Back
Sangrur148024blurImage

Sangrur - ਨਕਲੀ ਪੁਲਿਸ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਕੀਤਾ ਗਿਰਫਤਾਰ

Devinder Kumar Kheepal
May 16, 2025 08:09:55
Dhuri, Punjab
ਨਕਲੀ ਪੁਲਿਸ ਮੁਲਾਜ਼ਮ ਬਣ ਠੱਗੀਆਂ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗਿਰਫਤਾਰ। ਪੁਲਿਸ ਦਾ ਨਾਮ ਅਤੇ ਵਰਦੀ ਦਾ ਇਸਤੇਮਾਲ ਕਰਕੇ ਅੰਮ੍ਰਿਤਪਾਲ ਸਿੰਘ ਮਾਰਦਾ ਸੀ ਠੱਗੀ। ਇੱਕ ਮਾਮਲੇ ਦੇ ਵਿੱਚ ਫਸਿਆ ਵਿਅਕਤੀ ਦਾ ਭਰਾ ਕਰਨਵੀਰ ਵਰਮਾ ਮਿਲਿਆ ਸੀ ਅੰਮ੍ਰਿਤਪਾਲ ਸਿੰਘ ਨੂੰ। ਕਰਨਵੀਰ ਵਰਮਾ ਆਪਣੇ ਭਰਾ ਨੂੰ ਬਚਾਉਣ ਦੇ ਲਾਲਚ ਵਿੱਚ ਅੰਮ੍ਰਿਤਪਾਲ ਸਿੰਘ ਦੇ ਝਾਂਸੇ ਹੇਠ ਆਇਆ ਅਤੇ ਲੱਖਾਂ ਰੁਪਏ ਦੀ ਵੱਜੀ ਠੱਗੀ। ਪੁਲਿਸ ਨੇ ਮਾਮਲਾ ਕੀਤਾ ਦਰਜ ਦੋਸ਼ੀ ਅੰਮ੍ਰਿਤਪਾਲ ਸਿੰਘ ਨੂੰ ਵਰਦੀ ਸਮੇਤ ਕੀਤਾ ਕਾਬੂ। Vo ਅੱਜ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਨਕਲੀ ਪੁਲਿਸ ਮੁਲਾਜ਼ਮ ਬਣ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਪੂਰੀ ਜਾਣਕਾਰੀ ਦਿੰਦੇ ਹੋਏ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਅੰਮ੍ਰਿਤ ਪਾਲ ਸਿੰਘ ਨਾਮ ਦਾ ਵਿਅਕਤੀ ਜਿਸ ਨੇ ਕਿ 6 ਲੱਖ 80 ਹਜਾਰ ਦੇ ਕਰੀਬ ਦੀ ਠੱਗੀ ਮਾਰੀ ਹੈ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com