Become a News Creator

Your local stories, Your voice

Follow us on
Download App fromplay-storeapp-store
Advertisement
Back
Moga142001blurImage

Moga - 20 ਸਾਲਾ ਨੌਜਵਾਨ ਦੀ ਓਵਰਡੋਜ ਨਾਲ ਮੌਤ, ਪਰਿਵਾਰ ਨੇ ਮੰਗੀ ਕਾਰਵਾਈ

PINEWZ
May 20, 2025 10:56:17
Moga, Punjab
ਮੋਗਾ ਦੇ ਹਲਕਾ ਬਾਘਾ ਪੁਰਾਣਾ ਦੇ ਰਹਿਣ ਵਾਲੇ 20 ਸਾਲਾਂ ਨੌਜਵਾਨ ਦੀ ਓਵਰਡੋਜ ਨਾਲ ਮੌਤ ਦਾ ਪਰਿਵਾਰਕ ਮੈਂਬਰਾਂ ਨੇ ਜਿਤਾਇਆ ਖਦਸ਼ਾ । ਅਨਮੋਲ ਆਪਣੇ ਪਿੱਛੇ ਆਪਣੇ ਮਾਤਾ ਪਿਤਾ ਅਤੇ ਇੱਕ ਭੈਣ ਨੂੰ ਇਕੱਲਿਆਂ ਛੱਡ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਵੀ ਪੱਖ ਅਜੇ ਤੱਕ ਸਾਹਮਣੇ ਨਹੀਂ ਆਇਆ । ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਨਸ਼ਾ ਵੇਚਣ ਵਾਲਿਆਂ ਖਿਲਾਫ ਪੁਲਿਸ ਕਾਰਵਾਈ ਕਰੇ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ 20 ਦਿਨ ਪਹਿਲਾਂ ਉਸਦਾ ਭਰਾ ਅਨਮੋਲ ਗਿਆ ਸੀ ਦੁਬਈ ਪਰ ਉੱਥੇ ਉਸ ਦਾ ਮਨ ਨਹੀਂ ਲੱਗਿਆ ਅਤੇ ਉਹ ਵਾਪਸ ਆ ਗਿਆ । ਵਾਪਸ ਆਉਂਦਿਆਂ ਹੀ ਪਰਿਵਾਰਕ ਮੈਂਬਰਾਂ ਨੂੰ ਆਪਣਾ ਪਾਸਪੋਰਟ ਫੜਾ ਕੇ ਨਾਲ ਹੀ ਆਪਣੇ ਦੋਸਤਾਂ ਨਾਲ ਬਾਹਰ ਚਲਾ ਗਿਆ । ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਥੋੜੀ ਦੇਰ ਬਾਅਦ ਉਸ ਦੇ ਦੋ ਦੋਸਤ ਉਸ ਨੂੰ ਘਰ ਛੱਡ ਕੇ ਚਲੇ ਗਏ ਜਿਸ ਤੋਂ ਬਾਅਦ ਅਸੀਂ ਦੇਖਿਆ ਕਿ ਉਸਦੇ ਹੱਥ ਤੇ ਟੀਕਾ ਲੱਗਿਆ ਹੋਇਆ ਸੀ ਤੇ ਨਾੜਾਂ ਬਿਲਕੁਲ ਨੀਲੀਆਂ ਹੋਈਆਂ ਸੀ । ਜਦ ਅਸੀਂ ਅਨਮੋਲ ਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਨਸ਼ਾ ਵੇਚਣ ਵਾਲਿਆਂ ਖਿਲਾਫ ਪੁਲਿਸ ਕਾਰਵਾਈ ਕਰੇ।
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement