Back

Faridkot - ਫਰੀਦਕੋਟ ਦੇ ਖੇਤਾਂ 'ਚ ਅੱਗ ਦੀ ਲਹਿਰ, 50 ਏਕੜ ਜਮੀਨ ਨਸ਼ਟ
Faridkot, Punjab:
ਫਰੀਦਕੋਟ,ਨਰੇਸ਼ ਸੇਠੀ
ਦੇਰ ਸ਼ਾਮ ਫਰੀਦਕੋਟ ਦੇ ਪਿੰਡ ਦੇਵੀ ਵਾਲਾ ਵਿਖੇ ਇੱਕ ਖੇਤ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਜੋ ਇੰਨੀ ਬੁਰੀ ਤਰ੍ਹਾਂ ਫੈਲ ਗਈ ਕਿ ਆਸ ਪਾਸ ਦੇ ਖੇਤ ਵੀ ਚਪੇਟ ਵਿੱਚ ਆ ਗਏ ਜਿਸ ਦੇ ਚਲਦੇ ਕਰੀਬ 50 ਏਕੜ ਜਮੀਨ ਉੱਤੇ ਨਾੜ ਅਤੇ ਕਣਕ ਦਾ ਭਾਰੀ ਨੁਕਸਾਨ ਹੋਇਆ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਮਿਲ ਕੇ ਅੱਗ ਨੂੰ ਕਾਬੂ ਵਿੱਚ ਲਿਆ ਪਰ ਉਸ ਤੋਂ ਪਹਿਲਾਂ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਸੀ ਦੂਜੇ ਪਾਸੇ ਦੱਸ ਦੀ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਤੁਰੰਤ ਸੂਚਨਾ ਦਿੱਤੀ ਗਈ ਸੀ ਪਰ ਨਾ ਤਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ ਤੇ ਪੁੱਜਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਬਹੁਤ ਦੇਰੀ ਨਾਲ ਪਹੁੰਚੀਆਂ ਤਦ ਤੱਕ ਅੱਗ ਉੱਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ ਇਸ ਵਕਤ ਕਿਸਾਨਾਂ ਨੇ ਦੱਸਿਆ ਕਿ ਆਸ-ਪਾਸ ਦੇ ਚਾਰ ਪੰਜ ਪਿੰਡਾਂ ਦੇ ਵਿਅਕਤੀਆਂ ਵੱਲੋਂ ਮਿਲ ਕੇ ਇਸ ਅੱਗ ਤੇ ਕਾਬੂ ਪਾਇਆ ਗਿਆ। ਉਹਨਾਂ ਮੰਗ ਕੀਤੀ ਕਿ ਜਿਨਾਂ ਕਿਸਾਨਾਂ ਦਾ ਇਸ ਅੱਗ ਦੇ ਚਲਦੇ
0
Report
Faridkot - ਫ਼ਰੀਦਕੋਟ ਦੀ ਮਾਡਰਨ ਜੇਲ੍ਹ ਤੋਂ ਤਲਾਸ਼ੀ ਦੋਰਾਨ ਇੱਕ ਵਾਰ ਮੁੜ ਬ੍ਰਾਮਦ ਹੋਏ 6 ਮੋਬਾਇਲ ਫ਼ੋਨ
Faridkot, Punjab:
ਫ਼ਰੀਦਕੋਟ,ਨਰੇਸ਼ ਸੇਠੀ - ਅਕਸਰ ਹੀ ਵਿਵਾਦਾਂ 'ਚ ਘਿਰੀ ਰਹਿਣ ਵਾਲੀ ਫ਼ਰੀਦਕੋਟ ਦੀ ਅਤਿ ਸੁਰੱਖਿਆ ਵਾਲੀ ਮਾਡਰਨ ਜੇਲ੍ਹ ਇੱਕ ਵਾਰ ਮੁੜ ਚਰਚਾ 'ਚ ਆਈ ਜਦੋਂ ਜੇਲ੍ਹ ਅੰਦਰ ਚੱਲੇ ਤਲਾਸ਼ੀ ਅਭਿਆਨ ਦੌਰਾਨ ਅਲੱਗ ਅਲੱਗ ਬੈਰਕਾਂ 'ਚ ਬੰਦ ਛੇ ਹਵਾਲਾਤੀਆਂ ਤੋਂ ਛੇ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਜਿਸ ਨੂੰ ਲੈਕੇ ਜੇਲ੍ਹ ਪ੍ਰਸਾਸ਼ਨ ਦੀ ਸ਼ਿਕਾਇਤ ਤੇ ਥਾਨਾਂ ਸਿਟੀ ਫ਼ਰੀਦਕੋਟ ਵਿਖੇ ਛੇ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੂੰ ਜਲਦ ਪ੍ਰੋਡਕਸ਼ਨ ਵਰੰਟ ਤੇ ਲੈਕੇ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਕੇ ਉਨ੍ਹਾਂ ਕੋਲ ਇਹ ਮੋਬਾਇਲ ਫ਼ੋਨ ਕਿਸ ਤਰੀਕੇ ਨਾਲ ਪੁੱਜੇ ਉੱਥੇ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕੇ ਜੇਕਰ ਜੇਲ਼ ਵਿਭਾਗ ਦੇ ਕਿਸੇ ਕਰਮਚਾਰੀ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਖਿਲਾਫ ਵੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
0
Report
Faridkot - ਛਾਪੇਮਾਰੀ ਦੌਰਾਨ ਨਜਾਇਜ਼ ਸ਼ਰਾਬ ਦਾ ਵੱਡਾ ਜ਼ਖ਼ੀਰਾ ਬਰਾਮਦ- 100 ਪੇਟੀਆਂ ਨਜਾਇਜ ਸ਼ਰਾਬ ਦੀਆਂ ਕੀਤੀਆਂ ਬਰਾਮਦ
Faridkot, Punjab:
ਫ਼ਰੀਦਕੋਟ, ਨਰੇਸ਼ ਸੇਠੀ
ਨਸ਼ਿਆ ਖਿਲਾਫ ਚਲ ਰਹੀ ਮੁਹਿੰਮ ਤਹਿਤ ਫ਼ਰੀਦਕੋਟ ਪੁਲਿਸ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੋਰਾਣ 100 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੇ ਜਾਣਾ ਦਾ ਦਾਅਵਾ ਫ਼ਰੀਦਕੋਟ ਪੁਲੀਸ ਵੱਲੋਂ ਕੀਤਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕੀ ਚੌਕੀ ਇੰਚਾਰਜ ਗੋਲੇਵਾਲਾ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਅਰਾਈਆਂ ਵਾਲਾ ਵਾਸੀ ਸਾਜਨ ਸਿੰਘ ਜੋ ਕਿ ਇੱਕ ਬਦਨਾਮ ਨਸ਼ਾ ਤਸਕਰ ਹੈ, ਨੇ ਆਪਣੇ ਸਾਥੀ ਜਗਸੀਰ ਸਿੰਘ ਦੇ ਬੇ-ਅਬਾਦ ਘਰ ’ਚ ਸ਼ਰਾਬ ਛੁਪਾ ਕੇ ਰੱਖੀ ਹੈ। ਪੁਲਿਸ ਟੀਮ ਜਦ ਮੌਕੇ ’ਤੇ ਪੁੱਜੀ, ਤਾਂ ਉਨ੍ਹਾਂ ਨੂੰ ਘਰ ਦੀ ਤਲਾਸ਼ੀ ਦੌਰਾਨ ਲਗਭਗ 100 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚੋਂ 65 ਪੇਟੀਆਂ ਅੰਗਰੇਜ਼ੀ ਅਤੇ 35 ਪੇਟੀਆਂ ਦੇਸੀ ਸ਼ਰਾਬ ਦੀਆਂ ਸਨ।
ਫ਼ਰੀਦਕੋਟ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੌਸ਼ੀ ਸਾਜਨ ਸਿੰਘ ਅਰਾਈਆ ਵਾਲਾ ਅਤੇ ਜਗਸੀਰ ਸਿੰਘ ਅਰਾਈਆ ਵਾਲਾ ਦੇ ਖਿਲਾਫ ਥਾਣਾ ਸਦਰ ਫਰੀਦਕੋਟ ਵਿਖੇ ਮੁਕੱ
0
Report
Faridkot - ਭਾਰਤ ਦੇ ਸੰਵਿਧਾਨ ਦੇ ਰਚਨਹਾਰੇ ਬਾਬਾ ਜੀ ਭੀਮ ਰਾਓ ਅੰਬੇਡਕਰ ਦੀ 134ਵੀ ਜਯੰਤੀ ਮੌੱਕੇ ਉਨ੍ਹਾਂ ਨੂੰ ਕਿਤੇ ਸ਼ਰਧਾ ਦੇ ਫੁੱਲ ਅਰਪਣ
Faridkot, Punjab:
ਫ਼ਰੀਦਕੋਟ, ਨਰੇਸ਼ ਸੇਠੀ
ਭਾਰਤ ਦੇ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ 134ਵੀ ਜਯੰਤੀ ਮੌੱਕੇ ਅੱਜ ਫਰੀਦਕੋਟ ਦੇ ਪੰਡਿਤ ਚੇਤਨ ਦੇਵ ਐਜੂਕੇਸ਼ਨ ਕਾਲਜ ਚ ਜਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿੱਥੇ ਸਪੀਕਰ ਕੁਲਤਾਰ ਸਿੰਘ ਸੰਧਵਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਨਾਲ ਹੀ ਵਿਸ਼ੇਸ਼ ਮਹਿਮਾਨ ਵਜੋਂ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਸਮਾਗਮ ਦਾ ਹਿੱਸਾ ਬਣੇ। ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਚ ਕੀਤੇ ਗਏ ਇਸ ਸਮਾਗਮ ਚ ਬਾਬਾ ਜੀ ਦੇ ਜੀਵਨ ਬਾਰੇ ਆਏ ਹੋਏ ਮਹਿਮਾਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਾਡੀ ਨਵੀਂ ਪੀੜੀ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਆਪਣੇ ਭਾਸ਼ਣ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਹਰ ਇੱਕ ਸਿਖਿਆ ਸੰਸਥਾ ਚ ਸਾਡੇ ਦੇਸ਼ ਦੇ ਸੰਵਿਧਾਨ ਦੀ ਕਾਪੀ ਜਰੂਰ ਹੋਣੀ ਚਾਹੀਦੀ ਹੈ ਕਿਉਕਿ ਜਿਆਦਾਤਰ ਲੋਕਾਂ ਨੇ ਸੰਵਿਧਾਨ ਬਾਰੇ ਸੁਣਿਆ ਹੈ ਪਰ ਕਦੀ ਇਸ ਨੂੰ ਪੜਿਆ ਨਹੀਂ।ਉ
0
Report
Faridkot - 4 ਮਈ ਨੂੰ ਕਿਸਾਨਾਂ ਨਾਲ ਹੋਣ ਜਾ ਰਹੀ ਮੀਟਿੰਗ ਬਾਰੇ ਖੁੱਲਕੇ ਕੇ ਬੋਲੇ ਜਗਜੀਤ ਸਿੰਘ ਡੱਲੇਵਾਲਾ
Faridkot, Punjab:
ਫਰੀਦਕੋਟ,ਨਰੇਸ਼ ਸੇਠੀ
ਦੋ ਦਿਨ ਪਹਿਲਾਂ ਹਸਪਤਾਲ ਤੋਂ ਜਗਜੀਤ ਸਿੰਘ ਡੱਲੇਵਾਲਾ ਜ਼ਿਲਾ ਫਰੀਦਕੋਟ ਵਿਖੇ ਆਪਣੇ ਪਿੰਡ ਡੱਲੇਵਾਲਾ ਪਹੁੰਚੇ ਨੇ ਸਾਡੀ ਟੀਮ ਵੱਲੋਂ ਉਸਦੇ ਪਿੰਡ ਪਹੁੰਚ ਕੇ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਹੜੀ ਸਾਨੂੰ ਅਗਲੀ ਮੀਟਿੰਗ ਦਿੱਤੀ ਹੈ ਉਹ 4 ਮਈ ਦੀ ਹੈ,ਪਰ ਉਸ ਮੀਟਿੰਗ ਬਾਰੇ ਮੌਕੇ ਤੇ ਜਦੋਂ ਲੈਟਰ ਆਏਗਾ ਉਸ ਵਿੱਚ ਕਿ ਲਿੱਖਿਆ ਹੋਏਗਾ, ਕਿਹੋ ਜਿਹਾ ਲੈਟਰ ਆਉਂਦਾ ਕਿਵੇਂ ਦੀ ਗੱਲ ਆਉਂਦੀ ਹੈ ਫੇਰ ਸੋਚਿਆ ਜਾਵੇਗਾ ਲੇਕਿਨ ਅਗਰ ਸਰਕਾਰ ਇਮਾਨਦਾਰੀ ਨਾਲ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਨੀਅਤ ਦੇ ਨਾਲ ਸਾਨੂੰ ਸੱਦਾ ਦਿੰਦੀ ਹੈ ਤਾਂ ਅਸੀਂ 200% ਇਸ ਮੀਟਿੰਗ ਚ ਜਾਵਾਂਗੇ ਉਨ੍ਹਾਂ ਕਿਹਾ ਕਿ ਕਈ ਵਾਰੀ ਹੋ ਸਕਦਾ ਕਿਸੇ ਆਦਮੀ ਦੇ ਮਨ ਦੇ ਵਿੱਚ ਜਾਂ ਸਾਡੇ ਕਿਸੇ ਫੋਰਮ ਦੇ ਲੀਡਰ ਦੇ ਮਨ ਚ ਹੀ ਆਵੇ ਕਿ ਏਡਾ ਵੱਡਾ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਤੇ ਹੁਣ ਅਸੀਂ ਮੀਟਿੰਗ ਦੇ ਵਿੱਚ ਕੀ ਲੈਣ ਜਾਣਾ ਤਾਂ ਮੈਨੂੰ ਲੱਗਦਾ ਇਹ ਸਰਕਾਰ ਨੂੰ ਅਸੀਂ ਇੱਕ ਮੌਕਾ ਦੇਵਾਂਗੇ ਅਸੀਂ
0
Report