਮਾਚਲ ਤੋਂ ਆਉਣ ਵਾਲਾ ਟਰੈਫਿਕ ਜੋ ਮੇਨ ਫਲਾਈ ਓਵਰ ਤੋਂ ਆ ਰਿਹਾ ਹੈ ਤੇ ਦੂਜੇ ਪਾਸੇ ਸਰਵਿਸ ਰੋਡ ਤੋਂ ਆਣ ਵਾਲਾ ਟਰੈਫਿਕ ਗਲਤ ਕੱਟ ਦੀ ਵਜਹਾ ਨਾਲ ਆਪਸ ਵਿੱਚ ਟਕਰਾਉਂਦਾ ਹੋਇਆ ਨਜ਼ਰ ਆਉਂਦਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਹਰ ਵੇਲੇ ਵੱਡਾ ਸੜਕੀ ਹਾਦਸਾ ਹੋਣ ਦਾ ਖਤਰਾ ਬਣਿਆ ਹੋਇਆ ਹੈ ।
Partiality - ਆਮ ਜਨਤਾ ਵੱਲੋਂ ਕੇ ਏਰੀਆ ਲਾਈਟ ਪੁਆਇੰਟ ਤੇ ਬਣੇ ਇਸ ਫਲਾਈ ਓਵਰ ਤੇ ਸਵਾਲ ਚੱਕਦੇ ਹੋਏ ਇਹ ਵੀ ਗੱਲ ਕਹੀ ਕਿ ਹਾਲ ਹੀ ਵਿੱਚ ਐਨਐਚਏਆਈ ਵੱਲੋਂ ਪੰਚਕੁੱਲਾ ਵਿਖੇ ਫਲਾਈ ਓਵਰ ਬਣਾਏ ਗਏ ਹਨ ਜੋ ਬਿਲਕੁਲ ਵਧੀਆ ਕੁਆਲਿਟੀ ਅਤੇ ਸਮੇਂ ਸੀਮਾ ਦੇ ਅੰਦਰ ਬਣ ਕਰ ਤਿਆਰ ਹੋ ਚੁੱਕੇ ਹਨ ਜਦਕਿ ਉਹੀ ਐਨ ਐਚ ਆਈ ਵੱਲੋਂ ਜ਼ੀਰਕਪੁਰ ਵਿਖੇ ਫਲਾਈ ਓਵਰ ਦੇ ਨਿਰਮਾਣ ਵਿੱਚ ਭੇਦਭਾਵ ਕਰ ਘਟੀਆ ਸਤਰ ਦੀ ਕੁਆਲਿਟੀ ਅਤੇ ਸਰਵਿਸ ਸੜਕਾਂ ਨੂੰ ਟੁੱਟਿਆ ਹੋਇਆ ਛੱਡ ਦਿੱਤਾ ਜਾਂਦਾ ਹੈ ।
Encroachment - ਜ਼ਿਕਰਯੋਗ ਹੈ ਕਿ ਕੇ ਏਰੀਆ ਲਾਈਟ ਪੁਆਇੰਟ ਤੇ ਬਣ ਰਹੇ ਇਸ ਫਲਾਈ ਓਵਰ ਦਿਨ ਨਿਰਮਾਣ ਕਾਰਜ ਵਿੱਚ ਕਈ ਕਮੀਆਂ ਦਿਖਾਈ ਦੇ ਰਹੀਆਂ ਹਨ ਜਿਸ ਦੇ ਵਿੱਚ ਇੱਕ ਵੱਡੀ ਸਮੱਸਿਆ ਐਨ ਐਚ ਏ ਆਈ ਦੀ ਜਗ੍ਹਾ ਤੇ ਬਣੇ ਹੋਏ ਨਜਾਇਜ਼ ਕਬਜ਼ੇ ਵੀ ਹਨ । ਫਲਾਈ ਓਵਰ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਫਲਾਈ ਓਵਰ ਦੇ ਨਾਲ ਸਰਵਿਸ ਰੋਡ ਤੇ ਹੋਏ ਕਬਜ਼ਿਆਂ ਨੂੰ ਹਾਲੇ ਤੱਕ ਹਟਾਇਆ ਨਹੀਂ ਗਿਆ ਹੈ ਜੋ ਆਉਣ ਵਾਲੇ ਸਮੇਂ ਚ ਆਮ ਲੋਕਾਂ ਅਤੇ ਰਾਹਗੀਰਾਂ ਵਾਸਤੇ ਵੱਡੀ ਸਮੱਸਿਆ ਬਣੇਗੀ । ਲੋਕਾਂ ਨੇ ਮੰਗ ਕੀਤੀ ਹੈ ਕਿ ਅਵੈਦ ਕਬਜ਼ਿਆਂ ਨੂੰ ਹਟਾ ਸਰਵਿਸ ਰੋਡ ਨੂੰ ਚੌੜਾ ਕੀਤਾ ਜਾਵੇ ਨਹੀਂ ਤਾਂ ਟਰੈਫਿਕ ਜਾਮ ਦੀ ਸਮੱਸਿਆ ਬਣੀ ਰਹੇਗੀ ।
Responsibility - ਲੋਕਾਂ ਨੇ ਕਿਹਾ ਕਿ ਕੇ ਏਰੀਆ ਅਤੇ ਸਿੰਘਪੁਰਾ ਵਿਖੇ ਬਣੇ ਫਲਾਈਓਵਰ ਜੋ ਕਮੀਆਂ ਹਨ ਉਹਨਾਂ ਨੂੰ ਐਨ ਐਚ ਏ ਆਈ ਦੇ ਅਧਿਕਾਰੀਆਂ ਵੱਲੋਂ ਸਮੇਂ ਰਹਿੰਦੇ ਚੈੱਕ ਕਿਉਂ ਨਹੀਂ ਕੀਤਾ ਜਾਂਦਾ ਹੈ ਜਦਕਿ ਉਹਨਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਚੱਲ ਰਹੇ ਨਿਰਮਾਣ ਕਾਰਜ ਦੀ ਚੈਕਿੰਗ ਕੀਤੀ ਜਾਵੇ
Version - ਉਕਤ ਫਲਾਈ ਓਵਰ ਤੇ ਉੱਠ ਰਹੇ ਸਵਾਲਾਂ ਤੇ ਜਦੋਂ ਜੀ ਮੀਡੀਆ ਵੱਲੋਂ ਇਨੇ ਚ ਆਈ ਦੇ ਅਧਿਕਾਰੀਆਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਧਿਕਾਰੀਆਂ ਵੱਲੋਂ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਇਹ ਕਹਿ ਕੇ ਪੱਲਾ ਝਾੜ ਲਿਆ ਕੀ ਜੋ ਸਮੱਸਿਆ ਲੋਕਾਂ ਨੂੰ ਆ ਰਹੀਆਂ ਹਨ ਉਹਨਾਂ ਦਾ ਹੱਲ ਕੱਢਿਆ ਜਾਵੇਗਾ । ਜਦ ਕਿ ਹੁਣ ਇਹ ਦੇਖਣਾ ਹੋਏਗਾ ਕਿ ਇੱਕ ਪਾਸੇ ਫਲਾਈ ਓਵਰ ਨੂੰ ਛੇਤੀ ਤਿਆਰ ਕਰ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਉਕਤ ਸਮੱਸਿਆਵਾਂ ਖੜੀਆਂ ਹੋ ਰਹੀਆਂ ਹਨ ਉਹਨਾਂ ਦਾ ਜਿੰਮੇਵਾਰ ਅਧਿਕਾਰੀਆਂ ਵੱਲੋਂ ਕੀ ਹੱਲ ਕੱਢਿਆ ਜਾਂਦਾ ਹੈ ਜਾਂ ਫਿਰ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਬਣਾਇਆ ਜਾ ਰਿਹਾ ਇਹ ਫਲਾਈ ਓਵਰ ਪਰੇਸ਼ਾਨੀ ਦਾ ਸਬੱਬ ਮਨ ਕੇ ਰਹਿ ਜਾਵੇਗਾ ।
Public bytes 3
Walkthrough
Shots
9
Share
Report
NRNARINDER RATTU
FollowJul 11, 2025 08:31:34Nawanshahr, Punjab:
ਐਂਕਰ --- ਜ਼ਿਲ੍ਹਾ ਨਵਾਂਸ਼ਹਿਰ ਦੇ ਥਾਣਾ ਸਦਰ ਬੰਗਾ ਅਧੀਨ ਪੈਂਦੇ ਪਿੰਡ ਰਸੂਲਪੁਰ ਦੀ ਰਹਿਣ ਵਾਲੀ ਵਿਆਹੁਤਾ ਔਰਤ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮਿਰਤਕ ਮਹਿਲਾ ਨੇ ਆਪਣੇ ਸਹੁਰਿਆਂ ਤੋਂ ਪਰੇਸ਼ਾਨ ਹੋ ਕੇ, ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਸਦਰ ਬੰਗਾ ਥਾਣਾ ਪੁਲਿਸ ਨੇ ਮ੍ਰਿਤਕਾ ਦੇ ਪਤੀ, ਸਹੁਰਾ ਅਤੇ ਸੱਸ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਭਗਤਪੁਰ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ ਕਿਹਾ ਹੈ ਕਿ ਉਸ ਦੀਆਂ ਦੋ ਧੀਆਂ ਹਨ। ਉਸਨੇ ਨਵੰਬਰ 2022 ਵਿੱਚ ਆਪਣੀ ਛੋਟੀ ਧੀ ਮਨਪ੍ਰੀਤ ਕੌਰ ਦਾ ਵਿਆਹ ਬੰਗਾ ਦੇ ਰਸੂਲਪੁਰ ਪਿੰਡ ਦੇ ਵਸਨੀਕ ਹਰਪ੍ਰੀਤ ਸਿੰਘ ਨਾਲ ਕਰ ਦਿੱਤਾ। ਵਿਆਹ ਤੋਂ ਲਗਭਗ ਇੱਕ ਸਾਲ ਬਾਅਦ, ਉਸਦਾ ਜਵਾਈ ਹਰਪ੍ਰੀਤ ਸਿੰਘ ਉਸਦੀ ਧੀ ਮਨਪ੍ਰੀਤ ਕੌਰ ਨਾਲ ਛੋਟੀਆਂ-ਛੋਟੀਆਂ ਗੱਲਾਂ 'ਤੇ ਝਗੜਾ ਕਰਨ ਲੱਗ ਪਿਆ। ਇਸ ਵਿਆਹ ਤੋਂ ਹਰਪ੍ਰੀਤ ਕੌਰ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ, ਜੋ ਹੁਣ 9 ਮਹੀਨੇ ਦਾ ਹੈ। 30 ਜੂਨ ਨੂੰ, ਉਹ ਆਪਣੀ ਧੀ ਮਨਪ੍ਰੀਤ ਨੂੰ ਮਿਲਣ ਲਈ ਰਸੂਲਪੁਰ ਪਿੰਡ ਆਈ ਸੀ, ਜਿੱਥੇ ਉਸਦੇ ਜਵਾਈ ਹਰਪ੍ਰੀਤ ਸਿੰਘ ਦਾ ਉਸਦੀ ਧੀ ਪ੍ਰਤੀ ਰਵੱਈਆ ਠੀਕ ਨਹੀਂ ਜਾਪਦਾ ਸੀ। ਓਸ ਤੋਂ ਬਾਦ ਧੀ ਦੇ ਮੋਬਾਈਲ 'ਤੇ ਕਈ ਵਾਰ ਫ਼ੋਨ ਕੀਤਾ, ਪਰ ਉਸਨੇ ਫ਼ੋਨ ਨਹੀਂ ਚੁੱਕਿਆ। ਸ਼ਾਮ ਕਰੀਬ 7.30 ਵਜੇ, ਉਸਨੂੰ ਉਸਦੀ ਧੀ ਦੀ ਸੱਸ ਦਾ ਫੋਨ ਆਇਆ ਕਿ ਮਨਪ੍ਰੀਤ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ ਅਤੇ ਉਹ ਉਸਨੂੰ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲੈ ਜਾ ਰਹੇ ਹਨ। ਜਦੋਂ ਉਹ ਹਸਪਤਾਲ ਪਹੁੰਚੇ, ਮਨਪ੍ਰੀਤ ਕੌਰ ਆਈਸੀਯੂ ਵਿੱਚ ਦਾਖਲ ਸੀ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਬਲਵਿੰਦਰ ਕੌਰ ਨੇ ਦੋਸ਼ ਲਗਾਇਆ ਹੈ ਕਿ ਉਸਦੀ ਧੀ ਨੇ ਆਪਣੇ ਪਤੀ ਹਰਪ੍ਰੀਤ ਸਿੰਘ ਅਤੇ ਉਸਦੀ ਸੱਸ ਅਤੇ ਸਹੁਰੇ ਵੱਲੋਂ ਤਲਾਕ ਦੀ ਧਮਕੀ ਕਾਰਨ ਖੁਦਕੁਸ਼ੀ ਕੀਤੀ ਹੈ। ਦੂਜੇ ਪਾਸੇ, ਥਾਣਾ ਸਦਰ ਬੰਗਾ ਦੇ ਇੰਚਾਰਜ ਰਾਮ ਪਾਲ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਹਿਰਾਸਤ ਵਿੱਚ ਲੈ ਕੇ ਬੰਗਾ ਦੇ ਸ਼ਿਵਪੁਰੀ ਸ਼ਮਸ਼ਾਨਘਾਟ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ ।
ਬਾਈਟ -- ਮਿਰਤਕ ਮਹਿਲਾ ਦੇ ਪਰਿਵਾਰਿਕ ਮੈਂਬਰ।
ਬਾਈਟ ----ਮਿਰਤਕ ਮਹਿਲਾ ਦੇ ਪਰਿਵਾਰਿਕ ਮੈਂਬਰ।
ਬਾਈਟ -- ਪੁਲਿਸ ਅਧਿਕਾਰੀ ਥਾਣਾ ਸਦਰ ਬੰਗਾ।
6
Share
Report