Back
इटली सड़क हादसे में चार पंजाबी युवकों की मौत, शव भारत लौटाने की मांग
VSVARUN SHARMA
Oct 07, 2025 12:36:06
Kapurthala, Punjab
ਇਟਲੀ ਵਿੱਚ ਸੜਕ ਹਾਦਸੇ ਦੌਰਾਨ ਮਾਰੇ ਗਏ ਚਾਰ ਪੰਜਾਬੀ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਦੀ ਵਾਪਸੀ ਲਈ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਤੱਕ ਪਹੁੰਚ
ਸੁਲਤਾਨਪੁਰ ਲੋਧੀ, 7 ਅਕਤੂਬਰ
ਇਟਲੀ ਵਿੱਚ ਹੋਏ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਦੀ ਵਾਪਸੀ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਐਸ.ਜੇ. ਸ਼ੰਕਰ ਨਾਲ ਸੰਪਰਕ ਕੀਤਾ ਹੈ。
ਗ਼ੌਰਤਾਲਬ ਹੈ ਕਿ 5 ਅਕਤੂਬਰ ਨੂੰ ਇਟਲੀ ਵਿਚ ਇੱਕ ਕਾਰ ਅਤੇ ਟਰੱਕ ਦੇ ਦਰਮਿਆਨ ਇੱਕ ਭਿਆਨਕ ਟੱਕਰ ਹੋਈ ਸੀ, ਜਿਸ ਵਿੱਚ ਚਾਰ ਪੰਜਾਬੀ ਨੌਜਵਾਨ ਮੌਕੇ 'ਤੇ ਹੀ ਮਾਰੇ ਗਏ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ (ਘੋੜਾਬਾਹੀ), ਸੁਰਜੀਤ ਸਿੰਘ (ਪਿੰਡ ਮੇਦਾ), ਮਨੋਜ ਕੁਮਾਰ (ਆਦਮਪੁਰ) ਅਤੇ ਜਸਕਰਨ ਸਿੰਘ (ਜਿਲ੍ਹਾ ਰੋਪੜ) ਵਜੋਂ ਹੋਈ ਸੀ。
ਹਰਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਨਾਲ ਸੰਪਰਕ ਕੀਤਾ ਸੀ। ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ, ਸੰਤ ਸੀਚੇਵਾਲ ਨੇ ਚਾਰੋਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਮੰਗਵਾਉਣ ਲਈ ਪੂਰੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ。
ਪਿੰਡ ਮੇਦਾ ਤੋਂ ਆਏ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਸੁਰਜੀਤ ਸਿੰਘ ਦਸੰਬਰ 2024 ਵਿੱਚ ਇਟਲੀ ਗਿਆ ਸੀ। ਉਨ੍ਹਾਂ ਕੋਲ ਸਿਰਫ ਤਿੰਨ ਏਕੜ ਜ਼ਮੀਨ ਸੀ, ਜਿਸ 'ਤੇ ਉਹ ਅਤੇ ਉਸਦੇ ਦੋ ਹੋਰ ਭਰਾ ਆਪਸ ਵਿੱਚ ਕੰਮ ਕਰਕੇ ਜੀਵਨ-ਯਾਪਨ ਕਰ ਰਹੇ ਸਨ। ਛੋਟੇ ਕਿਸਾਨ ਹੋਣ ਕਰਕੇ ਉਹਨਾਂ ਦੀ ਆਮਦਨ ਕਾਫੀ ਘੱਟ ਸੀ, ਜਿਸ ਕਰਕੇ ਸੁਰਜੀਤ ਸਿੰਘ ਨੇ ਪਹਿਲਾਂ ਦੁਬਈ ਜਾ ਕੇ ਕੰਮ ਕੀਤਾ ਸੀ, ਪਰ ਉਥੇ ਵੀ ਕੰਮ ਨਹੀਂ ਬਣਿਆ, ਜਿਸ ਕਰਕੇ ਉਸਨੇ 9 ਮਹੀਨੇ ਪਹਿਲਾਂ ਇਟਲੀ ਦਾ ਰੁਖ ਕੀਤਾ ਸੀ。
ਘੋੜਾਬਾਹੀ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੇ ਭਰਾ ਨੇ ਦੱਸਿਆ ਕਿ ਉਹਨਾਂ ਹਰਵਿੰਦਰ ਸਿੰਘ ਨੂੰ ਸਾਢੇ ਚਾਰ ਲੱਖ ਦਾ ਕਰਜ਼ਾ ਚੁੱਕ ਕੇ ਵਿਦੈਸ਼ ਭੇਜਿਆ ਸੀ ਤਾਂ ਜੋ ਘਰ ਦੀ ਗਰੀਬੀ ਚੁੱਕੀ ਜਾ ਸਕੇ। ਉਹ ਇਟਲੀ ਵਿੱਚ ਬਰੋਕਲੀ ਤੋੜਨ ਦਾ ਕੰਮ ਕਰਦਾ ਸੀ, ਪਰ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਕੈਂਸਰ ਨਾਲ ਪਿਛਲੇ 6 ਸਾਲਾਂ ਪੀੜਤ ਹਨ, ਅਤੇ ਪਿਤਾ ਮਗਰੋਂ ਘਰ ਵਿੱਚ ਕਮਾਉਣ ਵਾਲਾ ਕੇਵਲ ਹਰਵਿੰਦਰ ਹੀ ਸੀ। ਸੜਕ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਜਾੰੀ ਦੀ ਖ਼ਬਰ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਲੰਘੀ ਰਾਤ ਰਾਜ ਸੱਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਫਤਰ ਰਾਬਤਾ ਕਾਇਮ ਕੀਤਾ ਸੀ ਤੇ ਹਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਵਾਪਸ ਮੰਗਵਾਉਣ ਲਈ ਕਿਹਾ ਸੀ。
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowOct 07, 2025 14:50:200
Report
RBRohit Bansal
FollowOct 07, 2025 14:49:420
Report
MJManoj Joshi
FollowOct 07, 2025 14:18:320
Report
NSNaresh Sethi
FollowOct 07, 2025 14:18:200
Report
KPKomlata Punjabi
FollowOct 07, 2025 14:02:260
Report
VSVARUN SHARMA
FollowOct 07, 2025 13:52:310
Report
BKBIMAL KUMAR
FollowOct 07, 2025 13:52:170
Report
VSVARUN SHARMA
FollowOct 07, 2025 13:51:550
Report
RNRam Narian Kansal
FollowOct 07, 2025 13:31:460
Report
DSDharmindr Singh
FollowOct 07, 2025 13:30:480
Report
VSVARUN SHARMA
FollowOct 07, 2025 13:20:140
Report
BSBhushan Sharma
FollowOct 07, 2025 13:19:443
Report
BKBIMAL KUMAR
FollowOct 07, 2025 13:18:200
Report
ATAkashdeep Thind
FollowOct 07, 2025 13:16:56Noida, Uttar Pradesh:CHANDIGARH: HARYANA ADGP Y PURAN KUMAR'S BODY FOUND AT HIS RESIDENCE
0
Report
KSKuldeep Singh
FollowOct 07, 2025 12:48:581
Report