Back
Patiala140601blurImage

Derabassi - ਡੇਰਾ ਬੱਸੀ ਦੇ ਈਓ ਵਿਜੇ ਜਿੰਦਲ ਨੂੰ ਸਸਪੈਂਡ, ਸਥਾਨਕ ਸਰਕਾਰ ਦਾ ਵੱਡਾ ਫੈਸਲਾ

Kuldeep Singh
May 16, 2025 04:46:38
Gobindpura, Punjab
ਨਗਰ ਕੌਂਸਲ ਡੇਰਾ ਬੱਸੀ ਦੇ ਈਓ ਵਿਜੇ ਜਿੰਦਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਬੀਤੇ ਦਿਨ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਮੰਤਰੀ ਰਵਜੋਤ ਸਿੰਘ ਵੱਲੋਂ ਨਗਰ ਕੌਂਸਲ ਡੇਰਾ ਬੱਸੀ ਦਾ ਜਾਇਜ਼ਾ ਲਿਆ ਗਿਆ ਸੀ। ਮੰਤਰੀ ਸਾਹਿਬ ਡੇਰਾਮਸੀ ਦੇ ਸਫਾਈ ਪ੍ਰਬੰਧਾਂ ਅਤੇ ਬਰਵਾਲਾ ਰੋਡ ਉੱਤੇ ਚੱਲ ਰਹੇ ਸੀਵਰੇਜ ਪ੍ਰੋਜੈਕਟ ਦੇ ਕੰਮ ਕਾਜ ਦੇ ਵਿੱਚ ਵਰਤੀ ਜਾ ਰਹੀ ਢਿਲ ਵੱਟ ਤੋਂ ਨਰਾਜ਼ ਹੋਏ। ਦੱਸਿਆ ਜਾ ਰਿਹਾ ਹੈ ਕਿ ਨਗਰ ਕੌਂਸਲ ਦੇ ਸਫਾਈ ਪ੍ਰਬੰਧਾਂ ਅਤੇ ਬਰਵਾਲਾ ਰੋਡ ਤੇ ਸੀਵਰੇਜ ਦੇ ਕੰਮ ਕਾਜ ਤੋਂ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਸੀ, ਜਿਸ ਕਾਰਨ ਮੰਤਰੀ ਸਾਹਿਬ ਵੱਲੋਂ ਈਓ ਸਾਹਿਬ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਨਵੇਂ ਈਓ ਸਾਹਿਬ ਦੀ ਤਨਾਤੀ ਹੋਣ ਤੋਂ ਬਾਅਦ ਲੋਕਾਂ ਦੀਆਂ ਮੌਲਿਕ ਸੁਵਿਧਾਵਾਂ ਵੱਲ ਨਗਰ ਕੌਂਸਲ ਦੇ ਅਧਿਕਾਰੀ ਕਦੋਂ ਧਿਆਨ ਦੇਣਗੇ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com