Back
14 मार्च को MOGA में बड़े कार्यक्रम के चलते बदले गए ट्रैफिक रूट्स—जानिए अपडेट
NSNavdeep Singh
Mar 13, 2026 04:47:17
Moga, Punjab
ਮੋਗਾ ਵਿੱਚ 14.03.2026 ਨੂੰ ਸਮਾਗਮ ਦੌਰਾਨ ਟ੍ਰੈਫਿਕ ਦੇ ਬਦਲੇ ਹੋਏ ਰੂਟਾਂ ਬਾਰੇ ਮਹੱਤਵਪੂਰਨ ਜਾਣਕਾਰੀ
ਮਿਤੀ 14.03.2026 ਨੂੰ ਸ੍ਰੀ ਅਮਿਤ ਸ਼ਾਹ, ਗ੍ਰਹਿ ਮੰਤਰੀ ਭਾਰਤ ਸਰਕਾਰ ਜੀ ਦੀ ਕਿਲੀ ਚਹਿਲ, ਜ਼ਿਲ੍ਹਾ ਮੋਗਾ ਵਿਖੇ ਆਮਦ ਦੌਰਾਨ ਵੱਡੀ ਸੰਖਿਆ ਵਿੱਚ ਲੋਕਾਂ ਦੀ ਆਮਦ ਦੀ ਸੰਭਾਵਨਾ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਆਵਾਜਾਈ ਨੂੰ ਸੁਚਾਰੂ, ਸੁਰੱਖਿਅਤ ਅਤੇ ਨਿਰਵਿਘਨ ਬਣਾਉਣ ਲਈ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮੋਗਾ ਸ੍ਰੀ ਅਜੈ ਗਾਂਧੀ (IPS) ਜੀ ਨੇ ਦੱਸਿਆ ਕਿ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਦਿਸ਼ਾਵਾਂ ਤੋਂ ਆਉਣ ਵਾਲੇ ਵਾਹਨਾਂ ਲਈ ਬਦਲੇ ਹੋਏ ਰੂਟ ਨਿਰਧਾਰਤ ਕੀਤੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਪਵੇ।
ਬਦਲੇ ਹੋਏ ਰੂਟਾਂ ਦੀ ਜਾਣਕਾਰੀ
1. ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਗੁਰੂਹਰਸਹਾਇ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਲੁਧਿਆਣਾ ਜਾਂ ਚੰਡੀਗੜ੍ਹ ਜਾਣਾ ਹੈ, ਉਹ ਤਲਵੰਡੀ ਭਾਈ – ਜ਼ੀਰਾ – ਕੋਟ ਇਸੇ ਖਾਂ – ਧਰਮਕੋਟ – ਸਿੱਧਵਾਂ ਬੇਟ ਰਾਹੀਂ ਲੁਧਿਆਣਾ ਜਾ ਸਕਦੇ ਹਨ।
ਰੈਲੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਤਲਵੰਡੀ ਭਾਈ – ਮੋਗਾ – ਬੁੱਗੀਪੁਰਾ ਚੌਂਕ ਰਾਹੀਂ ਸਮਾਗਮ ਸਥਾਨ ਕਿਲੀ ਚਹਿਲ ਪਹੁੰਚ ਸਕਦੇ ਹਨ。
2. ਬਰਨਾਲਾ, ਸੰਗਰੂਰ, ਪਟਿਆਲਾ ਅਤੇ ਜੀੰਦ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਜਾਂ ਪਠਾਨਕੋਟ ਜਾਣਾ ਹੈ, ਉਹ ਹਿਮਤਪੁਰਾ ਤਿਕੋਣੀ – ਨਿਹਾਲ ਸਿੰਘ ਵਾਲਾ – ਬਾਘਾਪੁਰਾਣਾ – ਮੁਦਕੀ ਰਾਹੀਂ ਨੈਸ਼ਨਲ ਹਾਈਵੇ ‘ਤੇ ਜਾ ਸਕਦੇ ਹਨ।
3. ਅਬੋਹਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਲੁਧਿਆਣਾ ਜਾਣਾ ਹੈ, ਉਹ ਕੋਟਕਪੂਰਾ – ਮੁਦਕੀ – ਜ਼ੀਰਾ – ਕੋਟ ਇਸੇ ਖਾਂ – ਸਿੱਧਵਾਂ ਬੇਟ ਰਾਹੀਂ ਲੁਧਿਆਣਾ ਪਹੁੰਚ ਸਕਦੇ ਹਨ。
4. ਚੰਡੀਗੜ੍ਹ ਅਤੇ ਲੁਧਿਆਣਾ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਅੱਗੇ ਫਿਰੋਜ਼ਪੁਰ, ਫਰੀਦਕੋਟ, ਜ਼ੀਰਾ ਅਤੇ ਫਾਜ਼ਿਲਕਾ ਜਾਣਾ ਹੈ, ਉਹ ਨਾਨਕਸਰ – ਗਾਲਿਬ ਕਲਾਂ – ਕੋਕਰੀ ਕਲਾਂ – ਕੋਟ ਇਸੇ ਖਾਂ ਰਾਹੀਂ ਆਪਣੀ ਮੰਜ਼ਿਲ ਵੱਲ ਜਾ ਸਕਦੇ ਹਨ।
5. ਹੁਸ਼ਿਆਰਪੁਰ, ਫਗਵਾਰਾ ਅਤੇ ਐਸ.ਬੀ.ਐਸ. ਨਗਰ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਸਮਾਗਮ ਸਥਾਨ ‘ਤੇ ਪਹੁੰਚਣਾ ਹੈ, ਉਹ ਨਕੋਦਰ – ਮਹਿਤਪੁਰ – ਸਿੱਧਵਾਂ ਬੇਟ – ਜਗਰਾਓਂ ਰਾਹੀਂ ਕਿਲੀ ਚਹਿਲ ਪਹੁੰਚ ਸਕਦੇ ਹਨ।
6. ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਅਤੇ ਪਠਾਨਕੋਟ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਸਮਾਗਮ ਸਥਾਨ ‘ਤੇ ਪਹੁੰਚਣਾ ਹੈ, ਉਹ ਮੱਖੂ – ਜ਼ੀਰਾ – ਤਲਵੰਡੀ ਭਾਈ – ਮੋਗਾ – ਬੁੱਗੀਪੁਰਾ ਚੌਂਕ ਰਾਹੀਂ ਕਿਲੀ ਚਹਿਲ ਪਹੁੰਚ ਸਕਦੇ ਹਨ।
ਹੈਲਪਲਾਈਨ ਅਤੇ ਸੰਪਰਕ
ਲੋਕਾਂ ਦੀ ਸੁਵਿਧਾ ਅਤੇ ਟ੍ਰੈਫਿਕ ਸੰਬੰਧੀ ਜਾਣਕਾਰੀ ਲਈ ਜ਼ਿਲ੍ਹਾ ਮੋਗਾ ਕੰਟਰੋਲ ਰੂਮ ਦੇ ਮੋਬਾਈਲ ਨੰਬਰ 9780001879 ਅਤੇ 96568-96568 ਜਾਰੀ ਕੀਤੇ ਗਏ ਹਨ। ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਜਾਂ ਸਹਾਇਤਾ ਲਈ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਅੰਤ ਵਿੱਚ ਸਮੂਹ ਜਨਤਾ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਜਾਂਦੀ ਹੈ ਕਿ ਨਿਰਧਾਰਤ ਕੀਤੇ ਗਏ ਬਦਲੇ ਹੋਏ ਰੂਟਾਂ ਦਾ ਹੀ ਇਸਤੇਮਾਲ ਕੀਤਾ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਬਣੀ ਰਹੇ ਅਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKuldeep Singh
FollowMar 13, 2026 05:01:430
Report
VSVARUN SHARMA
FollowMar 13, 2026 04:45:160
Report
KBKulbir Beera
FollowMar 13, 2026 04:35:070
Report
AZAbhinva zeepunjabi
FollowMar 13, 2026 04:33:20Noida, Uttar Pradesh:दिल्ली
अब LPG बुकिंग के नाम पर साइबर ठग हुए सक्रिय
लोगो को बुकिंग के नाम पर OTP मांग कर कर रहे है ठगी
LPG की किल्लत के बीच लोगों से की जा रही ठगी
दिल्ली पुलिस ने किया अलर्ट जारी
0
Report
AZAbhinva zeepunjabi
FollowMar 13, 2026 04:18:20Noida, Uttar Pradesh:Canada work permit processing delays just crossed a new high, with inland applications now taking over 8 months to process in 2026
0
Report
AZAbhinva zeepunjabi
FollowMar 13, 2026 04:17:360
Report
AZAbhinva zeepunjabi
FollowMar 13, 2026 04:04:460
Report
TBTarsem Bhardwaj
FollowMar 13, 2026 03:47:150
Report
AZAbhinva zeepunjabi
FollowMar 13, 2026 03:46:230
Report
AZAbhinva zeepunjabi
FollowMar 13, 2026 03:46:020
Report
RBRohit Bansal
FollowMar 13, 2026 03:31:500
Report
SBSANJEEV BHANDARI
FollowMar 13, 2026 03:19:250
Report
BSBhushan Sharma
FollowMar 13, 2026 03:19:090
Report
TBTarsem Bhardwaj
FollowMar 12, 2026 17:32:320
Report