Back
Patiala140601blurImage

Derabassi - ਡੇਰਾ ਬੱਸੀ ਦੇ ਪਾਣੀ ਵਿੱਚ ਸੀਵਰੇਜ, ਲੋਕਾਂ ਦੀ ਸਿਹਤ ਖਤਰ ਵਿੱਚ

Kuldeep Singh
May 16, 2025 04:27:44
Gobindpura, Punjab

 ਡੇਰਾ ਬੱਸੀ ਨਗਰ ਕੌਂਸਲ ਦੇ ਅਧੀਨ ਸਪਲਾਈ ਹੋ ਰਹੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋਣ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ। ਨਗਰ ਕੌਂਸਲ ਅਧਿਕਾਰੀਆਂ ਨੂੰ ਬਾਰ-ਬਾਰ ਸ਼ਿਕਾਇਤਾਂ ਦੇਣ ਤੋਂ ਬਾਵਜੂਦ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਦਰੁਸਤ ਨਹੀਂ ਕੀਤਾ ਜਾ ਰਿਹਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਸਫਾਈ ਵਿਵਸਥਾ ਦਾ ਵੀ ਬੁਰਾ ਹਾਲ ਹੈ। ਗਲੀ ਮੁਹੱਲਿਆਂ ਦੇ ਵਿੱਚ ਸਫਾਈ ਨਾ ਹੋਣ ਕਾਰਨ ਗੰਦਗੀ ਦੇ ਢੇਰ ਲੱਗੇ ਹੋਏ ਨੇ। ਬਰਵਾਲਾ ਰੋਡ ਦੇ ਮਾਰਕੀਟ ਦੇ ਦੁਕਾਨਦਾਰ ਦਾ ਕਹਿਣਾ ਹੈ ਕਿ ਬਣਾਏ ਜਾ ਰਹੇ ਨਾਲੇ ਦਾ ਕੰਮ ਦੇ ਕਾਰਨ ਗੰਦਗੀ ਫੈਲ ਰਹੀ ਹੈ। ਦੁਕਾਨਦਾਰਾਂ ਦੇ ਕਾਰੋਬਾਰ ਠੱਪ ਹੋ ਰਹੇ ਨੇ। ਡੇਰਾ ਬੱਸੀ ਲੋਕਾਂ ਨੂੰ ਬੁਨਿਆਦੀ ਢਾਂਚੇ ਦੀਆਂ ਸੁਵਿਧਾਵਾਂ ਕਦੋਂ ਹਾਸਲ ਹੋਣਗੀਆ ਇਹ ਸਮਾਂ ਹੀ ਦੱਸੇਗਾ।

0
Report

For breaking news and live news updates, like us on Facebook or follow us on Twitter and YouTube . Read more on Latest News on Pinewz.com