Back
पंजाब जेल विभाग में सुधार और उन्नत सुरक्षा के साथ आत्मनिर्भरता पर फोकस
RBRohit Bansal
Dec 27, 2025 03:03:21
Chandigarh, Chandigarh
ਜੇਲ੍ਹ ਵਿਭਾਗ ਪੰਜਾਬ ‘ਚ ਸੁਧਾਰ, ਨਵੀਨਤਾ ਅਤੇ ਕੈਦੀ ਸਸ਼ਕਤੀਕਰਨ ਦੇ ਨਾਂਰਾ 2025: ਲਾਲਜੀਤ ਸਿੰਘ ਭੁੱਲਰ ਕਿਹਾ, ਲੰਘੇ ਵਰ੍ਹੇ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਨੂੰ ਸਾਫ ਸੁਥਰੇ ਵਾਤਾਵਰਨ ਤੋਂ ਲੈ ਕੇ ਉੱਚ-ਤਕਨੀਕੀ ਸੁਰੱਖਿਆ ਤੱਕ ਬਣਾਇਆ ਗਿਆ ਮੁੜ ਪਰਿਭਾਸ਼ਤ ਜੇਲ੍ਹਾਂ ਲਈ 126 ਕਰੋੜ ਰੁਪਏ ਦੀ ਲਾਗਤ ਨਾਲ AI ਅਧਾਰਤ CCTV, एक्सਰੇ ਬੈਗੇਜ ਸਕੈਨਰ ਆਦਿ ਉੱਪਕਰਨ ਖਰੀਦਣ ਦੀ ਪ੍ਰਕਿਰਿਆ ਜਾਰੀ ਪੰਜਾਬ ਜੇਲ੍ਹ ਵਿਭਾਗ ਨੇ ਅੱਜ ਆਪਣੀ ਸਾਲ-ਅੰਤ ਪ੍ਰਾਪতি ਰਿਪੋਰਟ ਜਾਰੀ ਕਰਦਿਆਂ ਵਿਭਿੰਨ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਹੈ, ਜਿਨ੍ਹਾਂ ਨੇ ਸੂਬੇ ਦੀਆਂ ਸੁਧਾਰ ਸਹੂਲਤਾਂ ਨੂੰ ਪੁਨਰਵਾਸ, ਸਥਿਰਤਾ ਅਤੇ ਆਧੁਨਿਕ ਸੁਰੱਖਿਆ ਦੇ ਕੇਂਦਰਾਂ ਵਿੱਚ ਬਦਲ ਦਿੱਤਾ ਹੈ। ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਜੇਲ੍ਹ ਵਿਭਾਗ ਅੰਦਰ ਆਪਣੀਆਂ ਮਾਨਵਪੱਖੀ ਪਹਿਲਕਦਮੀਆਂ ਦਾ ਵਿਸਥਾਰ ਕਰਨ, ਤਕਨਾਲੋਜੀ ਰਾਹੀਂ ਸੁਰੱਖਿਆ ਵਧਾਉਣ, ਅਤੇ ਕੈਦੀਆਂ ਨੂੰ ਹੁਨਰਾਮੰਦ ਬਣਾਉਣ ਲਈ ਕਿੱਤਾਮੁਖੀ ਸਿਖਲਾਈ ਨੂੰ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਚਾਲੂ ਵਰ੍ਹੇ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਨੂੰ ਸਾਫ ਸੁਥਰੇ ਵਾਤਾਵਰਣ ਤੋਂ ਲੈ ਕੇ ਉੱਚ-ਤਕਨੀਕੀ ਸੁਰੱਖਿਆ ਤੱਕ ਮੁੜ ਪਰਿਭਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ "ਸਾਡਾ ਧਿਆਨ ਕੈਦੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਉਨ੍ਹਾਂ ਦੇ ਜੀਵਨ ਨੂੰ ਦੁਬਾਰਾ ਬਣਾਉਣ ਦਾ ਮੌਕਾ ਦੇਣ ''ਤੇ ਰਿਹਾ ਹੈ।" ਸਾਲ 2025 ਦੀਆਂ ਮੁੱਖ ਉਪਲੱਬਧੀਆਂ ਬਾਰੇ ਜਾਣਕਾਰੀ ਦਿੰਦਿਆਂ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੈਦੀਆਂ ਨੂੰ ਖੇਡ ਭਾਵਨਾ ਅਤੇ ਸਰੀਰਕ ਤੰਦਰੁਸਤੀ ਵੱਲ ਪ੍ਰੇਰਿਤ ਕਰਨ ਲਈ ਪੰਜਾਬ ਜੇਲ੍ਹ ਓਲੰਪਿਕ ਆਯੋਜਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ‘ਚ ਪੌਦੇ ਲਗਾਉਣ ਦੀ ਮੁਹਿੰਮ ਨੇ ਬਹੁਤ ਸਾਰੀਆਂ ਥਾਵਾਂ ਨੂੰ ਹਰਿਆਲੀ ਵਾਲੀਆਂ ਥਾਵਾਂ ਵਿੱਚ ਬਦਲ ਦਿੱਤਾ ਹੈ, ਜਿਸ ਨਾਲ "ਸਾਫ਼ ਅਤੇ ਹਰਿਆਲੀ" ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤੀ ਮਿਲੀ ਹੈ। ਜੇਲ੍ਹ ਮੰਤਰੀ ਨੇ ਦੱਸਿਆ ਕਿ ਜੇਲ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਗੋਰਸੀਆਂ ਕਾਦਰਬখਸ਼ ਲੁਧਿਆਣਾ ਜੇਲ੍ਹ ਨੂੰ 100 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਉੱਚ-ਸੁਰੱਖਿਆ ਵਾਲੀ ਜੇਲ੍ਹ ਬਣਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਮੋਹਾਲੀ ਵਿੱਚ ‘ਜੇਲ੍ਹ ਭਵਨ’ ਹੈੱਡਕੁਆਰਟਰ ਦੀ ਉਸਾਰੀ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਸਾਲ 2025 ਦੀਆਂ ਪਹਿਲਕਦੀਆਂ ਬਾਰੇ ਵਿਸਥਾਰ ‘ਚ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ 815 ਵਾਰਡਰ/32 ਮੈਟਰਨ ਭਰਤੀ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ 175 ਵਾਰਡਰ ਅਤੇ 4 ਮੈਟਰਨ ਦੀ ਭਰਤੀ ਜਲਦ ਹੀ ਮੁਕੰਮਲ ਹੋਣ ਵਾਲੀ ਹੈ। ਇਸ ਤੋਂ ਇਲਾਅਵਾ 13 ਡਿਪਟੀ ਸੁਪਰਡੈਂਟ ਗ੍ਰੇਡ-2, 29 ਸਹਾਇਕ ਸੁਪਰਡੈਂਟ, 451 ਵਰਡਰ ਅਤੇ 20 ਮੈਟਰਨ ਦੀ ਭਰਤੀ ਪ੍ਰਕਿਰਿਆ ਵੀ ਚਲ ਰਹੀ ਹੈ ਜੋ ਕਿ ਜਲਦ ਹੀ ਮੁਕੰਮਲ ਹੋ ਜਾਵੇਗੀ। ਇਸ ਤੋਂ ਇਲਾਵਾ ਪੈਸਕੋ ਦੇ 509 ਹੋਰ ਕਰਮਚਾਰੀ ਭਰਤੀ ਕੀਤੇ ਗਏ ਹਨ ਅਤੇ 359 ਹੋਰ ਪੈਸਕੋ ਕਰਮਚਾਰੀ ਜਲਦੀ ਭਰਤੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੇਂਦਰੀ ਜੇਲ ਬਠਿੰਡਾ ਵਿਖੇ ਸੀ.ਆਰ.ਪੀ.ਐਫ. ਦੀ ਇਕ ਹੋਰ ਕੰਪਨੀ ਤੈਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚਾਲੂ ਸਾਲ ਦੌਰਾਨ ਆਧੁਨਿਕ ਸੁਰੱਖਿਆ ਸਾਜ਼ੋ ਸਾਮਾਨ ਜਿਵੇਂ ਏ.ਆਈ. (ਆਰਟੀਫੀਸ਼ਿਅਲ ਇੰਟੈਲੀਜੈਂਸ) ਅਧਾਰਿਤ ਸੀ.ਸੀ.ਟੀ.ਵੀ., ਐਕਸਰੇ ਬੈਗੇਜ ਸਕੈਨਰ, ਸਰੀਰ ‘ਤੇ ਲੱਗਣ ਵਾਲੇ ਕੈਮਰੇ ਆਦਿ, 126 ਕਰੋੜ ਰੁਪਏ ਦੀ ਲਾਗਤ ਨਾਲ ਜੇਲ੍ਹਾਂ ਲਈ ਖਰੀਦੇ ਜਾ ਰਹੇ ਹਨ। ਜੇਲ੍ਹ ਵਿੱਚ ਮੋਬਾਈਲ ਦੀ ਵਰਤੋਂ ਨੂੰ ਰੋਕਣ ਲਈ ਵੱਧ ਊਰਜਾ ਵਾਲੇ ਜੈਮਰ ਪੰਜਾਬ ਦੀਆਂ 13 ਸੰਵੇਦਨਸ਼ੀਲ ਜੇਲ੍ਹਾਂ ਵਿੱਚ ਲਗਵਾਏ ਜਾ ਰਹੇ ਹਨ। ਜੇਲ੍ਹ ਮੰਤਰੀ ਨੇ ਅੱਗੇ ਦੱਸਿਆ ਕਿ ਕੈਦੀਆਂ ਦੁਆਰਾ ਚਲਾਏ ਜਾ ਰਹੇ 9 ਪੈਟਰੋਲ ਪੰਪ ਲੁਧਿਆਣਾ, ਫਿਰੋਜ਼ਪੁਰ, ਹੁਸ਼ਿਆਰਪੁਰ, ਪਟਿਆਲਾ, ਨਾਭਾ, ਰੋਪੜ, ਫাਜ਼ਿਲਕਾ, ਨਵੀ ਜੇਲ ਨਾਭਾ ਅਤੇ ਸੰਗਰੂਰ ਵਿਖੇ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ 3 ਹੋਰ ਪੈਟਰੋਲ ਪੰਪ ਆਉਣ ਵਾਲੇ ਸਮੇਂ ਦੌਰਾਨ ਚਾਲੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੇਲਡਰ, ਐਲੇਕਟਰੀਸ਼ਨ, ਕੰਪਊਟਰ ਆਪਰੇਟਰ, ਸੁੰਦਰਤਾ, ਸਿਲਾਈ, ਦੇ ਕੰਮ ਆਦਿ ਵਰਗੇ ਹੁਨਰ ਵਿਕਾਸ ਪ੍ਰੋਗਰਾਮ ਦੇ ਕੋਰਸ 11 ਜੇਲ੍ਹਾਂ ਵਿਚ ਆਈ. ਟੀ. ਆਈ. ਖੋਲ ਕੇ ਸ਼ੁਰੂ ਕਰਵਾ ਦਿੱਤੇ ਗਏ ਹਨ ਜਿਨ੍ਹਾਂ ਵਿਚ ਤਕਰੀਬਨ 1016 ਬੰਦੀਆਂ ਨੂੰ ਸਰਟੀਫਾਇਡ ਕੋਰਸ ਕਰਵਾਉਣ ਦਾ ਟੀਚਾ ਹੈ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowDec 27, 2025 04:33:040
Report
KSKamaldeep Singh
FollowDec 27, 2025 03:48:260
Report
PSParambir Singh Aulakh
FollowDec 27, 2025 03:30:480
Report
SSSanjay Sharma
FollowDec 27, 2025 03:15:40Noida, Uttar Pradesh:MUMBAI: ACTOR SALMAN KHAN'S BIRTHDAY CELEBRATION/ VISUALS MUMBAI: ACTOR SALMAN KHAN'S BIRTHDAY CELEBRATION/ SEVERAL CELEBRITIES REACHED AT SALMAN KHAN'S RESIDENCE/ VISUALS
0
Report
ASAnmol Singh Warring
FollowDec 27, 2025 03:02:090
Report
SSSanjay Sharma
FollowDec 27, 2025 02:46:300
Report
SSSanjay Sharma
FollowDec 27, 2025 01:18:38Noida, Uttar Pradesh:मोहाली के 3B2 मार्केट में कुछ हुल्लड़बाज़ युवकों ने जमकर उत्पात मचाया। Some miscreants created a ruckus in Mohali’s 3B2 Market
0
Report
TSTEJINDER SINGH
FollowDec 26, 2025 16:49:130
Report
SNSUNIL NAGPAL
FollowDec 26, 2025 16:47:310
Report
NLNAND LAL
FollowDec 26, 2025 16:47:200
Report
GPGYAN PRAKASH
FollowDec 26, 2025 16:46:400
Report
SBSANJEEV BHANDARI
FollowDec 26, 2025 15:18:140
Report
KSKapil sharma
FollowDec 26, 2025 15:03:060
Report
Indira Gandhi Medical College के रेजीडेंट डॉक्टरों की अनिश्चितकालीन हड़ताल; आपातकालीन सेवाओं पर असर?
ADAnkush Dhobal
FollowDec 26, 2025 14:18:120
Report