Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
जगत सिंह नेगी ने इंडो-टिबेट-चाइना पुराने व्यापार मार्ग और कैलाश मानसरोवर यात्रा पर चर्चा
SSSanjay Sharma
Dec 16, 2025 14:47:38
Noida, Uttar Pradesh
SHIMLA (HIMACHAL PRADESH): JAGAT SINGH NEGI (HIMACHAL PRADESH MINISTER) ON INDO-TIBET-CHINA OLD TRADE ROUTE/ KAILASH MANSAROVAR YATRA
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TSTEJINDER SINGH
Dec 16, 2025 16:19:20
Rupnagar, Punjab:ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਕੱਲ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਧਾਂਦਲੀ ਕਰਨ ਦਾ ਦਾਵਾ ਕੀਤਾ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉੱਨਾਂ ਨੂੰ ਪੱਕੀ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੇ ਵੋਟਾਂ ਦੀ ਗਿਣਤੀ ਕਰਨ ਵਾਲੇ ਮੁਲਾਜ਼ਮਾਂ ਨੂੰ ਪੰਜ ਤਰਾ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ ਜਿਸ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਜਾ ਸਕੇ।ਚਰਨਜੀਤ ਚੰਨੀ ਨੇ ਕਿਹਾ ਕਿ ਸਰਕਾਰ ਵੱਲੋਂ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਪਹਿਲਾਂ ਤਾਂ ਵਿਰੋਧੀ ਪਾਰਟੀਆਂ ਦੇ ਏਜੰਟਾਂ ਨੂੰ ਗਿਣਤੀ ਵਾਲੇ ਬਕਸਿਆਂ ਤੋਂ ਦੂਰ ਬਿਠਾਉਣ ਦੀ ਨਿਤੀ ਬਣਾਈ ਗਈ ਤੇ ਸਪੱਸ਼ਟ ਵਿਡਿਓਗ੍ਰਾਫੀ ਨਾ ਹੋ ਸਕੇ।ਦੂਸਰੀ ਹਿਦਾਇਤਾਂ ਅਨੁਸਾਰ 25-25 ਵੋਟਾਂ ਦੇ ਬੰਡਲ ਬਣਾ ਕੇ ਕਾਂਗਰਸ ਦੀਆਂ ਵੋਟਾਂ ਝਾੜੂ ਵਾਲੀਆਂ ਵੋਟਾਂ ਵਿੱਚ ਰਲਾਉਣ ਦਾ ਕੰਮ ਕੀਤਾ ਜਾਵੇਗਾ ਜਦ ਕਿ ਇਸ ਤੋਂ ਬਾਅਦ ਝਾੜੂ ਵਾਲੀਆਂ ਵੋਟਾਂ ਦੇ ਬੰਡਲ ਤੇ ਇੱਕ ਰਬੜ ਪਾਈ ਜਾਵੇਗੀ ਤੇ ਵਿਰੋਧੀ ਪਾਰਟੀਆਂ ਦੀਆਂ ਵੋਟਾਂ ਦੇ ਬੰਡਲ ਤੇ ਦੋ ਰਬੜਾ ਪਾਈਆਂ ਜਾਣਗੀਆਂ।ਚੰਨੀ ਨੇ ਦਾਵਾ ਕੀਤਾ ਕਿ ਮੁਲਾਜ਼ਮਾਂ ਨੂੰ ਆਪਣੇ ਕੋਲ ਨੀਤੀ ਸ਼ਿਹਾਈ ਰੱਖਣ ਲਈ ਕਿਹਾ ਗਿਆ ਹੈ ਜਿਸਦੇ ਜ਼ਰੀਏ ਵਿਰੋਧੀ ਪਾਰਟੀਆਂ ਦੇ ਹੱਕ ਵਿੱਚ ਭੁਗਤੀਆਂ ਵੋਟਾਂ ਦੇ ਬੇਲਟ ਪੇਪਰ ਤੇ ਦੋ ਨਿਸ਼ਾਨ ਲਗਾ ਕੇ ਵੋਟਾਂ ਰੱਦ ਕਰ ਦਿੱਤੀਆ ਜਾਣ ਜਦ ਕਿ ਇਸ ਤੋਂ ਅੱਗੇ ਵਿਰੋਧੀ ਪਾਰਟੀਆਂ ਦੇ ਹੱਕ ਵਿੱਚ ਪਈਆ ਵੋਟਾਂ ਨੂੰ ਪਾੜਨ ਦੀ ਵੀ ਹਿਦਾਇਤ ਦਿੱਤੀ ਗਈ ਹੈ।ਉਨਾ ਕਿਹਾ ਕਿ ਜੇਕਰ ਇੰਨਾਂ ਸਾਰੇ ਹੱਥਕੰਡਿਆਂ ਵਿੱਚ ਕਾਮਿਆਬੀ ਨਾ ਮਿਲੀ ਤਾਂ ਐਸ ਡੀ ਐਮਾਂ ਤੋ ਧੱਕੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜितਾਉਣ ਦੇ ਐਲਾਨ ਕਰਵਾਏ ਜਾਣਗੇ।ਉੱਨਾਂ ਕਾਉਟਿੰਗ ਏਜੰਟਾਂ ਸਮੇਤ ਸਰਕਾਰੀ ਅਧਿਕਾਰੀਆਂ ਨੂੰ ਅਜਿਹੀ ਗਲਤੀ ਨਾ ਕਰਨ ਦੀ ਚੇਤਾਵਨੀ ਦਿੱਜੀਤੇ ਹੋਈ ਤੇ ਕਿਹਾ ਕਿ ਇਸ ਦਾ ਨਤੀਜਾ ਉੱਨਾਂ ਨੂੰ ਭੁਗਤਣਾ ਪਵੇਗਾ。
0
comment0
Report
SSSanjay Sharma
Dec 16, 2025 16:17:15
Noida, Uttar Pradesh:पूर्व मुख्यमंत्री व सांसद चरणजीत सिंह चन्नी दिल्ली से फ्लाइट लेकर पहुंचे जालंधर बीती रात को मोहाली में हुए कबड्डी प्रमोर्टर की हत्या को लेकर दिया बयान पंजाब के पूर्व मुख्यमंत्री जालंधर कांग्रेस सांसद चरणजीत सिंह चन्नी दिल्ली से फ्लाइट लेकर पहुंचे जालंधर के आदमपुर एयरपोर्ट। चरणजीत सिंह ने मोहाली में हुए कबड्डी खिलाड़ी के हत्याकांड को लेकर पंजाब सरकार और पुलिस प्रशासन को ठहराया जिम्मेदार। चन्नी ने कहा पहले सिद्धू मूसे वाला फिर संदीप नंगल अंबिया और अब मोहाली में कबड्डी खिलाड़ी राणा बला चोरिया की हत्या। चन्नी ने कहा जिस कबड्डी खिलाड़ी की हत्या की गई वह मेरा था करीबी। चन्नी ने कहा आज शाम या कल सुबह कबड्डी खिलाड़ी के घर अफसोस करने जा रहे। अब राज्यों को गांव रोजगार गारंटी योजना का 40% भार उठाना पड़ेगा, इस पर चन्नी ने कहा कि यह योजना पूर्व प्रधानमंत्री मनमोहन सिंह द्वारा चलाई गई है और भाजपा सरकार इस योजना को बंद करने के लिए तैयार है उन्होंने यह भी कहा कि 40 फ़ीसदी जो राज्य सरकारों ने देना है राज्य इसके लिए रत्ती भर भी तैयार नहीं है राज्यों के पास पगार देने के लिए भी पैसे नहीं है। चन्नी ने कहा कि भाजपा सरकार महात्मा गांधी के नाम पर भी उसको ऐतराज है वह इस नाम को भी बर्दाश्त नहीं कर सकती। वही कहा कि भाजपा और आम आदमी पार्टी लोगों से लूट खसूट करने में उतारू
0
comment0
Report
TBTarsem Bhardwaj
Dec 16, 2025 14:21:51
Ludhiana, Punjab:ਲੁਧਿਆਣਾ ਵਿੱਚ ਬੋਲੈਰੋ ਨੇ ਇੱਕ ਵਿਅਕਤੀ ਨੂੰ ਕੁਚਲਿਆ ਬਲੈਰੋ ਚਾਲਕ ਨੇਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ, ਫਿਰ ਦੋ ਵਾਰ ਉਸ ਉੱਤੇ ਚੜ੍ਹਾਈ ਬੁਲੈਰੋ ਤਸਵੀਰਾ ਸੀਸੀਟੀਵੀ ਵਿੱਚ ਹੋਈਆਂ ਕੈਦ ਲੁਧਿਆਣਾ ਦੇ ਲੁਹਾਰਾ ਚੌਕ ਨੇੜੇ ਇੱਕ ਤੇਜ਼ ਰਫ਼ਤਾਰ ਬੋਲੈਰੋ ਕਾਰ ਨੇ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਫਿਰ ਇਹ ਦੋ ਵਾਰ ਉਸ ਉੱਤੇ ਚੜ ਗਈ, ਜਿਸ ਨਾਲ ਉਸਦੀ ਮੌਤ ਹੋ ਗਈ। ਹਾਦਸੇ ਦੀ ਸੀਸੀਟੀਵੀ ਫੁੱਟੇਜ ਵੀ ਸਾਹਮਣੇ ਆਈ ਹੈ। ਇਹ ਹਾਦਸਾ ਸੋਮਵਾਰ ਦੇਰ ਰਾਤ ਵਾਪਰਿਆ। ਮ੍ਰਿਤਕ ਦੀ ਪਛਾਣ ਸੋਹਣ ਸਿੰਘ ਵਜੋਂ ਹੋਈ ਹੈ, ਜੋ ਤਿੰਨ ਧੀਆਂ ਅਤੇ ਇੱਕ ਪੁੱਤਰ ਦਾ ਪਿਤਾ ਸੀ। ਉਹ ਸ਼ਿਮਲਾ ਪੁਰੀ ਦਾ ਰਹਿਣ ਵਾਲਾ ਸੀ ਅਤੇ ਇੱਕ ਫੈਕਟਰੀ ਫੋਰਮੈਨ ਵਜੋਂ ਕੰਮ ਕਰਦਾ ਸੀ। ਮ੍ਰਿਤਕ ਦੇ ਭਰਾ ਮਨਜਿੰਦਰ ਸਿੰਘ ਨੇ ਕਿਹਾ, "ਸੋਹਨ ਸਿੰਘ ਸਾਹਨੇਵਾਲ ਨੇੜੇ ਇੱਕ ਫੈਕਟਰੀ ਵਿੱਚ ਕੰਮ ਖਤਮ ਕਰਕੇ ਆਪਣੀ ਸਪਲੈਂਡਰ ਬਾਈਕ 'ਤੇ ਘਰ ਵਾਪਸ ਆ ਰਿਹਾ ਸੀ। ਸਾਨੂੰ ਘਟਨਾ ਵਾਲੀ ਥਾਂ ਤੋਂ ਫੋਨ ਆਇਆ ਕਿ ਤੁਹਾਡੇ ਭਰਾ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ। ਜਦੋਂ ਅਸੀਂ ਪਹੁੰਚੇ, ਤਾਂ ਉਸਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਉੱਥੋਂ ਉਸਨੂੰ ਡੀਐਮਸੀ ਰੈਫਰ ਕਰ ਦਿੱਤਾ ਗਿਆ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।" ਹਾਦਸੇ ਦੀ ਸੀਸੀਟੀਵੀ ਫੁਟੇਜ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸੋਹਣ ਸਿੰਘ ਆਪਣੀ ਸਾਈਕਲ 'ਤੇ ਪੁਲ 'ਤੇ ਪਹੁੰਚਿਆ ਹੀ ਸੀ ਕਿ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬੋਲੈਰੋ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਬੋਲੈਰੋ ਚਾਲਕ ਰੁਕਿਆ ਨਹੀਂ, ਸਗੋਂ ਇੱਕ-ਦੋ ਵਾਰ ਸੋਹਣ ਸਿੰਘ ਨੂੰ ਟੱਕਰ ਮਾਰ ਕੇ teਜ਼ ਰਫ਼ਤਾਰ ਨਾਲ ਮੌਕੇ ਤੋਂ ਭੱਜ ਗਿਆ ਇਸ ਮਾਮਲੇ 'ਤੇ ਕਾਰਵਾਈ ਕਰਦੇ ਹੋਏ, ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਮਰਾਡੋ ਚੌਕੀ ਪੁਲਿਸ ਅਨੁਸਾਰ ਸੀਸੀਟੀਵੀ ਫੁਟੇਜ ਅਤੇ ਸ਼ਿਕਾਇਤਕਰਤਾ ਮਨਜਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ, ਦੋਸ਼ੀ ਬੋਲੈਰੋ ਡਰਾਈਵਰ ਨੂੰ ਗ੍ਰਿਫ਼ਤਾਰ kar ਲਿਆ ਗਿਆ ਹੈ ਅਤੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ。
0
comment0
Report
HSHarmeet Singh Maan
Dec 16, 2025 14:03:17
0
comment0
Report
SSSanjay Sharma
Dec 16, 2025 13:52:08
Noida, Uttar Pradesh:ਕੇਂਦਰ ਫੰਡਾਂ ਦੀ ਵੰਡ ਦਾ ਫੈਸਲਾ ਕਰਨ ਲੱਗਿਆ ਸਾਰੇ ਸੂਬਿਆਂ ਦੇ ਨੁਮਾਇੰਦੇ ਸ਼ਾਮਲ ਕਰੇ ਮੀਤ ਹੇਅਰ ਆਪ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਵਿੱਚ ਗੈਰ ਭਾਜਪਾ ਸਾਸ਼ਿਤ ਸੂਬਿਆਂ ਨਾਲ ਵਿਤਕਰੇਬਾਜ਼ੀ ਦਾ ਮੁੱਦਾ ਉਠਾਇਆ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਪੰਜਾਬ ਯੂਨੀਵਰਸਿਟੀ ਸਬੰਦੀ ਕੋਈ ਵੀ ਫੈਸਲਾ ਨਾ ਲਿਆ ਜਾਵੇ: ਮੀਤ ਹੇਅਰ ਨਵੀਂ ਦਿੱਲੀ, 16 ਦਸੰਬਰ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਵਿੱਚ ਬਦਲਾਅ ਅਤੇ ਪੰਜਾਬ ਨੂੰ ਹੜ੍ਹ ਰਾਹਤ ਪੈਕੇਜ ਤੋਂ ਵਾਂਝਾ ਰੱਖਣ ਦੇ ਹਵਾਲੇ ਨਾਲ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਕੋਈ ਵੀ ਫੈਸਲਾ ਲੈਂਦੇ ਸਮੇਂ ਸਬੰਧਤ ਸੂਬਿਆਂ ਦੀ ਸਹਿਮਤੀ ਅਤੇ sਾਰੇ ਸੂਬਿਆਂ ਦੀ ਨੁਮਾਇੰਦਗੀ ਯਕੀਨੀ ਬਣਾਵੇ। ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਅੱਜ ‘ਮੁੜ ਵਿਚਾਰ ਤੇ ਸੋਧਨਾ ਬਿੱਲ 2025’ ਉਤੇ ਬਹਿਸ ਵਿੱਚ ਹਿੱਸਾ ਲੈਂਦਿਆ ਕਿਹਾ ਕਿ 71 ਕਾਨੂੰਨਾਂ ਵਿੱਚ ਸੋਧ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਾਰੇ ਸੂਬਿਆਂ ਨੂੰ ਬਰਾਬਰ ਹਿੱਸੇਦਾਰੀ ਦੇਣ ਦੀ ਸੋਧ ਕਰਨ ਦੀ ਲੋੜ ਹੈ। ਮੀਤ ਹੇਅਰ ਨੇ ਕਿਹਾ ਜਿਵੇਂ ਜੀ.ਐਸ.ਟੀ. ਕੌਂਸਲ ਵਿੱਚ ਸਾਰੇ ਸੂਬਿਆਂ ਦੀ ਪ੍ਰਤੀਨਿਧਤਾ ਹੈ, ਉਵੇਂ ਹੀ ਬਾਕੀ ਮਾਮਲਿਆਂ ਵਿੱਚ ਵੀ ਸੂਬਿਆਂ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਆਪ ਮੈਂਬਰ ਪਾਰਲੀਮੈਂਟ ਨੇ पंजाब ਵਿੱਚ ਆਏ ਭਿਆਨਕ ਹੜ੍ਹਾਂ ਦਾ ਅਜ ਫੇਰ ਮੁੱਦਾ ਉਠਾਉਦਿਆਂ ਕਿਹਾ ਕਿ ਜਦੋਂ ਦੋ ਸਾਲ ਪਹਿਲਾਂ ਬਿਹਾਰ ਵਿੱਚ ਹੜ ਆਏ ਤਾਂ 12 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦਿੱਤਾ ਗਿਆ ਪ੍ਰੰਤੂ ਪੰਜਾਬ ਨਾਲ ਹੁਣ ਵਿਤਕਰਾ ਕੀਤਾ ਗਿਆ। ਉਨਾਂ ਕਿਹਾ ਕਿ ਕੁਦਰਤੀ ਆਫਤ ਕਿਤੇ ਵੀ ਇਹ ਦੇਖ ਕੇ ਨਹੀਂ ਆਉਦੀ ਕਿ ਉਸ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ ਜਾਂ ਗੈਰ ਭਾਜਪਾ ਸਰਕਾਰ। ਉਨਾਂ ਕਿਹਾ ਕਿ ਫੰਡ ਜਾਰੀ ਕਰਨ ਲੱਗਿਆ ਪੱਖਪਾਤ ਨਹੀਂ ਕਰਨਾ ਚਾਹੀਦਾ। ਉਨ੍ਹਾਂ ਮੰਗ ਕੀਤੀ ਕਿ ਫੰਡਾਂ ਦੀ ਵੰਡ ਦਾ ਫੈਸਲਾ ਕਰਨ ਵਾਲੀ ਕਮੇਟੀ ਵਿੱਚ ਸਾਰੇ ਸੂਬਿਆਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਜਾਵੇ। ਇਸ ਨਾਲ ਹੀ ਫੰਡਾਂ ਦੀ ਸੂਬਿਆਂ ਨੂੰ ਸਹੀ ਵੰਡ ਕੀਤੀ ਜਾ ਸਕੇਗੀ। ਮੀਤ ਹੇਅਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੀਤੇ ਦਿਨੀਂ ਪੰਜਾਬ ਨੂੰ ਬਿਨਾਂ ਭਰੋਸੇ ਵਿੱਚ ਲਿਆ ਪੰਜਾਬ ਯੂਨੀਵਰਸਿਟੀ ਚੰਡੀगੜ੍ਹ ਦੀ ਸੈਨੇਟ ਤੋੜਨ ਦੀ ਚਾਲ ਚੱਲੀ ਜੋ ਸੂਬੇ ਵਿੱਚ ਹੋਏ ਸਖਤ ਵਿਰੋਧ ਦੇ ਚੱਲਦਿਆਂ ਵਾਪਸ ਲੈਣੀ ਪਈ। ਉਨਾਂ ਕਿਹਾ ਕਿ ਪੰਜਾਬ ਪੁਨਰਗਠਨ ਕਾਨੂੰਨ ਅਨੁਸਾਰ ਪੰਜਾਬ ਯੂਨੀਵਰਸਿਟੀ ਸਬੰਧੀ ਕੋਈ ਵੀ ਫੈਸਲਾ ਸੂਬਾ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਿਆ ਜਾ ਸਕਦਾ.
0
comment0
Report
TBTarsem Bhardwaj
Dec 16, 2025 13:16:42
Ludhiana, Punjab:ਲੁਧਿਆਣਾ ਡੀ ਸੀ ਦਫ਼ਤਰ ਦੇ ਬਹਾਰ ਚੋਣ ਡਿਊਟੀ ਦੌਰਾਨ ਜਾਨ ਗਵਾਉਣ ਅਤੇ ਫੱਟੜ ਹੋਏ ਅਧਿਆਪਕਾਂ ਨੂੰ ਇਨਸਾਫ ਲਈ ਅਧਿਆਪਕ ਜਥੇਬੰਦੀਆਂ ਨੇ ਕੀਤਾ ਰੋਸ ਪ੍ਰਦਰਸ਼ਨ ਮੰਗਾ ਪੂਰੀਆਂ ਨਾਂ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤਿੱਖਾ-ਅਧਿਆਪਕ ਆਗੂ ਲੁਧਿਆਣਾ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਅਤੇ ਵੱਖ-ਵੱਖ ਥਾਈਂ ਹੋਏ ਹਾਦਸਿਆਂ ਵਿੱਚ ਜਖ਼ਮੀ ਹੋਏ ਅਧਿਆਪਕਾਂ ਨੂੰ ਇਨਸਾਫ ਦੁਆਉਣ ਲਈ ਜਿਲ੍ਹਾ ਪੱਧਰੀ ਧਰਨਾ ਦੇਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਖਿਲਾਫ਼ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਵੱਲ ਮੰਗ ਪੱਤਰ ਭੇਜਿਆ ।ਗਿਆ। ਦਰਅਸਲ ਬੀਤੀ 14 ਦਸੰਬਰ ਨੂੰ ਅਧਿਆਪਕ ਜਸਕਰਨ ਭੁੱਲਰ ਅਤੇ ਉਹਨਾਂ ਦੀ ਪਤਨੀ ਅਧਿਆਪਕਾ ਕਮਲਜੀਤ ਕੌਰ ਦੀ ਸਵੇਰੇ ਮੋਗਾ ਜਿਲ੍ਹੇ ਵਿੱਚ ਚੋਣ ਡਿਊਟੀ 'ਤੇ ਜਾਂਦੇ ਸਮੇਂ ਕਾਰ ਪਾਣੀ ਦੇ سੂਏ ਵਿੱਚ ਡਿੱਗਣ ਕਾਰਣ ਮੌਤ ਹੋ ਗਈ ਸੀ। ਇਸੇ ਤਰ੍ਹਾਂ ਮੂਣਕ (ਜਿਲ੍ਹਾ ਸੰਗਰੂਰ) ਵਿਖੇ ਐਸੋਸੀਏਟ ਅਧਿਆਪਕਾ ਰਾਜਵੀਰ ਕੌਰ ਵੀ ਸੂਏ ਵਿੱਚ ਕਾਰ ਡਿੱਗਣ ਕਾਰਣ ਫੱਟੜ ਹੋ ਗਈ। ਇਸੇ ਤਰ੍ਹਾਂ ਦੀ ਸਿੱਖਿਆ ਪ੍ਰੋਵਾਇਡਰ ਅਧਿਆਪਕਾ ਪਰਮਜੀਤ ਕੌਰ ਦੀ ਪਾਤੜਾਂ ਵਿਖੇ ਹੋਈ ਦੁਰਘਟਨਾ ਸਮੇਤ ਪੰਜਾਬ ਵਿੱਚ ਕਈ ਥਾਵਾਂ ਉਪਰ ਹੋਰ ਵੀ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਦੀ ਚੋਣ ਡਿਊਟੀਆਂ ਦੇ ਮਾਮਲੇ ਵਿੱਚ ਕੀਤੀ ਮਨਮਰਜੀ ਅਤੇ ਅਣਗਹਿਲੀ ਕਾਰਨ ਅਜਿਹੀਆਂ ਘਟਨਾਵਾਂ ਦਾ ਅਧਿਆਪਕਾਂ ਨੂੰ ਸ਼ਿਕਾਰ ਹੋਣਾ ਪਿਆ,ਜਿਸ ਕਾਰਨ ਅਧਿਆਪਕਾਂ ਅੰਦਰ ਬਹੁਤ ਵੱਡਾ ਰੋਸ ਹੈ。 ਇਸ ਰੋਸ ਮੁਜਾਹਰੇ ਦੌਰਾਨ ਗੱਲਬਾਤ ਕਰਦੇ ਹੋਏ ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਮੰਗ ਕੀਤੀ ਕਿ ਸਦੀਵੀ ਵਿਛੋੜਾ ਦੇ ਗਏ ਅਧਿਆਪਕ ਸਾਥੀਆਂ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੀ ਭਿਆਨਕ ਮੌਤ 'ਤੇ 2-2 ਕਰੋੜ ਰੁਪਏ ਦਾ ਮੁਆਵਜਾ ਉਨ੍ਹਾਂ ਦੇ ਬੱਚਿਆਂ ਦੇ ਨਾਂ 'ਤੇ ਤੁਰੰਤ ਜਾਰੀ ਕੀਤਾ ਜਾਵੇ ਅਤੇ ਬੱਚਿਆਂ ਦਾ ਪੜ੍ਹਾਈ ਦਾ ਖ਼ਰਚਾ ਵੀ ਸਰਕਾਰ ਉਠਾਵੇ ਅਤੇ ਦੋਵਾਂ ਬੱਚਿਆਂ ਲਈ ਸਰਕਾਰੀ ਨੌਕਰੀ ਰਾਖਵੀਂ ਰੱਖੀ ਜਾਵੇ।
0
comment0
Report
AJAnil Jain
Dec 16, 2025 13:14:02
Lehragaga, Punjab:ਮੰਤਰੀ ਗੋਇਲ ਨੇ ਪਾਵਰਕੌਮ ਦੀ ਨਵੀਂ ਉਸਾਰੀ ਜਾਣ ਵਾਲੀ ਬਿਲਡਿੰਗ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਲਹਿਰਾਗਾਗਾ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਪਾਵਰਕੌਮ ਦੀ ਨਵੀਂ ਬਣਨ ਜਾ ਰਹੀ ਬਿਲਡਿੰਗ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਲਈ ਪਹੁੰਚੇ। ਠੇਕੇਦਾਰ ਦੀਨ ਦਿਆਲ ਨੇ ਮੰਤਰੀ ਗੋਇਲ ਨੂੰ ਬਿਲਡਿੰਗ ਦਾ ਨਕਸ਼ਾ ਦੇਖਿਆ। ਸੰਬੰਧਿਤ ਠੇਕੇਦਾਰ ਨੇ ਮੰਤਰੀ ਗੋਇਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਵਰਕੌਮ ਦੀ ਬਿਲਡਿੰਗ ਨੂੰ ਪੰਜ ਮਹੀਨਿਆਂ ਦੇ ਵਿੱਚ ਮੁਕੰਮਲ ਤੌਰ 'ਤੇ ਪੂਰੀ ਕਰ ਦੇਣਗੇ। ਮੰਤਰੀ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 40 ਸਾਲ ਪਹਿਲਾਂ ਇੱਥੇ ਪਾਵਰਕੌਮ ਦੇ ਦਫਤਰ ਹੁੰਦੇ ਸੀ ਜੋ ਉਸ ਸਮੇਂ ਸ਼ਿਫਟ ਕਰ ਦਿੱਤੇ ਗਏ ਸੀ। ਸਾਰੀ ਜਗ੍ਹਾ ਖਾਲੀ ਪਈ ਸੀ, ਕੁਆਰਟਰ ਡਿੱਗੇ ਪਏ ਸਨ। ਇੱਥੇ ਆਵਾਰਾ ਪਸ਼ੂ ਘੁੰਮਦੇ ਰਹਿੰਦੇ ਸਨ ਤੇ ਇਹ ਜਗ੍ਹਾ ਸ਼ਹਿਰ ਨਿਵਾਸੀਆਂ ਲਈ ਸਿਰਦਰਦੀ ਬਣੀ ਹੋਈ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀਂ 3.27 ਕਰੋੜ ਦੀ ਲਾਗਤ ਨਾਲ ਨਵੇਂ ਉਸਾਰੇ ਜਾਣ ਵਾਲੇ ਦਫਤਰ ਦਾ ਨੀਹ ਪੱਥਰ ਰੱਖਿਆ ਸੀ ਅਤੇ ਇਹ ਦਫਤਰ ਚਾਰ ਪੰਜ ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਉਹਨਾਂ ਕਿਹਾ کہ ਇੱਥੇ ਐਸ.ਡੀ.ੳ (ਸ਼ਹਿਰੀ), ਐਸ.ਡੀ.ਓ. (ਦਿਹਾਤੀ), ਐਕਸੀਅਨ ਸਮੇਤ ਕੰਪਲੀਟ ਸੈਂਟਰ ਬਣੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਬਿਜਲੀ ਸਬੰਧੀ ਕੰਮ ਲਈ ਖੱਜਲ ਨਹੀਂ ਹੋਣਾ ਪਵੇਗਾ ਤੇ ਇੱਕ ਥਾਂ ਤੇ ਹੀ ਸਾਰੇ ਕੰਮ ਹੋ ਜਾਣਗੇ
0
comment0
Report
SSSanjay Sharma
Dec 16, 2025 13:11:05
Noida, Uttar Pradesh:आज चंดิगढ़ के ਉਦਯੋਗ ਭਵਨ ਵਿੱਚ ਭਾਰਤ ਚ ब्रिटिश डिप्टी हाई कमीशनਰ Ms. Alba Smeriglio ਅਤੇ बहੁਕੋਮੀ ਕੰਪਨੀਆਂ ਦੇ ਨੂਮਾਇੰਦਿਆਂ ਨਾਲ ਮੁਲਾਕਾਤ ਹੋਈ। ਪੰਜਾਬ ਵਿੱਚ ਨਿਵੇਸ਼ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਹੋਈ। ਉਹਨਾਂ ਨੂੰ ਸਿੱਖਿਆ, ਤਕਨੀਕ, ਖੇਤੀਬਾੜੀ ਅਤੇ ਹੋਰ ਕਈ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਲਈ ਕਿਹਾ। ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗਿਕ ਵਾਤਾਵਰਣ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਵੀਆਂ ਸ਼ੁਰੂ ਕੀਤੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਨਾਲ ਹੀ 2026 ਵਿੱਚ ਹੋਣ ਵਾਲੇ 6th Progressive Punjab Investors’ Summit ਵਿੱਚ ਸ਼ਮੂਲੀਅਤ ਕਰਨ ਦਾ ਵੀ ਸੱਦਾ ਦਿੱਤਾ। Today, at Udyog Bhawan, Chandigarh, I held a meeting with the British Deputy High Commissioner to India, Ms. Alba Smeriglio, along with representatives of leading multinational companies. In-depth discussions were held on enhancing investment opportunities in Punjab. The delegation was invited to explore collaborative opportunities across key sectors including education, technology, agriculture, and allied fields. The government’s newly launched initiatives aimed at strengthening the state’s industrial and investment ecosystem were also highlighted. Additionally, I also formally invited them to participate in the 6th Progressive Punjab Investors’ Summit scheduled for 2026.
0
comment0
Report
HSHarmeet Singh
Dec 16, 2025 12:32:21
Kurali, Punjab:ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਨੌਜਵਾਨ ਦੀ ਹੋਈ ਮੌਤ ਕੁਰਾਲੀ:-ਅੱਜ ਸ਼ਹਿਰ ਕੁਰਾਲੀ ਚ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬਡਾਲੀ ਦਾ ਰਹਿਣ ਵਾਲਾ ਜਗਦੀਪ ਸਿੰਘ ਜੱਗੀ ਉਮਰ 35 ਕੁਰਾਲੀ ਵਿਖੇ ਸਬਜੀ ਲੈਣ ਲਈ ਆਇਆ ਜਦੋਂ ਸਬਜੀ ਲੈ ਕੇ ਉਹ ਵਾਪਸ ਜਾ ਰਿਹਾ ਸੀ ਤਾਂ ਉਸ ਰਸਤੇ ਵਿੱਚ ਉਸਦੇ ਗਲ ਦੇ ਵਿੱਚ ਚਾਈਨਾ ਡੋਰ ਆ ਲਿਪਟੀ। ਜਦੋਂ ਤੱਕ ਉਹ ਖੁਦ ਨੂੰ ਸੰਭਾਲ ਪਾਉਂਦਾ ਤਾਂ ਚਾਈਨਾ ਡੋਰ ਨੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਖਮੀ ਹੋਏ ਇਸ ਨੌਜਵਾਨ ਨੂੰ ਲੋਕਾਂ ਵੱਲੋਂ ਕੁਰਾਲੀ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਿੱਥੇ ਜਾ ਕੇ ਉਸ ਲੜਕੇ ਦੀ ਮੌਤ ਹੋ ਗਈ。
0
comment0
Report
Advertisement
Back to top