Become a News Creator

Your local stories, Your voice

Follow us on
Download App fromplay-storeapp-store
Advertisement
Back
Dharminder Singh
Ludhiana141401

Ludhiyana: ਸ਼ੁਭਮਨ ਗਿੱਲ ਦੇ ਕਪਤਾਨ ਬਣਨ 'ਤੇ ਪੰਜਾਬ 'ਚ ਖੁਸ਼ੀ ਦੀ ਲਹਿਰ

DSDharminder SinghMay 24, 2025 11:25:17
Khanna, Punjab:
ਭਾਰਤੀ ਟੈਸਟ ਟੀਮ ਦਾ ਕਪਤਾਨ ਬਣਨ 'ਤੇ ਸ਼ੁਭਮਨ ਗਿੱਲ ਨੂੰ ਲੈ ਕੇ ਪੰਜਾਬ 'ਚ ਖੁਸ਼ੀ ਦੀ ਲਹਿਰ ਹੈ। ਖੰਨਾ ਦੇ ਕ੍ਰਿਕੇਟ ਪ੍ਰੇਮੀਆਂ ਨੇ ਕਿਹਾ ਕਿ ਗਿੱਲ ਇੱਕ ਸੂਝਵਾਨ ਅਤੇ ਯੋਗ ਖਿਡਾਰੀ ਹੈ। ਉਮੀਦ ਹੈ ਕਿ ਉਸਦੀ ਅਗਵਾਈ 'ਚ ਭਾਰਤ ਇੰਗਲੈਂਡ ਖਿਲਾਫ 5-0 ਦੀ ਜਿੱਤ ਹਾਸਿਲ ਕਰੇਗਾ। ਵਿਕਰਮ ਸਿੰਘ ਤੇਜਾ ਨੇ ਕਿਹਾ ਕਿ ਸ਼ੁਭਮਨ ਆਈਪੀਐਲ 'ਚ ਵੀ ਵਧੀਆ ਕਪਤਾਨੀ ਕਰ ਰਿਹਾ ਹੈ। ਰਿੱਕੀ ਸ਼ਾਹੀ ਅਤੇ ਰਾਜੇਸ਼ ਡੇਵਿਟ ਨੇ ਵੀ ਉਸਦੀ ਮਿਹਨਤ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਕਿਹਾ ਕਿ ਇਹ ਸਫਲਤਾ ਨੌਜਵਾਨਾਂ ਲਈ ਪ੍ਰੇਰਣਾ ਹੈ।
1
Report
Ludhiana141401

Ludhiana: ਆਪ ਵਿਧਾਇਕ ਮਨਵਿੰਦਰ ਗਿਆਸਪੁਰਾ ਨੇ ਅਕਾਲੀ ਦਲ ਨੂੰ ਲਾਏ ਰਗੜੇ, ਕਿਹਾ - ਅਕਾਲੀਆਂ ਨੇ ਨਸ਼ਾ ਵੇਚ ਕੇ ਬਣਾਏ ਕਰੋੜਾਂ ਰੁਪਏ

DSDharminder SinghMay 24, 2025 10:41:44
Khanna, Punjab:
ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਹੀ ਪਾਰਟੀ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ 'ਤੇ ਲਾਏ ਦੋਸ਼ਾਂ ਦੀ ਜਾਂਚ ਕਰਨ ਦੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕੀਤੀ ਹੈ। ਗਿਆਸਪੁਰਾ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਖੁਦ ਕਹਿ ਰਹੇ ਹਨ ਕਿ ਇਆਲੀ ਨੇ ਅਕਾਲੀ ਸਰਕਾਰ ਦੌਰਾਨ ਕਰੋੜਾਂ ਰੁਪਏ ਕਮਾਏ, ਤਾਂ ਇਹ ਗੰਭੀਰ ਮਾਮਲਾ ਹੈ ਜਿਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਪੁੱਛਿਆ ਕਿ ਇਹ ਪੈਸਾ ਕਿੱਥੋਂ ਆਇਆ, ਕਿਸ ਤਰੀਕੇ ਨਾਲ ਕਮਾਇਆ ਗਿਆ, ਅਤੇ ਕੀ ਇਹ ਕਾਨੂੰਨੀ ਢੰਗ ਨਾਲ ਸੀ?
0
Report
Ludhiana141401

Ludhiana - ਡਾਕਟਰ ਅੰਕਿਤ ਅਗਰਵਾਲ 'ਤੇ ਕਾਰਵਾਈ, ਰਜਿਸਟ੍ਰੇਸ਼ਨ ਰੱਦ ਹੋ ਸਕਦੀ

DSDharminder SinghMay 23, 2025 17:19:59
Rasoolra, Punjab:
ਸਿਹਤ ਵਿਭਾਗ ਨੇ ਖੰਨਾ ਸਿਵਲ ਹਸਪਤਾਲ ਵਿੱਚ ਤਾਇਨਾਤ ਈਐਨਟੀ ਡਾਕਟਰ ਅੰਕਿਤ ਅਗਰਵਾਲ ਵਿਰੁੱਧ ਸਖ਼ਤ ਰਵੱਈਆ ਅਪਣਾਉਂਦੇ ਹੋਏ ਉਹਨਾਂ ਖਿਲਾਫ ਸਖਤ ਕਾਰਵਾਈ ਦੀ ਤਿਆਰੀ ਕਰ ਲਈ ਹੈ ਤੇ ਡਾਕਟਰ ਦੀ ਰਜਿਸਟ੍ਰੇਸ਼ਨ ਵੀ ਰੱਦ ਹੋ ਸਕਦੀ ਹੈ। ਡਾਕਟਰ ਅਗਰਵਾਲ 9 ਸਤੰਬਰ 2023 ਤੋਂ ਲਗਾਤਾਰ ਗੈਰਹਾਜ਼ਰ ਹਨ ਤੇ ਨਿਯਮਾਂ ਦੀ ਉਲੰਘਣਾ ਕਰਦਿਆਂ ਇੱਕ ਨਿੱਜੀ ਹਸਪਤਾਲ ਵੀ ਚਲਾ ਰਹੇ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰ ਜਾਂ ਤਾਂ ਤੁਰੰਤ ਡਿਊਟੀ 'ਤੇ ਵਾਪਸ ਆਵੇ ਜਾਂ 50 ਲੱਖ ਰੁਪਏ ਦਾ ਬਾਂਡ ਜਮ੍ਹਾਂ ਕਰਵਾਏ, ਜੋ ਕਿ ਸਰਕਾਰੀ ਐਮ.ਡੀ. ਕੋਰਸ ਕਰਦੇ ਸਮੇਂ ਸੇਵਾ ਸ਼ਰਤਾਂ ਅਨੁਸਾਰ ਲਾਜ਼ਮੀ ਹੈ।
0
Report
Ludhiana141401

Ludhiana - ਖੇਤਾਂ 'ਚ ਬਣ ਰਹੀ ਨਾਜਾਇਜ਼ ਸ਼ਰਾਬ ਦੀ ਭੱਠੀ ਫੜੀ, ਤਸਕਰ ਗ੍ਰਿਫ਼ਤਾਰ

DSDharminder SinghMay 23, 2025 16:46:46
Rasoolra, Punjab:
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਨਾਜਾਇਜ਼ ਸ਼ਰਾਬ ਦੇ ਧੰਦੇ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਲੜੀ ਵਿੱਚ ਪਾਇਲ ਪੁਲਿਸ ਨੇ ਪਿੰਡ ਚੀਮਾ 'ਚ ਇੱਕ ਭੱਠੀ 'ਤੇ ਛਾਪਾ ਮਾਰ ਕੇ ਨਾਜਾਇਜ਼ ਸ਼ਰਾਬ ਤਿਆਰ ਕਰ ਰਿਹਾ ਵਿਅਕਤੀ ਦਵਿੰਦਰ ਸਿੰਘ ਉਰਫ਼ ਲਾਡੀ ਨੂੰ ਗ੍ਰਿਫ਼ਤਾਰ ਕੀਤਾ। ਡੀਐਸਪੀ ਹੇਮੰਤ ਮਲਹੋਤਰਾ ਮੁਤਾਬਕ, ਲਾਡੀ ਵਾਰਡ ਨੰਬਰ 5, ਪਾਇਲ ਦਾ ਰਹਿਣ ਵਾਲਾ ਹੈ ਅਤੇ ਆਪਣੀ ਮੋਟਰ 'ਤੇ ਗੈਰ-ਕਾਨੂੰਨੀ ਢੰਗ ਨਾਲ ਸ਼ਰਾਬ ਬਣਾ ਰਿਹਾ ਸੀ। ਪੁਲਿਸ ਟੀਮ ਨੇ ਛਾਪੇਮਾਰੀ ਕਰਕੇ 150 ਲੀਟਰ ਲਾਹਣ ਤੇ ਹੋਰ ਸਾਮਾਨ ਜ਼ਬਤ ਕੀਤਾ।
0
Report
Advertisement
Advertisement
Back to top