Back
मोगा: जबर-जनाह के दोषी गुरुद्वारा प्रमुख बलजिंदर सिंह को 10 साल जेल, 55 हजार जुर्माना
NSNavdeep Singh
Jan 06, 2026 07:49:45
Moga, Punjab
ਜਬਰ ਜਨਾਹ ਮਾਮਲੇ ਵਿੱਚ ਧਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਨੂੰ 10 ਸਾਲ ਦੀ ਕੈਦ ,ਮੋਗਾ ਦੀ ਮਾਨਯੋਗ ਅਦਾਲਤ ਵੱਲੋਂ 55 hਜ਼ਾਰ ਰੁਪਏ ਲਗਾਇਆ ਜੁਰਮਾਨਾ ।
18 ਸਤੰਬਰ 2024 ਨੂੰ ਦੋਸ਼ੀ ਬਲਜਿੰਦਰ ਸਿੰਘ ਦੇ ਖ਼ਿਲਾਫ਼ ਮੋਗਾ ਦੀ ਮੇਹਣਾ ਪੁਲਿਸ ਵਲੋਂ ਜਬਰ ਜਨਾਹ ਅਤੇ ਧਮਕਾਉਣ ਦੇ ਦੋਸ਼ਾਂ ਤਹਿਤ ਕੀਤਾ ਗਿਆ ਸੀ ਕੇਸ ਦਰਜ !
ਦੱਸ ਦਈਏ ਕਿ ਇਸ ਤੋਂ ਪਹਿਲਾ ਵੀ ਬਾਬੇ ਖਿਲਾਫ 2 ਸਤੰਬਰ 2024 ਨੂੰ ਇੱਕ ਹੋਰ ਮਹੀਲਾ ਵੱਲੋਂ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ।
ਐਡੀਸ਼ਨਲ ਸੈਸ਼ਨ ਜਜ ਦੀ ਅਦਾਲਤ ਨੇ ਜਬਰ ਜਨਾਹ ਮਾਮਲੇ ਵਿੱਚ ਗੁਰਦੁਆਰਾ ਠਾਠ ਚਰਨ ਘਾਟ ਦੇ ਮੁੱਖ ਸੇਵਾਦਾਰ ਬਾਬਾ ਬਲਜਿੰਦਰ ਸਿੰਘ ਨੂੰ 10 ਸਾਲ ਦੀ ਕੈਦ ਅਤੇ 55 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼া ਸੁਣਾਈ ਹੈ।
ਥਾਣਾ ਮਹਿਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ 18 ਸਤੰਬਰ 2024 ਨੂੰ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ 25 ਸਾਲਾ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੋਸ਼ ਲਗਾਇਆ ਸੀ ਕਿ ਉਸ ਦਾ ਪਰਿਵਾਰ ਇੱਕ ਧਾਰਮਿਕ ਡੇਰੇ ਵਿੱਚ ਜਾਂਦਾ ਸੀ। ਉਸ ਦਾ ਭਰਾ ਨਸ਼ਿਆਂ ਦਾ ਆਦੀ ਸੀ। ਇਸ ਕਾਰਨ ਉਹ ਧਾਰਮਿਕ ਡੇਰੇ ਦੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਕੋਲ ਗਈ। ਉੱਥੇ ਉਸ ਨੇ ਆਪਣੇ ਭਰਾ ਦੀ ਹਾਲਤ ਬਾਰੇ ਦੱਸਿਆ। ਸੇਵਾਦਾਰ ਬਲਜਿੰਦਰ ਸਿੰਘ ਨੇ ਅਰਦਾਸ ਕਰਨ ਦੀ ਗੱਲ ਕਹੀ ਅਤੇ ਨਾਲ ਚਲਣ ਲਈ ਕਿਹਾ। 6 ਮਈ 2024 ਨੂੰ ਬਲਜਿੰਦਰ ਸਿੰਘ ਆਪਣੇ ਇੱਕ ਹੋਰ ਸਾਥੀ ਨਾਲ ਉਸ ਨੂੰ ਗੱਡੀ ਵਿੱਚ ਬਿਠਾ ਕੇ ਮੋਗਾ ਵੱਲ ਲੈ ਆ ਰਿਹਾ ਅਤੇ ਰਸਤੇ ਵਿੱਚ ਬੁੱਗੀਪੁਰਾ ਚੌਕ ਤੋਂ ਪਹਿਲਾਂ ਇੱਕ ਹੋਟਲ ਕੋਲ ਸੇਵਾਦਾਰ ਨੇ ਉਸ ਨਾਲ ਕਿਹਾ ਕਿ ਪਹਿਲਾਂ ਕੁਝ ਖਾ ਲੈਂਦੇ ਹਾਂ ਬਾਅਦ ਵਿੱਚ ਅਰਦਾਸ ਕਰਾਂਗੇ। ਉਹ ਉਸ ਨੂੰ ਹੋਟਲ ਵਿੱਚ ਲੈ ਗਿਆ ਜਿੱਥੇ ਉਸ ਨੇ ਪਹਿਲਾਂ ਹੀ ਕਮਰਾ ਬੁੱਕ ਕਰਵਾ ਰੱਖਿਆ ਸੀ। ਕਮਰੇ ਵਿੱਚ ਜਾਣ ਤੋਂ ਬਾਅਦ ਉਸ ਨੇ ਆਪਣੇ ਸਾਥੀ ਨੂੰ ਬਾਹਰ ਭੇਜ ਦਿੱਤਾ ਅਤੇ ਅੰਦਰੋਂ ਕਮਰਾ ਬੰਦ ਕਰ ਕੇ ਉਸ ਨਾਲ ਗਲਤ ਹਰਕਤਾਂ ਕਰਨ ਲੲੱਗ ਪਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਬਲਜਿੰਦਰ ਸਿੰਘ ਨੇ ਉਸ ਨਾਲ ਮਾਰਕੁਟ ਕੀਤੀ ਅਤੇ ਕੱਪੜੇ ਉਤਾਰ ਕੇ ਵੀਡੀਓ ਬਣਾਈ। ਇਸ ਤੋਂ ਬਾਅਦ ਉਸ ਨਾਲ ਗਲਤ ਕੰਮ ਕੀਤਾ।
ਉਸ ਨੂੰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਹਫ਼ਤੇ ਵਿੱਚ ਦੋ ਵਾਰ ਆਪਣੇ ਡੇਰੇ ਵਿੱਚ ਬੁਲਾ ਕੇ ਉੱਥੇ ਵੀ ਉਸ ਨਾਲ ਗਲਤ ਕੰਮ ਕਰਦਾ ਰਿਹਾ।ਪਰ 2 ਸਤੰਬਰ 2024 ਨੂੰ ਬਲਜਿੰਦਰ ਸਿੰਘ ਦੇ ਖ਼ਿਲਾਫ਼ ਇੱਕ ਹੋਰ ਮਹਿਲਾ ਵੱਲੋਂ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਪੀੜਤ ਦੇ ਬਿਆਨ ਦਰਜ ਕਰਕੇ 18 Sਤੰਬਰ 2024 ਨੂੰ ਦੋਸ਼ੀ ਬਲਜਿੰਦਰ ਸਿੰਘ ਦੇ ਖ਼ਿਲਾਫ਼ ਜਬਰ ਜਨਾਹ ਅਤੇ ਧਮਕਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ।ਸੋਮਵਾਰ ਨੂੰ ਅਦਾਲਤ ਨੇ ਕੇਸ ਦੀ ਸੁਣਵਾਈ ਦੌਰਾਨ دھਾਰਮਿਕ ਸਥਾਨ ਦੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowJan 07, 2026 16:54:480
Report
ADAnkush Dhobal
FollowJan 07, 2026 16:44:240
Report
ADAnkush Dhobal
FollowJan 07, 2026 14:57:310
Report
RBRohit Bansal
FollowJan 07, 2026 14:48:210
Report
MJManoj Joshi
FollowJan 07, 2026 14:33:430
Report
VSVARUN SHARMA
FollowJan 07, 2026 14:11:200
Report
VSVARUN SHARMA
FollowJan 07, 2026 13:45:120
Report
VSVARUN SHARMA
FollowJan 07, 2026 13:26:220
Report
RBRohit Bansal
FollowJan 07, 2026 13:24:220
Report
MJManoj Joshi
FollowJan 07, 2026 11:50:360
Report
VSVARUN SHARMA
FollowJan 07, 2026 11:45:560
Report
MJManoj Joshi
FollowJan 07, 2026 11:44:47Chandigarh, Chandigarh:नोटिफिकेशन आई स्कूल छुट्टियों की
0
Report
KSKapil sharma
FollowJan 07, 2026 11:17:060
Report
SSSanjay Sharma
FollowJan 07, 2026 10:03:53Noida, Uttar Pradesh:Punjabi singer Inderjit Nikku ने प्रेमानंद महराज जी से फिर किये दर्शन
0
Report
SSSandeep Singh
FollowJan 07, 2026 09:32:210
Report